ਆਈ ਤਾਜਾ ਵੱਡੀ ਖਬਰ
ਪੰਜਾਬ ਵਿੱਚ ਇਹਨਾਂ ਦਿਨਾਂ ਵਿਚਕਾਰ ਕਾਫੀ ਗਰਮੀ ਪੈਂਦੀ ਪਈ ਹੈ ਤੇ ਦੂਜੇ ਪਾਸੇ ਬਿਜਲੀ ਦੇ ਲੱਗਣ ਵਾਲੇ ਲੰਬੇ ਲੰਬੇ ਕੱਟ ਵੀ ਲੋਕਾਂ ਨੂੰ ਖਾਸੀ ਪਰੇਸ਼ਾਨ ਕਰਦੇ ਪਏ ਹਨ। ਇਸੇ ਵਿਚਾਲੇ ਹੁਣ ਪੰਜਾਬੀਆਂ ਦੀਆਂ ਚਿੰਤਾਵਾਂ ਹੋਰ ਜਿਆਦਾ ਵਧਣ ਵਾਲੀਆਂ ਹਨ ਕਿਉਂਕਿ ਪੰਜਾਬ ਦੇ ਵਿੱਚ ਸਵੇਰੇ 9 ਵਜੇ ਤੋਂ ਲੈ ਕੇ 3 ਵਜੇ ਦੇ ਵਿਚਕਾਰ ਬਿਜਲੀ ਬੰਦ ਰਹਿਣ ਸਬੰਧੀ ਖਬਰ ਪ੍ਰਾਪਤ ਹੋਈ ਹੈ। ਖਬਰ ਸ੍ਰੀ ਅਨੰਦਪੁਰ ਸਾਹਿਬ ਦੇ ਨਾਲ ਸਬੰਧਿਤ ਹੈ l
ਮਿਲੀ ਜਾਣਕਾਰੀ ਮੁਤਾਬਕ ਪਤਾ ਚੱਲਿਆ ਹੈ ਕਿ ਸਬ ਡਵੀਜ਼ਨ ਸ੍ਰੀ ਅਨੰਦਪੁਰ ਸਾਹਿਬ ਅਧੀਨ 132 ਕੇਵੀ ਸਬ ਸਟੇਸ਼ਨ ਸ੍ਰੀ ਅਨੰਦਪੁਰ ਸਾਹਿਬ ਤੋਂ ਚਲਦੇ 11 ਕੇਵੀ ਢਾਹੇ ਫੀਡਰ ਫੀਡਰ ਦੀ ਸਪਲਾਈ ਜਰੂਰੀ ਮੈਂਟੀਨੈਸ ਕਰਨ ਲਈ 4 ਸਤੰਬਰ ਦਿਨ ਜਾਣੀ ਕਿ ਦਿਨ ਬੁਧਵਾਰ ਨੂੰ ਸਵੇਰੇ 9 ਵਜੇ ਤੋਂ ਬਾਅਦ ਦੁਪਹਿਰ 3 ਵਜੇ ਤੱਕ ਬਿਜਲੀ ਸਪਲਾਈ ਬੰਦ ਰਹੇਗੀ l ਜਿਸ ਕਾਰਨ ਕਈ ਪਿੰਡਾਂ ਦੇ ਲੋਕਾਂ ਨੂੰ ਇਸ ਗਰਮੀ ਦੇ ਮੌਸਮ ਦੇ ਵਿੱਚ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ, ਜਿਹਨਾਂ ਚ ਪਿੰਡ ਲੰਗ ਮਜਾਰਾ, ਮਾਂਗੇਵਾਲ,ਸੂਰੇਵਾਲ, ਡੱਬਰੀ ਢੇਰ, ਬੈਹਿਲੂ ਢਾਹੇ, ਗੰਭੀਰਪੁਰ ਹੇਠਲਾ ਸੂਰੇਵਾਲ ਹੇਠਲਾ ਜਿੰਦਬੜੀ ਬੱਸ ਸਟੈਂਡ ਭਨੁਪਲੀ ਪੈਟਰੋਲ ਪੰਪ ਆਦਿ ਦੀ ਬਿਜਲੀ ਸਪਲਾਈ ਬੰਦ ਰਹੇਗੀ ਬਿਜਲੀ ਬੰਦ ਦਾ ਸਮਾਂ ਕੰਮ ਕਰਦੇ ਦੌਰਾਨ ਵੱਧ ਘੱਟ ਵੀ ਹੋ ਸਕਦਾ ਹੈ l ਜਿਸ ਨੂੰ ਲੈ ਕੇ ਇੱਥੇ ਦੇ ਰਹਿਣ ਵਾਲੇ ਲੋਕਾਂ ਨੂੰ ਪ੍ਰਸ਼ਾਸਨ ਦੇ ਵੱਲੋਂ ਪਹਿਲਾਂ ਹੀ ਚੋਕਸ ਕਰ ਦਿੱਤਾ ਗਿਆ ਹੈ ਤਾਂ ਜੋ ਬੱਚਿਆਂ ਤੇ ਬਜ਼ੁਰਗਾਂ ਲਈ ਪਹਿਲਾਂ ਹੀ ਪ੍ਰਬੰਧ ਕੀਤੇ ਜਾ ਸਕਣ l ਪਰ ਜਿਸ ਤਰੀਕੇ ਦੇ ਨਾਲ ਪੰਜਾਬ ਭਰ ਦੇ ਵਿੱਚ ਆਏ ਦਿਨੀ ਅਜਿਹੀਆਂ ਖਬਰਾਂ ਸਾਹਮਣੇ ਆਉਂਦੀਆਂ ਹਨ , ਜਿੱਥੇ ਬਿਜਲੀ ਦੇ ਲੰਬੇ ਲੰਬੇ ਘੱਟ ਲੱਗਦੇ ਹਨ ਜਿਸ ਕਾਰਨ ਆਮ ਲੋਕ ਸੜਕਾਂ ਤੇ ਬੈਠਣ ਦੇ ਲਈ ਮਜਬੂਰ ਹੋ ਜਾਂਦੇ ਹਨ l ਪਰ ਕਈ ਥਾਵਾਂ ਤੇ ਮੁਰੰਮਤ ਦੇ ਕਾਰਨ ਵੀ ਬਿਜਲੀ ਸਪਲਾਈ ਬੰਦ ਰਹਿੰਦੀ ਹੈ, ਜਿਸ ਕਾਰਨ ਇਸ ਗਰਮੀ ਦੇ ਮੌਸਮ ਦੇ ਵਿੱਚ ਲੋਕ ਖੱਜਲ ਖੁਆਰ ਹੁੰਦੇ ਹਨ।
Previous Postਪੰਜਾਬ ਚ ਛੁੱਟੀਆਂ ਵਾਲੇ ਦਿਨ ਖੁੱਲੇ ਰਹਿਣਗੇ ਇਹ ਅਦਾਰੇ , ਜਾਰੀ ਹੋਏ ਹੁਕਮ
Next Postਪੰਜਾਬ ਦੇ ਇਹਨਾਂ ਜਿਲਿਆਂ ਚ ਪਵੇਗਾ ਭਾਰੀ ਮੀਂਹ , ਹੁਣੇ ਹੁਣੇ ਜਾਰੀ ਹੋਇਆ ਅਲਰਟ