ਪੰਜਾਬ ਚ ਇਥੇ ਰਿੰਗ ਸੈਰੇਮਨੀ ਤੇ ਵਾਲਾਂ ਤੋਂ ਖਿੱਚ ਕੇ ਕੁੱਟੀ ਮੁੰਡੇ ਵਾਲਿਆਂ ਨੇ ਕੁੜੀ – ਮਚਿਆ ਹੜਕੰਪ

ਆਈ ਤਾਜ਼ਾ ਵੱਡੀ ਖਬਰ 

ਦੁਨੀਆਂ ਵਿੱਚ ਸ਼ੁਰੂ ਹੋਈ ਭਿਆਨਕ ਕਰੋਨਾ ਨੇ ਜਿਥੇ ਸਾਰੀ ਦੁਨੀਆ ਦੀ ਜ਼ਿੰਦਗੀ ਨੂੰ ਬਦਲ ਕੇ ਰੱਖ ਦਿੱਤਾ। ਉੱਥੇ ਹੀ ਇਸ ਰੁਝਾਨ ਦੇ ਕਾਰਨ ਲੋਕਾਂ ਨੂੰ ਆਰਥਿਕ ਮੰਦੀ ਦਾ ਸਾਹਮਣਾ ਵੀ ਕਰਨਾ ਪਿਆ। ਪੰਜਾਬ ਵਿੱਚ ਕੀਤੀ ਗਈ ਤਾਲਾਬੰਦੀ ਦੌਰਾਨ ਜਿੱਥੇ ਮਹਿੰਗੇ ਹੋਣ ਵਾਲੇ ਵਿਆਹ ਦੀ ਜਗ੍ਹਾ ਸਾਦੇ ਵਿਆਹ ਨੇ ਲੈ ਲਈ। ਉੱਥੇ ਹੀ ਪੈਲਸ ਵਿਚ ਹੋਣ ਵਾਲੀਆਂ ਫਜ਼ੂਲ ਖਰਚੀਆਂ ਵੀ ਬਚ ਗਈਆਂ ਅਤੇ ਲੋਕਾਂ ਵੱਲੋਂ ਘਰਾਂ ਵਿਚ ਹੀ ਸਾਦੇ ਵਿਆਹ ਕੀਤੇ ਗਏ। ਜਿਸ ਨਾਲ ਦੋਹਾਂ ਪਰਿਵਾਰਾਂ ਦੀ ਪੈਸੇ ਦੀ ਬੱਚਤ ਹੋਈ। ਉਥੇ ਹੀ ਕੁਝ ਨਵੇਂ ਰਸਮੋ ਰਿਵਾਜ ਵੀ ਸ਼ੁਰੂ ਹੋ ਗਏ। ਜਿੱਥੇ ਲਾੜਿਆਂ ਵੱਲੋਂ ਕੱਲੇ ਜਾਕੇ ਹੀ ਮੋਟਰ ਸਾਇਕਲ ਉਪਰ ਲਾੜੀਆਂ ਨੂੰ ਲਿਆਂਦਾ ਗਿਆ।

ਕਰੋਨਾ ਦੇ ਕਾਰਨ ਜਿੱਥੇ ਦਾਜ ਦਹੇਜ਼ ਵਰਗੀਆਂ ਕੁਰੀਤੀਆਂ ਨੂੰ ਠੱਲ ਪਈ। ਉਥੇ ਹੀ ਕ੍ਰੋਨਾ ਕੇਸਾਂ ਵਿਚ ਆਈ ਕਮੀ ਨੂੰ ਦੇਖਦੇ ਹੋਏ ਮੁੜ ਤੋਂ ਲੋਕਾਂ ਵੱਲੋਂ ਫਿਰ ਤੋਂ ਫਜ਼ੂਲ-ਖਰਚੀ ਸ਼ੁਰੂ ਕਰ ਦਿੱਤੀ ਗਈ ਹੈ। ਪੰਜਾਬ ਵਿਚ ਹੁਣ ਇੱਥੇ ਰਿੰਗ ਸੈਰੇਮਨੀ ਦੇ ਦੌਰਾਨ ਮੁੰਡੇ ਦੇ ਪਰਿਵਾਰ ਵੱਲੋਂ ਲੜਕੀ ਨੂੰ ਵਾਲਾਂ ਤੋਂ ਖਿਚ ਕੇ ਕੁੱਟਿਆ ਗਿਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਘਟਨਾ ਜਲੰਧਰ ਤੋਂ ਸਾਹਮਣੇ ਆਈ ਹੈ ਜਿੱਥੇ ਜਲੰਧਰ-ਲੁਧਿਆਣਾ ਨੈਸ਼ਨਲ ਹਾਈਵੇ ਤੇ ਬਣੇ ਹੋਏ ਹੋਟਲ ਵਿਚ ਰਿੰਗ ਸੈਰੇਮਨੀ ਦਾ ਸਮਾਰੋਹ ਐਤਵਾਰ ਨੂੰ ਚੱਲ ਰਿਹਾ ਸੀ। ਖ਼ੁਸ਼ੀ ਵਾਲਾ ਮਾਹੌਲ ਉਸ ਸਮੇਂ ਹੰਗਾਮੇ ਵਿੱਚ ਤਬਦੀਲ ਹੋ ਗਿਆ ਜਦੋਂ ਲੜਕੇ ਪਰਿਵਾਰ ਵੱਲੋਂ ਲੜਕੀ ਨੂੰ ਕੁੱਟਣਾ ਸ਼ੁਰੂ ਕਰ ਦਿੱਤਾ ਗਿਆ।

ਇਸ ਬਾਰੇ ਜਾਣਕਾਰੀ ਦਿੰਦੇ ਹੋਏ ਲੜਕੀ ਪਰਿਵਾਰ ਨੇ ਦੱਸਿਆ ਕਿ ਲੜਕੇ ਪਰਿਵਾਰ ਵੱਲੋਂ ਦੋ ਡਾਇਮੰਡ ਰਿੰਗ ਅਤੇ ਸੋਨੇ ਦੀਆਂ ਬਾਲੀਆਂ ਦੀ ਮੰਗ ਕੀਤੀ ਗਈ ਸੀ। ਜਦੋਂ ਮੁੰਡੇ ਵਾਲਿਆਂ ਦੀ ਇਹ ਸਾਰੀ ਮੰਗ ਪੂਰੀ ਨਾ ਹੋਈ ਤਾਂ ਉਨ੍ਹਾਂ ਵੱਲੋਂ ਰਿਸ਼ਤਾ ਕਰਨ ਤੋਂ ਇਨਕਾਰ ਕਰ ਦਿੱਤਾ ਗਿਆ। ਉਥੇ ਹੀ ਲੜਕੀ ਪਰਿਵਾਰ ਵੱਲੋਂ ਇਹ ਵੀ ਦੱਸਿਆ ਗਿਆ ਹੈ ਕਿ ਉਨ੍ਹਾਂ ਨੂੰ ਅੱਜ ਹੀ ਪਤਾ ਲੱਗਾ ਹੈ ਕਿ ਲੜਕੇ ਦੀ ਪਹਿਲਾਂ ਵੀ ਮੈਰੇਜ ਹੋ ਚੁੱਕੀ ਹੈ, ਤੇ ਉਸ ਦੇ ਦੋ ਬੱਚੇ ਵੀ ਹਨ। ਇਸ ਗੱਲ ਨੂੰ ਲੈ ਕੇ ਮਾਮਲਾ ਹੱਥੋਪਾਈ ਤੱਕ ਵਧ ਗਿਆ ਅਤੇ ਲੜਕੇ ਪਰਿਵਾਰ ਵੱਲੋਂ ਲੜਕੀ ਨੂੰ ਵਾਲਾਂ ਤੋਂ ਫੜ ਕੇ ਕੁੱਟਿਆ ਵੀ ਗਿਆ।

ਇਸ ਸਾਰੀ ਘਟਨਾ ਦੀ ਵੀਡੀਓ ਸੀਸੀਟੀਵੀ ਕੈਮਰਿਆਂ ਵਿੱਚ ਕੈਦ ਹੋ ਚੁੱਕੀ ਹੈ। ਲੜਕਾ ਪਰਿਵਾਰ ਆਪਣੇ ਆਪ ਨੂੰ ਬੇਕਸੂਰ ਦੱਸਦਾ ਹੋਇਆ ਮੌਕੇ ਤੋਂ ਲੜਕੀ ਨੂੰ ਧੱਕੇ ਮਾਰਦਾ ਹੋਇਆ ਫਰਾਰ ਹੋ ਗਿਆ ਹੈ। ਇਸ ਘਟਨਾ ਦੀ ਸ਼ਿਕਾਇਤ ਲੜਕੀ ਪਰਿਵਾਰ ਵੱਲੋਂ ਪੁਲਿਸ ਸਟੇਸ਼ਨ ਵਿਚ ਕੀਤੀ ਗਈ ਹੈ ਅਤੇ ਬਣਦੀ ਕਾਨੂੰਨੀ ਕਾਰਵਾਈ ਕੀਤੇ ਜਾਣ ਦੀ ਮੰਗ ਕੀਤੀ ਹੈ। ਪੁਲਸ ਵੱਲੋਂ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।