ਆਈ ਤਾਜ਼ਾ ਵੱਡੀ ਖਬਰ
ਦੇਸ਼ ਦੇ ਵਿੱਚ ਕੋਲੇ ਦੀ ਕਮੀ ਦੇ ਕਾਰਨ ਬਿਜਲੀ ਉਤਪਾਦਨ ਤੇ ਕਾਫ਼ੀ ਬੁਰਾ ਪ੍ਰਭਾਵ ਪੈ ਰਿਹਾ ਹੈ , ਜਿਸ ਕਾਰਨ ਲੰਬੇ ਲੰਬੇ ਬਿਜਲੀ ਦੇ ਕੱਟ ਲੱਗ ਰਹੇ ਹਨ । ਪੰਜਾਬ ਦੇ ਵਿੱਚ ਵੀ ਇਨ੍ਹਾਂ ਬਿਜਲੀ ਦੇ ਕੱਟਾਂ ਦੇ ਕਾਰਨ ਪੰਜਾਬੀ ਹੁਣ ਖਾਸੀ ਚਿੰਤਾ ਦੇ ਵਿੱਚ ਨਜ਼ਰ ਆ ਰਹੇ ਹਨ । ਕਿਉਂਕਿ ਪੰਜਾਬ ਵਿੱਚ ਹੁਣ ਲੰਬੇ ਲੰਬੇ ਕੱਟ ਲੱਗਣ ਕਾਰਨ ਛੋਟੇ ਬੱਚਿਆਂ ਤੋਂ ਲੈ ਕੇ ਬਜ਼ੁਰਗ ਖਾਸੇ ਪ੍ਰੇਸ਼ਾਨ ਹਨ । ਇਹ ਬਿਜਲੀ ਦੇ ਕੱਟ ਕੋਈ ਇਕ ਜਾਂ ਦੋ ਘੰਟਿਆਂ ਦਾ ਨਹੀਂ ਸਗੋਂ ਪੰਜ ਤੋਂ ਛੇ ਘੰਟਿਆਂ ਦੇ ਲੱਗ ਰਹੇ ਹਨ । ਇਸੇ ਬਿਜਲੀ ਦੇ ਕੱਟ ਲੱਗਣ ਦੇ ਚੱਲਦੇ ਹੁਣ ਕਿਸਾਨ ਜਥੇਬੰਦੀਆਂ ਦੇ ਵੱਲੋਂ ਇਕ ਵੱਡਾ ਐਕਸ਼ਨ ਲਿਆ ਗਿਆ ਹੈ ।
ਦਰਅਸਲ ਹੁਣ ਪੰਜਾਬ ਦੇ ਵਿੱਚ ਲੱਗਣ ਵਾਲੇ ਬਿਜਲੀ ਦੇ ਕੱਟਾਂ ਨੂੰ ਲੈ ਕੇ ਕਿਸਾਨਾਂ ਦੇ ਵੱਲੋਂ ਅੰਦੋਲਨ ਸ਼ੁਰੂ ਕਰ ਦਿੱਤਾ ਗਿਆ ਹੈ । ਕਿਸਾਨ ਹੁਣ ਸੜਕਾਂ ਤੇ ਉਤਰ ਚੁੱਕੇ ਹਨ ਤੇ ਉਨ੍ਹਾਂ ਦੇ ਵੱਲੋਂ ਹਾਈਵੇਅ ਨੂੰ ਜਾਮ ਕਰ ਦਿੱਤਾ ਗਿਆ ਹੈ ।ਮਿਲੀ ਜਾਣਕਾਰੀ ਤੋਂ ਪਤਾ ਚੱਲਿਆ ਹੈ ਕਿ ਜਲੰਧਰ ਦੇ ਵਿੱਚ ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਦੇ ਵੱਲੋਂ ਅੱਜ ਪਰਾਗਪੁਰ ਚੂੜੀ ਨੇੜੇ ਜਲੰਧਰ ਲੁਧਿਆਣਾ ਨੈਸ਼ਨਲ ਹਾਈਵੇ ਜਾਮ ਕਰ ਦਿੱਤਾ ਗਿਆ । ਇਸ ਵਿਰੋਧ ਵਿੱਚ ਬਹੁਤ ਸਾਰੇ ਕਿਸਾਨਾਂ ਦੇ ਵੱਲੋਂ ਇਸ ਯੂਨੀਅਨ ਦਾ ਸਾਥ ਦਿੱਤਾ ਗਿਆ ਤੇ ਬਹੁਤ ਸਾਰੇ ਕਿਸਾਨ ਇਸ ਸਮੇਂ ਆਪਣੇ ਟਰੈਕਟਰ ਟਰਾਲੀਆਂ ਲੈ ਕੇ ਇੱਥੇ ਪਹੁੰਚੇ ।
ਜਿਨ੍ਹਾਂ ਦੇ ਵੱਲੋਂ ਟਰੈਫਿਕ ਨੂੰ ਪੂਰੀ ਤਰ੍ਹਾਂ ਜਾਮ ਕਰ ਦਿੱਤਾ ਗਿਆ । ਜਲੰਧਰ ਤੋਂ ਲੁਧਿਆਣਾ ਜਾਣ ਵਾਲੇ ਲੋਕਾਂ ਦੇ ਕੋਲ ਦਸ ਵਜੇ ਤੋਂ ਪਹਿਲਾਂ ਪਰਾਗਪੁਰ ਕ੍ਰਾਸ ਕਰਨ ਦਾ ਬਦਲ ਸੀ । ਪਰ ਜਦੋਂ ਹੀ ਕਿਸਾਨਾਂ ਦੇ ਵੱਲੋਂ ਵਿਰੋਧ ਪ੍ਰਦਰਸ਼ਨ ਨੈਸ਼ਨਲ ਹਾਈਵੇ ਤੇ ਸ਼ੁਰੂ ਕਰ ਦਿੱਤਾ ਗਿਆ ਤੇ ਆਮ ਲੋਕਾਂ ਨੂੰ ਇਸ ਦੌਰਾਨ ਖਾਸੀਆਂ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ । ਉੱਥੇ ਹੀ ਇਸ ਮੌਕੇ ਮੌਜੂਦ ਕਿਸਾਨ ਯੂਨੀਅਨ ਦੇ ਵੱਲੋਂ ਇਹ ਸਪਸ਼ਟ ਕਰ ਦਿੱਤਾ ਗਿਆ ਕਿ ਇਹ ਟ੍ਰੈਫਿਕ ਜਾਮ ਕਿੰਨੇ ਵਜੇ ਤੱਕ ਰਹੇਗਾ ।
ਇਸ ਦੌਰਾਨ ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਤੇ ਨਾਲ ਹੀ ਜਮਹੂਰੀ ਕਿਸਾਨ ਸਭਾ ਵੱਲੋਂ ਸ਼ਕਤੀ ਸਦਨ ਦੇ ਬਾਹਰ ਧਰਨਾ ਲਗਾ ਕੇ ਚੀਫ ਇੰਜੀਨੀਅਰ ਨੂੰ ਇਕ ਮੈਮੋਰੰਡਮ ਵੀ ਦਿੱਤਾ ਗਿਆ । ਜ਼ਿਕਰਯੋਗ ਹੈ ਕਿ ਜਦੋਂ ਤੋਂ ਦੇਸ਼ ਦੇ ਵਿੱਚ ਕੋਲੇ ਦੀ ਕਮੀ ਆਈ ਹੈ , ਉਦੋਂ ਤੋਂ ਬਿਜਲੀ ਦੇ ਲੰਬੇ ਲੰਬੇ ਕੱਟ ਲੱਗ ਰਹੇ ਹਨ । ਵਧੇਰੇ ਇੰਡਸਟਰੀ ਬੰਦ ਹੋਣ ਕਾਰਨ ਸਵੇਰੇ ਸਮੇਂ ਇਹ ਬਿਜਲੀ ਦੇ ਕੱਟ ਘੱਟ ਲਗਾਏ ਜਾਂਦੇ ਹਨ ਪਰ ਸ਼ਾਮ ਨੂੰ ਚਾਰ ਤੋਂ ਪੰਜ ਘੰਟੇ ਲਗਾਤਾਰ ਇਹ ਇਕੱਠ ਲੱਗਦੇ ਹਨ । ਜ਼ਿਕਰਯੋਗ ਹੈ ਕਿ ਜਿੱਥੇ ਇਸ ਬਿਜਲੀ ਦੇ ਲੰਬੇ ਲੰਬੇ ਕੱਟਾਂ ਦੇ ਕਾਰਨ ਆਮ ਲੋਕਾਂ ਨੂੰ ਖਾਸੀਆਂ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਉਥੇ ਹੀ ਲੋਕਾਂ ਦੇ ਕੰਮਕਾਰ ਤੇ ਵੀ ਇਸਦਾ ਬਹੁਤ ਬੂਰਾ ਪ੍ਰਭਾਵ ਪੈ ਰਿਹਾ ਹੈ ।
Previous Postਸਾਵਧਾਨ ਹੋ ਜਾਵੋ ਪੰਜਾਬ ਚ ਬਿਜਲੀ ਦੇ ਲੱਗ ਸਕਦੇ ਹਨ ਵੱਡੇ ਵੱਡੇ ਕੱਟ – ਹੁਣ ਆਈ ਇਹ ਤਾਜਾ ਵੱਡੀ ਖਬਰ
Next Postਲਖੀਮਪੁਰ ਕਾਂਡ ਦੇ ਵਿਰੋਧ ਚ ਬੰਦ ਕਰਨ ਨੂੰ ਲੈ ਕੇ ਆਈ ਇਹ ਵੱਡੀ ਤਾਜਾ ਖਬਰ