ਆਈ ਤਾਜਾ ਵੱਡੀ ਖਬਰ
ਸੜਕ ਹਾਦਸਿਆਂ ਅਤੇ ਦੁਰਘਟਨਾਵਾਂ ਦਾ ਦੌਰ ਲਗਾਤਾਰ ਜਾਰੀ ਹੈ। ਇਹ ਹਾਸਦੇ ਐਨੇ ਕੁ ਜ਼ਿਆਦਾ ਵੱਧ ਚੁੱਕੇ ਹਨ ਤੇ ਹਰ 24 ਘੰਟਿਆਂ ਬਾਅਦ ਇਨ੍ਹਾਂ ਹਾਦਸਿਆਂ ਦੇ ਸ਼ਿਕਾਰ ਬਹੁਤ ਸਾਰੀਆਂ ਕੀਮਤੀ ਜਾਨਾਂ ਹੋਈਆਂ ਹਨ। ਵੱਖ-ਵੱਖ ਸਮੇਂ ਤੇ ਸੜਕ ਨਿਯਮ ਸਬੰਧੀ ਲੋਕਾਂ ਨੂੰ ਜਾਗਰੂਕ ਕੀਤਾ ਜਾਂਦਾ ਹੈ ਫਿਰ ਵੀ ਇਹ ਘਟਨਾਵਾਂ ਰੁਕਣ ਦਾ ਨਾਮ ਨਹੀਂ ਲੈ ਰਹੀਆਂ। ਇਸੇ ਤਰ੍ਹਾਂ ਇਕ ਹੋਰ ਵੱਡਾ ਹਾਦਸਾ ਵਾਪਰ ਗਿਆ। ਜਿਸ ਦੇ ਸ਼ਿਕਾਰ ਇਹ ਸਹਾਇਕ ਥਾਣੇਦਾਰ ਹੋ ਗਏ। ਇਸ ਖਬਰ ਨੂੰ ਪੜ੍ਹ ਕੇ ਤੁਸੀਂ ਵੀ ਚੌਂਕ ਜਾਉਗੇ।
ਦਰਅਸਲ ਤਪਾ ਢਿੱਲਵਾਂ ਰੋਡ ਉੱਤੇ ਇਕ ਵੱਡਾ ਸੜਕ ਹਾਦਸਾ ਵਾਪਰ ਗਿਆ। ਇਸ ਸੜਕ ਹਾਦਸੇ ਵਿੱਚ ਇੱਕ ਕਾਰ ਅਤੇ ਟਰੱਕ ਵਿਚਕਾਰ ਟੱਕਰ ਹੋ ਗਈ। ਇਹ ਟੱਕਰ ਇੰਨੀ ਭਿਆਨਕ ਸੀ ਕਿ ਜਿਸ ਵਿੱਚ ਇੱਕ ਸਹਾਇਕ ਥਾਣੇਦਾਰ ਇਸ ਦੀ ਭੇਟ ਚੜ੍ਹ ਗਏ। ਦੱਸ ਦਈਏ ਕਿ ਹਾਦਸੇ ਦਾ ਸ਼ਿਕਾਰ ਹੋਏ ਸਹਾਇਕ ਥਾਣੇਦਾਰ ਦੀ ਮੌਕੇ ਤੇ ਹੀ ਮੌਤ ਹੋ ਗਈ। ਇਸ ਮ੍ਰਿਤਕ ਦੀ ਪਹਿਚਾਣ ਗੁਰਦੀਪ ਸਿੰਘ ਨਾਮ ਦੇ ਵਿਅਕਤੀ ਦੀ ਹੋਈ ਹੈ। ਦੱਸ ਦਈਏ ਕਿ ਇਸ ਹਾਦਸੇ ਦਾ ਸ਼ਿਕਾਰ ਹੋਏ ਸਹਾਇਕ ਥਾਣੇਦਾਰ ਲੰਮੇਂ ਸਮੇਂ ਤੋਂ ਤਪਾ ਥਾਣੇ ਵਿੱਚ ਆਪਣੀਆਂ ਸੇਵਾਵਾਂ ਨਿਭਾ ਰਹੇ ਸੀ। ਪ੍ਰੰਤੂ ਇਸ ਸੜਕ ਦੁਰਘਟਨਾ ਨੇ ਉਨ੍ਹਾਂ ਦੀ ਕੀਮਤੀ ਜਾਨ ਖੋਹ ਲਈ।
ਦੱਸ ਦਈਏ ਕਿ ਸਰਕਾਰ ਦੇ ਵੱਲੋਂ ਇਨ੍ਹਾਂ ਸੜਕ ਹਾਦਸਿਆਂ ਤੇ ਕਾਬੂ ਪਾਉਣ ਲਈ ਨਿਯਮਾਂ ਨੂੰ ਸਖ਼ਤੀ ਨਾਲ ਲਾਗੂ ਕਰਨ ਦੀਆਂ ਹਦਾਇਤਾਂ ਵੀ ਦਿੱਤੀਆਂ ਹਨ। ਪ੍ਰੰਤੂ ਕੁਝ ਲੋਕਾਂ ਦੀ ਅਣਗਹਿਲੀ ਕਾਰਨ ਇਹ ਹਾਦਸੇ ਰੁਕਣ ਦਾ ਨਾਮ ਨਹੀਂ ਲੈ ਰਹੇ। ਅਤੇ ਇਸ ਅਣਗਹਿਲੀ ਦੇ ਕਾਰਨ ਹੀ ਕੀਮਤੀ ਜਾਨਾਂ ਅਜਾਈਂ ਚਲੇ ਜਾਂਦੀਆਂ ਹਨ। ਇਸ ਲਈ ਸੜਕ ਤੇ ਵਾਹਨ ਚਲਾਉਂਦੇ ਸਮੇਂ ਨਿਯਮਾਂ ਦੀ ਧਿਆਨ ਨਾਲ ਪਾਲਣਾ ਕਰਨੀ ਚਾਹੀਦੀ ਹੈ।
ਇਸ ਤੋਂ ਇਲਾਵਾ ਉਹਨਾਂ ਨੂੰ ਕਦੇ ਵੀ ਤੇਜ਼ੀ ਨਾਲ ਨਹੀਂ ਚਲਾਉਣਾ ਜਾਂ ਜਲਦੀ ਵਿੱਚ ਨਹੀਂ ਚਲਾਉਣਾ ਚਾਹੀਦਾ। ਕਿਉਂਕਿ ਅਜਿਹੀ ਸਥਿਤੀ ਵਿਚ ਹਾਦਸਾ ਵਾਪਰਣ ਦੇ ਚਾਨਸ ਵੱਧ ਹੁੰਦੇ ਹਨ। ਇਸ ਤੋਂ ਇਲਾਵਾ ਕਦੇ ਵੀ ਨਸ਼ੀਲੇ ਪਦਾਰਥਾਂ ਦੀ ਵਰਤੋਂ ਕਰਕੇ ਵਾਹਨ ਨਹੀਂ ਚਲਾਉਣੇ ਚਾਹੀਦੇ। ਕਿਉਂਕਿ ਅਜਿਹੀ ਸਥਿਤੀ ਵਿਚ ਵਿਅਕਤੀ ਬੇਕਾਬੂ ਹੋ ਕੇ ਦੁਰਘਟਨਾ ਦਾ ਸ਼ਿਕਾਰ ਹੋ ਸਕਦਾ ਹੈ।
Previous Postਕੋਰੋਨਾ ਪੀੜਤ ਡਾਕਟਰ ਮਨਮੋਹਨ ਸਿੰਘ ਬਾਰੇ ਹੁਣੇ ਹੁਣੇ ਹਸਪਤਾਲ ਚੋ ਆਈ ਇਹ ਵੱਡੀ ਖਬਰ
Next Postਪੰਜਾਬ ਚ ਸਕੂਲਾਂ ਦੀਆਂ ਫੀਸਾਂ ਦੇ ਬਾਰੇ ਚ ਸਿਖਿਆ ਮੰਤਰੀ ਵਲੋਂ ਆਈ ਇਹ ਵੱਡੀ ਖਬਰ