ਆਈ ਤਾਜ਼ਾ ਵੱਡੀ ਖਬਰ
ਪੰਜਾਬ ਦੇ ਵਿੱਚ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਸਾਰੀਆਂ ਹੀ ਸਿਆਸੀ ਪਾਰਟੀਆਂ ਤੇ ਵੱਲੋਂ ਬਿਜਲੀ ਨੂੰ ਲੈ ਕੇ ਕਈ ਤਰ੍ਹਾਂ ਦੇ ਐਲਾਨ ਕੀਤੇ ਗਏ ਸਨ । ਜਿਨ੍ਹਾਂ ਵਿੱਚੋਂ ਆਮ ਆਦਮੀ ਪਾਰਟੀ ਵੀ ਇਕ ਅਜਿਹੀ ਭਾਰਤੀ ਹੈ ਜਿਨ੍ਹਾਂ ਨੇ ਪੰਜਾਬ ਵਿਚ ਸਰਕਾਰ ਬਣਾਈ ਹੈ ਇਸ ਪਾਰਟੀ ਵੱਲੋਂ ਵੀ ਪੰਜਾਬੀਆਂ ਲਈ ਬਿਜਲੀ ਸਬੰਧੀ ਐਲਾਨ ਕੀਤਾ ਸੀ । ਅਜੇ ਪੰਜਾਬ ਦੇ ਵਿੱਚ ਆਪ ਦੀ ਸਰਕਾਰ ਬਣੇ ਦੋ ਦਿਨ ਹੀ ਹੋਏ ਹਨ ਕਿ ਹੁਣ ਬਿਜਲੀ ਦੇ ਕੱਟ ਲੱਗਣੇ ਵੀ ਸ਼ੁਰੂ ਹੋ ਚੁੱਕੇ ਹਨ ।ਜਿਸ ਦੇ ਚੱਲਦੇ ਹੁਣ ਆਪ ਲੋਕਾਂ ਨੂੰ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ । ਇਸੇ ਵਿਚਕਾਰ ਹੁਣ ਪੰਜਾਬ ਦੇ ਕੁਝ ਇਲਾਕਿਆਂ ਵਿਚ 19 ਮਾਰਚ ਨੂੰ ਸਵੇਰੇ ਨੌੰ ਵਜੇ ਤੋਂ ਲੈ ਕੇ ਚਾਰ ਵਜੇ ਤੱਕ ਬਿਜਲੀ ਬੰਦ ਰਹਿਣ ਸਬੰਧੀ ਐਲਾਨ ਹੋ ਚੁੱਕਿਆ ਹੈ ।
ਦਰਅਸਲ ਹੁਣ ਬਿਜਲੀ ਦੀ ਸਪਲਾਈ ਦੀ ਜ਼ਰੂਰੀ ਮੁਰੰਮਤ ਲਈ ਬਿਜਲੀ ਨੂੰ ਬੰਦ ਰੱਖਣ ਦਾ ਅੈਲਾਨ ਕਰ ਦਿੱਤਾ ਗਿਆ ਹੈ । ਪੰਜਾਬ ਦੇ ਜ਼ਿਲ੍ਹਾ ਫ਼ਿਰੋਜ਼ਪੁਰ ਛਾਉਣੀ ਤੋਂ ਚੱਲਦੇ 11 ਕੇਵੀ ਅਮਰ ਟਾਕੀਜ਼ ਫੀਡਰ ਦੇ ਜ਼ਰੂਰੀ ਰੱਖ-ਰਖਾਅ ਲਈ 19 ਮਾਰਚ ਸਵੇਰੇ ਨੌੰ ਵਜੇ ਤੋਂ ਲੈ ਕੇ ਚਾਰ ਵਜੇ ਤੱਕ ਕਈ ਬਾਜ਼ਾਰਾਂ ਸਮੇਤ ਕਈ ਕਲੋਨੀਆਂ ਵਿੱਚ ਬਿਜਲੀ ਦੀ ਸਪਲਾਈ ਪੂਰੀ ਤਰ੍ਹਾਂ ਨਾਲ ਠੱਪ ਰਹੇਗੀ ।
ਬਿਜਲੀ ਬੰਦ ਰਹਿਣ ਦੀ ਪੂਰੀ ਜਾਣਕਾਰੀ ਫਿਰੋਜ਼ਪੁਰ ਛਾਉਣੀ ਅਤੇ ਇੰਜੀਨੀਅਰ ਤਰਲੋਚਨ ਕੁਮਾਰ ਚੋਪੜਾ ਦੇ ਵੱਲੋਂ ਦਿੱਤੀ ਗਈ । ਤਰਲੋਚਨ ਕੁਮਾਰ ਚੋਪਡ਼ਾ ਐੱਸ ਡੀ ਓ ਕੈਂਟ ਨੇ ਦੱਸਿਆ ਹੈ , ਕਿ ਇਨ੍ਹਾਂ ਕੁਝ ਇਲਾਕਿਆਂ ਵਿੱਚ ਬਿਜਲੀ ਦੀ ਸਪਲਾਈ ਜ਼ਰੂਰੀ ਮੁਰੰਮਤ ਲਈ ਕੰਨ ਬੰਦ ਕਰਨੀ ਪੈ ਰਹੀ ਹੈ।
ਜਿਸ ਦੇ ਚਲਦੇ ਹੁਣ 19 ਮਾਰਚ ਨੂੰ ਸਵੇਰੇ 9 ਵਜੇ ਤੋਂ ਸ਼ਾਮ 4 ਵਜੇ ਤੱਕ ਛਾਉਣੀ ਦੇ ਕੁਝ ਬਾਜ਼ਾਰ ਅਤੇ ਕਲੋਨੀਆਂ ਵਿੱਚ ਬਿਜਲੀ ਸਪਲਾਈ ਬੰਦ ਰਹੇਗੀ । ਜ਼ਿਕਰਯੋਗ ਹੈ ਕਿ ਇਕ ਪਾਸੇ ਗਰਮੀ ਦਾ ਮੌਸਮ ਨਜ਼ਦੀਕ ਆ ਰਹੀ ਹੈ ਗਰਮੀਆਂ ਦੇ ਮੌਸਮ ਦੇ ਵਿੱਚ ਬਿਜਲੀ ਦੀ ਡਿਮਾਂਡ ਵੀ ਵਧਦੀ ਹੈ, ਪਰ ਦੂਜੇ ਪਾਸੇ ਜਿਸ ਤਰ੍ਹਾਂ ਵੱਖ ਵੱਖ ਥਾਵਾਂ ਤੇ ਹੁਣ ਬਿਜਲੀ ਦੇ ਕੱਟ ਲੱਗਣੇ ਸ਼ੁਰੂ ਹੋ ਚੁੱਕੇ ਹਨ, ਉਸ ਦੇ ਚਲਦੇ ਹੁਣ ਆਉਣ ਵਾਲੇ ਦਿਨਾਂ ਵਿਚ ਲੋਕਾਂ ਨੂੰ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ ।
Previous Postਹੋਣ ਗੀਆਂ ਜੇਬਾਂ ਢਿਲੀਆਂ – ਪ੍ਰਾਈਵੇਟ ਸਕੂਲਾਂ ਵਲੋਂ ਫੀਸਾਂ ਵਧਾਉਣ ਨੂੰ ਲੈ ਕੇ ਆਈ ਇਹ ਵੱਡੀ ਖਬਰ
Next Postਪੰਜਾਬ ਚ ਇਥੇ ਹੋਈ ਬੇਅਦਬੀ ਦੀ ਘਟਨਾ , ਸਿੱਖ ਸੰਗਤ ਚ ਗੁੱਸੇ ਦੀ ਲਹਿਰ – ਤਾਜਾ ਵੱਡੀ ਖਬਰ