ਪੰਜਾਬ ਚ ਇਥੇ ਵਾਪਰਿਆ ਕਹਿਰ ਹੋਇਆ ਭਿਆਨਕ ਹਾਦਸਾ – ਇਲਾਕੇ ਚ ਛਾਈ ਸੋਗ ਦੀ ਲਹਿਰ

ਆਈ ਤਾਜਾ ਵੱਡੀ ਖਬਰ

ਜਿੱਥੇ ਸਰਕਾਰ ਵੱਲੋਂ ਲੋਕਾਂ ਦੀ ਸੁਰੱਖਿਆ ਨੂੰ ਦੇਖਦੇ ਹੋਏ ਸੜਕੀ ਆਵਾਜਾਈ ਲਈ ਬਹੁਤ ਸਾਰੇ ਨਿਯਮ ਲਾਗੂ ਕੀਤੇ ਗਏ ਹਨ। ਉਥੇ ਹੀ ਵਾਹਨ ਚਾਲਕਾਂ ਨੂੰ ਇਨ੍ਹਾਂ ਨਿਯਮਾਂ ਦੀ ਪਾਲਣਾ ਕਰਨ ਦੀ ਵੀ ਸਮੇਂ-ਸਮੇਂ ਤੇ ਅਪੀਲ ਕੀਤੀ ਜਾਂਦੀ ਹੈ। ਜਿਸ ਨਾਲ ਵਾਪਰਨ ਵਾਲੇ ਸੜਕ ਹਾਦਸਿਆਂ ਨੂੰ ਰੋਕਿਆ ਜਾ ਸਕੇ ਅਤੇ ਲੋਕਾਂ ਨੂੰ ਸੁਰੱਖਿਅਤ ਰੱਖਿਆ ਜਾ ਸਕੇ। ਕਿਉਂਕਿ ਜਿਸ ਥਾਂ ਅੱਜ ਦੁਨੀਆਂ ਵਿਚ ਵਾਹਨਾਂ ਦੀ ਸੰਖਿਆ ਵਧ ਰਹੀ ਹੈ ਉਸਦੇ ਨਾਲ ਵਾਪਰਨ ਵਾਲੇ ਸੜਕ ਹਾਦਸਿਆਂ ਦੀ ਗਿਣਤੀ ਵਿੱਚ ਲਗਾਤਾਰ ਵਾਧਾ ਦਰਜ ਕੀਤਾ ਜਾ ਰਿਹਾ ਹੈ। ਵਾਪਰਨ ਵਾਲੇ ਇਨ੍ਹਾਂ ਭਿਆਨਕ ਸੜਕ ਹਾਦਸਿਆਂ ਵਿੱਚ ਬਹੁਤ ਸਾਰੇ ਲੋਕਾਂ ਦੀ ਜਾਨ ਆਏ ਦਿਨ ਜਾ ਰਹੀ ਹੈ। ਵਾਪਰਨ ਵਾਲੇ ਭਿਆਨਕ ਸੜਕ ਹਾਦਸਿਆਂ ਦੇ ਸ਼ਿਕਾਰ ਹੋਣ ਵਾਲੇ ਲੋਕਾਂ ਦੀ ਕਮੀ ਉਨ੍ਹਾਂ ਦੇ ਪਰਿਵਾਰਾਂ ਵਿੱਚ ਕਦੇ ਵੀ ਪੂਰੀ ਨਹੀਂ ਹੋ ਸਕਦੀ।

ਹੁਣ ਪੰਜਾਬ ਵਿੱਚ ਇੱਥੇ ਵਾਪਰਿਆ ਹੈ ਭਿਆਨਕ ਸੜਕ ਹਾਦਸਾ ਜਿਸ ਕਾਰਨ ਇਲਾਕੇ ਵਿਚ ਸੋਗ ਦੀ ਲਹਿਰ ਫੈਲ ਗਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਭਿਆਨਕ ਸੜਕ ਹਾਦਸਾ ਸ੍ਰੀ ਅਨੰਦਪੁਰ ਸਾਹਿਬ ਕੀਰਤਪੁਰ ਸਾਹਿਬ ਦੇ ਮੁੱਖ ਮਾਰਗ ਤੇ ਵਾਪਰਿਆ ਹੈ। ਵਾਪਰੇ ਇਸ ਭਿਆਨਕ ਸੜਕ ਹਾਦਸੇ ਵਿੱਚ ਜਿੱਥੇ ਇੱਕ ਵਿਅਕਤੀ ਦੀ ਮੌਤ ਹੋ ਗਈ ਹੈ। ਜਿਸ ਕਾਰਨ ਇਲਾਕੇ ਵਿਚ ਸੋਗ ਦੀ ਲਹਿਰ ਫੈਲ ਗਈ ਹੈ। ਦੱਸਿਆ ਗਿਆ ਹੈ ਕਿ ਇਹ ਹਾਦਸਾ ਉਸ ਸਮੇਂ ਵਾਪਰਿਆ ਜਦੋਂ 1 ਵੱਡੀ ਬਲਕਰ ਸੀ ਐਚ 01 ਟੀ.ਬੀ.4559 ਨੇ ਇਕ ਪਿਕਅਪ ਗੱਡੀ ਨੂੰ ਪਿੱਛਿਓਂ ਟੱਕਰ ਮਾਰ ਦਿੱਤੀ।

ਜਿਸ ਕਾਰਨ ਆਪਣਾ ਸੰਤੁਲਨ ਗੁਆ ਬੈਠੀ ਅਤੇ ਪਲਟ ਗਈ। ਉਸ ਸਮੇਂ ਇੱਕ ਗੱਡੀ ਚੰਡੀਗੜ੍ਹ ਤੋਂ ਸਬਜ਼ੀਆਂ ਲੈ ਕੇ ਨੰਗਲ ਵੱਲ ਨੂੰ ਜਾ ਰਹੀ ਸੀ। ਉਸ ਸਮੇਂ ਹੀ ਗੱਡੀ ਦੇ ਟਾਇਰਾਂ ਵਿੱਚ ਹਵਾ ਘੱਟ ਹੋਣ ਕਾਰਨ ਏਸ ਜਗ੍ਹਾ ਰੁਕ ਗਏ ਸਨ ਤਾਂ ਜੋ ਇਸ ਸਮੱਸਿਆ ਨੂੰ ਠੀਕ ਕਰਵਾਇਆ ਜਾ ਸਕੇ।

ਇਸ ਹਾਦਸੇ ਵਿਚ ਪਿਕਅੱਪ ਗੱਡੀ ਦਾ ਡਰਾਈਵਰ ਅਜਮੇਰ ਸਿੰਘ ਪੁੱਤਰ ਰੂਲਦੂ ਰਾਮ 52 ਸਾਲਾ ਵਾਸੀ ਹੰਬੇਵਾਲ , ਅਤੇ ਗੱਡੀ ਦਾ ਮਾਲਕ ਅਸ਼ੋਕ ਕੁਮਾਰ ਪੁੱਤਰ ਜਗਤ ਰਾਮ ਪਿੰਡ ਨਿਕੂ ਨੰਗਲ, ਇਸ ਹਾਦਸੇ ਵਿਚ ਗੰਭੀਰ ਜ਼ਖਮੀ ਹੋ ਗਏ ਜਿਨ੍ਹਾਂ ਨੂੰ ਤੁਰੰਤ ਲੋਕਾਂ ਦੀ ਸਹਾਇਤਾ ਦੇ ਨਾਲ ਸਿਵਲ ਹਸਪਤਾਲ ਭਾਈ ਜੈਤਾ ਵਿਖੇ ਲਿਆਂਦਾ ਗਿਆ। ਜਿੱਥੇ ਗੱਡੀ ਦਾ ਮਾਲਕ ਜ਼ੇਰੇ ਇਲਾਜ ਹੈ ਉਥੇ ਹੀ ਡਰਾਈਵਰ ਅਜਮੇਰ ਸਿੰਘ ਦੀ ਮੌਤ ਹੋ ਗਈ। ਇਹ ਹਾਦਸਾ ਨਿੱਕੂਵਾਲ ਮੋੜ ਲੱਗੇ ਆਨੰਦ ਪੈਲਸ ਦੇ ਕੋਲ ਵਾਪਰਿਆ ਹੈ। ਪੁਲਿਸ ਵੱਲੋਂ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।