ਪੰਜਾਬ ਚ ਇਥੇ ਮਚੀ ਇਹ ਤਬਾਹੀ – ਆਈ ਤਾਜਾ ਵੱਡੀ ਮਾੜੀ ਖਬਰ

ਆਈ ਤਾਜਾ ਵੱਡੀ ਖਬਰ

ਪ੍ਰਸ਼ਾਸਨ ਅਤੇ ਸਰਕਾਰਾਂ ਦੀ ਅਣਗਹਿਲੀ ਕਾਰਨ ਆਏ ਦਿਨ ਅਜਿਹੇ ਹਾਦਸੇ ਵਾਪਰਦੇ ਰਹਿੰਦੇ ਹਨ, ਜਿਨ੍ਹਾਂ ਦਾ ਨੁਕਸਾਨ ਲੋਕਾਂ ਨੂੰ ਝੱਲਣਾ ਪੈਂਦਾ ਹੈ | ਹੁਣ ਫਿਰ ਇਕ ਅਜਿਹੀ ਹੀ ਖ਼ਬਰ ਸਾਹਮਣੇ ਆ ਰਹੀ ਹੈ ਜਿਸ ਦੇ ਆਉਣ ਨਾਲ ਹਰ ਪਾਸੇ ਫਿਰ ਚਰਚਾ ਹੋਣੀ ਸ਼ੁਰੂ ਹੋ ਗਈ ਹੈ ਅਤੇ ਨਾਲ ਹੀ ਸਰਕਾਰ ਨੂੰ ਕੋਸਣਾਂ ਵੀ ਲੋਕਾਂ ਨੇ ਸ਼ੁਰੂ ਕਰ ਦਿੱਤਾ ਹੈ | ਦਰਅਸਲ ਇਹ ਜੋ ਘਟਨਾ ਵਾਪਰੀ ਹੈ ਇਸ ਦੇ ਵਾਪਰਨ ਨਾਲ ਬੇਹੱਦ ਵੱਡਾ ਨੁਕਸਾਨ ਹੋਇਆ ਹੈ | ਲੋਕਾਂ ਵਲੋਂ ਦੱਸਿਆ ਗਿਆ ਹੈ ਕਿ ਪਹਿਲਾਂ ਵੀ

ਅਜਿਹੇ ਨੁਕਸਾਨ ਉਹ ਝੱਲ ਚੁੱਕੇ ਹਨ | ਸਾਰੀ ਖ਼ਬਰ ਮਾਨਸਾ ਤੋਂ ਸਾਹਮਣੇ ਆਈ ਹੈ ਜਿੱਥੇ ਸਬ ਡਿਵੀਜ਼ਨ ਸਰਦੂਲਗੜ੍ਹ ਦੇ ਪਿੰਡ ਆਹਲੂਪੁਰ ਵਿਖੇ ਲੰਘਦੀਆਂ ਦੋ ਜੌੜੀਆਂ ਨਹਿਰਾਂ ਵਿਚ ਪਾੜ ਪੈ ਗਿਆ ਹੈ ਅਤੇ ਲੋਕਾਂ ਨੂੰ ਕਾਫੀ ਨੁਕਸਾਨ ਹੋਇਆ ਹੈ | ਕਿਸਾਨਾਂ ਨੇ ਇਸ ਮੌਕੇ ਜਾਣਕਾਰੀ ਦਿੰਦੇ ਹੋਏ ਦੱਸਿਆ ਹੈ ਕਿ ਪ੍ਰਸ਼ਾਸਨ ਅਤੇ ਅਧਿਕਾਰੀਆਂ ਦੀ ਅਣਗਹਿਲੀ ਕਾਰਨ ਸਾਰੀ ਘਟਨਾ ਵਾਪਰੀ ਹੈ | ਨਹਿਰਾਂ ਸਾਲ ਵਿਚ 5 ਤੋਂ 6 ਵਾਰ ਟੁੱਟਦੀਆਂ ਹਨ ਅਜਿਹੀ ਜਾਣਕਾਰੀ ਕਿਸਾਨਾਂ ਵਲੋਂ ਦਿੱਤੀ ਗਈ ਹੈ ਅਤੇ

ਦੱਸਿਆ ਗਿਆ ਹੈ ਕਿ ਹਰ ਵਾਰ ਨੁਕਸਾਨ ਹੁੰਦਾ ਹੈ। ਜਿਕਰਯੋਗ ਹੈ ਕਿ ਇਨ੍ਹਾਂ ਦੋਵਾਂ ਨਹਿਰਾਂ ਵਿੱਚੋਂ ਇਕ ਨਹਿਰ ਹਰਿਆਣਾ ਵਲ ਨੂੰ ਜਾਂਦੀ ਹੈ ਅਤੇ ਦੂਸਰੀ ਨਹਿਰ ਪੰਜਾਬ ਵਿਚ ਹੀ ਰੁਕ ਜਾਂਦੀ ਹੈ ਅਤੇ ਹੁਣ ਇਨ੍ਹਾਂ ‘ਚ ਪਾੜ ਪੈ ਜਾਣ ਦੀ ਵਜਿਹ ਨਾਲ ਪੰਜਾਹ ਏਕੜ ਖੜੀ ਫ਼ਸਲ ਹੁਣ ਖ਼ਰਾਬ ਹੋਣ ਦੀ ਕਰਾਰ ‘ਤੇ ਹੈ |ਫਿਲਹਾਲ ਦਸ ਦਈਏ ਕਿ ਕਿਸਾਨਾਂ ਨੇ ਸਰਕਾਰ ਅਤੇ ਪ੍ਰਸ਼ਾਸਨ ਤੋਂ ਇਹ ਹੀ ਮੰਗ ਕੀਤੀ ਹੈ ਕਿ ਇਸਦਾ ਪੁਖਤਾ ਇੰਤਜਾਮ ਕੀਤਾ ਜਾਵੇ | ਪੁਖਤਾ ਪ੍ਰਬੰਧ ਕੀਤੇ ਜਾਣ ਦੀ ਕਿਸਾਨਾਂ ਵਲੋਂ ਮੰਗ

ਕੀਤੀ ਗਈ ਹੈ ਤਾਂ ਜੋ ਇਹ ਨੁਕਸਾਨ ਉਨ੍ਹਾਂ ਨੂੰ ਬਾਰ ਬਾਰ ਨਾ ਝੱਲਣਾ ਪਵੇ | ਜਿਕਰਯੋਗ ਹੈ ਕਿ ਕਿਸਾਨਾਂ ਨੇ ਸਾਫ ਕਿਹਾ ਹੈ ਕਿ ਜੋ ਨੁਕਸਾਨ ਹੋਇਆ ਹੈ ਉਸਦੀ ਭਰਪਾਈ ਨਹਿਰੀ ਵਿਭਾਗ ਕਰੇ। ਓਧਰ ਹੀ ਨਹਿਰੀ ਵਿਭਾਗ ਦੇ ਐਸਡੀਓ ਗਣਦੀਪ ਸਿੰਘ ਦਾ ਕਹਿਣਾ ਹੈ ਕਿ ਸਾਈਫਨ ਵਿੱਚ ਗੰਦ ਫਸਣ ਕਾਰਨ ਇਹ ਘਟਨਾ ਵਾਪਰੀ ਹੈ |