ਆਈ ਤਾਜਾ ਵੱਡੀ ਖਬਰ
ਹਰੇਕ ਦੇਸ਼ ਦੀ ਤਰੱਕੀ ਵਾਸਤੇ ਜਰੂਰੀ ਹੈ ਉਸ ਦੇਸ਼ ਦੀਆਂ ਸੜਕਾਂ ਚੰਗੀਆਂ ਹੋਣ l ਸੜਕਾਂ ਬਣਾਉਣ ਦੇ ਲਈ ਸਰਕਾਰਾਂ ਦੇ ਵੱਲੋਂ ਵੱਖੋ ਵੱਖਰੇ ਪ੍ਰਕਾਰ ਦੇ ਟੈਕਸ ਵੀ ਲਗਾਏ ਜਾਂਦੇ ਹਨ l ਜਿਨਾਂ ਵਿੱਚ ਸ਼ਾਮਿਲ ਹੈ ਟੋਲ ਟੈਕਸ l ਹਾਲਾਂਕਿ ਜਦੋਂ ਦੀ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਹੈ ਉਦੋਂ ਤੋਂ ਹੁਣ ਤੱਕ ਕਈ ਟੋਲ ਪਲਾਜ਼ੇ ਬੰਦ ਕਰ ਦਿੱਤੇ ਗਏ ਹਨ l ਜਿਸ ਕਾਰਨ ਪੰਜਾਬੀਆਂ ਨੂੰ ਕਾਫੀ ਰਾਹਤ ਮਹਿਸੂਸ ਹੋਈ ਸੀ l ਅੱਜ ਇਸੇ ਟੋਲ ਟੈਕਸ ਦੇ ਨਾਲ ਜੁੜੀ ਹੋਈ ਵੱਡੀ ਖਬਰ ਦੱਸਾਂਗੇ, ਕਿਉਂਕਿ ਹੁਣ ਪੰਜਾਬ ਦੇ ਲੋਕਾਂ ਨੂੰ ਵੱਡਾ ਝਟਕਾ ਲੱਗਣ ਵਾਲਾ ਹੈ ਕਿਉਂਕਿ ਪੰਜਾਬ ਵਿੱਚ 11 ਥਾਵਾਂ ਤੇ ਨਵੇਂ ਟੋਲ ਲੱਗਣ ਜਾ ਰਹੇ ਹਨ।
ਮਿਲੀ ਜਾਣਕਾਰੀ ਮੁਤਾਬਕ ਪਤਾ ਚੱਲਿਆ ਹੈ ਕਿ ਭਾਰਤ ਮਾਲਾ ਪ੍ਰੋਜੈਕਟ ਤਹਿਤ ਦਿੱਲੀ-ਜੰਮੂ-ਕਟੜਾ ਐਕਸਪ੍ਰੈਸਵੇਅ ਤੇ ਰਿੰਗ ਰੋਡ ਪ੍ਰੋਜੈਕਟ ਦਾ ਕੰਮ ਤੇਜ਼ੀ ਨਾਲ ਚੱਲ ਰਿਹਾ l ਜਿਵੇਂ ਹੀ ਇਹ ਸੜਕਾਂ ਦਾ ਜਾਲ ਵਿੱਛ ਜਾਵੇਗਾ ਤਾਂ ਓਵੇਂ ਹੀ ਪੰਜਾਬ ਵਿੱਚ ਨਵੇਂ ਟੋਲ ਵੀ ਲਗਾ ਦਿੱਤੇ ਜਾਣਗੇ। ਜਿਸ ਦਾ ਸਿੱਧਾ ਪ੍ਰਭਾਵ ਪੰਜਾਬੀਆਂ ਦੀ ਜੇਬ ਦੇ ਉੱਪਰ ਪਵੇਗਾ l ਦੱਸਦਿਆ ਕਿ 35 ਹਜ਼ਾਰ ਕਰੋੜ ਰੁਪਏ ਦੀ ਲਾਗਤ ਨਾਲ ਇਹ ਪ੍ਰੋਜੈਕਟ ਬਣਾਇਆ ਜਾ ਰਿਹਾ, ਜਿਸ ਪ੍ਰੋਜੈਕਟ ਵਿੱਚ ਪੰਜਾਬ ਵਿੱਚ 11 ਨਵੇਂ ਟੋਲ ਪਲਾਜਾ ਵੀ ਬਣਾਏ ਜਾਣਗੇ। ਟੋਲ ਸ਼ੁਰੂ ਹੋਣ ਤੋਂ ਬਾਅਦ ਹੀ ਉਨ੍ਹਾਂ ਦੀ ਫੀਸ ਤੈਅ ਕੀਤੀ ਜਾਵੇਗੀ।
ਜ਼ਿਕਰਯੋਗ ਹੈ ਕਿ ਇਸ ਪ੍ਰੋਜੈਕਟ ਦੇ ਪੂਰੇ ਹੁੰਦੇ ਸਾਰ ਹੀ ਪੰਜਾਬੀਆਂ ਨੂੰ ਜਿੱਥੇ ਵੱਡੀਆਂ ਸਹੂਲਤਾਂ ਮਿਲਣਗੀਆਂ, ਇਸ ਨਾਲ ਤੁਹਾਡਾ ਸਮਾਂ ਬਚੇਗਾ ਤੇ ਤੁਸੀਂ ਐਕਸਪ੍ਰੈਸ ਵੇ ਰਾਹੀ ਸਭ ਤੋਂ ਅੱਠ ਘੰਟਿਆਂ ਦੇ ਵਿੱਚ ਦਿੱਲੀ ਤੋਂ ਕਟੜਾ ਪਹੁੰਚ ਸਕਦੇ ਹੋ l ਇਸ ਨਾਲ ਤਕਰੀਬਨ ਚਾਰ ਤੋਂ ਸਾਢੇ ਚਾਰ ਘੰਟਿਆਂ ਦਾ ਸਮਾਂ ਬਚੇਗਾ। ਪਰ ਇਸ ਪ੍ਰੋਜੈਕਟ ਦੇ ਚਲਦੇ ਪੰਜਾਬੀਆਂ ਨੂੰ ਇਸ ਦਾ ਖਮਿਆਜ਼ਾ ਭੁਗਤਨਾ ਪਵੇਗਾ ਕਿਉਂਕਿ ਜਦੋਂ ਨਵੇਂ ਟੋਲ ਪਲਾਜ਼ੇ ਬਣਣਗੇ ਤਾਂ ਫਿਰ ਪੰਜਾਬੀਆਂ ਦੀ ਜੇਬ ਦੇ ਵਿੱਚ ਟੋਲ ਟੈਕਸ ਵੀ ਜਾਏਗਾ। ਸੋ ਇਸ ਪ੍ਰੋਜੈਕਟ ਦੇ ਪੂਰੇ ਹੁੰਦੇ ਸਾਰ ਹੀ ਕਿੰਨੇ ਰੁਪਏ ਦਾ ਟੋਲ ਟੈਕਸ ਤੈਅ ਹੁੰਦਾ ਹੈ ਇਸ ਬਾਬਤ ਜਿਹੜੀ ਵੀ ਅਪਡੇਟ ਮਿਲੇਗੀ ਤੁਹਾਡੇ ਨਾਲ ਸਾਂਝੀ ਕੀਤੀ ਜਾਵੇਗੀ।
Previous Postਮਾਤਾ ਵੈਸ਼ਨੋ ਦੇਵੀ ਤੋਂ ਆਈ ਇਹ ਤਾਜਾ ਵੱਡੀ ਖਬਰ
Next Postਸੁਹਾਗਰਾਤ ਰਾਤ ਤੋਂ ਬਾਅਦ ਲਾੜੀ ਕਰ ਗਈ ਵੱਡਾ ਕਾਰਾ , ਲਾੜਾ ਰਹੇ ਗਿਆ ਸੁੱਤਾ