ਆਈ ਤਾਜਾ ਵੱਡੀ ਖਬਰ
ਪੰਜਾਬ ਸਰਕਾਰ ਵੱਲੋਂ ਜਿੱਥੇ ਪੰਜਾਬ ਵਿੱਚ ਅਮਨ ਸ਼ਾਂਤੀ ਦੀ ਗੱਲ ਕੀਤੀ ਜਾ ਰਹੀ ਹੈ ਤੇ ਪੁਲਿਸ ਪ੍ਰਸ਼ਾਸਨ ਨੂੰ ਵੀ ਚੌਕਸੀ ਵਰਤਣ ਦੇ ਆਦੇਸ਼ ਜਾਰੀ ਕੀਤੇ ਜਾਂਦੇ ਹਨ। ਤਾਂ ਜੋ ਵਾਪਰਨ ਵਾਲੀਆਂ ਘਟਨਾਵਾਂ ਨੂੰ ਰੋਕਿਆ ਜਾ ਸਕੇ। ਪਰ ਪਿਛਲੇ ਕੁਝ ਸਾਲਾਂ ਤੋਂ ਲਗਾਤਾਰ ਵਾਪਰ ਰਹੀਆਂ ਲੁੱਟ ਖੋਹ ਅਤੇ ਕਤਲੇਆਮ ਦੀਆਂ ਘਟਨਾਵਾਂ ਨੇ ਜਿੱਥੇ ਲੋਕਾਂ ਦੇ ਦਿਲਾਂ ਵਿੱਚ ਖੌਫ ਪੈਦਾ ਕਰ ਦਿੱਤਾ ਹੈ ਉੱਥੇ ਹੀ ਲੋਕਾਂ ਦਾ ਆਪਣੇ ਘਰ ਤੋਂ ਬਾਹਰ ਜਾਣਾ ਵੀ ਅੱਜ ਦੇ ਦੌਰ ਵਿੱਚ ਸੁਰੱਖਿਆਤ ਨਹੀਂ ਰਿਹਾ। ਹੁਣ ਪੰਜਾਬ ਦੇ ਖੰਨਾ ਜ਼ਿਲ੍ਹੇ ਤੋਂ ਇੱਕ ਦੁਖਦਾਈ ਖਬਰ ਸਾਹਮਣੇ ਆਈ ਹੈ ਜਿੱਥੇ ਤਿੰਨ ਬੱਚਿਆਂ ਦੀ ਮਾਂ ਦਾ ਬੇਰਹਿਮੀ ਨਾਲ ਕਤਲ ਇੱਕ ਪ੍ਰਵਾਸੀ ਵੱਲੋਂ ਬਹੁਤ ਹੀ ਬੇਰਹਿਮੀ ਦੇ ਨਾਲ ਕਰ ਦਿੱਤਾ ਗਿਆ ਹੈ।
ਦੱਸ ਦਈਏ ਕਿ ਮਲੋਦ ਪਿੰਡ ਦੇ ਵਿੱਚ ਇੱਕ ਬਬਲੂ ਨਾਮ ਦਾ ਪਰਵਾਸੀ ਵਿਅਕਤੀ ਮਕਾਨ ਮਾਲਕ ਦੇ ਘਰ ਰਹਿ ਰਿਹਾ ਸੀ ਅਤੇ ਉਸ ਲਈ ਹੀ ਕੰਮ ਕਰਦਾ ਸੀ ਤੇ ਇਸ ਪਿੰਡ ਵਿੱਚ 1995 ਤੋਂ ਰਹਿ ਰਿਹਾ ਹੈ। ਉੱਥੇ ਹੀ 37 ਸਾਲ ਮ੍ਰਿਤਿਕ ਸਤਪਾਲ ਕੌਰ ਵੀ ਸਿਆੜ ਪਿੰਡ ਦੀ ਨਿਵਾਸੀ ਦੱਸੀ ਗਈ ਹੈ। ਜੋ ਕਿ ਮਨਰੇਗਾ ਸਕੀਮ ਦੇ ਤਹਿਤ ਕੰਮ ਕਰਦੀ ਸੀ। ਜਿੱਥੇ ਦੋਹਾਂ ਦੀ ਮੁਲਾਕਾਤ ਹੋਈ ਅਤੇ ਪਿਛਲੇ ਤਿੰਨ ਸਾਲ ਤੋਂ ਇੱਕ ਦੂਜੇ ਦੇ ਘਰ ਆਉਣਾ ਜਾਣਾ ਸੀ। ਤੇ ਇਹ ਮਾਮਲਾ ਪ੍ਰੇਮ ਸੰਬੰਧਾਂ ਦਾ ਵੀ ਦੱਸਿਆ ਜਾ ਰਿਹਾ। ਦੱਸਿਆ ਗਿਆ ਕਿ ਮ੍ਰਿਤਿਕ ਸਤਪਾਲ ਕੌਰ ਤਿੰਨ ਬੱਚਿਆਂ ਦੀ ਮਾਂ ਸੀ ਅਤੇ ਆਪਣੇ ਪਤੀ ਦੀ ਕੰਮ ਕਰਕੇ ਮਦਦ ਕਰਦੀ ਸੀ। ਸਤਪਾਲ ਕੌਰ ਜਦੋਂ ਆਪਣੇ ਘਰ ਦੇ ਵਿੱਚ ਪਰਿਵਾਰ ਨਾਲ 8 ਵਜੇ ਦੇ ਕਰੀਬ ਖਾਣਾ ਖਾ ਚੁੱਕੀ ਸੀ ਉਸ ਤੋਂ ਬਾਅਦ ਬਬਲੂ ਵੱਲੋਂ ਸਤਪਾਲ ਕੌਰ ਨੂੰ ਘਰ ਤੋਂ ਬਾਹਰ ਗੱਲ ਕਰਨ ਦੇ ਬਹਾਨੇ ਬੁਲਾ ਲਿਆ ਗਿਆ। ਜਿਸ ਨੂੰ ਪਿੰਡ ਤੋਂ ਬਾਹਰ ਸੁਨਸਾਨ ਥਾਂ ਤੇ ਲਿਜਾ ਕੇ ਉਸ ਤੇ ਸਿਰ ਉੱਪਰ ਤੇਜ਼ਧਾਰ ਹਥਿਆਰ ਨਾਲ ਹਮਲਾ ਕਰਕੇ ਕਤਲ ਕਰ ਦਿੱਤਾ ਗਿਆ। ਇਸ ਦੀ ਜਾਣਕਾਰੀ ਮ੍ਰਿਤਕ ਦੇ ਪਤੀ ਨੂੰ ਪਿੰਡ ਦੇ ਸਰਪੰਚ ਵੱਲੋਂ ਫੋਨ ਕਰਕੇ ਦਿੱਤੀ ਗਈ ਹੈ ਅਤੇ ਪੀੜਤ ਪਰਿਵਾਰ ਵੱਲੋਂ ਇਨਸਾਫ ਦੀ ਮੰਗ ਕੀਤੀ ਜਾ ਰਹੀ ਹੈ।
Previous Postਪੰਜਾਬ ਸਰਕਾਰ ਵਲੋਂ ਔਰਤਾਂ ਲਈ ਕੀਤਾ ਵੱਡਾ ਐਲਾਨ , ਜਨਤਾ ਚ ਛਾਈ ਖੁਸ਼ੀ ਦੀ ਲਹਿਰ
Next Postਪੰਜਾਬ ਚ ਇਥੇ ਵਾਪਰਿਆ ਵੱਡਾ ਹਾਦਸਾ , ਆਕਸੀਜਨ ਨਾਲ ਭਰੇ ਸਿਲੰਡਰਾਂ ਚ ਹੋਇਆ ਬਲਾਸਟ