ਪੰਜਾਬ ਚ ਇਥੇ ਫਸੇ ਕੁੰਡੀਆਂ ਦੇ ਸਿੰਗ, ਹੋਇਆ ਜਮਕੇ ਹੰਗਾਮਾ ਦੇਖਣ ਵਾਲਿਆਂ ਦੇ ਉਡੇ ਹੋਸ਼ – ਹੋ ਗਈ ਲਾਲਾ ਲਾਲਾ

ਆਈ ਤਾਜਾ ਵੱਡੀ ਖਬਰ

ਪੰਜਾਬ ਵਿਚ ਜ਼ਮੀਨਾਂ ਨੂੰ ਲੈ ਕੇ ਹੋਣ ਵਾਲੀਆਂ ਲੜਾਈਆਂ ਹਰ ਖੇਤਰ ਵਿੱਚ ਆਮ ਹੀ ਵੇਖਣ ਨੂੰ ਮਿਲਦੀਆਂ ਹਨ, ਜਿਸ ਕਾਰਨ ਕਾਫੀ ਲੋਕ ਜ਼ਮੀਨ ਦੇ ਲਾਲਚ ਵਿੱਚ ਆਪਣੀ ਜਾਨ ਦਾਅ ਤੇ ਲਗਾ ਦਿੰਦੇ ਹਨ। ਜ਼ਮੀਨਾਂ ਦਾ ਇਹ ਰੋਲਾ ਪੀੜ੍ਹੀ ਦਰ ਪੀੜ੍ਹੀ ਅੱਗੇ ਵੱਧਦਾ ਰਹਿੰਦਾ ਹੈ ਅਤੇ ਕਦੀ ਖਤਮ ਨਹੀਂ ਹੁੰਦਾ ਜਿਸ ਕਾਰਨ ਵੱਡੀ ਗਿਣਤੀ ਵਿਚ ਜਾਨੀ ਅਤੇ ਮਾਲੀ ਨੁਕਸਾਨ ਹੁੰਦੇ ਰਹਿੰਦੇ ਹਨ। ਬਹੁਤ ਸਾਰੇ ਪਰਿਵਾਰ ਵੀ ਆਪਸ ਵਿਚ ਸਿਰਫ਼ ਜ਼ਮੀਨ ਕਰਕੇ ਹੀ ਰਿਸ਼ਤੇ ਖਰਾਬ ਕਰ ਲੈਂਦੇ ਹਨ ਅਤੇ ਪਰਿਵਾਰ ਦੇ ਮੈਂਬਰ ਇੱਕ ਦੂਜੇ ਦੀ ਜਾਨ ਦੀ ਜ਼ਰਾ ਵੀ ਪਰਵਾਹ ਨਹੀਂ ਕਰਦੇ।

ਪੰਜਾਬ ਵਿਚ ਵੱਟਾਂ ਅਤੇ ਪਾਣੀਆਂ ਨੂੰ ਲੈ ਕੇ ਹਮੇਸ਼ਾ ਹੀ ਖੂਨੀ ਝੜਪਾਂ ਹੁੰਦੀਆਂ ਰਹਿੰਦੀਆਂ ਹਨ ਜੋ ਅਕਸਰ ਹੀ ਅਖ਼ਬਾਰਾਂ ਦੇ ਪੰਨਿਆਂ ਤੇ ਛਪੀਆਂ ਵੇਖਣ ਨੂੰ ਮਿਲ ਜਾਂਦੀਆਂ ਹਨ, ਇਹ ਮਸਲੇ ਏਨੇ ਜ਼ਿਆਦਾ ਵੱਧ ਜਾਂਦੇ ਹਨ ਕੀ ਬਹੁਤ ਵਾਰ ਕਾਨੂੰਨ ਨੂੰ ਦਖਲ-ਅੰਦਾਜ਼ੀ ਕਰਨੀ ਪੈਂਦੀ ਹੈ। ਪੰਜਾਬ ਦੇ ਸੁਲਤਾਨਪੁਰ ਲੋਧੀ ਤੋਂ ਇਕ ਅਜਿਹੇ ਹੀ ਰੌਲੇ ਦੀ ਵੱਡੀ ਜਾਣਕਾਰੀ ਸਾਹਮਣੇ ਆ ਰਹੀ ਹੈ, ਜਿਸ ਵਿਚ ਪਾਣੀ ਅਤੇ ਜ਼ਮੀਨ ਨੂੰ ਲੈ ਕੇ ਦੋ ਧਿਰਾਂ ਵਿਚ ਕਾਫੀ ਜਿਆਦਾ ਲੜਾਈ ਵੇਖਣ ਨੂੰ ਮਿਲੀ ਹੈ।

ਪ੍ਰਾਪਤ ਜਾਣਕਾਰੀ ਅਨੁਸਾਰ ਸੁਲਤਾਨਪੁਰ ਲੋਧੀ ਦੇ ਥਾਣਾ ਫੱਤੂ ਢੀਂਗਾ ਵਿੱਚ ਪੈਂਦੇ ਪਿੰਡ ਦੁਰਗਾਪੁਰ ਪੰਚਾਇਤੀ ਜ਼ਮੀਨ ਤੇ ਲੱਗੇ ਟਿਊਬਵੈੱਲ ਦੇ ਪਾਣੀ ਨੂੰ ਲੈ ਕੇ 2 ਧਿਰਾਂ ਵਿਚਕਾਰ ਮਾਹੌਲ ਕਾਫੀ ਤਣਾਅਪੂਰਨ ਹੋ ਗਿਆ। ਇਹ ਲੜਾਈ ਇਕ ਕਾਂਗਰਸੀ ਅਤੇ ਦੂਜੇ ਅਕਾਲੀ ਦਲ ਦੇ ਮੈਂਬਰ ਵਿਚਕਾਰ ਪਹਿਲਾਂ ਟਿਊਬ-ਵੈੱਲ ਕੌਣ ਚਲਾਏਗਾ ਇਸ ਪਾਣੀ ਦੇ ਮਾਮੂਲੀ ਜਿਹੇ ਮਾਮਲੇ ਨੂੰ ਲੈ ਕੇ ਹੋਈ। ਛੋਟਾ ਜਿਹਾ ਇਹ ਰੌਲਾ ਇੰਨਾ ਜ਼ਿਆਦਾ ਵੱਧ ਗਿਆ ਸੀ ਕਿ ਇਸ ਦੌਰਾਨ ਦੋਹਾਂ ਧਿਰਾਂ ਵੱਲੋਂ ਇਕ ਦੂਜੇ ਦਾ ਕਾਫੀ ਮਾਲੀ ਨੁਕਸਾਨ ਕੀਤਾ ਗਿਆ, ਜਿਸ ਵਿਚ ਦੋਵਾਂ ਧਿਰਾਂ ਵੱਲੋਂ ਮੋਟਰਸਾਈਕਲ ਅਤੇ ਕਾਰਾਂ ਨੂੰ ਤਹਿਸ-ਨਹਿਸ ਕਰ ਦਿੱਤਾ ਗਿਆ।

ਇਸ ਤੋਂ ਇਲਾਵਾ ਇਸ ਲੜਾਈ ਵਿਚ ਕਾਫ਼ੀ ਇੱਟਾਂ ਰੋੜੇ ਅਤੇ ਤਲਵਾਰਾਂ ਵੀ ਚਲਾਈਆਂ ਗਈਆਂ ਜਿਸ ਕਾਰਨ 4 ਲੋਕ ਜ਼ਖਮੀ ਹੋ ਗਏ ਹਨ, ਦੋਨਾਂ ਧਿਰਾਂ ਦੇ ਜ਼ਖਮੀ ਲੋਕਾਂ ਨੂੰ ਵੱਖ-ਵੱਖ ਹਸਪਤਾਲ ਵਿੱਚ ਦਾਖਲ ਕਰਵਾਇਆ ਹੋਇਆ ਹੈ। ਪੁਲਿਸ ਵੱਲੋਂ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਮਾਮਲਾ ਦਰਜ ਕਰ ਲਿਆ ਗਿਆ ਹੈ ਤੇ ਨਾ ਹੀ ਪੁਲਿਸ ਵੱਲੋਂ ਕੁਝ ਲੋਕਾਂ ਨੂੰ ਹਿਰਾਸਤ ਵਿਚ ਲਿਆ ਗਿਆ ਹੈ।