ਆਈ ਤਾਜਾ ਵੱਡੀ ਖਬਰ
ਦੇਸ਼ ਭਰ ਦੇ ਵੱਖ ਵੱਖ ਹਿੱਸਿਆਂ ਦੇ ਵਿੱਚ ਇਸ ਵੇਲੇ ਮੀਹ ਤੇ ਹਨੇਰੀ ਦੇ ਕਾਰਨ ਮੌਸਮ ਕਾਫੀ ਖਰਾਬ ਦਿਖਾਈ ਦੇ ਰਿਹਾ ਹੈ l ਇਸੇ ਵਿਚਾਲੇ ਤਾਜ਼ਾ ਅਪਡੇਟ ਪੰਜਾਬ ਨਾਲ ਜੁੜੀ ਹੋਈ ਸਾਂਝੀ ਕਰਾਂਗੇ, ਜਿੱਥੇ ਪੰਜਾਬ ਦੇ ਵਿੱਚ ਜ਼ਬਰਦਸਤ ਹਨੇਰੀ ਦੇ ਕਾਰਨ ਮਿੰਟਾਂ ਸਕਿੰਟਾਂ ਦੇ ਵਿੱਚ ਤਬਾਹੀ ਮੱਚ ਗਈ ਤੇ ਜਿਸ ਦੀਆਂ ਤਸਵੀਰਾਂ ਸੋਸ਼ਲ ਮੀਡੀਆ ਦੇ ਉੱਪਰ ਕਾਫੀ ਵਾਇਰਲ ਹੁੰਦੀਆਂ ਪਈਆਂ ਹਨ। ਮਾਮਲਾ ਪੰਜਾਬ ਦੇ ਜ਼ਿਲਾ ਤਰਨ ਤਾਰਨ ਤੋਂ ਸਾਹਮਣੇ ਆਇਆ l ਜਿੱਥੇ ਅੱਜ ਦੁਪਹਿਰ ਤਰਨਤਾਰਨ ਤੋਂ ਝਬਾਲ ਵਿਖੇ ਅਚਾਨਕ ਤੇਜ਼ ਹਨੇਰੀ ਆਈ ਜਿਸ ਕਾਰਨ ਤੇਜ਼ ਹਨੇਰੀ-ਤੂਫਾਨ ਨੇ ਮਿੰਟਾਂ-ਸਕਿੰਟਾਂ ਵਿਚ ਹੀ ਵੱਡੇ ਰੁੱਖਾਂ ਨੂੰ ਜੜ੍ਹ ਤੋਂ ਪੁੱਟ ਸੁੱਟਿਆ, ਜਿਸ ਕਾਰਨ ਲੋਕਾਂ ਦੇ ਵਿੱਚ ਵੀ ਡਰ ਦਾ ਮਾਹੌਲ ਪੈਦਾ ਹੋ ਗਿਆ l ਇਹ ਤੂਫਾਨ ਇੰਨਾ ਸ਼ਕਤੀਸ਼ਾਲੀ ਸੀ ਕਿ ਕਈ ਵੱਡੇ ਰੁਖ ਸੜਕ ‘ਤੇ ਆ ਡਿੱਗੇ। ਸੜਕਾਂ ਉੱਪਰ ਡਿੱਗੇ ਰੁੱਖਾਂ ਨਾਲ ਭਾਵੇਂ ਕਿਸੇ ਦਾ ਕੋਈ ਜਾਨੀ ਨੁਕਸਾਨ ਨਹੀਂ ਹੋਇਆ, ਪਰ ਇਸ ਨਾਲ ਆਵਾਜਾਈ ਠੱਪ ਹੋਣ ਦੇ ਚੱਲਦਿਆਂ ਵਾਹਨ ਚਾਲਕਾਂ ਨੂੰ ਕਾਫੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ। ਜਿਸ ਕਾਰਨ ਕਈ ਘੰਟੇ ਲੋਕ ਖੱਜਲ ਖੁਆਰ ਨਜ਼ਰ ਆਏ l ਸੜਕ ਉੱਪਰ ਜਾਮ ਲੱਗਣ ਦੇ ਕਾਰਨ ਭਾਰੀ ਭੀੜ ਵੇਖਣ ਨੂੰ ਮਿਲੀ ਜਿਸ ਕਾਰਨ ਸਵਾਰੀਆਂ ਦੀ ਆਪਸ ਦੇ ਵਿੱਚ ਵੀ ਤਕਰਾਰਬਾਜ਼ੀ ਹੁੰਦੀ ਦਿਖਾਈ ਦਿੱਤੀ l ਦੱਸਿਆ ਜਾ ਰਿਹਾ ਹੈ ਕਿ ਤੇਜ਼ ਹਨੇਰੀ ਦੇ ਚੱਲਦਿਆਂ ਕਿਸਾਨਾਂ ਨੂੰ ਵੀ ਭਰੀਆਂ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ ਕਿਉਂਕਿ ਬਾਸਮਤੀ ਦੀ ਫਸਲ ਜ਼ਮੀਨ ਉੱਪਰ ਵਿੱਛ ਗਈ, ਜਿਸ ਨਾਲ ਕਿਸਾਨਾਂ ਦਾ ਕਾਫੀ ਨੁਕਸਾਨ ਹੋਇਆ । ਸੜਕ ਉੱਪਰ ਡਿੱਗੇ ਰੁੱਖਾਂ ਸੂਚਨਾ ਮਿਲਣ ਤੋਂ ਬਾਅਦ ਸੜਕ ਸੁਰੱਖਿਆ ਫੋਰਸ ਅਤੇ ਸਮਾਜ ਸੇਵੀ ਸੰਸਥਾ ਲਾਈਫ ਲਾਈਨ ਦੇ ਕਰਮਚਾਰੀਆਂ ਵੱਲੋਂ ਹਾਈਟੈੱਕ ਗੱਡੀਆਂ ਸਮੇਤ ਮੌਕੇ ‘ਤੇ ਪਹੁੰਚ ਕੇ ਰੈਸਕਿਊ ਆਪ੍ਰੇਸ਼ਨ ਸ਼ੁਰੂ ਕਰਦਿਆਂ ਰੁੱਖਾਂ ਨੂੰ ਸੜਕ ਤੋਂ ਹਟਾਇਆ ਗਿਆ l ਜਿਸ ਤੋਂ ਬਾਅਦ ਆਵਾਜਾਈ ਬਹਾਲ ਹੋ ਸਕੀ। ਉਥੇ ਹੀ ਇਸ ਤੇਜ਼ ਹਨੇਰੀ ਤੋਂ ਬਾਅਦ ਹੋਏ ਹਾਲਾਤਾ ਦੀਆਂ ਸੋਸ਼ਲ ਮੀਡੀਆ ਦੇ ਉੱਪਰ ਕੁਝ ਤਸਵੀਰਾਂ ਕਾਫੀ ਵਾਇਰਲ ਹੁੰਦੀਆਂ ਪਈਆਂ ਹਨ, ਜਿਨਾਂ ਵਿੱਚ ਵੇਖਿਆ ਜਾ ਸਕਦਾ ਹੈ ਕਿ ਤੇਜ਼ ਹਨੇਰੀ ਦੇ ਕਾਰਨ ਕਿੰਨੇ ਵੱਡੇ ਪੱਧਰ ਤੇ ਆਵਾਜਾਈ ਠੱਪ ਹੋਈ ਤੇ ਲੋਕਾਂ ਨੂੰ ਖੱਜਲ ਖੁਆਰੀ ਦਾ ਸਾਹਮਣਾ ਕਰਨਾ ਪਿਆ l
Previous Postਟੋਲ ਪਲਾਜਿਆਂ ਬਾਰੇ ਆਈ ਵੱਡੀ ਖੁਸ਼ਖਬਰੀ ਲੋਕਾਂ ਨੂੰ ਲਗਣਗੀਆਂ ਮੌਜਾਂ
Next Postਖਿੱਚੋ ਤਿਆਰੀ : ਪੰਜਾਬ ਚ ਪੰਚਾਇਤੀ ਚੋਣਾਂ ਦੀਆਂ ਤਰੀਕਾਂ ਦਾ ਹੋਇਆ ਐਲਾਨ