ਆਈ ਤਾਜਾ ਵੱਡੀ ਖਬਰ
ਪੰਜਾਬ ਵਿਚ ਜਿੱਥੇ ਲੋਕਾਂ ਦੀ ਅਣਗਹਿਲੀ ਕਾਰਨ ਬਹੁਤ ਸਾਰੇ ਹਾਦਸੇ ਵਾਪਰ ਰਹੇ ਹਨ ਉੱਥੇ ਹੀ ਬਹੁਤ ਸਾਰੇ ਲੋਕਾਂ ਦੇ ਇਨ੍ਹਾਂ ਹਾਦਸਿਆਂ ਦੀ ਚਪੇਟ ਵਿਚ ਹੋਣ ਕਾਰਨ ਵੀ ਉਨ੍ਹਾਂ ਦਾ ਭਾਰੀ ਜਾਨੀ ਅਤੇ ਮਾਲੀ ਨੁਕਸਾਨ ਹੋ ਰਿਹਾ ਹੈ। ਸਾਹਮਣੇ ਆਉਣ ਵਾਲੀਆਂ ਅਜਿਹੀਆਂ ਹੀ ਦੁੱਖਦਾਈ ਘਟਨਾਵਾਂ ਨੇ ਲੋਕਾਂ ਨੂੰ ਝੰਜੋੜ ਕੇ ਰੱਖ ਦਿੱਤਾ ਹੈ। ਕਿਉਂਕਿ ਹੁਣ ਮੌਸਮ ਦੀ ਤਬਦੀਲੀ ਕਾਰਨ ਵੀ ਬਹੁਤ ਸਾਰੇ ਸੜਕ ਹਾਦਸੇ ਵਾਪਰ ਰਹੇ ਹਨ। ਉਥੇ ਹੀ ਵੇਖਿਆ ਜਾਵੇ ਤਾਂ ਲੰਮੇ ਸਫਰ ਦੇ ਦੌਰਾਨ ਬਹੁਤ ਸਾਰੇ ਵਾਹਨ ਚਾਲਕਾਂ ਨੂੰ ਕਈ ਤਰਾਂ ਦੀਆਂ ਮੁਸ਼ਕਲਾਂ ਦਾ ਸਾਹਮਣਾ ਵੀ ਕਰਨਾ ਪੈ ਰਿਹਾ ਹੈ।
ਜਿੱਥੇ ਬਹੁਤ ਸਾਰੇ ਡਰਾਈਵਰਾਂ ਵੱਲੋਂ ਇਕ ਸੂਬੇ ਤੋਂ ਦੂਜੇ ਸੂਬੇ ਵਿੱਚ ਵੀ ਕਈ ਸਮਾਨ ਦੀ ਢੋਆ ਢੁਆਈ ਦਾ ਕੰਮ ਕੀਤਾ ਜਾਂਦਾ ਹੈ। ਉੱਥੇ ਹੀ ਸਫ਼ਰ ਲੰਬਾ ਹੋਣ ਦੇ ਕਾਰਨ ਅਤੇ ਉਨ੍ਹਾਂ ਵੱਲੋਂ ਆਰਾਮ ਨਾ ਕੀਤੇ ਜਾਣ ਕਾਰਨ ਵੀ ਕਾਰਨ ਵੀ ਬਹੁਤ ਸਾਰੇ ਅਜਿਹੇ ਹਾਦਸੇ ਵਾਪਰ ਜਾਂਦੇ ਹਨ। ਜਿਨ੍ਹਾਂ ਵਿਚ ਵਾਹਨ ਚਾਲਕਾਂ ਦਾ ਵੀ ਭਾਰੀ ਜਾਨੀ-ਮਾਲੀ ਨੁਕਸਾਨ ਹੁੰਦਾ ਹੈ ਅਤੇ ਉਨ੍ਹਾਂ ਕੰਪਨੀਆਂ ਦਾ ਵੀ, ਜਿਨ੍ਹਾਂ ਦਾ ਸਮਾਂ ਹਾਦਸਾਗ੍ਰਸਤ ਹੋਣ ਵਾਲੇ ਉਨ੍ਹਾਂ ਵਾਹਨਾਂ ਵਿਚ ਲੱਦਿਆ ਹੁੰਦਾ ਹੈ। ਹੁਣ ਪੰਜਾਬ ਵਿੱਚ ਇੱਥੇ ਹਾਈਵੇ ਤੇ ਇਸ ਕਾਰਨ ਭਿਆਨਕ ਸੜਕ ਹਾਦਸਾ ਵਾਪਰਿਆ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਇਹ ਹਾਦਸਾ ਅੱਜ ਤੜਕਸਾਰ ਹੀ ਮੋਗਾ ਤੋਂ ਜਲੰਧਰ ਹਾਈਵੇ ਤੇ ਖਹਿਰਾ ਫਾਰਮ ਦੇ ਨਜ਼ਦੀਕ ਵਾਪਰਿਆ ਹੈ। ਜਿੱਥੇ ਇੱਕ 14 ਟਾਇਰਾਂ ਵਾਲਾ ਟਰਾਲਾ ਜੋ ਕਿ ਮੱਧ ਪ੍ਰਦੇਸ਼ ਤੋਂ ਫਗਵਾੜੇ ਨੂੰ ਜਾ ਰਿਹਾ ਸੀ। ਜਿਸ ਨੂੰ ਚਲਾਉਣ ਵਾਲੇ ਚਾਲਕ ਭਗਵਾਨ ਸਿੰਘ ਪੁੱਤਰ ਬਾਬੂ ਦਾਨ ਵਾਸੀ ਜਿਲਾ ਨਗੋਰ, ਰਾਜਸਥਾਨ ਚਲਾ ਰਿਹਾ ਸੀ। ਉਸ ਨੂੰ ਰਸਤੇ ਵਿੱਚ ਅਚਾਨਕ ਹੀ ਨੀਂਦ ਆਉਣ ਦੇ ਕਾਰਨ ਇਹ ਹਾਦਸਾ ਵਾਪਰ ਗਿਆ। ਇਸ ਹਾਦਸੇ ਵਿਚ ਇਹ ਡਰਾਈਵਰ ਅਤੇ ਉਸ ਦਾ ਕਲੀਨਕ ਜਿੱਥੇ ਬਚ ਗਏ ਹਨ ਉਥੇ ਹੀ ਨੀਂਦ ਆਉਣ ਕਾਰਨ ਇਹ ਹਾਦਸਾ ਵਾਪਰਿਆ ਅਤੇ 14 ਟਾਇਰਾ ਵਾਲਾ ਟਰਾਲਾ ਪਲਟਿਆ ਹੈ।
ਇਸ ਟਰਾਲੇ ਵਿੱਚ ਕਾਲੇ ਛੋਲੇ ਲੱਦੇ ਹੋਏ ਸਨ। ਇਸ ਘਟਨਾ ਦੀ ਜਾਣਕਾਰੀ ਮਿਲਦੇ ਹੀ ਪੁਲਸ ਚੌਂਕੀ ਮਲਸੀਆਂ ਦੇ ਇੰਚਾਰਜ ਵੱਲੋਂ ਆਪਣੀ ਪੁਲਸ ਪਾਰਟੀ ਨਾਲ ਘਟਨਾ ਸਥਾਨ ਦਾ ਦੌਰਾ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਇਸ ਹਾਦਸੇ ਵਿਚ ਜਾਨੀ ਨੁਕਸਾਨ ਹੋਣ ਤੋਂ ਬਚਾਅ ਹੋ ਗਿਆ ਹੈ। ਇਸ ਟਰੱਕ ਦਾ ਚਾਲਕ ਅਤੇ ਕਲੀਨਰ ਸੁਰੱਖਿਅਤ ਹਨ।
Previous Postਮੁੱਖ ਮੰਤਰੀ ਚੰਨੀ ਦੇ ਭਰਾ ਨੂੰ ਲੈ ਕੇ ਆ ਗਈ ਓਹੀ ਖਬਰ ਜੋ ਸਭ ਸੋਚ ਰਹੇ ਸੀ – ਸਾਰੇ ਪਾਸੇ ਹੋ ਗਈ ਚਰਚਾ
Next Postਪੁਲਸ ਨੇ ਦਿਖਾਈ ਅਜਿਹੀ ਫੁਰਤੀ ਕੇ ਸਾਰੇ ਪਾਸੇ ਹੋ ਗਈ ਚਰਚਾ – ਕੁਝ ਹੀ ਸਮੇਂ ਚ ਕੀਤਾ ਇਹ ਕੰਮ