ਪੰਜਾਬ ਚ ਇਥੇ ਹੋਇਆ ਛੁੱਟੀ ਦਾ ਐਲਾਨ , ਸਕੂਲ ਕਾਲਜ ਤੇ ਦਫ਼ਤਰ ਰਹਿਣਗੇ ਬੰਦ

ਆਈ ਤਾਜਾ ਵੱਡੀ ਖਬਰ

ਪੰਜਾਬ ਸਰਕਾਰ ਦੇ ਵੱਲੋਂ ਗੁਰੂਆਂ, ਪੀਰਾਂ ਤੇ ਫਕੀਰਾਂ ਦੇ ਨਾਲ ਸੰਬੰਧਿਤ ਦਿਹਾੜਿਆਂ ਮੌਕੇ ਜਿੱਥੇ ਸੂਬੇ ਅੰਦਰ ਵੱਖੋ ਵੱਖਰੇ ਸਮਾਗਮ ਕਰਵਾਏ ਜਾਂਦੇ ਹਨ, ਉੱਥੇ ਹੀ ਉਨਾਂ ਦੇ ਖਾਸ ਦਿਨ ਨੂੰ ਧਿਆਨ ਵਿੱਚ ਰੱਖਦਿਆਂ ਹੋਇਆ ਸੂਬੇ ਵਿੱਚ ਛੁੱਟੀ ਦਾ ਐਲਾਨ ਵੀ ਕੀਤਾ ਜਾਂਦਾ ਹੈ। ਇਸੇ ਵਿਚਾਲੇ ਹੁਣ ਪੰਜਾਬ ਸਰਕਾਰ ਦੇ ਵੱਲੋਂ ਛੁੱਟੀ ਦਾ ਐਲਾਨ ਕੀਤਾ ਜਾ ਚੁੱਕਿਆ ਹੈ l ਜਿਸ ਕਾਰਨ ਸੂਬੇ ਦੇ ਸਕੂਲ, ਕਾਲਜ ਦੇ ਦਫਤਰ ਬੰਦ ਰਹਿਣਗੇ l ਇਹ ਛੁੱਟੀ ਦਾ ਐਲਾਨ ਪਠਾਨਕੋਟ ਦੇ ਵਿੱਚ ਕੀਤਾ ਗਿਆ ਹੈ, ਜਿੱਥੇ ਜਗਤ ਗੁਰੂ ਪਹਿਲੇ ਪਾਤਸ਼ਾਹੀ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਵੱਡੇ ਸਪੁੱਤਰ ਧੰਨ ਧੰਨ ਬਾਬਾ ਸ੍ਰੀ ਚੰਦ ਜੀ ਦੇ ਜਨਮ ਦਿਵਸ ਨੂੰ ਮੁੱਖ ਰੱਖਦਿਆਂ ਜਿਲੇ ਅੰਦਰ ਛੁੱਟੀ ਦਾ ਐਲਾਨ ਹੋਇਆ ਹੈ ਤੇ ਇਸ ਸੰਬੰਧ ‘ਚ ਡਿਪਟੀ ਕਮਿਸ਼ਨਰ ਪਠਾਨਕੋਟ ਅਦਿੱਤਿਆ ਉੱਪਲ ਵਲੋਂ ਪੱਤਰ ਜਾਰੀ ਕਰ ਦਿੱਤਾ ਹੈ ਜਾਰੀ ਕੀਤੇ ਗਏ l ਪੱਤਰ ਦੇ ਵਿੱਚ ਆਖਿਆ ਗਿਆ ਹੈ ਕਿ ਜ਼ਿਲ੍ਹਾ ਪਠਾਨਕੋਟ ‘ਚ 12 ਸਤੰਬਰ ਨੂੰ ਛੁੱਟੀ ਦਾ ਐਲਾਨ ਕੀਤਾ । ਉਧਰ ਜ਼ਿਲ੍ਹਾ ਪਠਾਨਕੋਟ ਅਧੀਨ ਪੈਂਦੇ ਸਾਰੇ ਸਰਕਾਰੀ/ਅਰਧ ਸਰਕਾਰੀ ਦਫਤਰਾਂ ਸਮੇਤ ਸਮੂਹ ਵਿਦਿਅਕ ਅਦਾਰਿਆ ਚ ਮਿਤੀ 12.09.2024 ਲੋਕਲ ਛੁੱਟੀ ਘੋਸ਼ਿਤ ਕੀਤੀ ਗਈ । ਇਸ ਤੋਂ ਇਲਾਵਾ ਜਿਹੜੇ ਸਕੂਲਾਂ ਤੇ ਕਾਲਜ ਵਿੱਚ ਬੋਰਡ/ਯੂਨੀਵਰਸਿਟੀ ਦੀਆਂ ਪ੍ਰੀਖਿਆਵਾਂ/ ਪ੍ਰੈਕਟੀਕਲ ਦੀ ਪ੍ਰੀਖਿਆ ਹੋ ਰਹੀ ਹੈ, ‘ਤੇ ਇਹ ਹੁਕਮ ਲਾਗੂ ਨਹੀਂ ਹੋਵੇਗਾ। ਜਾਰੀ ਕੀਤੇ ਗਏ ਨੋਟੀਫਿਕੇਸ਼ਨ ਨੂੰ ਸਾਰੇ ਸਰਕਾਰੀ ਤੇ ਗੈਰ ਸਰਕਾਰੀ ਸਕੂਲਾਂ, ਕਾਲਜਾਂ ਤੇ ਦਫਤਰਾਂ ਦੇ ਵਿੱਚ ਭੇਜ ਦਿੱਤਾ ਗਿਆ ਹੈ। ਜਿਸ ਦੇ ਜਰੀਏ ਇਹ ਗੱਲ ਆਖ ਦਿੱਤੀ ਗਈ ਹੈ ਕਿ ਇਸ ਦਿਹਾੜੇ ਨੂੰ ਮੁੱਖ ਰੱਖਦਿਆਂ ਹੋਇਆਂ ਹੁਣ ਸੂਬੇ ਅੰਦਰ ਜਿੱਥੇ ਵੱਖ-ਵੱਖ ਸਮਾਗਮ ਕਰਵਾਏ ਜਾਣਗੇ, ਉੱਥੇ ਹੀ ਸੂਬੇ ਦੇ ਵਿੱਚ ਛੁੱਟੀ ਦਾ ਵੀ ਐਲਾਨ ਹੋ ਚੁੱਕਿਆ ਹੈ। ਹਾਲਾਂਕਿ ਜਿਨ੍ਹਾਂ ਸਕੂਲਾਂ ਕਾਲਜਾਂ ‘ਚ ਪ੍ਰੀਖਿਆਵਾਂ ਹੁੰਦੀਆਂ ਪਈਆਂ ਹਨ, ਉਹਨਾਂ ਵਿੱਚ ਇਹ ਹੁਕਮ ਲਾਗੂ ਨਹੀਂ ਹੁੰਦੇ l