ਆਈ ਤਾਜਾ ਵੱਡੀ ਖਬਰ
ਜਿੱਥੇ ਸੜਕੀ ਆਵਾਜਾਈ ਇਨਸਾਨ ਨੂੰ ਇਕ ਥਾਂ ਤੋਂ ਦੂਜੀ ਥਾਂ ਪਹੁੰਚਣ ਵਿੱਚ ਅਸਾਨੀ ਕਰਦੀ ਹੈ। ਉਥੇ ਹੀ ਇਹ ਬਹੁਤ ਸਾਰੇ ਹਾਦਸਿਆਂ ਦਾ ਕਾਰਨ ਵੀ ਬਣ ਜਾਂਦੀ ਹੈ। ਆਏ ਦਿਨ ਹੀ ਬਹੁਤ ਸਾਰੇ ਸੜਕ ਹਾਦਸੇ ਸੁਣਨ ਅਤੇ ਵੇਖਣ ਵਿੱਚ ਆਏ ਹਨ ਜੋ ਲੋਕਾਂ ਨੂੰ ਝੰ-ਜੋ-ੜ ਕੇ ਰੱਖ ਦਿੰਦੇ ਹਨ। ਇਕ ਤਾਂ ਦੇਸ਼ ਅੰਦਰ ਪਹਿਲਾਂ ਹੀ ਕਰੋਨਾ ਨੇ ਤਬਾਹੀ ਮਚਾਈ ਹੋਈ ਹੈ, ਉਸ ਤੋਂ ਬਾਅਦ ਕਿਸਾਨੀ ਸੰਘਰਸ਼ ਦੌਰਾਨ ਸ਼-ਹੀ-ਦ ਹੋਏ ਕਿਸਾਨਾਂ ਕਾਰਨ ਮਾਹੌਲ ਸੋ-ਗ-ਮ-ਈ ਹੈ। ਉਥੇ ਹੀ ਵਾਪਰ ਰਹੀਆਂ ਸੜਕੀ ਦੁਰਘਟਨਾਵਾਂ ਲੋਕਾਂ ਦੇ ਮਨੋਬਲ ਨੂੰ ਗਿਰਾ ਰਹੀਆਂ ਹਨ।
ਰੋਜ਼ ਹੀ ਅਜਿਹੀਆਂ ਘਟਨਾਵਾਂ ਵਿੱਚ ਬਹੁਤ ਸਾਰੇ ਲੋਕ ਹਾਦਸਿਆਂ ਦਾ ਸ਼ਿਕਾਰ ਹੋ ਜਾਂਦੇ ਹਨ ਜਿਨ੍ਹਾਂ ਦੀ ਕਮੀ ਕਦੇ ਵੀ ਪੂਰੀ ਨਹੀਂ ਹੋ ਸਕਦੀ। ਹੁਣ ਪੰਜਾਬ ਵਿੱਚ ਵਾਪਰੇ ਇਸ ਹਾਦਸੇ ਕਾਰਨ ਤਬਾਹੀ ਮਚੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਘਟਨਾ ਕੱਲ੍ਹ ਰਾਤ ਬਰਨਾਲਾ ਤੇ ਬਠਿੰਡਾ ਨੈਸ਼ਨਲ ਹਾਈਵੇ ਤੇ ਤਪਾ ਮੰਡੀ ਦੇ ਮਹਿਤਾ ਚੌਂਕ ਕੋਲ ਵਾਪਰੀ ਹੈ। ਰੋਜ਼ ਹੋਣ ਵਾਲੇ ਇਹਨਾਂ ਸੜਕੀ ਹਾਦਸਿਆਂ ਵਿੱਚ ਕਹਿਰ ਵਾਪਰਿਆ ਹੈ। ਇਹ ਘਟਨਾ ਉਸ ਵੇਲੇ ਵਾਪਰੀ ਜਦੋਂ ਇਕ ਟੱਰਕ ਅਤੇ ਬਲੈਰੋ ਜੀਪ ਦੀ ਆਪਸ ਵਿੱਚ ਟੱਕਰ ਹੋ ਗਈ।
ਇਹ ਹਾਦਸਾ ਸੰਘਣੀ ਧੁੰਦ ਕਾਰਨ ਵਾਪਰਿਆ ਹੈ। ਇਸ ਘਟਨਾ ਵਿੱਚ ਟੱਕਰ ਇੰਨੀ ਭਿ-ਆ-ਨ-ਕ ਸੀ ਕਿ ਟਰੱਕ ਦੇ ਅਗਲੇ ਦੋ ਟਾਇਰ ਬੁਰੀ ਤਰ੍ਹਾਂ ਟੁੱ-ਟ ਗਏ। ਜ਼ਬਰਦਸਤ ਟੱਕਰ ਹੋਣ ਦੇ ਕਾਰਨ ਟਰੱਕ ਅੱਗ ਦੀ ਲਪੇਟ ਵਿੱਚ ਆਉਣ ਕਾਰਨ ਸੜਕੇ ਸੁਆਹ ਹੋ ਗਿਆ। ਇਸ ਘਟਨਾ ਦੀ ਜਾਣਕਾਰੀ ਪੁਲਸ ਅਤੇ ਫਾਇਰ ਬ੍ਰਿਗੇਡ ਨੂੰ ਦਿੱਤੀ ਗਈ ਜਿਨ੍ਹਾਂ ਵੱਲੋਂ ਤੁਰੰਤ ਮੌਕੇ ਤੇ ਪਹੁੰਚ ਕੇ ਅੱਗ ਤੇ ਕਾਬੂ ਪਾਇਆ ਗਿਆ। ਇਸ ਘਟਨਾ ਵਿੱਚ ਜੀਪ ਅਤੇ ਟਰੱਕ ਦੇ ਡਰਾਈਵਰਾਂ ਅਤੇ ਇੱਕ ਹੋਰ ਵਿਅਕਤੀ ਸ਼ਾਮਲ ਸੀ
ਜਿਨ੍ਹਾਂ ਨੂੰ ਜ਼ਖਮੀ ਹਾਲਤ ਵਿਚ ਸਿਵਲ ਹਸਪਤਾਲ ਤਪਾ ਵਿਖੇ ਦਾਖਲ ਕਰਾਇਆ ਗਿਆ ਹੈ। ਜਿੱਥੇ ਇਹ ਸਭ ਜ਼ੇਰੇ ਇਲਾਜ ਹਨ। ਇਸ ਘਟਨਾ ਦੀ ਪੁਲਸ ਵੱਲੋਂ ਜਾਂਚ ਕੀਤੀ ਜਾ ਰਹੀ ਹੈ। ਫਾਇਰ ਬ੍ਰਿਗੇਡ ਦੀ ਟੀਮ ਨੇ ਦੱਸਿਆ ਹੈ ਚੜਦੀ ਸਵੇਰ ਤਕ ਚੌਦਾਂ ਘੰਟੇ ਲੰਘ ਜਾਣ ਤੇ ਵੀ ਟਰੱਕ ਵਿੱਚ ਅੱਗ ਲੱਗੀ ਰਹੀ। ਇਸ ਘਟਨਾ ਤੋਂ ਬਾਅਦ ਤਪਾ ਮੰਡੀ ਦੇ ਲੋਕਾਂ ਵੱਲੋਂ ਸਰਕਾਰ ਤੋਂ ਤਪਾ ਮੰਡੀ ਨੂੰ ਇੱਕ ਫਾਇਰਬ੍ਰਿਗੇਡ ਗੱਡੀ ਦੇਣ ਦੀ ਮੰਗ ਕੀਤੀ ਹੈ।
Previous Postਕਿਸਾਨਾਂ ਨਾਲ ਮੀਟਿੰਗ ਤੋਂ ਬਾਅਦ ਹੁਣ ਕੇਂਦਰ ਸਰਕਾਰ ਤੋਂ ਆ ਗਈ ਇਹ ਵੱਡੀ ਖਬਰ
Next Postਹੁਣੇ ਹੁਣੇ ਕੇਂਦਰ ਅਤੇ ਕਿਸਾਨਾਂ ਦੀ ਮੀਟਿੰਗ ਹੋਈ ਖਤਮ ਨਿਕਲਿਆ ਇਹ ਸਿੱਟਾ