ਪੰਜਾਬ ਚ ਇਥੇ ਸਵੇਰੇ 5 ਵਜੇ ਘਰ ਦੇ ਬਾਹਰ ਖੜੀ ਉਡੀਕ ਰਹੀ ਸੀ ਮੌਤ, ਛਾਈ ਇਲਾਕੇ ਚ ਸੋਗ ਦੀ ਲਹਿਰ

ਆਈ ਤਾਜਾ ਵੱਡੀ ਖਬਰ

ਗਰਮੀ ਦੇ ਮੌਸਮ ਵਿੱਚ ਜਿੱਥੇ ਬਰਸਾਤ ਹੋਣ ਕਾਰਨ ਕਈ ਤਰ੍ਹਾਂ ਦੇ ਹਾਦਸੇ ਵਾਪਰਨ ਦੀਆਂ ਖ਼ਬਰਾਂ ਸਾਹਮਣੇ ਆਈਆਂ ਹਨ ਇਨ੍ਹਾਂ ਵੱਖ ਵੱਖ ਹਾਦਸਿਆਂ ਵਿੱਚ ਬਹੁਤ ਜ਼ਿਆਦਾ ਜਾਨੀ ਅਤੇ ਮਾਲੀ ਨੁਕਸਾਨ ਵੀ ਹੋ ਰਿਹਾ ਹੈ। ਕਿਉਂਕਿ ਬਰਸਾਤਾਂ ਹੋਣ ਦੇ ਕਾਰਨ ਖੇਤਾਂ ਵਿੱਚ ਅਤੇ ਆਲੇ-ਦੁਆਲੇ ਸਭ ਪਾਣੀ ਪਾਣੀ ਹੋ ਚੁੱਕਾ ਹੈ ਜਿੱਥੇ ਬਹੁਤ ਸਾਰੇ ਜਾਨਵਰ ਧਰਤੀ ਤੋਂ ਬਾਹਰ ਆ ਜਾਂਦੇ ਹਨ। ਬਰਸਾਤ ਦਾ ਮੌਸਮ ਹੋਣ ਕਾਰਨ ਅਜਿਹੇ ਜਾਨਵਰ ਲੋਕਾਂ ਦੇ ਘਰਾਂ ਵਿੱਚ ਚਲੇ ਜਾਂਦੇ ਹਨ ਅਤੇ ਕਈ ਤਰ੍ਹਾਂ ਦੇ ਹਾਦਸੇ ਵਾਪਰ ਜਾਂਦੇ ਹਨ। ਆਏ ਦਿਨ ਹੀ ਕੁਝ ਜਾਨਵਰ ਦੇ ਕੱਟਣ ਨਾਲ ਕਈ ਤਰ੍ਹਾਂ ਦੇ ਹਾਦਸੇ ਵਾਪਰਨ ਦੀਆਂ ਖਬਰਾਂ ਸਾਹਮਣੇ ਆ ਰਹੀਆਂ ਹਨ।

ਬਰਸਾਤ ਦੇ ਮੌਸਮ ਵਿਚ ਜਿੱਥੇ ਲੋਕਾਂ ਨੂੰ ਸੁਚੇਤ ਰਹਿਣ ਲਈ ਵੀ ਸਮੇਂ-ਸਮੇਂ ਤੇ ਅਪੀਲ ਕੀਤੀ ਜਾਂਦੀ ਹੈ ਉੱਥੇ ਹੀ ਅਚਾਨਕ ਵਾਪਰਨ ਵਾਲੇ ਹਾਦਸੇ ਕਈ ਲੋਕਾਂ ਦੀ ਜ਼ਿੰਦਗੀ ਖਤਮ ਕਰ ਦੇਂਦੇ ਹਨ। ਹੁਣ ਪੰਜਾਬ ਵਿੱਚ ਇਥੇ ਸਵੇਰੇ 5 ਵਜੇ ਘਰ ਦੇ ਬਾਹਰ ਖੜੀ ਉਡੀਕ ਰਹੀ ਸੀ ਮੌਤ, ਜਿਸ ਕਾਰਨ ਇਲਾਕੇ ਚ ਸੋਗ ਦੀ ਲਹਿਰ ਫੈਲ ਗਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਘਟਨਾ ਫਿਰੋਜ਼ਪੁਰ ਜ਼ਿਲ੍ਹੇ ਅਧੀਨ ਆਉਂਦੀ ਬਸਤੀ ਨਿਜ਼ਾਮਦੀਨ ਤੋਂ ਸਾਹਮਣੇ ਆਈ ਹੈ ਜਿੱਥੇ ਇਕ ਵਿਅਕਤੀ ਦੀ ਮੌਤ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ।

ਇਸ ਵਿਅਕਤੀ ਨੂੰ ਇਕ ਜ਼ਹਿਰੀਲੇ ਸੱਪ ਨੇ ਡਸ ਲਿਆ ਸੀ ਜਿਸ ਕਾਰਨ ਇਸ ਵਿਅਕਤੀ ਦੀ ਮੌਤ ਹੋ ਗਈ। ਇਹ ਹਾਦਸਾ ਉਸ ਸਮੇਂ ਵਾਪਰਿਆ ਜਦੋਂ ਵਿਅਕਤੀ ਆਪਣੇ ਘਰ ਵਿੱਚ ਸਵੇਰ ਦੇ ਸਮੇਂ ਉੱਠ ਕੇ ਪੰਜ ਵਜੇ ਦੇ ਕਰੀਬ ਘਰ ਤੋਂ ਬਾਹਰ ਆਇਆ ਸੀ ਉਸ ਸਮੇਂ ਹੀ ਉਥੇ ਪਹਿਲਾਂ ਤੋਂ ਮੌਜੂਦ ਸੱਪ ਵੱਲੋਂ ਉਸਨੂੰ ਡੰਗ ਮਾਰ ਦਿੱਤਾ ਗਿਆ। ਇਸ ਵਿਅਕਤੀ ਦੀ ਗੰਭੀਰ ਹਾਲਤ ਨੂੰ ਦੇਖਦੇ ਹੋਏ ਪਹਿਲਾਂ ਸਰਕਾਰੀ ਹਸਪਤਾਲ ਵਿੱਚ ਲਿਜਾਇਆ ਗਿਆ ਜਿੱਥੇ ਉਸ ਦੀ ਹਾਲਤ ਗੰਭੀਰ ਹੋਣ ਤੇ ਉਸ ਨੂੰ ਮੈਡੀਕਲ ਕਾਲਜ ਫਰੀਦਕੋਟ ਰੈਫਰ ਕੀਤਾ ਗਿਆ ਸੀ।

ਉਸ ਦੇ ਸਰੀਰ ਵਿੱਚ ਪੂਰੀ ਤਰਾ ਜ਼ਹਿਰ ਫੈਲ ਚੁੱਕਾ ਸੀ ਜਿਸ ਕਾਰਨ ਉਥੇ ਉਸਦੀ ਮੌਤ ਹੋ ਗਈ। ਮ੍ਰਿਤਕ ਵਿਅਕਤੀ ਦੀ ਪਹਿਚਾਣ ਕ੍ਰਿਸ਼ਨ ਕੁਮਾਰ ਪੁੱਤਰ ਮਦਨ ਲਾਲ ਵਜੋਂ ਦੱਸੀ ਗਈ ਹੈ ਜਿਸ ਨੇ ਦੱਸਿਆ ਸੀ ਕਿ ਉਸ ਨੂੰ ਸੱਪ ਨੇ ਡਸ ਲਿਆ ਹੈ। ਉਸ ਤੋਂ ਬਾਅਦ ਹੀ ਉਸ ਨੂੰ ਹਸਪਤਾਲ ਲਿਜਾਇਆ ਗਿਆ ਸੀ।