ਪੰਜਾਬ ਚ ਇਥੇ ਰਿਹਾਇਸ਼ੀ ਇਲਾਕੇ ਚ ਆ ਗਿਆ ਚੀਤਾ CCTV ਵੀਡੀਓ ਆਈ ਸਾਹਮਣੇ – ਲੋਕ ਹੋ ਜਾਣ ਸਾਵਧਾਨ

ਆਈ ਤਾਜ਼ਾ ਵੱਡੀ ਖਬਰ 

ਜਿਵੇਂ ਜਿਵੇਂ ਸਮਾਂ ਬਦਲ ਰਿਹਾ ਹੈ ਉਵੇਂ ਉਵੇਂ ਹੁਣ ਲੋਕਾਂ ਦੇ ਰਹਿਣ ਸਹਿਣ ਦੀਆਂ ਆਦਤਾਂ ਵਿੱਚ ਵੀ ਤਬਦੀਲੀਆਂ ਆ ਰਹੀਆਂ ਹਨ । ਵਿਕਾਸ ਦੇ ਨਾਮ ਤੇ ਅਜਿਹੀਆਂ ਬਹੁਤ ਸਾਰੀਆਂ ਚੀਜ਼ਾਂ ਕੀਤੀਆਂ ਜਾਂਦੀਆਂ ਹਨ ਜਿਸ ਕਾਰਨ ਦੂਸਰੇ ਜੀਵਾਂ , ਜ਼ਿਆਦਾਤਰ ਜਾਨਵਰਾਂ ਨੂੰ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ । ਜਿਵੇਂ ਵਿਕਾਸ ਦੇ ਨਾਮ ਤੇ ਲਗਾਤਾਰ ਜੰਗਲਾਂ ਦੀ ਕਟਾਈ ਕੀਤੀ ਜਾ ਰਹੀ ਹੈ , ਵੱਡੀਆਂ ਵੱਡੀਆਂ ਬਿਲਡਿੰਗਾਂ ਮਾਲ ਅਤੇ ਰੈਸਟੋਰੈਂਟ ਖੋਲ੍ਹੇ ਜਾ ਰਹੇ ਹਨ , ਜਿਸ ਕਾਰਨ ਜੰਗਲਾਂ ਵਿੱਚ ਰਹਿਣ ਵਾਲੇ ਜੀਵ ਹੁਣ ਆਮ ਸੜਕਾਂ ਤੇ ਤੁਰਦੇ ਫਿਰਦੇ ਨਜ਼ਰ ਆਉਂਦੇ ਹਨ । ਅਜਿਹਾ ਹੀ ਇਨ੍ਹਾਂ ਦਿਨੀਂ ਪੰਜਾਬ ਦੇ ਜ਼ਿਲ੍ਹਾ ਹੁਸ਼ਿਆਰਪੁਰ ਵਿੱਚ ਵੇਖਣ ਨੂੰ ਮਿਲਿਆ ਹੈ। ਜਿੱਥੇ ਹੁਸ਼ਿਆਰਪੁਰ ਹਲਕਾ ਮੁਕੇਰੀਆਂ ਵਿੱਚ ਰਿਹਾਇਸ਼ੀ ਇਲਾਕੇ ਵਿਚ ਚੀਤਾ ਦੇਖਿਆ ਗਿਆ ਹੈ। ਜਿਸ ਦੇ ਚੱਲਦੇ ਹੁਣ ਰਿਹਾਇਸ਼ੀ ਇਲਾਕਾ ਹੋਣ ਕਾਰਨ ਇੱਥੇ ਡਰ ਅਤੇ ਸਹਿਮ ਦਾ ਮਾਹੌਲ ਪਾਇਆ ਜਾ ਰਿਹਾ ਹੈ ।

ਉਥੇ ਹੀ ਇਸ ਚੀਤੇ ਦਾ ਰਿਹਾਇਸ਼ੀ ਇਲਾਕੇ ਵਿੱਚ ਘੁੰਮਦੇ ਦੀਆਂ ਤਸਵੀਰਾਂ ਅਤੇ ਸੀਸੀਟੀਵੀ ਫੁਟੇਜ ਸਾਹਮਣੇ ਆਈ ਹੈ । ਇਸ ਦੇ ਨਾਲ ਕੀ ਤੁਹਾਨੂੰ ਦੱਸ ਦਈਏ ਕਿ ਚੀਤੇ ਦਾ ਰਿਹਾਇਸ਼ੀ ਇਲਾਕੇ ਵਿੱਚ ਘੁੰਮਦੇ ਹੋਏ ਦੀ ਵੀਡੀਓ ਸਾਹਮਣੇ ਆਈ ਹੈ ਉਸ ਵਿੱਚ ਸਾਫ਼ ਤੌਰ ਤੇ ਵੇਖਿਆ ਜਾ ਰਿਹਾ ਹੈ ਕਿ ਕਿਸ ਤਰ੍ਹਾਂ ਇਹ ਚੀਤਾ ਪਹਿਲਾਂ ਰਿਹਾਇਸ਼ੀ ਇਲਾਕੇ ਵਿਚ ਆਉਂਦਾ ਹੈ , ਕੁਝ ਸਮਾਂ ਰੁਕਦਾ ਹੈ ਤੇ ਫਿਰ ਚਲਾ ਜਾਂਦਾ ਹੈ । ਇਹ ਵੀਡੀਓ ਸੋਸ਼ਲ ਮੀਡੀਆ ਤੇ ਖੂਬ ਵਾਇਰਲ ਹੋ ਰਹੀ ਹੈ । ਜਿਸ ਦੇ ਚੱਲਦੇ ਲੋਕਾਂ ਦੇ ਵਲੋ ਲਗਾਤਾਰ ਇਸ ਵੀਡੀਓ ਦੇ ਹੇਠਾਂ ਕੁਮੈਂਟ ਕਰਕੇ ਆਪਣੀ ਪ੍ਰਤੀਕਿਰਿਆ ਵੀ ਦਿੱਤੀ ਜਾ ਰਹੀ ਹੈ ।

ਇਸ ਵੀਡੀਓ ਨੂੰ ਵੇਖ ਕੇ ਲੋਕ ਕਾਫ਼ੀ ਘਬਰਾਏ ਹੋਏ ਹਨ ਅਤੇ ਚੀਤੇ ਦਾ ਖ਼ੌਫ ਉਨ੍ਹਾਂ ਦੇ ਦਿਲ ਦੇ ਵਿੱਚ ਬੁਰੇ ਤਰੀਕੇ ਦੇ ਨਾਲ ਛਾਇਆ ਹੋਇਆ ਹੈ। ਇਸ ਦੇ ਨਾਲ ਹੀ ਤੁਹਾਨੂੰ ਦੱਸ ਦੇਈਏ ਕਿ ਚੀਤੇ ਦੇ ਸਰੀਰ ਤੇ ਕਾਲੇ ਰੰਗ ਦੇ ਦਾਗ ਧੱਬੇ ਅਤੇ ਹੰਝੂਆਂ ਵਰਗੇ ਬਿੰਦੂ ਬਣੇ ਹੋਏ ਹਨ ਤੇ ਚੀਤਾ ਬਹੁਤ ਪਤਲਾ ਤੇ ਫੁਰਤੀਲਾ ਜਾਨਵਰ ਹੈ , ਜੋ ਪ੍ਰਤੀ ਘੰਟਾ ਸੱਤਰ ਮੀਲ ਦੀ ਰਫ਼ਤਾਰ ਨਾਲ ਆਪਣੇ ਸ਼ਿਕਾਰ ਨੂੰ ਫੜਨ ਲਈ ਦੌੜਦਾ ਹੈ ।

ਜ਼ਿਆਦਾਤਰ ਅਜਿਹੇ ਜਾਨਵਰ ਜੰਗਲਾਂ ਦੇ ਵਿੱਚ ਹੀ ਪਾਏ ਜਾਂਦੇ ਹਨ । ਪਰ ਜਿਵੇਂ ਜਿਵੇਂ ਅੱਜ ਕੱਲ੍ਹ ਲੋਕ ਆਪਣੇ ਲਾਭ ਲਈ ਜੰਗਲਾਂ ਦੀ ਕਟਾਈ ਕਰ ਰਹੇ ਹਨ ਉਸ ਦੇ ਚੱਲਦੇ ਹੁਣ ਜੰਗਲੀ ਜਾਨਵਰ ਰਿਹਾਇਸ਼ ਇਲਾਕਿਆਂ ਦੇ ਵਿੱਚ ਆਮ ਤੌਰ ਤੇ ਦਿਖਾਈ ਦੇ ਰਹੇ ਹਨ ।