ਆਈ ਤਾਜਾ ਵੱਡੀ ਖਬਰ
ਸੂਬੇ ਵਿੱਚ ਕੈਪਟਨ ਸਰਕਾਰ ਵੱਲੋਂ ਜਿਥੇ ਲੋਕਾਂ ਦੀ ਸੁਰੱਖਿਆ ਨੂੰ ਮੱਦੇਨਜ਼ਰ ਰੱਖਦੇ ਹੋਏ ਤਾਲਾਬੰਦੀ ਕੀਤੀ ਗਈ ਹੈ। ਉਥੇ ਹੀ ਲੋਕਾਂ ਦੇ ਹਿੱਤਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਇੱਕ ਲੱਖ ਨੌਕਰੀਆਂ ਦੇਣ ਦਾ ਵੀ ਭਰੋਸਾ ਦਿੱਤਾ ਗਿਆ ਹੈ। ਜਿਸ ਵਾਸਤੇ ਸੂਬਾ ਸਰਕਾਰ ਵੱਲੋਂ ਕਈ ਰੋਜ਼ਗਾਰ ਮੇਲਿਆਂ ਦਾ ਵੀ ਆਯੋਜਨ ਕਰਵਾਇਆ ਗਿਆ ਹੈ ਅਤੇ ਯੋਗਤਾ ਦੇ ਆਧਾਰ ਤੇ ਨੌਜਵਾਨਾਂ ਨੂੰ ਨੌਕਰੀਆਂ ਮੁਹਈਆ ਕਰਵਾਈਆਂ ਗਈਆਂ ਹਨ। ਅਗਲੇ ਸਾਲ ਜਿਥੇ ਵਿਧਾਨ ਸਭਾ ਦੀਆਂ ਚੋਣਾਂ ਹੋਣ ਜਾ ਰਹੀਆਂ ਹਨ । ਉਥੇ ਹੀ ਕੈਪਟਨ ਸਰਕਾਰ ਵੱਲੋਂ ਆਪਣੇ ਕਾਰਜਕਾਲ ਦਾ ਆਖਰੀ ਬਜਟ ਪਿਛਲੇ ਮਹੀਨਿਆਂ ਵਿਚ ਪੇਸ਼ ਕੀਤਾ ਗਿਆ ਸੀ। ਇਹ ਬਜਟ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਵੱਲੋਂ ਪੇਸ਼ ਕੀਤਾ ਗਿਆ ਜਿਨ੍ਹਾਂ ਨੇ ਵੱਖ-ਵੱਖ ਲੋਕਾਂ ਨੂੰ ਰਾਹਤ ਵੀ ਪ੍ਰਦਾਨ ਕੀਤੀ ਹੈ।
ਜਿੱਥੇ ਉਨ੍ਹਾਂ ਔਰਤਾਂ ਨੂੰ ਵੱਡੀ ਰਾਹਤ ਦਿੰਦੇ ਹੋਏ ਸਰਕਾਰੀ ਬੱਸਾਂ ਵਿਚ ਮੁਫਤ ਸਫਰ ਕਰਨ ਦੀ ਸੁਵਿਧਾ ਪ੍ਰਦਾਨ ਕੀਤੀ। ਪੰਜਾਬ ਵਿੱਚ ਔਰਤਾਂ ਲਈ ਮੁਫਤ ਸਫਰ ਦੇ ਐਲਾਨ ਤੋਂ ਬਾਅਦ ਹੁਣ ਇੱਕ ਹੋਰ ਵੱਡੀ ਖਬਰ ਸਾਹਮਣੇ ਆਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਜਿਥੇ ਸੂਬੇ ਅੰਦਰ ਔਰਤਾਂ ਨੂੰ ਸਰਕਾਰੀ ਬੱਸਾਂ ਵਿਚ ਮੁਫਤ ਸਫਰ ਕਰਨ ਦੀ ਸਹੂਲਤ ਦਿੱਤੀ ਗਈ ਹੈ। ਉਥੇ ਹੀ ਇਸ ਯੋਜਨਾ ਦੇ ਨਾਲ ਤੇ ਕਰੋਨਾ ਕਾਰਨ ਮੁਸਾਫ਼ਰਾਂ ਦੀ ਗਿਣਤੀ ਦੇ ਚੱਲਦੇ ਹੋਏ ਪੀਆਰਟੀਸੀ 40 ਤੋਂ 45 ਲੱਖ ਦੇ ਰੋਜ਼ਾਨਾਂ ਮਾਲੀਏ ਨੂੰ ਗੁਆ ਰਹੀ ਹੈ । ਉਥੇ ਹੀ ਪੀ ਆਰ ਟੀ ਸੀ ਆਪਣੀਆਂ ਬੱਸਾਂ ਵਿੱਚ ਅਪਾਹਿਜਾਂ ,ਸੀਨੀਅਰ ਸਿਟੀਜ਼ਨ, ਪੱਤਰਕਾਰਾਂ ਮੁਲਾਜ਼ਮਾਂ ਵਿਦਿਆਰਥੀਆਂ ਅਤੇ ਯਾਤਰਾ ਦੀ ਸਹੂਲਤ ਪ੍ਰਦਾਨ ਕਰਦਾ ਹੈ।
ਜਿਸ ਦਾ ਬਿੱਲ ਤਿੰਨ ਮਹੀਨਿਆਂ ਵਿੱਚ ਤਕਰੀਬਨ 25 ਕਰੋੜ ਬਣਦਾ ਹੈ। ਇਸ ਸਮੇਂ ਇਹ ਬਕਾਇਆ 150 ਕਰੋੜ ਤੱਕ ਪਹੁੰਚ ਗਿਆ ਹੈ। ਤਾਲਾਬੰਦੀ ਕਾਰਨ ਯਾਤਰੀਆਂ ਦੀ ਗਿਣਤੀ 3 ਗੁਣਾ ਘਟ ਗਈ ਹੈ। ਜਿਸ ਕਾਰਨ ਪੀਆਰਟੀਸੀ ਦੀ ਰੋਜ਼ਾਨਾ ਦੀ ਆਮਦਨ 125 ਕਰੋੜ ਤੱਕ ਸੀ ਜੋ ਹੁਣ 45 ਲੱਖ ਤਕ ਪਹੁੰਚ ਗਈ ਹੈ। ਇਸ ਦੌਰਾਨ ਪੀ ਆਰ ਟੀ ਸੀ ਚਿੰਤਾ ਵਿੱਚ ਹੈ ਕੇ ਸਰਕਾਰ ਕੋਲ 150 ਕਰੋੜ ਰੁਪਏ ਫਸੇ ਹੋਏ ਹਨ। ਅਗਰ ਸਰਕਾਰ ਵੱਲੋਂ ਮੁਫ਼ਤ ਬੱਸ ਯਾਤਰਾ ਦੇ ਬਿੱਲ ਦੀ ਅਦਾਇਗੀ ਸਮੇਂ ਸਿਰ ਨਹੀਂ ਕੀਤੀ ਜਾਂਦੀ ਤਾਂ ਉਹ ਮੁਲਾਜ਼ਮਾਂ ਨੂੰ ਤਨਖਾਹ ਅਤੇ ਪੈਨਸ਼ਨ ਕਿਥੋਂ ਦੇਣਗੇ।
ਨਿਗਮ ਵੱਲੋਂ ਹਰ ਮਹੀਨੇ ਆਪਣੇ 9 ਹਜ਼ਾਰ ਦੇ ਕਰੀਬ ਮੁਲਾਜ਼ਮਾਂ ਨੂੰ ਪੈਨਸ਼ਨ ਅਤੇ ਤਨਖ਼ਾਹ ਦਿੱਤੀ ਜਾਂਦੀ ਹੈ। ਜੋ ਕਿ 18 ਕਰੋੜ ਰੁਪਏ ਬਣਦੀ ਹੈ। ਪਹਿਲਾ ਹੀ ਤਾਲਾਬੰਦੀ ਦੇ ਕਾਰਨ ਪੀਆਰਟੀਸੀ ਵੱਲੋਂ ਦੂਜੇ ਸੂਬਿਆਂ ਵਿੱਚ ਲੰਬੇ ਰੂਟ ਦੀਆਂ ਬੱਸਾਂ ਨੂੰ ਵੀ ਬੰਦ ਕੀਤਾ ਗਿਆ ਹੈ। ਕਿਉ ਕੇ ਤਾਲਾਬੰਦੀ ਦੌਰਾਨ ਅਗਰ ਯਾਤਰੀਆਂ ਦੀ ਗਿਣਤੀ ਨਾਮਾਤਰ ਹੋਵੇਗੀ ਤਾਂ ਬੱਸਾਂ ਕਿਸ ਤਰਾਂ ਚਲਾਈਆਂ ਜਾਣਗੀਆਂ।
Previous Postਮੌਜੂਦਾ ਹਾਲਾਤਾਂ ਨੂੰ ਦੇਖਦੇ ਹੋਏ ਕੇਂਦਰ ਸਰਕਾਰ ਨੇ ਲੈ ਲਿਆ ਇਹ ਵੱਡਾ ਫੈਸਲਾ – ਹੋ ਗਿਆ ਇਹ ਐਲਾਨ
Next Postਪਟਰੋਲ ਡੀਜਲ ਵਰਤਣ ਵਾਲਿਆਂ ਨੂੰ ਵੱਡਾ ਝਟਕਾ 100 ਰੁਪਏ ਤੋਂ ਮਹਿੰਗਾ ਹੋ ਗਿਆ ਪਟਰੋਲ, ਦੇਖੋ ਪੂਰੀ ਖਬਰ