ਆਈ ਤਾਜ਼ਾ ਵੱਡੀ ਖਬਰ
ਇਸ ਵਾਰ ਜਿੱਥੇ ਦੇਸ਼ ਅੰਦਰ ਰਿਕਾਰਡ-ਤੋੜ ਗਰਮੀ ਪੈ ਰਹੀ ਹੈ। ਇਸ ਗਰਮੀ ਦੇ ਨਾਲ ਹਰ ਇਨਸਾਨ ਪ੍ਰਭਾਵਤ ਹੋ ਰਿਹਾ ਹੈ। ਉਥੇ ਹੀ ਬਿਜਲੀ ਦੀ ਸਪਲਾਈ ਠੱਪ ਹੋਣ ਕਾਰਨ ਬਹੁਤ ਸਾਰੇ ਕਾਰੋਬਾਰਾਂ ਵਿੱਚ ਵੀ ਵਿਘਨ ਪੈ ਜਾਂਦਾ ਹੈ। ਜਿੱਥੇ ਕਿ ਬਿਜਲੀ ਘਰਾਂ ਵਿਚ ਕੋਲੇ ਦੀ ਕਮੀ ਦੇ ਚਲਦਿਆਂ ਹੋਇਆਂ ਵੀ ਬਿਜਲੀ ਦੀ ਸਪਲਾਈ ਠੱਪ ਕੀਤੀ ਜਾ ਰਹੀ ਹੈ। ਉੱਥੇ ਹੀ ਗਰਮੀ ਦੇ ਮੌਸਮ ਵਿੱਚ ਲੱਗਣ ਵਾਲੇ ਬਿਜਲੀ ਦੇ ਕੱਟ ਲੋਕਾਂ ਨੂੰ ਪਰੇਸ਼ਾਨ ਕਰ ਰਹੇ ਹਨ। ਓਥੇ ਹੀ ਬਿਜਲੀ ਵਿਭਾਗ ਦੇ ਅਧਿਕਾਰੀਆਂ ਵੱਲੋਂ ਦਰਪੇਸ਼ ਆਉਣ ਵਾਲੀਆਂ ਸਮੱਸਿਆਵਾਂ ਬਾਰੇ ਲੋਕਾਂ ਨੂੰ ਜਾਣੂ ਵੀ ਕਰਵਾਇਆ ਜਾਂਦਾ ਹੈ।
ਹੁਣ ਪੰਜਾਬ ਵਿੱਚ ਇਥੇ ਸਵੇਰੇ 10 ਵਜੇ ਤੋਂ ਸ਼ਾਮ 4 ਵਜੇ ਤਕ ਬਿਜਲੀ ਰਹੇਗੀ ਬੰਦ,ਜਿਸ ਬਾਰੇ ਤਾਜਾ ਵੱਡੀ ਖਬਰ ਸਾਹਮਣੇ ਆਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਹੁਣ ਹੁਸ਼ਿਆਰਪੁਰ ਤੋਂ ਸ਼ਾਮਚੁਰਾਸੀ ਦੀ ਬਿਜਲੀ ਪ੍ਰਭਾਵਤ ਹੋਣ ਸਬੰਧੀ ਖਬਰ ਸਾਹਮਣੇ ਆਈ ਹੈ ਜਿੱਥੇ 4 ਜੂਨ ਨੂੰ 66 ਕੇਵੀ ਲਾਈਨ ਹੁਸ਼ਿਆਰਪੁਰ ਤੋਂ ਸ਼ਾਮਚੁਰਾਸੀ ਦੀ 66ਕੇ ਵੀ ਸਬ ਸਟੇਸ਼ਨ ਸ਼ਾਮਚੁਰਾਸੀ ਤੋਂ ਚੱਲਦੇ ਸਾਰੇ 11 ਕੇ ਵੀ ਤੋਂ ਚਲਦੀ ਬਿਜਲੀ ਦੀ ਸਪਲਾਈ ਪ੍ਰਭਾਵਿਤ ਹੋਵੇਗੀ। ਜਿਸ ਬਾਰੇ ਬਿਜਲੀ ਵਿਭਾਗ ਦੇ ਕਰਮਚਾਰੀਆਂ ਵੱਲੋਂ ਇਸਦੀ ਜਾਣਕਾਰੀ ਪਹਿਲਾਂ ਹੀ ਇਸ ਇਲਾਕੇ ਦੇ ਲੋਕਾਂ ਨੂੰ ਦਿੱਤੀ ਗਈ ਹੈ ਤਾਂ ਜੋ ਉਨ੍ਹਾਂ ਨੂੰ ਕਿਸੇ ਵੀ ਤਰ੍ਹਾਂ ਦੀ ਮੁਸ਼ਕਲ ਦਾ ਸਾਹਮਣਾ ਨਾ ਕਰਨਾ ਪਵੇ ।
ਇਸ ਬਿਜਲੀ ਸਪਲਾਈ ਦੇ ਪ੍ਰਭਾਵਤ ਹੋਣ ਕਾਰਨ ਘਰਾਂ ਅਤੇ ਸ਼ਹਿਰੀ ਤੇ ਇੰਡਸਟਰੀਅਲ ਏਰੀਏ ਦੇ ਲੋਕਾਂ ਨੂੰ ਬਿਜਲੀ ਦੀ ਸਪਲਾਈ ਪ੍ਰਭਾਵਤ ਹੋਣ ਨਾਲ ਮੁਸ਼ਕਲਾਂ ਦਾ ਸਾਹਮਣਾ ਵੀ ਕਰਨਾ ਪੈ ਸਕਦਾ ਹੈ। ਕਿਉਂਕਿ ਇਹ ਬਿਜਲੀ ਜਿੱਥੇ ਜ਼ਰੂਰੀ ਮੁਰੰਮਤ ਦੇ ਚਲਦਿਆਂ ਹੋਇਆਂ ਸਵੇਰੇ 10 ਵਜੇ ਤੋਂ ਸ਼ਾਮ 4 ਵਜੇ ਤੱਕ ਬੰਦ ਕੀਤੀ ਜਾ ਰਹੀ ਹੈ।
ਉਥੇ ਹੀ 66 ਕੇਵੀ ਲਾਈਨ ਦੇ ਅਧੀਨ ਚੱਲਣ ਵਾਲੀ ਬਿਜਲੀ ਦੀ ਸਪਲਾਈ ਕਾਰਨ ਕਈ ਪਿੰਡਾਂ ਦੇ ਅਧੀਨ ਚੱਲਦੇ ਫੀਡਰ ਵਿੱਚ ਲੋਕਾਂ ਨੂੰ ਬਿਜਲੀ ਦੀ ਸਪਲਾਈ ਠੱਪ ਹੋਣ ਕਾਰਨ ਮੁਸ਼ਕਿਲ ਹੋਵੇਗੀ। 4 ਜੂਨ ਨੂੰ ਜ਼ਰੂਰੀ ਮੁਰੰਮਤ ਦੇ ਚਲਦਿਆਂ ਹੋਇਆਂ ਬਿਜਲੀ ਦੇ ਪ੍ਰਭਾਵਤ ਹੋਣ ਦੀ ਜਾਣਕਾਰੀ ਇੰਜੀ. ਰਾਜੀਵ ਜਸਵਾਲ ਉਪ ਮੰਡਲ ਅਫ਼ਸਰ ਪਾਵਰਕਾਮ ਸ਼ਾਮਚੁਰਾਸੀ ਵੱਲੋਂ ਜਾਰੀ ਕੀਤੀ ਗਈ ਹੈ।
Previous Postਗਾਇਕ ਸਿੱਧੂ ਮੂਸੇ ਵਾਲੇ ਦੀ ਹਤਿਆ ਤੋਂ ਬਾਅਦ ਸ਼ੱਕੀ ਕਾਤਲਾਂ ਦੀ ਪਹਿਲੀ ਤਸਵੀਰ ਆਈ ਸਾਹਮਣੇ, CCTV ਫੁਟੇਜ ਚ ਹੋਈ ਕੈਦ
Next Postਆਮ ਆਦਮੀ ਪਾਰਟੀ ਨੇ ਸੰਗਰੂਰ ਜਿਮਨੀ ਚੋਣਾਂ ਚ ਇਸ ਉਮੀਦਵਾਰ ਦੇ ਨਾਮ ਤੇ ਲਾਈ ਮੋਹਰ , ਤਾਜਾ ਵੱਡੀ ਖਬਰ