ਤਾਜਾ ਵੱਡੀ ਖਬਰ
ਕੋਰੋਨਾ ਵਾਇਰਸ ਦੇ ਸਮੇਂ ਤੋਂ ਬਹੁਤ ਸਾਰੀਆਂ ਚੀਜ਼ਾਂ ਦੇ ਵਿੱਚ ਬਦਲਾਵ ਆਇਆ ਸੀ। ਜਿੱਥੇ ਇਸ ਬਿਮਾਰੀ ਉਪਰ ਕਾਬੂ ਪਾਉਣ ਦੇ ਲਈ ਵੱਖ ਵੱਖ ਦੇਸ਼ਾਂ ਵੱਲੋਂ ਲਾਕ ਡਾਊਨ ਲਗਾ ਦਿੱਤਾ ਗਿਆ ਸੀ ਜਿਸ ਦੌਰਾਨ ਲੋਕ ਕਈ ਮਹੀਨਿਆਂ ਤੱਕ ਆਪਣੇ ਘਰਾਂ ਅੰਦਰ ਰਹਿਣ ਲਈ ਮ-ਜ਼-ਬੂ-ਰ ਹੋ ਗਏ ਸਨ। ਜਿਸ ਕਾਰਨ ਸੜਕਾਂ ਦੇ ਉਪਰ ਆਵਾਜਾਈ ਬਹੁਤ ਜ਼ਿਆਦਾ ਘੱਟ ਚੁੱਕੀ ਸੀ ਅਤੇ ਨਾ ਮਾਤਰ ਦੀਆਂ ਸੜਕ ਦੁਰਘਟਨਾਵਾਂ ਹੋ ਰਹੀਆਂ ਸਨ। ਪਰ ਕੋਰੋਨਾ ਵਾਇਰਸ ਦੇ ਕੇਸਾਂ ਵਿਚ ਆਈ ਹੋਈ ਕਮੀ ਨੂੰ ਦੇਖਦੇ ਹੋਏ ਇਨ੍ਹਾਂ ਪਾਬੰਦੀਆਂ ਨੂੰ ਹਟਾ ਦਿੱਤਾ ਗਿਆ ਸੀ।
ਹੁਣ ਸੜਕ ਉੱਪਰ ਇਕ ਵਾਰ ਫਿਰ ਤੋਂ ਆਵਾਜਾਈ ਦੇ ਸਾਧਨਾਂ ਦੀ ਭਰਮਾਰ ਹੋ ਗਈ ਸੀ ਜਿਸ ਦੇ ਕਾਰਨ ਵਜੋਂ ਐਕਸੀਡੈਂਟਾਂ ਵਿਚ ਵੀ ਵਾਧਾ ਦਰਜ ਕੀਤਾ ਗਿਆ ਸੀ। ਪੰਜਾਬ ਅੰਦਰ ਆਏ ਦਿਨ ਕੋਈ ਨਾ ਕੋਈ ਅਜਿਹਾ ਹਾਦਸਾ ਵਾਪਰਦਾ ਹੀ ਰਹਿੰਦਾ ਹੈ ਅਤੇ ਹੁਣ ਇਕ ਹਾਦਸਾ ਸਿਰਸਾ-ਮਾਨਸਾ ਮੇਨ ਰੋਡ ਦੇ ਉੱਪਰ ਫੱਤਾ ਮਾਲੋਕਾ ਦੇ ਲਾਗੇ ਵਾਪਰਿਆ ਜਿਸ ਦੌਰਾਨ 30 ਤੋਂ 35 ਲੋਕ ਜ਼ਖਮੀ ਹੋ ਗਏ। ਇਹ ਹਾਦਸਾ ਪੰਜਾਬ ਰੋਡਵੇਜ਼ ਦੀ ਇਕ ਬੱਸ ਅਤੇ ਕਾਰ ਦੇ ਆਮੋ-ਸਾਹਮਣੇ ਟਕਰਾਅ ਜਾਣ ਕਾਰਨ ਵਾਪਰਿਆ।
ਮੌਕੇ ਉਪਰ ਮੌਜੂਦ ਕੁਝ ਲੋਕਾਂ ਨੇ ਦੱਸਿਆ ਕਿ ਪੰਜਾਬ ਰੋਡਵੇਜ਼ ਦੀ ਇਕ ਬੱਸ ਜਿਸ ਦਾ ਨੰਬਰ ਪੀਬੀ31 ਪੀ 9697 ਸੀ ਉਹ ਸਰਦੂਲਗੜ੍ਹ ਤੋਂ ਮਾਨਸਾ ਜਾ ਰਹੀ ਸੀ। ਜਦੋਂ ਇਹ ਬੱਸ ਫੱਤਾ ਮਾਲੋਕਾ ਦੇ ਲਾਗੇ ਪੁੱਜੀ ਤਾਂ ਸਾਹਮਣੇ ਆ ਰਹੀ ਇੱਕ ਕਾਰ ਦੇ ਨਾਲ ਜਾ ਟਕਰਾਈ। ਇਹ ਹਾਦਸਾ ਬਹੁਤ ਜਿਆਦਾ ਨੁ-ਕ-ਸਾ-ਨ-ਦਾ-ਇ-ਕ ਸੀ ਕਿਉਂਕਿ ਟੱਕਰ ਤੋਂ ਬਾਅਦ ਗੱਡੀ ਦਾ ਅਗਲਾ ਹਿੱਸਾ ਬੁਰੀ ਤਰ੍ਹਾਂ ਨੁ-ਕ-ਸਾ-ਨਿ-ਆ ਗਿਆ ਸੀ ਜਦ ਕਿ ਇਸ ਹਾਦਸੇ ਤੋਂ ਬਾਅਦ ਬੱਸ ਖਤਾਨਾਂ ਦੇ ਵਿਚ ਜਾ ਡਿੱਗੀ।
ਉਸ ਹਫੜਾ ਦਫੜੀ ਦੇ ਮਾਹੌਲ ਵਿਚ ਨਜ਼ਦੀਕੀ ਲੋਕਾਂ ਵਲੋਂ ਫੌਰੀ ਮਦਦ ਕਰਦੇ ਹੋਏ ਜ਼ਖ਼ਮੀਆਂ ਨੂੰ ਬੱਸ ਵਿਚੋਂ ਬਾਹਰ ਕੱਢਿਆ ਗਿਆ। ਉਧਰ ਜ਼ਿਲ੍ਹਾ ਪਰੀਸ਼ਦ ਚੇਅਰਮੈਨ ਬਿਕਰਮ ਮੋਫਰ ਆਪਣੇ ਲਾਮ ਲਸ਼ਕਰ ਨੂੰ ਲੈ ਕੇ ਦੁਰਘਟਨਾ ਸਥਾਨ ਉੱਪਰ ਪਹੁੰਚੇ ਅਤੇ ਜ਼ਖ਼ਮੀਆਂ ਨੂੰ ਮਦਦ ਮੁਹੱਈਆ ਕਰਵਾਉਂਦੇ ਹੋਏ ਹਸਪਤਾਲ ਪਹੁੰਚਾਇਆ। ਦੱਸਿਆ ਜਾ ਰਿਹਾ ਹੈ ਕਿ ਜ਼ਖ਼ਮੀਆਂ ਨੂੰ ਸਰਦੂਲਗੜ੍ਹ ਦੇ ਸਿਵਲ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਜਿਥੇ ਉਨ੍ਹਾਂ ਸਾਰਿਆਂ ਦੀ ਹਾਲਤ ਖ਼-ਤ-ਰੇ ਤੋਂ ਬਾਹਰ ਦੱਸੀ ਜਾ ਰਹੀ ਹੈ। ਇਸ ਹਾਦਸੇ ਦੇ ਸਬੰਧੀ ਪੁਲਿਸ ਵੱਲੋਂ ਆਪਣੀ ਜਾਂਚ ਕੀਤੀ ਜਾ ਰਹੀ ਹੈ।
Previous Postਮਸ਼ਹੂਰ ਬਾਲੀਵੁੱਡ ਅਦਾਕਾਰਾ ਨੇਹਾ ਕੱਕੜ ਬਾਰੇ ਹੁਣ ਆਈ ਇਹ ਵੱਡੀ ਖਬਰ – ਸਾਰੇ ਪਾਸੇ ਹੋ ਰਹੀ ਤਰੀਫ
Next Postਕੋਰੋਨਾ ਕੇਸਾਂ ਚ ਵਾਧੇ ਦਾ ਕਰਕੇ ਇੰਡੀਆ ਚ 31 ਮਾਰਚ ਤੱਕ ਲਈ ਹੋਇਆ ਇਹ ਐਲਾਨ