ਪੰਜਾਬ ਚ ਇਥੇ ਸਵੇਰੇ 11 ਤੋਂ 3 ਵਜੇ ਤੱਕ ਬਿਜਲੀ ਰਹੇਗੀ ਬੰਦ

ਅਜੋਕੇ ਸਮੇਂ ‘ਚ ਬਿਜਲੀ ਹਰੇਕ ਵਿਅਕਤੀ ਲਈ ਮੁਢਲੀਆਂ ਜਰੂਰਤਾਂ ਵਿੱਚੋਂ ਇੱਕ ਬਣ ਚੁੱਕੀ ਹੈ । ਬਿਜਲੀ ਤੋਂ ਬਿਨਾਂ ਜੀਵਨ ਅਸੰਭਵ ਜਿਹਾ ਲੱਗਦਾ ਹੈ । ਇਸ ਪਿੱਛੇ ਦਾ ਕਾਰਨ ਹੈ ਕਿ ਹਰੇਕ ਬਦਲਦੇ ਮੌਸਮ ਦੇ ਵਿੱਚ ਬਿਜਲੀ ਦੇ ਉਪਕਰਨ ਸਾਡੀਆਂ ਬਹੁਤ ਸਾਰੀਆਂ ਜਰੂਰੀ ਲੋੜਾਂ ਨੂੰ ਪੂਰਾ ਕਰਦੇ ਹਨ। ਦੂਜੇ ਪਾਸੇ ਪ੍ਰਸ਼ਾਸਨ ਦੇ ਵੱਲੋਂ ਵੀ ਸਮੇਂ ਸਮੇਂ ਤੇ ਬਿਜਲੀ ਨੂੰ ਲੋਕਾਂ ਤੱਕ ਚੰਗੇ ਢੰਗ ਨਾਲ ਪਹੁੰਚਾਉਣ ਵਾਸਤੇ ਮੁਰਮਤ ਦੇ ਕਾਰਜ ਸ਼ੁਰੂ ਕਰਵਾਏ ਜਾਂਦੇ ਹਨ , ਤਾਂ ਜੋ ਲੋਕਾਂ ਤੱਕ ਬਿਨਾਂ ਕਿਸੇ ਦਿੱਕਤ ਤੋਂ ਬਿਜਲੀ ਪਹੁੰਚ ਸਕਣ । ਇਸੇ ਵਿਚਾਲੇ ਬਿਜਲੀ ਨਾਲ ਜੁੜੀ ਹੋਈ ਇੱਕ ਵੱਡੀ ਖਬਰ ਸਾਂਝੀ ਕਰਾਂਗੇ ਕਿ ਹੁਣ ਪੰਜਾਬ ਦੇ ਵਿੱਚ ਪੂਰੇ ਚਾਰ ਘੰਟੇ ਵਾਸਤੇ ਬਿਜਲੀ ਬੰਦ ਹੋਣ ਜਾ ਰਹੀ ਹੈ । ਜਿਸ ਸਬੰਧੀ ਨੋਟੀਫਿਕੇਸ਼ਨ ਵੀ ਜਾਰੀ ਹੋ ਚੁੱਕਿਆ ਹੈ । ਦਰਅਸਲ ਬਿਜਲੀ ਦੀ ਮੁਰੰਮਤ ਵਾਸਤੇ ਬਹੁਤ ਸਾਰੇ ਇਲਾਕਿਆਂ ਦੇ ਵਿੱਚ ਬਿਜਲੀ ਬੰਦ ਰਹਿਣ ਵਾਲੀ ਹੈ , ਜਿਸ ਸਬੰਧੀ ਜਾਰੀ ਨੋਟੀਫਿਕੇਸ਼ਨ ਦੇ ਵਿੱਚ ਪ੍ਰਭਾਵਿਤ ਇਲਾਕਿਆਂ ਦਾ ਵੀ ਜ਼ਿਕਰ ਕੀਤਾ ਗਿਆ ਹੈ। ਦੱਸ ਦਈਏ ਕਿ ਜਾਰੀ ਕੀਤੇ ਗਏ ਨੋਟੀਫਿਕੇਸ਼ਨ ਵਿੱਚ ਆਖਿਆ ਗਿਆ ਹੈ ਕਿ 66 ਕੇ.ਵੀ ਬਿਜਲੀ ਘਰ ਜੀਰਾ ਗੇਟ ਦੀ ਜਰੂਰੀ ਮੁਰੰਮਤ ਲਈ ਸਮਾਂ 09.00 ਤੋਂ 05.00 ਵਜੇ ਤੱਕ ਦੀ ਸਪਲਾਈ ਬੰਦ ਰਹੇਗੀ । ਜਿਸ ਵਜ੍ਹਾ 11 ਕੇ.ਵੀ ਫੀਡਰ ਮੱਖੂ ਗੇਟ, ਗੋਬਰ ਮੰਡੀ,ਪੋਲੀਟੈਕਨਿਕ ਕਾਲਜ, ਦਾਣਾ ਮੰਡੀ, ਹਾਕੇ ਵਾਲਾ,ਬਹਾਦਰ ਵਾਲਾ ਤੇ ਸੋਢੇ ਵਾਲਾ ਸ਼ਾਮਿਲ ਹੈ । ਜਿੱਥੇ ਦੀ ਸਪਲਾਈ ਬੰਦ ਰਹੇਗੀ । ਜਿਸ ਨਾਲ ਜਿਹੜੇ ਇਲਾਕੇ ਪ੍ਰਭਾਵਿਤ ਹੋਣ ਵਾਲੇ ਹਨ ਉਹ ਮੱਖੂ ਗੇਟ, ਜੀਰਾ ਗੇਟ, ਦਾਣਾ ਮੰਡੀ,ਬਾਂਸੀ ਗੇਟ, ਦੁੱਲਚੀ ਕੇ, ਹਾਕੇ ਵਾਲਾ, ਤੇ ਬਹਾਦਰ ਵਾਲਾ ਦੇ ਨਾਲ ਲੱਗਦੇ ਏਰੀਏ ਸ਼ਾਮਿਲ ਹਨ । ਜਿੱਥੇ ਇਸ ਮੁਰੰਮਤ ਦੀ ਵਜਹਾ ਕਾਰਨ ਬਿਜਲੀਦੀ ਸਪਲਾਈ ਪ੍ਰਭਾਵਿਤ ਰਹੇਗੀ ਤੇ ਮਿਤੀ 11.01.2025 ਨੂੰ 66 ਕੇ.ਵੀ ਬਿਜਲੀ ਘਰ ਸ਼ਹਿਰੀ ਫਿਰੋਜਪੁਰ ਦੀ ਮੁਰੰਮਤ ਕਾਰਨ ਸਮਾਂ 11.00 ਤੋਂ 03.00 ਵਜੇ ਤੱਕ ਦੀ ਸਪਲਾਈ ਬੰਦ ਰਹੇਗੀ । ਇਸ ਨਾਲ 11 ਕੇ.ਵੀ ਫੀਡਰ ਬਗਦਾਦੀ ਗੇਟ, ਰੇਲਵੇ ਅਤੇ ਜਿਲਾ ਪ੍ਰੀਸ਼ਦ ਆਦਿ ਫੀਡਰ ਦੀ ਸਪਲਾਈ ਬੰਦ ਰਹੇਗੀ । ਜਿਸ ਨਾਲ ਬਗਦਾਦੀ ਗੇਟ ਅੰਦਰੂਨੀ ਅਤੇ ਬਾਹਰੀ ਅਤੇ ਮਾਲ ਰੋਡ ਸਮੇਤ ਰੇਲਵੇ ਅਤੇ ਜਿਲਾ ਪ੍ਰੀਸ਼ਦ ਦੀ ਸਪਲਾਈ ਬੰਦ ਰਹੇਗੀ। ਇਸ ਸਬੰਧੀ ਜਾਣਕਾਰੀ S.D.O ਸ਼ਹਿਰੀ ਇੰਜ ਅਮਨਦੀਪ ਸਿੰਘ ਤੇ ਜੇ.ਈ ਅਖਿਲ ਕੁਮਾਰ ਨੇ ਪ੍ਰੈਸ ਨੂੰ ਦਿੱਤੀ। ਇਸ ਸਬੰਧੀ ਪਹਿਲਾਂ ਹੀ ਲੋਕਾਂ ਨੂੰ ਜਾਣਕਾਰੀ ਦਿੱਤੀ ਗਈ ਹੈ ਤਾਂ ਜੋ ਇੱਥੇ ਦੇ ਵਸਨੀਕਾਂ ਨੂੰ ਕਿਸੇ ਪ੍ਰਕਾਰ ਦੀ ਕੋਈ ਵੀ ਦਿੱਕਤ ਦਾ ਸਾਹਮਣਾ ਨਾ ਕਰਨਾ ਪਵੇ ।