ਆਈ ਤਾਜਾ ਵੱਡੀ ਖਬਰ
ਸੂਬੇ ਅੰਦਰ ਜਿੱਥੇ ਕਰੋਨਾ ਦਾ ਕਹਿਰ ਦਿਨੋਂ ਦਿਨ ਵਧਦਾ ਜਾ ਰਿਹਾ ਹੈ। ਜਿਸ ਕਾਰਨ ਸਰਕਾਰ ਚਿੰਤਾ ਵਿੱਚ ਹੈ। ਉਥੇ ਹੀ ਹੋਣ ਵਾਲੇ ਵੱਖ ਵੱਖ ਹਾਦਸਿਆਂ ਵਿੱਚ ਵੀ ਦਿਨ-ਬ-ਦਿਨ ਵਾਧਾ ਹੋ ਰਿਹਾ ਹੈ, ਹੋਣ ਵਾਲੇ ਅਜਿਹੇ ਹਾਦਸਿਆਂ ਨਾਲ ਅਨੇਕਾਂ ਹੀ ਵਿਅਕਤੀਆਂ ਦੀ ਜਾਨ ਚਲੇ ਜਾਂਦੀ ਹੈ। ਇਸ ਦੁਨੀਆਂ ਤੋਂ ਜਾਣ ਵਾਲੇ ਇਹਨਾ ਇਨਸਾਨਾਂ ਦੇ ਪਰਿਵਾਰਾਂ ਵਿੱਚ ਉਨ੍ਹਾਂ ਦੀ ਕਮੀ ਕਦੇ ਵੀ ਪੂਰੀ ਨਹੀਂ ਹੋ ਸਕਦੀ। ਆਏ ਦਿਨ ਹੀ ਵਾਪਰਨ ਵਾਲੇ ਅਜਿਹੇ ਹਾਦਸਿਆਂ ਨੇ ਦੁਨੀਆ ਨੂੰ ਝੰਜੋੜ ਕੇ ਰੱਖ ਦਿੱਤਾ ਹੈ।
ਇਸ ਸਾਲ ਦੀ ਸ਼ੁਰੂਆਤ ਤੋਂ ਲੈ ਕੇ ਹੁਣ ਤੱਕ ਬਹੁਤ ਸਾਰੇ ਅਜਿਹੇ ਹਾਦਸੇ ਸਾਹਮਣੇ ਆਏ ਹਨ, ਜਿਸ ਵਿੱਚ ਬਹੁਤ ਜ਼ਿਆਦਾ ਜਾਨੀ ਅਤੇ ਮਾਲੀ ਨੁਕਸਾਨ ਹੋਣ ਦੀਆਂ ਖ਼ਬਰਾਂ ਲਗਾਤਾਰ ਸਾਹਮਣੇ ਆ ਰਹੀਆਂ ਹਨ। ਹੁਣ ਪੰਜਾਬ ਵਿੱਚ ਇੱਥੇ ਭਿਆਨਕ ਸੜਕ ਹਾਦਸਾ ਵਾਪਰਿਆ ਹੈ ਜਿਸ ਕਾਰਨ ਇਲਾਕੇ ਵਿਚ ਸੋਗ ਦੀ ਲਹਿਰ ਫੈਲ ਗਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਘਟਨਾ ਗੋਨਿਆਣਾ ਦੇ ਨਜ਼ਦੀਕ ਪਿੰਡ ਚੰਦਭਾਨ ਵਿਖੇ ਵਾਪਰਨ ਦੀ ਖਬਰ ਸਾਹਮਣੇ ਆਈ ਹੈ।
ਇਹ ਹਾਦਸਾ ਉਸ ਸਮੇਂ ਵਾਪਰਿਆ ਜਦੋਂ ਹੌਲਦਾਰ ਕੱਤਰ ਸਿੰਘ ਸਪੁੱਤਰ ਪ੍ਰਤਾਪ ਸਿੰਘ ਬਾਸੀ ਰੋੜੀਕਪੂਰਾ ਅਤੇ ਉਸ ਦਾ ਇਕ ਸਾਥੀ ਬਲਵਿੰਦਰ ਸਿੰਘ ਪੁੱਤਰ ਦੇਸ ਰਾਜ ਦੋਨੋਂ ਹੀ ਆਪਣੀ ਵਿੱਚ ਸਵਾਰ ਹੋ ਕੇ ਗੋਨੇਆਣਾ ਤੋਂ ਜੈਤੋ ਪਿੰਡ ਨੂੰ ਆ ਰਹੇ ਸਨ। ਜਿਸ ਦਾ ਨੰਬਰ DL 2 CR 1329 ਸੀ। ਉਸ ਸਮੇਂ ਹੀ ਇਕ ਹੋਰ ਕਾਰ ਜੈਤੋ ਤੋ ਬਠਿੰਡਾ ਨੂੰ ਜਾ ਰਹੀ ਸੀ। ਇਨ੍ਹਾਂ ਦੋਹਾਂ ਕਾਰਾਂ ਦੀ ਆਪਸ ਵਿੱਚ ਭਿਆਨਕ ਟੱਕਰ ਪਿੰਡ ਚੰਦਭਾਨ ਦੇ ਨਜ਼ਦੀਕ ਭੱਠੇ ਕੋਲ ਹੋ ਗਈ। ਇਹ ਹਾਦਸਾ ਇੰਨਾ ਭਿਆਨਕ ਸੀ ਕਿ ਇਸ ਵਿੱਚ ਦੋਨੋਂ ਕਾਰਾਂ ਵਿਚ ਸਵਾਰ ਵਿਅਕਤੀ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਏ।
ਜਿਨ੍ਹਾਂ ਨੂੰ ਰਾਹਗੀਰਾਂ ਅਤੇ ਪਿੰਡ ਦੇ ਲੋਕਾਂ ਵੱਲੋਂ ਤੇ ਨੌਜਵਾਨ ਵੈਲਫੇਅਰ ਸੁਸਾਇਟੀ ਜੈਤੋ ਦੀ ਐਂਬੂਲੈਂਸ ਰਾਹੀਂ ਇਲਾਜ ਵਾਸਤੇ ਗੋਨੇਆਣਾ ਦੇ ਸਿਵਲ ਹਸਪਤਾਲ ਲਿਜਾਇਆ ਗਿਆ। ਜਿੱਥੇ ਹਸਪਤਾਲ ਦੇ ਸਟਾਫ਼ ਵੱਲੋਂ ਹੌਲਦਾਰ ਕੱਤਕ ਸਿੰਘ ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ ਗਿਆ। ਬਲਵਿੰਦਰ ਸਿੰਘ ਦੀ ਹਾਲਤ ਵਧੇਰੇ ਗੰਭੀਰ ਹੋਣ ਕਾਰਨ ਉਸ ਨੂੰ ਬਠਿੰਡਾ ਦੇ ਹਸਪਤਾਲ ਵਿਚ ਰੈਫਰ ਕੀਤਾ ਗਿਆ ਹੈ। ਮ੍ਰਿਤਕ ਕੱਤਕ ਸਿੰਘ ਦੇ ਪਰਿਵਾਰ ਵਿੱਚ ਮਾਤਾ ,ਪਤਨੀ ,ਦੋ ਲੜਕੀਆਂ ਤੇ ਇਕ ਲੜਕਾ ਰਹਿ ਗਿਆ ਹੈ। ਇਸ ਘਟਨਾ ਬਾਰੇ ਜਾਣਕਾਰੀ ਦਿੰਦੇ ਹੋਏ ਏ ਐਸ ਆਈ ਗੁਰਨਾਇਬ ਸਿੰਘ ਨੇ ਦੱਸਿਆ ਕਿ ਮ੍ਰਿਤਕ ਕੱਤਰ ਸਿੰਘ ਇਸ ਵਕਤ ਚੌਂਕੀ ਦਿਆਲਪੁਰਾ ,ਬਠਿੰਡਾ ਵਿਖੇ ਡਿਊਟੀ ਤੇ ਤਾਇਨਾਤ ਸੀ। ਪੁਲਿਸ ਵੱਲੋਂ ਇਸ ਘਟਨਾਂ ਦੀ ਜਾਂਚ ਕੀਤੀ ਜਾ ਰਹੀ ਹੈ।
Previous Postਹੁਣੇ ਹੁਣੇ ਪੰਜਾਬ ਚ ਇਥੇ ਵਾਪਰਿਆ ਭਿਆਨਕ ਕਾਂਡ ਬਚਾਅ ਕਾਰਜ ਜੋਰਾਂ ਤੇ ਜਾਰੀ
Next Postਵਜਿਆ ਇਕ ਹੋਰ ਖਤਰੇ ਦਾ ਘੁੱਗੂ : ਇਸ ਨਵੀਂ ਬਿਮਾਰੀ ਨਾਲ ਹੁਣ ਤਕ 5 ਲੋਕਾਂ ਦੀ ਹੋਈ ਮੌਤ – ਵਿਗਿਆਨੀ ਪਏ ਸੋਚਾਂ ਚ