ਪੰਜਾਬ ਚ ਇਥੇ ਮਾਸੂਮ ਬੱਚਿਆਂ ਦੀ ਹੋਈ ਭਿਆਨਕ ਹਾਦਸੇ ਚ ਮੌਤ , ਇਲਾਕੇ ਚ ਪਿਆ ਮਾਤਮ

ਆਈ ਤਾਜ਼ਾ ਵੱਡੀ ਖਬਰ 

ਪੰਜਾਬ ਦੀਆਂ ਕੁਝ ਅਜਿਹੀਆਂ ਸੜਕਾਂ ਵੀ ਹਨ , ਜਿਨ੍ਹਾਂ ਦੀ ਹਾਲਤ ਇੰਨੀ ਜ਼ਿਆਦਾ ਖਸਤਾ ਹੋ ਚੁੱਕੀ ਹੈ ਕਿ ਉਨ੍ਹਾਂ ਖ਼ਰਾਬ ਸੜਕਾਂ ਦੇ ਕਾਰਨ ਕਈ ਭਿਆਨਕ ਸੜਕ ਹਾਦਸੇ ਵਾਪਰਦੇ ਹਨ । ਪੰਜਾਬ ਦੇ ਵਿਚ ਜਿਥੇ ਖ਼ਰਾਬ ਸੜਕਾਂ ਦੇ ਕਾਰਨ ਕਈ ਭਿਆਨਕ ਸੜਕ ਹਾਦਸੇ ਵਾਪਰਦੇ ਹਨ, ਉੱਥੇ ਹੀ ਅਜਿਹੇ ਬਹੁਤ ਸਾਰੇ ਕਾਰਨ ਹਨ ਜਿਨ੍ਹਾਂ ਕਾਰਨਾਂ ਦੇ ਚੱਲਦੇ ਸੜਕੀ ਹਾਦਸੇ ਇਕ ਭਿਆਨਕ ਰੂਪ ਧਾਰ ਕੇ ਕਿਸੇ ਦੀ ਜਾਨ ਤੱਕ ਲੈ ਲੈਂਦੇ ਹਨ । ਇਨ੍ਹਾਂ ਕਾਰਨਾਂ ਦੇ ਵਿੱਚੋਂ ਅਣਗਹਿਲੀ ,ਲਾਪ੍ਰਵਾਹੀ ਤੇ ਕਾਹਲ ਵੀ ਹੋ ਸਕਦੇ ਹਨ ਸਡ਼ਕੀ ਹਾਦਸੇ ਵਾਪਰਨ ਦੇ । ਪੰਜਾਬ ਦੀਆਂ ਸੜਕਾਂ ਤੇ ਕੁਝ ਅਜਿਹੇ ਵੀ ਹਾਦਸੇ ਵਾਪਰਦੇ ਹਨ , ਜਿਸ ਦੇ ਵਿਚ ਕੁਝ ਬੇਕਸੂਰ ਲੋਕਾਂ ਦੀ ਜਾਨ ਤਕ ਚਲੀ ਜਾਂਦੀ ਹੈ । ਅਜਿਹੇ ਹੀ ਇਕ ਬੇਕਸੂਰ ਗ਼ਰੀਬ ਪਰਿਵਾਰ ਦੇ ਬੱਚਿਆਂ ਦੀ ਜਾਨ ਚਲੀ ਗਈ ਇਕ ਸੜਕੀ ਹਾਦਸੇ ਦੌਰਾਨ ।

ਦਰਅਸਲ ਲੁਧਿਆਣਾ ਦੇ ਵਿੱਚ ਇਹ ਭਿਆਨਕ ਸੜਕ ਹਾਦਸਾ ਅੱਜ ਵਾਪਰਿਆ । ਜਿੱਥੇ ਲੁਧਿਆਣਾ ਮਾਲੇਰਕੋਟਲਾ ਸੜਕ ਤੇ ਦੋ ਕਾਰਾਂ ਦੀ ਆਪਸ ਚ ਭਿਆਨਕ ਟੱਕਰ ਹੋ ਗਈ , ਇਨ੍ਹਾਂ ਗੱਡੀਆਂ ਵਿੱਚ ਬੈਠੇ ਕਿਸੇ ਵਿਅਕਤੀ ਦਾ ਕੋਈ ਵੀ ਜਾਨੀ ਨੁਕਸਾਨ ਨਹੀਂ ਹੋਇਆ । ਪਰ ਸੜਕ ਪਾਰ ਕਰ ਗਈਆਂ ਦੋ ਗਰੀਬ ਪਰਿਵਾਰ ਦੇ ਬੱਚਿਆਂ ਦੀ ਇਸ ਹਾਦਸੇ ਦੌਰਾਨ ਮੌਤ ਹੋ ਗਈ । ਬੇਹੱਦ ਦਰਦਨਾਕ ਹਾਦਸਾ ਵਾਪਰਿਆ ਹੈ ਲੁਧਿਆਣਾ ਮਲੇਰਕੋਟਲਾ ਸੜਕ ਦੇ ਉੱਪਰ । ਜਿੱਥੇ ਦੋ ਬੇਕਸੂਰ ਗ਼ਰੀਬ ਪਰਿਵਾਰ ਦੇ ਬੱਚਿਆਂ ਨੇ ਆਪਣੀ ਜਾਨ ਗੁਆ ਦਿੱਤੀ ।

ਮਿਲੀ ਜਾਣਕਾਰੀ ਮੁਤਾਬਕ ਪਤਾ ਚਲਿਆ ਹੈ ਕਿ ਇਸ ਸੜਕੀ ਹਾਦਸੇ ਦੌਰਾਨ ਜਿਨ੍ਹਾਂ ਦੋ ਬੱਚਿਆਂ ਦੀ ਮੌਤ ਹੋਈ ਹੈ ਉਹ ਫੁੱਟਪਾਥ ਤੇ ਬੋਤਲਾਂ ਤੇ ਕਾਗਜ਼ ਚੁੱਕ ਕੇ ਆਪਣੇ ਪਰਿਵਾਰ ਤਾ ਗੁਜ਼ਾਰਾ ਕਰਦੇ ਸਨ । ਪਰ ਇਸ ਸੜਕੀ ਹਾਦਸੇ ਨੇ ਉਸ ਗ਼ਰੀਬ ਪਰਿਵਾਰ ਤੇ ਦੁੱਖਾਂ ਦਾ ਪਹਾਡ਼ ਸੁੱਟ ਦਿੱਤਾ ਹੈ । ਮਿਲੀ ਜਾਣਕਾਰੀ ਮੁਤਾਬਕ ਪਤਾ ਚਲਿਆ ਹੈ ਕਿ ਜਿਨ੍ਹਾਂ ਬੱਚਿਆਂ ਦੀ ਇਸ ਹਾਦਸੇ ਦੌਰਾਨ ਮੌਤ ਹੋਈ ਹੈ ਉਨ੍ਹਾਂ ਵਿਚੋਂ ਇਕ ਦੀ ਉਮਰ ਤੇਰਾਂ ਸਾਲ ਅਤੇ ਦੂਜੇ ਦੀ ਉਮਰ ਸੋਲ਼ਾਂ ਸਾਲਾਂ ਦੀ ਦੱਸੀ ਜਾ ਰਹੀ ਹੈ ।

ਇਸ ਘਟਨਾ ਦੇ ਵਾਪਰਨ ਤੋਂ ਬਾਅਦ ਮੌਕੇ ਤੇ ਪੁਲੀਸ ਪਹੁੰਚ ਗਈ । ਪੁਲੀਸ ਦੇ ਵੱਲੋਂ ਇਸ ਹਾਦਸੇ ਦੌਰਾਨ ਲੱਗੇ ਟ੍ਰੈਫਿਕ ਨੂੰ ਮੁੜ ਤੋਂ ਚਾਲੂ ਕੀਤਾ ਗਿਆ ਅਤੇ ਹੁਣ ਪੁਲੀਸ ਵੱਲੋਂ ਮਾਮਲੇ ਸਬੰਧੀ ਜਾਂਚ ਪੜਤਾਲ ਕੀਤੀ ਜਾ ਰਹੀ । ਪਰ ਇਸ ਹਾਦਸੇ ਦੇ ਵਾਪਰਨ ਤੋਂ ਬਾਅਦ ਇਹ ਗਰੀਬ ਪਰਿਵਾਰ ਕਾਫੀ ਸਦਮੇ ਵਿੱਚ ਹੈ ਤੇ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਹੋਇਆ ਪਿਆ ਹੈ ।