ਆਈ ਤਾਜ਼ਾ ਵੱਡੀ ਖਬਰ
ਸੂਬੇ ਅੰਦਰ ਜਿੱਥੇ ਗਰਮੀ ਦਾ ਪੱਧਰ ਦਿਨੋ-ਦਿਨ ਵਧਦਾ ਜਾ ਰਿਹਾ ਹੈ ਉਥੇ ਹੀ ਲੋਕ ਇਸ ਗਰਮੀ ਦੇ ਮੌਸਮ ਵਿਚ ਸਫ਼ਰ ਦੌਰਾਨ ਵੀ ਹਾਲੋਂ-ਬੇਹਾਲ ਹੋ ਰਹੇ ਹਨ। ਕੁਝ ਲੋਕ ਤੇ ਆਪਣੇ ਪ੍ਰਾਈਵੇਟ ਵਾਹਨਾਂ ਵਿਚ ਸਵਾਰ ਹੋ ਕੇ ਆਪਣੀ ਮੰਜ਼ਿਲ ਸਰ ਕਰ ਲੈਂਦੇ ਹਨ ਪਰ ਜੋ ਲੋਕ ਪਬਲਿਕ ਵਾਹਨਾਂ ਦਾ ਇਸਤੇਮਾਲ ਕਰਦੇ ਹਨ ਉਨ੍ਹਾਂ ਨੂੰ ਭਾਰੀ ਖੱਜਲ-ਖੁਆਰੀ ਦਾ ਸਾਹਮਣਾ ਕਰਨਾ ਪੈਂਦਾ ਹੈ। ਭਾਵੇਂ ਟਰਾਂਸਪੋਰਟ ਮਹਿਕਮੇ ਵੱਲੋਂ ਆਪਣੇ ਯਾਤਰੀਆਂ ਨੂੰ ਕਈ ਤਰ੍ਹਾਂ ਦੀਆਂ ਸਹੂਲਤਾਂ ਦਿੱਤੀਆਂ ਗਈਆਂ ਹਨ ਪਰ ਫੇਰ ਵੀ ਕਿਤੇ ਨਾ ਕਿਤੇ ਕੁਝ ਖਾਮੀਆਂ ਰਹਿ ਜਾਂਦੀਆਂ ਹਨ।
ਇਸਦੇ ਚਲਦੇ ਹੋਏ ਹੁਣ ਟਰਾਂਸਪੋਰਟ ਮਹਿਕਮੇ ਵੱਲੋਂ ਨਵੀਆਂ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ ਜਿਸ ਵਿੱਚ ਬਿਹਤਰ ਆਵਾਜਾਈ ਅਤੇ ਯਾਤਰੀਆਂ ਨੂੰ ਸਹੂਲਤਾਂ ਦੇਣ ਦੀ ਗੱਲ ਆਖੀ ਹੈ। ਟਰਾਂਸਪੋਰਟ ਵਿਭਾਗ ਵੱਲੋਂ ਸੀਨੀਅਰ ਅਧਿਕਾਰੀਆਂ ਜ਼ਰੀਏ ਕਈ ਹਦਾਇਤਾਂ ਦਿੱਤੀਆਂ ਗਈਆਂ ਹਨ ਜਿਸ ਦੌਰਾਨ ਆਵਾਜਾਈ ਸਿਸਟਮ ਨੂੰ ਸੁਧਾਰਨ ਉਪਰ ਜ਼ਿਆਦਾ ਜ਼ੋਰ ਦਿੱਤਾ ਗਿਆ ਹੈ। ਇਸ ਦੌਰਾਨ ਆਖਿਆ ਗਿਆ ਹੈ ਕਿ ਸਬੰਧਤ ਰੂਟ ਉੱਤੇ ਚੱਲ ਰਹੀਆਂ ਬੱਸਾਂ ਦੀ ਮੋਨਿਟਰਿੰਗ ਸਹੀ ਤਰੀਕੇ ਨਾਲ ਕੀਤੀ ਜਾਵੇ ਅਤੇ ਇਸ ਵਾਸਤੇ ਜੀ. ਐਮ. ਰੈਂਕ ਦੇ ਅਧਿਕਾਰੀਆਂ ਨੂੰ ਰੁਟੀਨ ਵਿੱਚ ਟਰੈਕਿੰਗ ਸਿਸਟਮ ਉੱਪਰ ਆਪਣੀ ਤਿੱਖੀ ਨਜ਼ਰ ਬਣਾ ਕੇ ਰੱਖਣ ਲਈ ਆਖਿਆ ਗਿਆ ਹੈ ਅਤੇ ਨਾਲ ਹੀ ਇਸ ਸਬੰਧੀ ਰਿਪੋਰਟ ਨੂੰ ਹੈਡ ਆਫਿਸ ਭੇਜਣ ਦੀ ਗੱਲ ਵੀ ਆਖੀ ਗਈ ਹੈ।
ਜਾਣਕਾਰੀ ਲਈ ਦੱਸ ਦੇਈਏ ਕਿ ਇਸ ਸਬੰਧੀ ਹੋਈ ਇੱਕ ਮੀਟਿੰਗ ਦੀ ਅਗਵਾਈ ਕਰਦੇ ਹੋਏ ਆਈ. ਏ. ਐਸ. ਕੇ. ਸ਼ਿਵਾ ਪ੍ਰਸਾਦ ਅਤੇ ਰੋਡਵੇਜ਼ ਦੀ ਡਾਇਰੈਕਟਰ ਆਈ. ਏ. ਐਸ. ਅਮਨਦੀਪ ਕੌਰ ਨੇ ਯਾਤਰੀਆਂ ਲਈ ਸਹੂਲਤ ਵੱਲ ਵਿਸ਼ੇਸ਼ ਧਿਆਨ ਦੇਣ ਦੀ ਗੱਲ ਆਖੀ ਹੈ।
ਯਾਤਰੀਆਂ ਦੀਆਂ ਪ੍ਰੇਸ਼ਾਨੀਆਂ ਨੂੰ ਦੂਰ ਕਰਨ ਵਾਸਤੇ ਮੁੱਖ ਰੂਪ ਵਿੱਚ ਟ੍ਰੈਕਿੰਗ ਸਿਸਟਮ ਉੱਤੇ ਜੀ. ਐੱਮਜ਼ ਨੂੰ ਆਪਣੀ ਨਜ਼ਰ ਬਣਾਏ ਰੱਖਣ ਲਈ ਵੀ ਕਿਹਾ ਗਿਆ ਹੈ। ਦੱਸ ਦੇਈਏ ਕਿ ਇਸ ਭਿਅੰਕਰ ਗਰਮੀ ਦੇ ਵਿਚ ਜਲੰਧਰ ਬੱਸ ਅੱਡੇ ਉੱਪਰ ਯਾਤਰੀ ਆਪਣੇ ਰੂਟ ਦੀਆਂ ਬੱਸਾਂ ਦੀ ਲੰਮੀ ਉਡੀਕ ਕਰਦੇ ਰਹਿੰਦੇ ਹਨ ਜਿਸ ਤੋਂ ਬਾਅਦ ਵੀ ਕਈ ਯਾਤਰੀਆਂ ਨੂੰ ਸੀਟਾਂ ਤੱਕ ਨਹੀਂ ਮਿਲ ਪਾਉਂਦੀ ਹੈ ਅਤੇ ਉਨ੍ਹਾਂ ਨੂੰ ਖੜ੍ਹੇ ਹੋ ਕੇ ਸਫ਼ਰ ਕਰਨਾ ਪੈਂਦਾ ਹੈ।
Home ਤਾਜਾ ਖ਼ਬਰਾਂ ਪੰਜਾਬ ਚ ਔਰਤਾਂ ਨੂੰ ਬੱਸ ਚ ਮੁਫ਼ਤ ਸਹੂਲਤ ਤੋਂ ਬਾਅਦ ਆਈ ਵੱਡੀ ਖਬਰ,ਹੁਣ ਕੀਤਾ ਜਾ ਰਿਹਾ ਇਹ ਕੰਮ- ਯਾਤਰੀਆਂ ਲਈ
ਤਾਜਾ ਖ਼ਬਰਾਂ
ਪੰਜਾਬ ਚ ਔਰਤਾਂ ਨੂੰ ਬੱਸ ਚ ਮੁਫ਼ਤ ਸਹੂਲਤ ਤੋਂ ਬਾਅਦ ਆਈ ਵੱਡੀ ਖਬਰ,ਹੁਣ ਕੀਤਾ ਜਾ ਰਿਹਾ ਇਹ ਕੰਮ- ਯਾਤਰੀਆਂ ਲਈ
Previous Postਵਿਆਹ ਤੋਂ ਬਾਅਦ ਆ ਰਹੇ ਬਰਾਤੀਆਂ ਨਾਲ ਵਾਪਰਿਆ ਭਿਆਨਕ ਹਾਦਸਾ, 3 ਲੋਕਾਂ ਦੀ ਹੋਈ ਮੌਤ- ਏਨੇ ਹੋਈ ਜਖਮੀ
Next Postਕਾਂਗਰਸ ਲਈ ਆਈ ਵੱਡੀ ਮਾੜੀ ਖਬਰ, ਲਗਿਆ ਇਹ ਵੱਡਾ ਝਟਕਾ