ਪੰਜਾਬ ਚ ਇਸ ਦਿਨ ਫਿਰ ਆ ਰਿਹਾ ਮੀਂਹ – ਹੁਣੇ ਹੁਣੇ ਮੌਸਮ ਵਿਭਾਗ ਵਲੋਂ ਜਾਰੀ ਹੋਇਆ ਅਲਰਟ

ਆਈ ਤਾਜਾ ਵੱਡੀ ਖਬਰ 

ਪੰਜਾਬ ਵਿਚ ਜਿੱਥੇ ਇੱਕ ਜਨਵਰੀ ਦੀ ਸ਼ੁਰੂਆਤ ਵਿੱਚ ਹੀ ਲੋਕਾਂ ਨੂੰ ਵਧੇਰੇ ਠੰਢ ਦਾ ਸਾਹਮਣਾ ਕਰਨਾ ਪਿਆ ਅਤੇ ਜਨਵਰੀ ਦੇ ਵਿੱਚ ਲੋਕਾਂ ਨੂੰ ਸੂਰਜ ਦੇ ਦਰਸ਼ਨ ਵੀ ਬੜੀ ਮੁਸ਼ਕਲ ਨਾਲ ਹੋਏ, ਜਿੱਥੇ ਪੈਣ ਵਾਲੀ ਧੁੰਦ ਦੇ ਕਾਰਨ ਬਹੁਤ ਸਾਰੇ ਸੜਕ ਹਾਦਸੇ ਵਾਪਰਣ ਦੀਆਂ ਖ਼ਬਰਾਂ ਲਗਾਤਾਰ ਸਾਹਮਣੇ ਆਈਆਂ ਉਥੇ ਹੀ ਹੋਣ ਵਾਲੀ ਬਰਸਾਤ ਦੇ ਕਾਰਨ ਵੀ ਕਈ ਘਰਾਂ ਦੀਆਂ ਛੱਤਾਂ ਡਿੱਗਣ ਕਾਰਨ ਬਹੁਤ ਸਾਰੇ ਹਾਦਸੇ ਵਾਪਰ ਗਏ, ਉਥੇ ਹੀ ਤੇਜ਼ ਹਨੇਰੀ ਅਤੇ ਅਸਮਾਨੀ ਬਿਜਲੀ ਦੇ ਕਾਰਨ ਵੀ ਬਹੁਤ ਸਾਰੇ ਲੋਕਾਂ ਦਾ ਨੁਕਸਾਨ ਹੋਇਆ ਹੈ। ਬੀਤੇ ਦਿਨੀਂ ਫਿਰ ਜਿੱਥੇ ਦੋ ਦਿਨ ਲੋਕਾਂ ਨੂੰ ਬਰਸਾਤ ਦਾ ਸਾਹਮਣਾ ਕਰਨਾ ਪਿਆ ਸੀ ਅਤੇ ਉਸ ਤੋਂ ਬਾਅਦ ਹੁਣ ਮੌਸਮ ਸਾਫ਼ ਹੋ ਗਿਆ।ਪਰ ਮੌਸਮ ਵਿਭਾਗ ਵੱਲੋਂ ਸਮੇਂ ਸਮੇਂ ਤੇ ਆਉਣ ਵਾਲੇ ਦਿਨਾਂ ਦੇ ਮੌਸਮ ਬਾਰੇ ਜਾਣਕਾਰੀ ਮੁਹਇਆ ਕਰਵਾ ਦਿੱਤੀ ਜਾਂਦੀ ਹੈ ਤਾਂ ਜੋ ਲੋਕ ਪਹਿਲਾਂ ਹੀ ਆਪਣਾ ਇੰਤਜ਼ਾਮ ਕਰ ਸਕਣ।

ਹੁਣ ਪੰਜਾਬ ਵਿਚ ਫਿਰ ਤੋਂ ਮੀਂਹ ਬਾਰੇ ਮੌਸਮ ਵਿਭਾਗ ਵੱਲੋਂ ਅਲਰਟ ਜਾਰੀ ਕੀਤਾ ਗਿਆ। ਪਹਾੜਾਂ ਵਿੱਚ ਹੋਣ ਵਾਲੀ ਬਰਫਬਾਰੀ ਅਤੇ ਬਰਸਾਤ ਦਾ ਅਸਰ ਮੈਦਾਨੀ ਇਲਾਕਿਆਂ ਵਿੱਚ ਦੇਖਿਆ ਜਾ ਰਿਹਾ ਹੈ ਉਥੇ ਹੀ ਪੰਜਾਬ ਹਰਿਆਣਾ ਦਿੱਲੀ ਆਦਿ ਖੇਤਰਾਂ ਵਿੱਚ ਲੋਕਾਂ ਨੂੰ ਠੰਡ ਦਾ ਸਾਹਮਣਾ ਵੀ ਕਰਨਾ ਪੈ ਰਿਹਾ ਹੈ। ਹੁਣ ਮੌਸਮ ਵਿਭਾਗ ਵੱਲੋਂ ਜਾਰੀ ਜਾਣਕਾਰੀ ਦੇ ਅਨੁਸਾਰ ਸੂਬੇ ਦੇ ਕਈ ਹਿੱਸਿਆਂ ਵਿਚ ਨੌਂ ਫਰਵਰੀ ਨੂੰ ਬਰਸਾਤ ਹੋਣ ਦਾ ਅਨੁਮਾਨ ਲਗਾਇਆ ਜਾ ਰਿਹਾ ਹੈ।

ਜਿਸ ਨੂੰ ਲੈ ਕੇ ਮੌਸਮ ਵਿਭਾਗ ਵੱਲੋਂ ਇਕ ਵਾਰ ਫ਼ਿਰ ਅਲਰਟ ਜਾਰੀ ਕਰ ਦਿੱਤਾ ਗਿਆ ਹੈ।ਇਨ੍ਹਾਂ ਦਿਨਾਂ ਵਿੱਚ ਜਿੱਥੇ ਪੱਛਮੀ ਗੜਬੜੀ ਐਕਟਿਵ ਹੋ ਜਾਵੇਗੀ ਉੱਥੇ ਹੀ ਕਈ ਹਿੱਸਿਆਂ ਵਿਚ ਬਰਸਾਤ ਹੋਵੇਗੀ। ਇਸ ਦੇ ਨਾਲ ਹੀ ਪਹਾੜਾਂ ਵਿੱਚ ਹੋਣ ਵਾਲੀ ਬਰਫਬਾਰੀ ਦਾ ਅਸਰ ਪੰਜਾਬ ਵਿੱਚ ਵੇਖਿਆ ਜਾਵੇਗਾ ਜਿੱਥੇ ਤੇਜ਼ ਹਵਾਵਾਂ ਚੱਲਣਗੀਆਂ ਅਤੇ ਠੰਢ ਵਧ ਜਾਵੇਗੀ।

ਜਿੱਥੇ 8 ਫਰਵਰੀ ਤੋਂ ਪੱਛਮੀ ਗੜਬੜੀ ਫਿਰ ਤੋਂ ਵਧ ਜਾਵੇਗੀ , ਉਥੇ ਹੀ 9 ਫਰਵਰੀ ਤੋਂ 11 ਫਰਵਰੀ ਤੱਕ ਮੌਸਮ ਵਿਚ ਗੜਬੜੀ ਦੇਖੀ ਜਾਵੇਗੀ। ਜਿਸ ਕਾਰਨ ਮੁੜ ਤੋਂ ਜਨ ਜੀਵਨ ਬੁਰੀ ਤਰ੍ਹਾਂ ਪ੍ਰਭਾਵਿਤ ਹੋਵੇਗਾ ਅਤੇ ਹਿਮਾਚਲ ਵਿਚ ਹੋਣ ਵਾਲੀ ਬਰਫਬਾਰੀ ਕਾਰਨ ਲੋਕਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਵੇਗਾ। ਜਿਥੇ ਪਹਿਲਾ ਹੀ ਬਰਫਬਾਰੀ ਦੇ ਚੱਲਦੇ ਹੋਏ ਕਈ ਰਸਤਿਆਂ ਨੂੰ ਬੰਦ ਕੀਤਾ ਗਿਆ ਹੈ। 8 ਫਰਵਰੀ ਦੀ ਰਾਤ ਤੋਂ ਹੀ ਮੌਸਮ ਵਿੱਚ ਤਬਦੀਲੀ ਆ ਜਾਵੇਗੀ ਉੱਥੇ ਹੀ ਦੋ ਦਿਨ ਲੋਕਾਂ ਨੂੰ ਮੁੜ ਸੰਘਣੀ ਧੁੰਦ ਦਾ ਵੀ ਸਾਹਮਣਾ ਕਰਨਾ ਪਵੇਗਾ।