ਪੰਜਾਬ ਚ ਇਸ ਦਿਨ 9 ਘੰਟੇ ਨਹੀਂ ਚੱਲਣਗੀਆਂ ਬੱਸਾਂ ਤੇ ਟ੍ਰੇਨਾਂ

ਆਮਤੌਰ ‘ਤੇ ਲੋਕ ਇੱਕ ਥਾਂ ਤੋਂ ਦੂਜੇ ਥਾਂ ਤੇ ਜਾਣ ਵਾਸਤੇ ਜਿਆਦਾਤਰ ਟਰੇਨਾਂ ਤੇ ਬੱਸਾਂ ਦੀ ਵਰਤੋਂ ਕਰਦੇ ਹਨ । ਇਸੇ ਵਿਚਾਲੇ ਹੁਣ ਟਰੇਨਾਂ ਵਿੱਚ ਸਫਰ ਕਰਨ ਵਾਲਿਆਂ ਦੇ ਲਈ ਇੱਕ ਵੱਡੀ ਖਬਰ ਸਾਹਮਣੇ ਆਉਂਦੀ ਪਈ ਹੈ ਕਿ ਹੁਣ ਪੰਜਾਬ ਦੇ ਵਿੱਚ ਪੂਰੇ ਨੌ ਘੰਟੇ ਟ੍ਰੇਨਾਂ ਤੇ ਬੱਸਾਂ ਬੰਦ ਰਹਿਣ ਸਬੰਧੀ ਖਬਰ ਪ੍ਰਾਪਤ ਹੋਈ ਹੈ। ਦੱਸ ਦਈਏ ਕਿ ਕਿਸਾਨਾਂ ਦੇ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਜਿੱਥੇ ਲਗਾਤਾਰ ਸੰਘਰਸ਼ ਕੀਤਾ ਜਾ ਰਿਹਾ ਹੈ । ਖ਼ਨੌਰੀ ਮੋਰਚੇ ’ਤੇ ਮਰਨ ਵਰਤ ’ਤੇ ਬੈਠੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦੀ ਸਿਹਤ ਜਿੱਥੇ ਲਗਾਤਾਰ ਵਿਗੜਦੀ ਪਈ ਹੈ । ਉਥੇ ਹੀ ਕਿਸਾਨ ਆਗੂ ਢੱਲੇਵਾਲ ਦੇ ਹੱਕ ’ਚ ਕਿਸਾਨਾਂ ਨੇ 30 ਦਸੰਬਰ ਯਾਨੀ ਕਿ ਦਿਨ ਸੋਮਵਾਰ ਨੂੰ ‘ਪੰਜਾਬ ਬੰਦ’ ਦਾ ਐਲਾਨ ਕੀਤਾ ਹੈ। ਇਹੀ ਕਾਰਨ ਹੈ ਕਿ ਹੁਣ ਇਸ ਦਿਨ ਬੱਸਾਂ ਤੇ ਟ੍ਰੇਨਾਂ ਕਈ ਘੰਟੇ ਬੰਦ ਰਹਿਣ ਵਾਲੀਆਂ ਹਨ । ਜਾਣਕਾਰੀ ਵਾਸਤੇ ਦੱਸ ਦਈਏ ਕਿ 30 ਦਸੰਬਰ ਦਿਨ ਸੋਮਵਾਰ ਨੂੰ ਸਵੇਰੇ 7 ਤੋਂ ਸ਼ਾਮ 4 ਵਜੇ ਤੱਕ ਪੂਰੇ ਨੌ ਘੰਟਿਆਂ ਵਾਸਤੇ ਸਰਕਾਰੀ ਤੇ ਨਿੱਜੀ ਬੱਸਾਂ ਤੇ ਟਰੇਨਾਂ ਵੀ ਰੋਕੀਆਂ ਜਾਣਗੀਆਂ। ਇਸ ਤੋਂ ਇਲਾਵਾ ਸਾਰੇ ਸਰਕਾਰੀ ਅਤੇ ਨਿੱਜੀ ਅਦਾਰੇ ਬੰਦ ਰਹਿਣਗੇ। ਇਸ ਸਬੰਧੀ ਕਿਸਾਨ ਆਗੂ ਸਰਵਨ ਸਿੰਘ ਦੇ ਵੱਲੋਂ ਸਾਰੀ ਜਾਣਕਾਰੀ ਮੀਡੀਆ ਦੇ ਨਾਲ ਸਾਂਝੀ ਕੀਤੀ ਗਈ ਤੇ ਉਹਨਾਂ ਵੱਲੋਂ ਦੱਸਿਆ ਗਿਆ ਕਿ ਸੜਕੀ ਅਤੇ ਰੇਲ ਆਵਾਜਾਈ ਪੂਰੀ ਤਰ੍ਹਾਂ ਬੰਦ ਰਹੇਗੀ। ਉੱਥੇ ਹੀ ਇਸ ਬੰਦ ਨੂੰ ਲੈ ਕੇ ਪਿੰਡਾਂ ਦੇ ਸਾਰੇ ਗੁਰਦੁਆਰਿਆਂ ਤੋਂ ਲਗਾਤਾਰ ਲੋਕਾਂ ਨੂੰ ਸਮਰਥਨ ਦੇਣ ਦੀ ਅਪੀਲ ਕੀਤੀ ਜਾਵੇਗੀ। ਇਸ ਦੌਰਾਨ ਕੁਝ ਐਮਰਜੈਂਸੀ ਸੇਵਾਵਾਂ, ਮੈਡੀਕਲ ਸਟੋਰ, ਹਸਪਤਾਲ, ਐਂਬੂਲੈਂਸ, ਵਿਆਹ, ਏਅਰਪੋਰਟ ਜਾਣ ਆਦਿ ਨੂੰ ਛੋਟ ਰਹੇਗੀ। ਇਸ ਦੌਰਾਨ ਆਉਣ-ਜਾਣ ਵਾਲੇ ਲੋਕਾਂ ਨੂੰ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਇਸੇ ਦੌਰਾਨ ਜੇਕਰ ਤੁਸੀਂ ਵੀ ਕਿਤੇ ਆਉਣ ਜਾਣ ਦਾ ਪ੍ਰੋਗਰਾਮ ਬਣਾ ਰਹੇ ਹੋ ਤਾਂ ਤੁਸੀਂ ਉਸ ਪ੍ਰੋਗਰਾਮ ਨੂੰ ਰੱਦ ਕਰ ਦਵੋ ਨਹੀਂ ਤਾਂ , ਤੁਹਾਨੂੰ ਇਸ ਦਿਨ ਵੱਡੀਆਂ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਹਾਲਾਂਕਿ ਪ੍ਰਸ਼ਾਸਨ ਦੇ ਵੱਲੋਂ ਵੀ ਇਸ ਨੂੰ ਲੈ ਕੇ ਤਿਆਰੀਆਂ ਕਰ ਲਈਆਂ ਗਈਆਂ ਹਨ।