ਪੰਜਾਬ ਚ ਇਥੇ ਬਰਡ ਫਲੂ ਕਰਕੇ ਮਚੀ ਹਫੜਾ-ਦਫੜੀ – ਇਲਾਕਾ ਕੀਤਾ ਗਿਆ ਸੀਲ

ਆਈ ਤਾਜਾ ਵੱਡੀ ਖਬਰ

ਕਰੋਨਾ ਦਾ ਕਹਿਰ ਅਜੇ ਸੂਬੇ ਅੰਦਰ ਖਤਮ ਨਹੀਂ ਹੋਇਆ ਉਸ ਤੋਂ ਬਾਅਦ ਕੋਈ ਨਾ ਕੋਈ ਹੋਰ ਮੁਸੀਬਤ ਸਾਹਮਣੇ ਆ ਰਹੀ ਹੈ। ਇਸ ਦੁਨੀਆਂ ਦੇ ਵਿਚ ਕਈ ਤਰ੍ਹਾਂ ਦੀਆਂ ਬਿਮਾਰੀਆਂ ਹਨ ਜੋ ਇਨਸਾਨ ਤੇ ਜਾਨਵਰਾਂ ਨੂੰ ਬਹੁਤ ਜ਼ਿਆਦਾ ਪ੍ਰਭਾਵਿਤ ਕਰਦੀਆਂ ਹਨ। ਮੌਜੂਦਾ ਸਮੇਂ ਦੇ ਵਿੱਚ ਵੀ ਇਸ ਵਿਸ਼ਵ ਦੇ ਵਿਚ ਬਹੁਤ ਸਾਰੀਆਂ ਅਜਿਹੀਆਂ ਬਿਮਾਰੀਆਂ ਦੀ ਕਰੋਪੀ ਛਾਈ ਹੋਈ ਹੈ ਜਿਸ ਨੇ ਹੁਣ ਤੱਕ ਕਈ ਲੋਕਾਂ ਨੂੰ ਆਪਣਾ ਸ਼ਿਕਾਰ ਬਣਾਇਆ ਹੈ। ਜਿੱਥੇ ਕੋਰੋਨਾ ਵਾਇਰਸ ਦਾ ਕਹਿਰ ਰੁਕਣ ਦਾ ਨਾਮ ਨਹੀਂ ਲੈ ਰਿਹਾ ਉੱਥੇ ਹੀ ਇਕ ਹੋਰ ਬਿਮਾਰੀ ਨੇ ਮੁੜ ਤੋਂ ਆਪਣਾ ਹੱਲਾ ਇਸ ਸੰਸਾਰ ਦੇ ਵਿਚ ਬੋਲ ਦਿੱਤਾ ਹੈ। ਜਿੱਥੇ ਪਿਛਲੇ ਦਿਨੀਂ ਕਈ ਬਰਡ ਫਲੂ ਅਤੇ ਡੇਂਗੂ ਦੇ ਕੇਸ ਸਾਹਮਣੇ ਆਏ ਸਨ।

ਪੰਜਾਬ ਵਿੱਚ ਇੱਥੇ ਬਰਡਫਲੂ ਕਰਕੇ ਹਫੜਾ ਦਫੜੀ ਮਚ ਗਈ ਹੈ ਜਿਸ ਕਾਰਨ ਇਲਾਕੇ ਨੂੰ ਸੀਲ ਕਰ ਦਿੱਤਾ ਗਿਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਜਿਥੇ ਪੰਜਾਬ ਦੇ ਮਹਾਂਨਗਰ ਲੁਧਿਆਣਾ ਜਿਲੇ ਦੇ ਵਿੱਚ ਕਰੋਨਾ ਕੇਸਾਂ ਦੇ ਚਲਦੇ ਹੋਏ ਸਭ ਤੋਂ ਪਹਿਲਾਂ ਕਈ ਖੇਤਰਾਂ ਵਿੱਚ ਤਾਲਾਬੰਦੀ ਕੀਤੀ ਗਈ ਸੀ ਉਥੇ ਹੀ ਹੁਣ ਲੁਧਿਆਣਾ ਜ਼ਿਲੇ ਦੇ ਕਿਲਾ ਰਾਏਪੁਰ ਅਧੀਨ ਪੈਂਦੇ ਡੇਹਲੋਂ ਬਲਾਕ ਵਿੱਚ ਇਕ ਪੋਲਟਰੀ ਫਾਰਮ ਵਿਚ ਬਰਡ ਫ਼ਲੂ ਦੇ ਕੇਸ ਸਾਹਮਣੇ ਆਏ ਹਨ। ਜਿਸ ਕਾਰਨ ਇਸ ਖੇਤਰ ਵਿਚ ਹਾਹਾਕਾਰ ਮਚ ਗਈ ਹੈ।

ਉਥੇ ਹੀ ਖੰਨਾ ਦੇ ਏ ਡੀ ਸੀ ਸਤਿਕਾਰ ਸਿੰਘ ਬਾਦਲ ਵੱਲੋਂ ਲੋਕਾਂ ਨੂੰ ਸੁਚੇਤ ਰਹਿਣ ਦੀ ਅਪੀਲ ਕੀਤੀ ਗਈ ਉਨ੍ਹਾਂ ਲੋਕਾਂ ਨੂੰ ਕਿਹਾ ਕਿ ਇਸ ਮਾਮਲੇ ਨੂੰ ਲੈ ਕੇ ਘਬਰਾਉਣ ਦੀ ਲੋੜ ਨਹੀਂ ਹੈ। ਪੋਲਟਰੀ ਫਾਰਮ ਵਾਲੇ ਖੇਤਰ ਨੂੰ ਸੀਲ ਕੀਤਾ ਗਿਆ ਹੈ। ਤਾਂ ਜੋ ਇਨ੍ਹਾਂ ਬਰਡ ਫਲੂ ਦੇ ਕੇਸਾਂ ਦਾ ਅਸਰ ਇਨਸਾਨਾ ਉਪਰ ਨਾ ਹੋ ਸਕੇ। ਉਨ੍ਹਾਂ ਦੱਸਿਆ ਕਿ ਇਸ ਬਾਰੇ ਸਬੰਧਤ ਵਿਭਾਗਾਂ ਨਾਲ ਇੱਕ ਬੈਠਕ ਵੀ ਹੋਈ ਹੈ ਅਤੇ ਲੋਕਾਂ ਨੂੰ ਵੀ ਆਪਣੀ ਸਿਹਤ ਪ੍ਰਤੀ ਸੁਚੇਤ ਰਹਿਣ ਦੀ ਅਪੀਲ ਕੀਤੀ ਗਈ ਹੈ।

ਇਸ ਖੇਤਰ ਵਿੱਚ ਬਹੁਤ ਕੇਸ ਮਿਲਣ ਸਬੰਧੀ ਪੰਜਾਬ ਦੇ ਐਨੀਮਲ ਐਂਡ ਹਸਬੈਡਰੀ ਵਿਭਾਗ ਵੱਲੋਂ ਅਲਰਟ ਜਾਰੀ ਕਰਦੇ ਹੋਏ ਨੋਟਿਸ ਵੀ ਜਾਰੀ ਕੀਤਾ ਗਿਆ ਹੈ। ਇਸ ਸਬੰਧੀ ਜ਼ਿਲ੍ਹਾ ਪੱਧਰੀ ਕਮੇਟੀ ਦਾ ਗਠਨ ਵੀ ਕੀਤਾ ਗਿਆ ਹੈ। ਜਿਸ ਦੀ ਅਗਵਾਈ ਖੰਨਾ ਦੇ ਏ ਡੀ ਸੀ ਸਤਿਕਾਰ ਸਿੰਘ ਬਾਦਲ ਰਹੇ ਹਨ, ਜੋ ਕਮੇਟੀ ਦੇ ਚੇਅਰਮੈਨ ਹੋਣਗੇ। ਵਿਭਾਗ ਵੱਲੋਂ ਪੋਲਟਰੀ ਫਾਰਮ ਦੇ ਇੱਕ ਕਿਲੋਮੀਟਰ ਤੱਕ ਦੇ ਖੇਤਰ ਨੂੰ ਇੰਨਫੈਕਟਿਡ ਏਰੀਆ ਐਲਾਨ ਦਿੱਤਾ ਗਿਆ ਹੈ।