ਆਈ ਤਾਜ਼ਾ ਵੱਡੀ ਖਬਰ
ਇਨ੍ਹਾਂ ਦਿਨਾਂ ਦੇ ਵਿਚ ਹੋਣ ਵਾਲੀ ਬਰਸਾਤ ਦੇ ਕਾਰਨ ਜਿੱਥੇ ਲੋਕਾਂ ਨੂੰ ਕੁਝ ਗਰਮੀ ਤੋਂ ਰਾਹਤ ਮਿਲ ਰਹੀ ਹੈ ਉਥੇ ਹੀ ਮੌਸਮ ਵਿਭਾਗ ਵੱਲੋਂ ਆਉਣ ਵਾਲੇ ਮੌਸਮ ਦੇ ਦਿਨਾਂ ਬਾਰੇ ਜਾਣਕਾਰੀ ਵੀ ਪੰਜਾਬ ਦੇ ਲੋਕਾਂ ਨੂੰ ਸਮੇਂ-ਸਮੇਂ ਤੇ ਦਿੱਤੀ ਜਾ ਰਹੀ ਹੈ। ਇਸ ਵਕਤ ਪੈਣ ਵਾਲੀ ਗਰਮੀ ਨੇ ਜਿਥੇ ਪਿਛਲੇ ਕਈ ਸਾਲਾਂ ਦੇ ਰਿਕਾਰਡ ਤੋੜ ਦਿੱਤੇ ਹਨ ਉਥੇ ਹੀ ਲੋਕਾਂ ਵੱਲੋਂ ਬੇਸਬਰੀ ਦੇ ਨਾਲ ਮੌਨਸੂਨ ਦੇ ਆਉਣ ਦਾ ਇੰਤਜ਼ਾਰ ਕੀਤਾ ਜਾ ਰਿਹਾ ਸੀ। ਇਨ੍ਹਾਂ ਦਿਨਾਂ ਵਿਚ ਹੋਣ ਵਾਲੀ ਬਰਸਾਤ ਦੇ ਚਲਦਿਆਂ ਹੋਇਆਂ ਜਿੱਥੇ ਕਿਸਾਨਾਂ ਨੂੰ ਭਾਰੀ ਫਾਇਦਾ ਹੋਇਆ ਹੈ। ਕਿਉਂਕਿ ਇਸ ਸਮੇਂ ਕਿਸਾਨਾਂ ਵੱਲੋਂ ਝੋਨੇ ਦੀ ਫਸਲ ਦੀ ਬਿਜਾਈ ਕੀਤੀ ਗਈ ਹੈ ਅਤੇ ਵਧੇਰੇ ਪਾਣੀ ਦੀ ਜ਼ਰੂਰਤ ਹੈ। ਉਥੇ ਹੀ ਇਸ ਮੌਸਮ ਦੇ ਕਾਰਨ ਜਿੱਥੇ ਬਹੁਤ ਸਾਰੇ ਗਰੀਬ ਪਰਿਵਾਰਾਂ ਨੂੰ ਕਈ ਤਰ੍ਹਾਂ ਦੀਆਂ ਮੁਸ਼ਕਿਲਾਂ ਦਾ ਸਾਹਮਣਾ ਵੀ ਕਰਨਾ ਪੈ ਰਿਹਾ ਹੈ।
ਕਿਉਂਕਿ ਇਸ ਬਰਸਾਤ ਅਤੇ ਅਸਮਾਨੀ ਬਿਜਲੀ ਦੇ ਕਾਰਨ ਬਹੁਤ ਸਾਰੇ ਹਾਦਸੇ ਵਾਪਰ ਰਹੇ ਹਨ। ਪੰਜਾਬ ਵਿੱਚ ਭਾਰੀ ਮੀਂਹ ਕਾਰਨ ਡਿੱਗੀ ਕੰਧ ਕਾਰਨ ਕਈ ਗੱਡੀਆਂ ਚਕਨਾਚੂਰ ਹੋ ਗਈਆਂ ਹਨ। ਇਹ ਮਾਮਲਾ ਅਮ੍ਰਿਤਸਰ ਦੇ ਅਧੀਨ ਆਉਂਦੇ ਚਿੱਟੇ ਕਟਰਾ ਇਲਾਕੇ ਤੋਂ ਸਾਹਮਣੇ ਆਇਆ ਹੈ। ਜਿੱਥੇ ਹੋਈ ਬਰਸਾਤ ਦੇ ਚਲਦਿਆਂ ਹੋਇਆਂ ਇੱਕ ਬਿਲਡਿੰਗ ਦੀ ਕਾਰ ਪਾਰਕਿੰਗ ਦੀ ਕੰਧ ਪਾਰਕਿੰਗ ਦੇ ਵਿੱਚ ਖੜੀਆਂ ਗੱਡੀਆਂ ਦੇ ਉਪਰ ਡਿੱਗਣ ਕਾਰਨ ਹੇਠਾਂ ਕਈ ਗੱਡੀਆਂ ਚਕਨਾਚੂਰ ਹੋ ਗਈਆਂ ਹਨ।
ਵਾਪਰੇ ਇਸ ਹਾਦਸੇ ਕਾਰਨ ਜਿੱਥੇ ਕਈ ਲੋਕਾਂ ਦਾ ਭਾਰੀ ਨੁਕਸਾਨ ਹੋਇਆ ਹੈ ਉਥੇ ਜਿਸ ਸਮੇਂ ਇਹ ਹਾਦਸਾ ਵਾਪਰਿਆ ਹੈ ਉਥੇ ਕੋਈ ਵੀ ਵਿਅਕਤੀ ਨਾ ਹੋਣ ਕਾਰਨ ਵੱਡਾ ਹਾਦਸਾ ਹੋਣ ਤੋਂ ਬਚਾਅ ਹੋ ਗਿਆ ਹੈ। ਕਾਰ ਪਾਰਕਿੰਗ ਦੇ ਮਾਲਕਾ ਨੂੰ ਇਸ ਘਟਨਾ ਦੀ ਜਾਣਕਾਰੀ ਦਿੱਤੀ ਗਈ ਅਤੇ ਕਈ ਵਾਰ ਬੁਲਾਇਆ ਗਿਆ ਜਿਸ ਤੋਂ ਬਾਅਦ ਉਹ ਦੋ ਘੰਟੇ ਦੀ ਦੇਰੀ ਨਾਲ ਉਸ ਜਗ੍ਹਾ ਤੇ ਪਹੁੰਚੇ ਅਤੇ ਉਨ੍ਹਾਂ ਨੂੰ ਇਸ ਘਟਨਾ ਬਾਰੇ ਪੁੱਛੇ ਜਾਣ ਤੇ ਕੋਈ ਵੀ ਤਸੱਲੀ ਬਖ਼ਸ਼ ਜਵਾਬ ਨਹੀਂ ਦਿੱਤਾ ਗਿਆ ਹੈ।
ਦੱਸਿਆ ਗਿਆ ਹੈ ਕਿ ਜਿੱਥੇ ਮਾਲਕਾਂ ਵੱਲੋਂ ਆਪਣੀ ਮਨਮਰਜੀ ਦੇ ਨਾਲ ਪਾਰਟੀ ਵਿੱਚ ਗੱਡੀਆਂ ਖੜ੍ਹੀਆਂ ਕਰਨ ਵਾਲੇ ਗਾਹਕਾਂ ਕੋਲੋਂ ਮਰਜ਼ੀ ਨਾਲ ਪੈਸੇ ਵਸੂਲੇ ਜਾਂਦੇ ਹਨ ਜਿੱਥੇ ਇੱਕ ਗੱਡੀ ਦੇ ਪੰਦਰਾਂ ਸੌ ਰੁਪਏ ਵੀ ਲਏ ਜਾਂਦੇ ਹਨ ਕਿਉਂਕਿ ਇਸ ਇਲਾਕੇ ਵਿੱਚ ਗੱਡੀਆਂ ਅੰਦਰ ਲੈ ਕੇ ਜਾਣ ਉਪਰ ਮੁਸ਼ਕਿਲ ਹੁੰਦੇ ਹੋਏ ਲੋਕਾਂ ਵੱਲੋਂ ਇਸ ਪਾਰਟੀ ਵਿੱਚ ਗੱਡੀਆਂ ਲਗਾ ਦਿੱਤੀਆਂ ਜਾਂਦੀਆਂ ਹਨ। ਉਥੇ ਹੀ ਹੁਣ ਗੱਡੀਆਂ ਦੇ ਹੋਏ ਨੁਕਸਾਨ ਨੂੰ ਲੈ ਕੇ ਪਾਰਕਿੰਗ ਮਾਲਕਾਂ ਦੇ ਉਪਰ ਮਾਮਲਾ ਦਰਜ ਕੀਤੇ ਜਾਣ ਬਾਰੇ ਪੁਲਿਸ ਵੱਲੋਂ ਆਖਿਆ ਗਿਆ ਹੈ।
Previous Postਅਸਮਾਨ ਚ ਦਿਖਿਆ ਅਲੌਕਿਕ ਨਜ਼ਾਰਾ, ਕੁਦਰਤ ਦੇ ਰੰਗ ਦੇਖ ਲੋਕਾਂ ਨੇ ਕੈਮਰੇ ਚ ਕੈਦ ਕੀਤੀਆਂ ਤਸਵੀਰਾਂ
Next Postਇਹ ਮਸ਼ਹੂਰ ਅਦਾਕਾਰਾ ਹੋਈ ਆਨਲਾਈਨ ਠੱਗੀ ਦਾ ਸ਼ਿਕਾਰ, ਖਾਤੇ ਚੋਂ ਉਡਾਏ ਏਨੇ ਪੈਸੇ