ਆਈ ਤਾਜਾ ਵੱਡੀ ਖਬਰ
ਪੰਜਾਬ ਅੰਦਰ ਆਏ ਦਿਨ ਹੀ ਵਾਪਰਣ ਵਾਲੇ ਸੜਕ ਹਾਦਸਿਆਂ ਵਿੱਚ ਦਿਨੋ ਦਿਨ ਵਾਧਾ ਹੁੰਦਾ ਜਾ ਰਿਹਾ ਹੈ ਜਿਸ ਨਾਲ ਲੋਕਾਂ ਵਿਚ ਡਰ ਦਾ ਮਾਹੌਲ ਪੈਦਾ ਹੋ ਜਾਂਦਾ ਹੈ। ਇਸ ਤੋਂ ਇਲਾਵਾ ਹੋਰ ਵੀ ਆਏ ਦਿਨ ਕੋਈ ਨਾ ਕੋਈ ਅਜਿਹੀ ਘਟਨਾ ਸਾਹਮਣੇ ਆ ਜਾਂਦੀ ਹੈ ਜਿਸ ਨਾਲ ਲੋਕਾਂ ਵਿਚ ਦਹਿਸ਼ਤ ਦਾ ਮਾਹੌਲ ਪੈਦਾ ਹੋ ਰਿਹਾ ਹੈ। ਜਿੱਥੇ ਪਹਿਲਾਂ ਗਰਮੀ ਕਾਰਨ ਹਾਹਾਕਾਰ ਮੱਚੀ ਹੋਈ ਸੀ, ਉਥੇ ਹੀ ਹੁਣ ਹੋਈ ਬਰਸਾਤ ਕਾਰਨ ਸਭ ਪਾਸੇ ਜਲ ਥਲ ਹੋਣ ਕਾਰਨ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਪੇਸ਼ ਆ ਰਹੀਆਂ ਹਨ। ਜਿੱਥੇ ਹਿਮਾਚਲ ਦੇ ਵਿਚ ਹੋਈ ਬਰਸਾਤ ਅਤੇ ਬੱਦਲ ਫਟਣ ਕਾਰਨ ਹੜ੍ਹ ਵਰਗੇ ਸਥਿਤੀ ਪੈਦਾ ਹੋ ਗਈ ਹੈ ਉਸ ਦਾ ਅਸਰ ਹੁਣ ਪੰਜਾਬ ਵਿੱਚ ਵੀ ਵੇਖਿਆ ਜਾ ਰਿਹਾ ਹੈ। ਪੰਜਾਬ ਵਿੱਚ ਇੱਥੇ ਹੜ੍ਹ ਆਉਣ ਕਾਰਨ ਟ੍ਰੇਨਾਂ ਰੱਦ ਕਰ ਦਿੱਤੀਆਂ ਗਈਆਂ ਹਨ ਅਤੇ ਪ੍ਰਸ਼ਾਸਨ ਵੀ ਅਲਾਟ ਹੋ ਗਿਆ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਇਹ ਜਾਣਕਾਰੀ ਪਠਾਨਕੋਟ ਤੋਂ ਸਾਹਮਣੇ ਆਈ ਹੈ ਜਿੱਥੇ ਪਠਾਨਕੋਟ ਅਤੇ ਜੰਮੂ-ਕਸ਼ਮੀਰ ਦੇ ਪਹਾੜੀ ਖੇਤਰਾਂ ਵਿੱਚ ਹੋਈ ਬਰਸਾਤ ਕਾਰਨ ਰੇਲਵੇ ਲਾਈਨਾਂ ਦੇ ਪਾਣੀ ਵਿੱਚ ਡੁੱਬ ਜਾਣ ਕਾਰਨ ਪ੍ਰਸ਼ਾਸਨ ਵੱਲੋਂ ਅਲਰਟ ਜਾਰੀ ਕਰਦੇ ਹੋਏ ਟਰੇਨਾਂ ਨੂੰ ਰੱਦ ਕਰ ਦਿਤਾ ਗਿਆ ਹੈ। ਰੇਲਵੇ ਅਧਿਕਾਰੀਆਂ ਨੇ ਦੱਸਿਆ ਕਿ ਜੋਗਿੰਦਰ ਨਗਰ ਜਾਣ ਵਾਲੀ ਮੇਲ ਐਕਸਪ੍ਰੈਸ ਸਵੇਰੇ 8:45 ਵਜੇ ਪਠਾਨਕੋਟ ਤੋਂ ਜੋਗਿੰਦਰ ਨਗਰ ਜਾਣ ਵਾਸਤੇ ਸਵੇਰੇ 11:45 ਵਜੇ ਪਠਾਨਕੋਟ ਤੋਂ ਬੈਜਨਾਥ ਜਾਣ ਵਾਲੇ ਯਾਤਰੀਆਂ ਨੂੰ ਅਗਲੇ ਹੁਕਮਾਂ ਤੱਕ ਰੱਦ ਕਰ ਦਿੱਤਾ ਗਿਆ।
ਉਥੇ ਹੀ ਅੱਜ ਰਾਤ ਤੋਂ ਬੈਜਨਾਥ ਤੋਂ ਪਠਾਨਕੋਟ ਆਉਣ ਵਾਲੀ ਟ੍ਰੇਨ ਜਵਾਲਾਮੁਖੀ ਤੱਕ ਆਵੇਗੀ। ਉਥੇ ਹੀ ਪਠਾਨਕੋਟ ਤੋਂ ਬੈਜ ਨਾਥ ਜਾਣ ਵਾਲੀ ਟ੍ਰੇਨ ਵਿਚ ਜਵਾਲਾ ਮੁਖੀ ਤੱਕ ਜਾਵੇਗੀ। ਭਾਰੀ ਬਰਸਾਤ ਦੇ ਕਾਰਨ ਰੇਲਵੇ ਸਟੇਸ਼ਨ ਦੇ ਸਟੇਸ਼ਨ ਮਾਸਟਰ ਵੱਲੋਂ ਇਸ ਦੀ ਜਾਣਕਾਰੀ ਦਿੰਦੇ ਹੋਏ ਦੱਸਿਆ ਗਿਆ ਹੈ ਫਿਰੋਜ਼ਪੁਰ ਡਵੀਜ਼ਨ ਤੋਂ ਹਿਮਾਚਲ ਜਾਣ ਵਾਲੀਆਂ ਟਰੇਨਾਂ ਨੂੰ ਅਗਲੇ ਹੁਕਮਾਂ ਤੱਕ ਰੱਦ ਕਰ ਦਿਤਾ ਗਿਆ ਹੈ। ਪਠਾਨਕੋਟ ਜੋਗਿੰਦਰ ਨਗਰ ਰੇਲਵੇ ਸੈਕਸ਼ਨ ਵਿੱਚ ਵੀ ਰੁਕਾਵਟ ਪੈਦਾ ਹੋ ਗਈ ਹੈ ਜਿਸ ਕਾਰਨ ਇਸ ਨੂੰ ਰੱਦ ਕੀਤਾ ਗਿਆ ਹੈ।
ਕਿਉਂਕਿ ਪਹਾੜਾਂ ਤੋਂ ਮਿੱਟੀ ਖਿਸਕਣ ਕਾਰਨ ਟਰੈਕ ਉੱਪਰ ਪੱਥਰ ਅਤੇ ਮਿੱਟੀ ਆਉਣ ਕਾਰਨ ਟਰੇਨਾਂ ਦੀ ਆਵਾਜਾਈ ਬੰਦ ਹੋ ਗਈ ਹੈ। ਇਸ ਲਈ ਜਵਾਲਾਮੁਖੀ ਤੱਕ ਹੈ ਟਰੇਨਾਂ ਚਲਾਈਆਂ ਜਾ ਰਹੀਆਂ ਹਨ। ਭਾਰਤ ਪਾਕਿਸਤਾਨ ਉੱਪਰ ਵੀ ਨਦੀ ਵਿਚ ਪਾਣੀ ਦੇ ਵਹਾਅ ਨੂੰ ਦੇਖਦੇ ਹੋਏ ਸੁਰੱਖਿਆ ਪ੍ਰਬੰਧਾਂ ਨੂੰ ਵਧਾ ਦਿੱਤਾ ਗਿਆ ਹੈ। ਐਸ ਡੀ ਐਮ ਗੁਰਸਿਮਰਨ ਸਿੰਘ ਢਿੱਲੋਂ ਵੱਲੋਂ ਵੀ ਜਾਣਕਾਰੀ ਦਿੰਦੇ ਹੋਏ ਦੱਸਿਆ ਗਿਆ ਹੈ ਕਿ ਸਥਿਤੀ ਉੱਪਰ ਕਾਬੂ ਪਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਅਤੇ ਨਦੀ ਦੇ ਕਿਨਾਰਿਆਂ ਤੇ ਬੈਠੇ ਹੋਏ ਲੋਕਾਂ ਨੂੰ ਵੀ ਅਲਾਰਟ ਰਹਿਣ ਲਈ ਆਦੇਸ਼ ਜਾਰੀ ਕਰ ਦਿੱਤੇ ਗਏ ਹਨ।
Previous Postਹੁਣੇ ਹੁਣੇ ਸਕੂਲਾਂ ਨੂੰ ਵਿਦਿਆਰਥੀਆਂ ਲਈ ਖੋਲਣ ਦਾ ਹੋ ਗਿਆ ਏਨੀ ਤਰੀਕ ਤੋਂ ਇੱਥੇ ਇਹ ਐਲਾਨ , ਬੱਚਿਆਂ ਚ ਖੁਸ਼ੀ ਦੀ ਲਹਿਰ
Next Postਅਸਮਾਨੋਂ ਆਈ ਮੌਤ ਨੇ ਪੰਜਾਬ ਚ ਵਿਛਾਏ ਸੱਥਰ ਹੋਈਆਂ ਮੌਤਾਂ , ਇਲਾਕੇ ਚ ਛਾਈ ਸੋਗ ਦੀ ਲਹਿਰ