ਪੰਜਾਬ ਚ ਇਥੇ ਸ਼ਾਮ 5 ਵਜੇ ਤੱਕ ਬਿਜਲੀ ਰਹੇਗੀ ਬੰਦ – ਤਾਜਾ ਵੱਡੀ ਖਬਰ

ਆਈ ਤਾਜ਼ਾ ਵੱਡੀ ਖਬਰ 

ਬਿਜਲੀ ਦੇ ਪ੍ਰਭਾਵਤ ਹੋਣ ਨਾਲ ਜਿੱਥੇ ਗਰਮੀ ਦੇ ਇਸ ਮੌਸਮ ਵਿਚ ਬਹੁਤ ਸਾਰੇ ਲੋਕਾਂ ਨੂੰ ਕਈ ਤਰਾਂ ਦੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਉਥੇ ਹੀ ਬਹੁਤ ਸਾਰੇ ਕਾਰੋਬਾਰ ਵੀ ਇਸ ਬਿਜਲੀ ਦੀ ਸਪਲਾਈ ਦੇ ਪ੍ਰਭਾਵਿਤ ਹੋਣ ਕਾਰਨ ਠੱਪ ਹੋ ਜਾਂਦੇ ਹਨ। ਇਸ ਵਾਰ ਪੈਣ ਵਾਲੀ ਗਰਮੀ ਨੇ ਜਿਥੇ ਪਿਛਲੇ ਕਈ ਸਾਲਾਂ ਦੇ ਰਿਕਾਰਡ ਤੋੜ ਦਿੱਤੇ ਹਨ ਉਥੇ ਹੀ ਬਿਜਲੀ ਦੇ ਪ੍ਰਭਾਵਿਤ ਹੁੰਦਿਆਂ ਹੀ ਲੋਕਾਂ ਨੂੰ ਇਸ ਗਰਮੀ ਦੇ ਮੌਸਮ ਵਿਚ ਕੁੱਝ ਹੀ ਪਲ ਗੁਜ਼ਾਰਨੇ ਵੀ ਮੁਸ਼ਕਿਲ ਹੋ ਜਾਂਦੇ ਹਨ। ਉਥੇ ਹੀ ਬਿਜਲੀ ਦੇ ਲੱਗਣ ਵਾਲੇ ਕੱਟ ਲੋਕਾਂ ਨੂੰ ਬਹੁਤ ਜ਼ਿਆਦਾ ਪ੍ਰਭਾਵਿਤ ਕਰਦੇ ਹਨ। ਹੁਣ ਪੰਜਾਬ ਵਿੱਚ ਇਥੇ ਕਲ 5 ਜੁਲਾਈ ਨੂੰ ਸਵੇਰੇ 9 ਵਜੇ ਤੋਂ ਲੈ ਕੇ ਸ਼ਾਮ 5 ਵਜੇ ਤੱਕ ਬਿਜਲੀ ਰਹੇਗੀ ਬੰਦ,ਜਿਸ ਬਾਰੇ ਤਾਜਾ ਵੱਡੀ ਖਬਰ ਸਾਹਮਣੇ ਆਈ ਹੈ।

ਪ੍ਰਾਪਤ ਜਾਣਕਾਰੀ ਅਨੁਸਾਰ ਹੁਣ ਖਰੜ ਦੇ ਵਿੱਚ ਜ਼ਰੂਰੀ ਮੁਰੰਮਤ ਕਾਰਨ ਬਿਜਲੀ ਸਪਲਾਈ ਬੰਦ ਹੋਣ ਬਾਰੇ ਖਬਰ ਸਾਹਮਣੇ ਆਈ ਹੈ। ਜਿਸ ਬਾਰੇ ਜਾਣਕਾਰੀ ਦਿੰਦੇ ਹੋਏ ਪੰਜਾਬ ਰਾਜ ਪਾਵਰਕਾਮ ਉਪ ਮੰਡਲ ਅਫ਼ਸਰ ਸ਼ਹਿਰੀ 1 ਖਰੜ ਇੰਜੀਨੀਅਰ ਸਤਿੰਦਰ ਸਿੰਘ ਵੱਲੋਂ ਦੱਸਿਆ ਗਿਆ ਹੈ ਕਿ ਖਰੜ ਦੇ ਵਿੱਚ ਕੁੱਝ ਖੇਤਰਾਂ ਵਿਚ ਜ਼ਰੂਰੀ ਮੁਰੰਮਤ ਦੇ ਚਲਦਿਆਂ ਹੋਇਆਂ ਬਿਜਲੀ ਦੀ ਸਪਲਾਈ ਪ੍ਰਭਾਵਿਤ ਹੋਵੇਗੀ। ਇਸ ਬਾਰੇ ਪ੍ਰੈਸ ਬਿਆਨ ਦਿੰਦੇ ਹੋਏ ਉਹਨਾਂ ਦੱਸਿਆ ਹੈ 66ਕੇਵੀ ਸਬ ਸਟੇਸ਼ਨ ਸੰਨੀ ਇੰਨਕਲੇਵ ਦੀ ਬਿਜਲੀ ਜ਼ਰੂਰੀ ਮੁਰੰਮਤ ਕਾਰਨ ਬੰਦ ਰਹੇਗੀ।

ਜਿਸ ਨਾਲ ਖਰੜ ਦੇ ਕੁਝ ਇਲਾਕਿਆਂ ਵਿਚ ਬਿਜਲੀ ਦੇ ਕੱਟ ਲਗ ਰਹੇ ਹਨ ਜਿਹਨਾਂ ਚ ਇਸਦੇ ਨਾਲ 11 ਕੇਵੀ ਨਿੱਝਰ ਰੋਡ ਫੀਡਰ ,11 ਕੇਵੀ ਪੈਰਾਡਾਇਜ਼ ਫੀਡਰ,11 ਕੇਵੀ ਸੰਨੀ ਮੰਦਰ ਵਾਲਾ ਫੀਡਰ, 11 ਕੇਵੀ ਪੁਰਾਣਾ ਸੰਨੀ ਇੰਨਕਲੇਵ ਫੀਡਰ ਬੰਦ ਰਹਿਣਗੇ । ਇਸ ਬਾਬਤ ਪਾਵਰਕਾਮ ਅਧਿਕਾਰੀਆਂ ਵੱਲੋਂ ਇਨ੍ਹਾਂ ਖੇਤਰਾਂ ਦੇ ਲੋਕਾਂ ਨੂੰ ਪਹਿਲਾਂ ਹੀ ਜਾਣਕਾਰੀ ਮੁਹਇਆ ਕਰਵਾ ਦਿੱਤੀ ਗਈ ਹੈ ਕਿ ਇਸ ਤੋਂ ਚਲਦੇ ਏਰੀਆ ‘ਚ ਵੀ ਬਿਜਲੀ ਪ੍ਰਭਾਵਿਤ ਹੋਵੇਗੀ ਜਿਸ ਬਾਬਤ ਲੋਕਾਂ ਵੱਲੋਂ ਪਹਿਲਾਂ ਹੀ ਆਪਣਾ ਇੰਤਜ਼ਾਮ ਕਰ ਲਿਆ ਜਾਵੇ।

ਉਥੇ ਹੀ ਪਾਵਰਕਾਮ ਵੱਲੋਂ ਲੋਕਾਂ ਤੋਂ ਸਹਿਯੋਗ ਦੀ ਮੰਗ ਵੀ ਕੀਤੀ ਗਈ ਹੈ।ਇਹ ਬਿਜਲੀ ਦੀ ਸਪਲਾਈ 5 ਜੁਲਾਈ ਨੂੰ ਸਵੇਰੇ 9 ਵਜੇ ਤੋਂ ਲੈ ਕੇ ਸ਼ਾਮ 5 ਵਜੇ ਤੱਕ 66ਕੇਵੀ ਸਬ ਸਟੇਸ਼ਨ ਸੰਨੀ ਇੰਨਕਲੇਵ ਦੀ ਜ਼ਰੂਰੀ ਮੁਰੰਮਤ ਕਾਰਨ ਬੰਦ ਰਹੇਗੀ।