ਆਈ ਤਾਜਾ ਵੱਡੀ ਖਬਰ
ਬਰਸਾਤ ਦਾ ਪਾਣੀ ਲੋਕਾਂ ਦੇ ਲਈ ਸਕੂਨ ਘੱਟ ਅਤੇ ਆਫ਼ਤ ਦਾ ਕਹਿਰ ਜ਼ਿਆਦਾ ਬਣਦਾ ਜਾ ਰਿਹਾ ਹੈ । ਕਈ ਥਾਵਾਂ ਤੇ ਬਰਸਾਤਾਂ ਦੇ ਮੌਸਮ ਦੇ ਵਿਚ ਹੋਈ ਬਾਰਿਸ਼ ਅਤੇ ਤੇਜ਼ ਹਵਾਵਾਂ ਨੇ ਕਾਫੀ ਨੁਕਸਾਨ ਕੀਤਾ ਹੈ । ਆਫ਼ਤ ਦਾ ਰੂਪ ਧਾਰਨ ਕਰਦਿਆਂ ਇਸ ਮੀਂਹ ਨੇ ਕਈ ਥਾਵਾਂ ਤੇ ਜਾਣੀ ਅਤੇ ਮਾਲੀ ਨੁਕਸਾਨ ਵੀ ਕੀਤਾ ਹੈ । ਜਿਸਦੇ ਚਲਦੇ ਹੁਣ ਲਗਾਤਾਰ ਪੇ ਰਿਹਾ ਮੀਂਹ ਲੋਕਾਂ ਦੀਆਂ ਮੁਸ਼ਕਿਲਾਂ ਤਾਂ ਵਧਾ ਹੀ ਰਿਹਾ ਹੈ ਨਾਲ ਹੀ ਓਹਨਾ ਦੇ ਵਿੱਚ ਇਸ ਬਾਰਿਸ਼ ਦੇ ਕਾਰਨ ਹੋਈ ਤਬਾਹੀ ਨੇ ਡਰ ਅਤੇ ਸਹਿਮ ਦਾ ਮਾਹੌਲ ਵੀ ਬਣਾਇਆ ਹੋਇਆ ਹੈ ।
ਹੁਣ ਪੰਜਾਬ ਦੇ ਵਿਚ ਵੀ ਇਸ ਬਾਰਿਸ਼ ਕਾਰਨ ਤਬਾਹੀ ਹੋਣ ਦੇ ਆਸਾਰ ਪੈਦਾ ਹੋ ਰਹੇ ਹਨ । ਹੁਣ ਪੰਜਾਬ ਦੇ ਦਰਿਆਵਾਂ ਦਾ ਪਾਣੀ ਪੇ ਰਹੇ ਮੀਂਹ ਕਾਰਨ ਵੱਧ ਗਿਆ ਹੈ ਜਿਸਦੇ ਚਲਦੇ ਹੁਣ ਆਲੇ ਦੁਆਲੇ ਦੇ ਲੋਕਾਂ ਦੇ ਵਿੱਚ ਡਰ ਅਤੇ ਸਹਿਮ ਦਾ ਮਾਹੌਲ ਵੱਧ ਰਿਹਾ ਹੈ । ਦੱਸਣ ਬਣਦਾ ਹੈ ਕਿ ਘੱਗਰ ਨਦੀ ਵਿਚ ਪਾਣੀ ਦਾ ਪੱਧਰ ਬਹੁਤ ਜ਼ਿਆਦਾ ਵੱਧ ਗਿਆ ਹੈ । ਇਸ ਨਦੀ ਦੇ ਪਾਣੀ ਦਾ ਪੱਧਰ 19 ਫੁੱਟ ‘ਤੇ ਹੋ ਗਿਆ ਹੈ ਜਿਸ ਕਾਰਨ ਨੇੜੇ ਰਹਿਣ ਵਾਲੇ ਦੇ ਵਿੱਚ ਸਹਿਮ ਦਾ ਮਾਹੌਲ ਪਾਇਆ ਜਾ ਰਿਹਾ ਹੈ ।
ਇਸ ਤੋ ਇਲਾਵਾ ਘੱਗਰ ਨਦੀ ਦਾ ਬੰਨ ਟੁੱਟਣ ਦੇ ਡਰ ਦੇ ਨਾਲ ਪ੍ਰਸ਼ਾਸਨ ਨੇ ਤੜਕੇ ਸਵੇਰੇ ਤੋਂ ਹੀ ਇਥੋਂ ਲੰਗਦੀ ਸਾਰੀ ਆਵਾਜਾਈ ਨੂੰ ਬੰਦ ਕਰਕੇ ਰੱਖ ਦਿੱਤਾ ਹੈ । ਕਿਉਕਿ ਘੱਗਰ ਨਦੀ ਦੇ ਪੁੱਲ ਦੇ ਵਿੱਚ ਬੂਟੀਆਂ ਫਸ ਚੁੱਕੀਆਂ ਹੈ ਇਸਦੇ ਨਾਲ ਬਨ ਟੁੱਟਣ ਦਾ ਖਤਰਾ ਵਧ ਪੈਦਾ ਹੋ ਰਿਹਾ ਹੈ।
ਜਿਸਦੇ ਚਲਦੇ ਹੀ ਆਵਾਜਾਈ ਨੂੰ ਰੋਕ ਕੇ ਮਸ਼ੀਨਾਂ ਦੇ ਨਾਲ ਇਹ ਬੂਟੀਆਂ ਬਾਹਰ ਕੱਢਿਆ ਜਾ ਰਿਹਾ ਹੈ। ਕੀਤੇ ਨਾ ਕੀਤੇ ਇਸ ਪੱਧਰ ਦੇ ਵੱਧ ਜਾਣ ਦੇ ਚਲਦੇ ਸਰਕਾਰ ਅਤੇ ਪ੍ਰਸ਼ਾਸਨ ਦੇ ਵਿੱਚ ਵੀ ਡਰ ਵੱਧ ਰਿਹਾ ਹੈ ਤਾਹਿ ਓਹਨਾ ਦੇ ਵਲੋਂ ਹੁਣ ਤੋਂ ਹੀ ਸਾਵਧਾਨੀਆ ਵਰਤੀਆਂ ਜਾ ਰਹੀਆਂ ਹੈ
Previous Postਪੰਜਾਬ ਚ ਹੁਣ ਇਹਨਾਂ ਵਲੋਂ 3 ਦਿਨਾਂ ਲਈ ਕੰਮ ਕਾਜ ਠੱਪ ਕਰਨ ਦਾ ਹੋ ਗਿਆ ਐਲਾਨ – ਕੈਪਟਨ ਸਰਕਾਰ ਦੀ ਵਧੀ ਚਿੰਤਾ
Next Postਅਚਾਨਕ ਆਏ ਤੇਜ ਮੀਂਹ ਨੇ ਇਥੇ ਲਈਆਂ ਇਕੋ ਪ੍ਰੀਵਾਰ ਦੇ ਏਨੇ ਜੀਆਂ ਦੀਆਂ ਜਾਨਾਂ, ਇਲਾਕੇ ਚ ਛਾਈ ਸੋਗ ਦੀ ਲਹਿਰ