ਪੰਜਾਬ ਚ ਇਥੇ ਮਾਲ ਗੱਡੀ ਤੇ ਰੀਲ ਬਣਾਉਂਦੇ ਵਿਦਿਆਰਥੀ ਨਾਲ ਵਾਪਰਿਆ ਦਿਲ ਦਹਿਲਾ ਦੇਣ ਵਾਲਾ ਹਾਦਸਾ

ਆਈ ਤਾਜਾ ਵੱਡੀ ਖਬਰ 

ਅੱਜ ਕੱਲ ਦੇ ਸਮੇਂ ਵਿੱਚ ਜਿਆਦਾਤਰ ਨੌਜਵਾਨ ਪੀੜੀ ਸੋਸ਼ਲ ਮੀਡੀਆ ਦੇ ਉੱਪਰ ਵੀਡੀਓਜ ਦੇ ਜਰੀਏ ਵਾਇਰਲ ਹੋਣਾ ਚਾਹੁੰਦੀ ਹੈ, ਇਹੀ ਕਾਰਨ ਹੈ ਕਿ ਅਜੋਕੇ ਸਮੇਂ ਵਿੱਚ ਵੱਡੀ ਗਿਣਤੀ ਵਿੱਚ ਲੋਕ ਸੋਸ਼ਲ ਮੀਡੀਆ ਦੇ ਉੱਪਰ ਰੀਲਾਂ ਬਣਾ ਕੇ ਅਪਲੋਡ ਕਰਦੇ ਹਨ। ਕਈ ਵਾਰ ਰੀਲਸ ਬਣਾਉਂਦੇ ਹੋਏ ਲੋਕਾਂ ਨਾਲ ਕੁਝ ਅਜਿਹੀਆਂ ਘਟਨਾਵਾਂ ਵਾਪਰ ਜਾਂਦੀਆਂ ਹਨ, ਜਿਸ ਕਾਰਨ ਕਈ ਵਾਰ ਉਹਨਾਂ ਦੀ ਜਾਨ ਤੱਕ ਚਲੀ ਜਾਂਦੀ ਹੈ। ਹੁਣ ਇੱਕ ਅਜਿਹਾ ਹੀ ਮਾਮਲਾ ਸਾਂਝਾ ਕਰਾਂਗੇ ਜਿੱਥੇ ਪੰਜਾਬ ਦੇ ਵਿੱਚ ਮਾਲ ਗੱਡੀ ਤੇ ਰੀਲ ਬਣਾਉਂਦੇ ਹੋਏ ਵਿਦਿਆਰਥੀ ਦੇ ਨਾਲ ਇੱਕ ਦਰਦਨਾਕ ਹਾਦਸਾ ਵਾਪਰ ਗਿਆ, ਜਿਸ ਕਾਰਨ ਆਲੇ ਦੁਆਲੇ ਚੀਕ ਚਹਾੜਾ ਪੈ ਗਿਆ l

ਟਾਂਡਾ ਉੜਮੁੜ ਤੋਂ ਇਹ ਮਾਮਲਾ ਸਾਹਮਣੇ ਆਇਆ l ਜਿੱਥੇ ਦਰਦਨਾਕ ਹਾਦਸੇ ‘ਚ ਮਾਲ ਗੱਡੀ ‘ਤੇ ਚੜ੍ਹ ਕੇ ਮੋਬਾਇਲ ‘ਤੇ ਰੀਲਾਂ ਬਣਾਉਂਦੇ ਸਮੇ ਸਕੂਲੀ ਵਿਦਿਆਰਥੀ, ਹਾਈ ਵੋਲਟੇਜ ਦੀਆਂ ਤਾਰਾਂ ਦੇ ਕਰੰਟ ਦੀ ਲਪੇਟ ਵਿਚ ਆ ਗਿਆ। ਜਿਸ ਤੋਂ ਬਾਅਦ ਆਲੇ ਦੁਆਲੇ ਹੜਕੰਪ ਦਾ ਮਾਹੌਲ ਬਣ ਗਿਆ l ਇਸ ਵਿਦਿਆਰਥੀ ਨੂੰ ਜ਼ਖਮੀ ਹਾਲਤ ਵਿੱਚ ਹਸਪਤਾਲ ਪਹੁੰਚਾਇਆ ਗਿਆ l ਦੱਸਿਆ ਜਾ ਰਿਹਾ ਹੈ ਕਿ ਇਕ ਕਲੋਆ ਵਾਸੀ ਲੜਕਾ ਕਰਨ ਪੁੱਤਰ ਦਲਵਿੰਦਰ ਸਿੰਘ 80 ਫ਼ੀਸਦੀ ਤੋਂ ਜ਼ਿਆਦਾ ਝੁਲਸ ਗਿਆ ਹੈ। ਜ਼ਖ਼ਮੀ ਨੂੰ ਟਾਂਡਾ ਦੇ ਸਰਕਾਰੀ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਹੈ ਤੇ ਮੁੱਢਲੀ ਮੈਡੀਕਲ ਮਦਦ ਤੋਂ ਬਾਅਦ ਹੁਸ਼ਿਆਰਪੁਰ ਰੈਫਰ ਕੀਤਾ ਗਿਆ । ਮਿਲੀ ਜਾਣਕਾਰੀ ਮੁਤਾਬਿਕ ਪਤਾ ਚੱਲਿਆ ਹੈ ਕਿ ਸਕੂਲ ਆਫ਼ ਐਮੀਨੈਂਸ ਟਾਂਡਾ ‘ਚ 12ਵੀਂ ਜਮਾਤ ਵਿਚ ਪੜ੍ਹਾਈ ਕਰਨ ਵਾਲਾ ਕਰਨ ਆਪਣੇ ਦੋ ਹੋਰ ਸਾਥੀ ਲਵਪ੍ਰੀਤ ਅਤੇ ਪਵਨ ਨਾਲ ਸਕੂਲ ਲਈ ਲੇਟ ਹੋ ਗਿਆ ਸੀ l ਜਿਸ ਤੋਂ ਬਾਅਦ ਦੋਵਾਂ ਨੇ ਇਹ ਫੈਸਲਾ ਕੀਤਾ ਕਿ ਉਹ ਸਕੂਲ ਜਾਣ ਦੀ ਬਜਾਏ ਪਹਿਲਾਂ ਰੇਲਵੇ ਸਟੇਸ਼ਨ ਤੇ ਜਾ ਕੇ ਰੀਲ ਬਣਾਉਣਗੇ ਤੇ ਇਸੇ ਦੌਰਾਨ ਉੱਥੇ ਮਾਲ ਗੱਡੀ ਉੱਤੇ ਚੜ੍ਹ ਕੇ ਕਰਨ ਵੀਡੀਓ ਬਣਾ ਰਿਹਾ ਸੀ ਕਿ ਉਹ ਹਾਦਸੇ ਦਾ ਸ਼ਿਕਾਰ ਹੋ ਗਿਆ। ਫਿਲਹਾਲ ਵਿਦਿਆਰਥੀ ਦੀ ਹਾਲਤ ਕਾਫੀ ਨਾਜ਼ੁਕ ਦੱਸੀ ਜਾ ਰਹੀ ਹੈ ਤੇ ਉਸਨੂੰ ਹਸਪਤਾਲ ਦੇ ਵਿੱਚ ਭਰਤੀ ਕਰਵਾ ਦਿੱਤਾ ਗਿਆ ਹੈ