ਆਈ ਤਾਜਾ ਵੱਡੀ ਖਬਰ
ਇੱਕ ਪਾਸੇ ਪੰਜਾਬ ਦੇ ਵਿੱਚ ਹੁਣ ਲਗਾਤਾਰ ਠੰਡ ਵਧਦੀ ਪਈ ਹੈ। ਵੱਧ ਰਹੀ ਠੰਡ ਦੇ ਨਾਲ ਰਾਤ ਸਮੇਂ ਧੁੰਦ ਵੀ ਲਗਾਤਾਰ ਪੈ ਰਹੀ ਹੈ। ਜਿਸ ਕਾਰਨ ਪੰਜਾਬੀਆਂ ਨੂੰ ਖਾਸੀਆਂ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ । ਇਸੇ ਵਿਚਾਲੇ ਬਿਜਲੀ ਦੇ ਵੀ ਕਟ ਲੱਗ ਰਹੇ ਹਨ। ਜਿਸ ਨਾਲ ਜੁੜੀ ਹੋਈ ਇੱਕ ਵੱਡੀ ਖਬਰ ਸਾਂਝੀ ਕਰਨ ਜਾ ਰਹੇ ਹਾਂ , ਕਿ ਹੁਣ ਪੰਜਾਬ ਦੇ ਵਿੱਚ ਬਿਜਲੀ ਬੰਦ ਹੋਣ ਵਾਲੀ ਹੈ । ਪੂਰੇ ਛੇ ਘੰਟੇ ਬਿਜਲੀ ਦਾ ਲੰਬਾ ਕਟ ਲੱਗੇਗਾ । ਜਿਸ ਨੂੰ ਲੈ ਕੇ ਨੋਟੀਫਿਕੇਸ਼ਨ ਵੀ ਜਾਰੀ ਕਰ ਦਿੱਤਾ ਗਿਆ ਹੈ। ਦਰਅਸਲ ਪੀਐਸਪੀਸੀਐਲ ਦੇ ਵੱਲੋਂ ਇਹ ਨੋਟਿਸ ਜਾਰੀ ਕੀਤਾ ਗਿਆ ਹੈ। ਜਾਰੀ ਕੀਤੇ ਗਏ ਨੋਟੀਫਿਕੇਸ਼ਨ ਦੇ ਵਿੱਚ ਲਿਖਿਆ ਗਿਆ ਹੈ ਕਿ 66 ਕੇਵੀ ਗਰਿੱਡ ਧੂਰੀ ਤੇ ਚਲਦੇ 11 ਕੇਵੀ ਸ਼ਹਿਰੀ-1 ਫੀਡਰ ਦੀ ਸਪਲਾਈ ਜਰੂਰੀ ਮੈਨਟੀਨੈਂਸ ਕਰਨ ਲਈ ਬਿਜਲੀ ਸਪਲਾਈ ਬੰਦ ਕੀਤੀ ਜਾ ਰਹੀ ਹੈ। ਮਿਤੀ 04-12-2024 ਨੂੰ ਦਿਨ ਬੁੱਧਵਾਰ ਸਵੇਰੇ 10.00 ਵਜੇ ਤੋ ਸਾਮ 4.00 ਵਜੇ ਤੱਕ ਬੰਦ ਰਹੇਗੀ, ਜਿਸ ਕਾਰਨ ਵੱਖ-ਵੱਖ ਇਲਾਕਿਆਂ ਦੇ ਨਾਲ ਜੁੜੇ ਹੋਏ ਲੋਕਾਂ ਨੂੰ ਪਹਿਲਾਂ ਹੀ ਸੂਚਿਤ ਕਰ ਦਿੱਤਾ ਗਿਆ ਹੈ । ਜਾਰੀ ਕੀਤੇ ਗਏ ਨੋਟੀਫਿਕੇਸ਼ਨ ਦੇ ਵਿੱਚ ਵੱਖ-ਵੱਖ ਇਲਾਕਿਆਂ ਦਾ ਜ਼ਿਕਰ ਵੀ ਕੀਤਾ ਗਿਆ ਹੈ ਜਿਸ ਵਿੱਚ ਆਰਿਆ ਸਮਾਜ ਬਲਾਕ,ਬੱਸ ਸਟੈਡ ਰੋਡ,ਸਿਵਪੁਰੀ ਮੁਹੱਲਾ,ਰਾਮਗੜਿਆ ਗੁਰਦੁਆਰਾ ਰੋਡ, ਗਾਧੀ ਬਸਤੀ ਡਬਲ ਫਾਟਕ,ਕੱਕੜਵਾਲ ਚੋਕ,ਗੁਰੂ ਤੇਗ ਬਹਾਦਰ, ਭਾਰਤ ਨਗਰ,ਪ੍ਰੀਤ ਵਿਹਾਰ ਕਲੋਨੀ,ਗ੍ਰੀਨ ਸਿਟੀ,ਏਪੀ ਇਨਕਲੇਵ ਕੱਕੜਵਾਲ ਰੋਡ ਏਰੀਏ ਦਾ ਜ਼ਿਕਰ ਕਰਦਿਆਂ ਲਿਖਿਆ ਗਿਆ ਹੈ ਕਿ ਇਹਨਾਂ ਇਲਾਕਿਆਂ ਦੇ ਵਿੱਚ ਬੁੱਧਵਾਰ ਵਾਲੇ ਦਿਨ ਬਿਜਲੀ ਸਪਲਾਈ ਬੰਦ ਰਹੇਗੀ।
Previous Postਹੁਣੇ ਹੁਣੇ ਆਈ ਇੰਟਰਨੈਟ ਬੰਦ ਬਾਰੇ ਖਬਰ ਇਸ ਕਾਰਨ ਵੀਰਵਾਰ ਤਕ ਰਹੇਗਾ ਬੰਦ
Next Postਹੁਣੇ ਹੁਣੇ ਮਸ਼ਹੂਰ ਪੰਜਾਬੀ ਗਾਇਕ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ