ਆਈ ਤਾਜ਼ਾ ਵੱਡੀ ਖਬਰ
ਬੇਸ਼ੱਕ ਦੁਨੀਆਂ ਭਰ ਵਿੱਚ ਕੋਰੋਨਾ ਦੇ ਮਾਮਲੇ ਕੁਝ ਘਟਣੇ ਸ਼ੁਰੂ ਹੋਏ ਹਨ । ਜਿਸ ਕਾਰਨ ਆਮ ਲੋਕਾਂ ਨੂੰ ਕੋਰੋਨਾ ਤੋਂ ਕੁਝ ਰਾਹਤ ਮਿਲੀ ਹੈ । ਪਰ ਦੂਜੇ ਪਾਸੇ ਜੇਕਰ ਗੱਲ ਕੀਤੀ ਜਾਵੇ ਭਾਰਤ ਦੇਸ਼ ਦੇ ਸੂਬਾ ਪੰਜਾਬ ਦੀ ਤਾਂ , ਪੰਜਾਬ ਵਿੱਚ ਇੱਕ ਵਾਰ ਫਿਰ ਤੋਂ ਕੋਰੋਨਾ ਦਾ ਕਹਿਰ ਵੇਖਣ ਨੂੰ ਮਿਲ ਰਿਹਾ ਹੈ । ਹਰ ਰੋਜ਼ ਪੰਜਾਬ ਵਿੱਚ ਕੋਰੋਨਾ ਦੇ ਮਾਮਲੇ ਵਧ ਰਹੇ ਹਨ , ਜਿਸ ਕਾਰਨ ਪੰਜਾਬ ਦੀ ਮਾਨ ਸਰਕਾਰ ਦੀ ਚਿੰਤਾ ਵੀ ਲਗਾਤਾਰ ਵਧ ਰਹੀ ਹੈ । ਇਸੇ ਵਿਚਾਲੇ ਹੁਣ ਪੰਜਾਹ ਦੇ ਇੱਕ ਸਕੂਲ ਤੋਂ ਵੱਡੀ ਖਬਰ ਸਾਹਮਣੇ ਆ ਰਹੀ ਹੈ । ਜਿਥੇ ਇਕ ਸਕੂਲ ਦੇ ਚਾਰ ਵਿਦਿਆਰਥੀ ਕਰੋਨਾ ਦੀ ਲਪੇਟ ਵਿਚ ਆ ਚੁੱਕੇ ਹਨ ।
ਪ੍ਰਾਪਤ ਜਾਣਕਾਰੀ ਮੁਤਾਬਕ ਪਤਾ ਚੱਲਿਆ ਹੈ ਕਿ ਭੋਗਪੁਰ ਦੇ ਸੀਨੀਅਰ ਸੈਕੰਡਰੀ ਸਕੂਲ ਬਿਨਾਂ ਪਾਲਕੀ ਦੇ ਚਾਰ ਵਿਦਿਆਰਥੀ ਕਰੁਣਾ ਦੀ ਲਪੇਟ ਵਿੱਚ ਆ ਚੁੱਕੇ ਹਨ । ਜਿਸ ਕਾਰਨ ਹੁਣ ਸਕੂਲ ਵਿਚ ਭਾਜੜਾਂ ਪਈਆਂ ਹੋਈਆਂ ਹਨ। ਸਕੂਲ ਪ੍ਰਬੰਧਕਾ ਵੱਲੋਂ ਇਨ੍ਹਾਂ ਚਾਰੇ ਵਿਦਿਆਰਥੀਆਂ ਨੂੰ ਉਨ੍ਹਾਂ ਦੇ ਘਰ ਵਿਚ ਇਕਾਂਤਵਾਸ ਦੇ ਆਦੇਸ਼ ਦੇ ਦਿੱਤੇ ਹਨ ।
ਇਸ ਤੋਂ ਬਾਅਦ ਸਕੂਲ ਪ੍ਰਬੰਧਕਾਂ ਵੱਲੋਂ ਸਰਕਾਰੀ ਹਸਪਤਾਲ ਕਾਲਾ ਬੱਕਰਾ ਵਿਚ ਇਸ ਦੀ ਰਿਪੋਰਟ ਕੀਤੀ ਗਈ । ਜਿਸ ਦੇ ਚੱਲਦਿਆਂ ਹਸਪਤਾਲ ਦੀ ਟੀਮ ਵੱਲੋਂ ਸਕੂਲ ਵਿੱਚ ਪਹੁੰਚ ਕੇ ਪੰਜਾਹ ਤੋਂ ਵੱਧ ਵਿਦਿਆਰਥੀਆਂ ਦੇ ਸੈਂਪਲ ਲੈ ਗਏ , ਜਿਸ ਦੀ ਰਿਪੋਰਟ ਸ਼ਨੀਵਾਰ ਸ਼ਾਮੀਂ ਨੂੰ ਨੈਗੇਟਿਵ ਆਈ । ਜਿਸ ਤੋਂ ਬਾਅਦ ਹੁਣ ਸਕੂਲ ਪ੍ਰਬੰਧਕਾਂ ਵਿੱਚ ਕੁਝ ਰਾਹਤ ਪਾਈ ਜਾ ਰਹੀ ਹੈ ਤੇ ਸਕੂਲ ਪ੍ਰਸ਼ਾਸਨ ਵਲੋ ਵੀ ਕੋਰੋਨਾ ਸਬੰਧੀ ਬੱਚਿਆਂ ਨੂੰ ਜ਼ਰੂਰੀ ਹਦਾਇਤਾਂ ਦੀ ਸਖ਼ਤੀ ਨਾਲ ਪਾਲਣਾ ਕਰਨ ਲਈ ਆਖ ਦਿੱਤਾ ਗਿਆ ਹੈ ।
ਉੱਥੇ ਹੀ ਇਸ ਸਕੂਲ ਦੇ ਚਾਰ ਵਿਦਿਆਰਥੀ ਕਰੋਨਾ ਦੀ ਲਪੇਟ ਵਿਚ ਆਉਣ ਤੋਂ ਬਾਅਦ ਮਾਪਿਆਂ ਵਿੱਚ ਵੀ ਰੋਸ ਪਾਇਆ ਜਾ ਰਿਹਾ ਹੈ । ਮਾਪਿਆਂ ਦਾ ਕਹਿਣਾ ਹੈ ਕਿ ਸਕੂਲ ਵਿਚ ਬੱਚਿਆਂ ਨੂੰ ਕੋਰੋਨਾ ਦੇ ਬਚਾਅ ਲਈ ਹਦਾਇਤਾਂ ਦੀ ਪਾਲਣਾ ਨਹੀਂ ਕਰਵਾਈ ਜਾਂਦੀ ।
Previous Postਪੰਜਾਬ: 12 ਵੀਂ ਚ ਪੜ੍ਹਦੀ ਕੁੜੀ ਨੂੰ ਜ਼ਹਿਰੀਲੇ ਸੱਪ ਵਲੋਂ ਡੰਗਣ ਕਾਰਨ ਹੋਈ ਮੌਤ, ਛਾਇਆ ਸੋਗ
Next Postਸਿੱਧੂ ਮੂਸੇ ਵਾਲਾ ਕਤਲਕਾਂਡ ਚ ਹੋਇਆ ਵੱਡਾ ਖੁਲਾਸਾ, ਪੁਲਿਸ ਨੇ ਹਥਿਆਰ ਕੀਤੇ ਬਰਾਮਦ