ਪੰਜਾਬ ਚ ਇਥੇ ਪੈਟਰੋਲ ਪੰਪ ਤੇ ਬੋਤਲ ਚ ਤੇਲ ਪਵਾਉਣ ਨੂੰ ਲੈਕੇ ਹੋਗਿਆ ਖੌਫਨਾਕ ਕਾਂਡ – ਘਟਨਾ ਹੋਈ CCTV ਚ ਕੈਦ

ਆਈ ਤਾਜ਼ਾ ਵੱਡੀ ਖਬਰ 

ਆਮ ਆਦਮੀ ਪਾਰਟੀ ਵੱਲੋਂ ਜਿੱਥੇ ਪੰਜਾਬ ਅੰਦਰ ਵਾਪਰ ਰਹੀਆਂ ਘਟਨਾਵਾਂ ਨੂੰ ਠੱਲ੍ਹ ਪਾਉਣ ਵਾਸਤੇ ਪੁਲਿਸ ਪ੍ਰਸ਼ਾਸਨ ਨੂੰ ਚੌਕਸੀ ਵਰਤਣ ਦੇ ਆਦੇਸ਼ ਜਾਰੀ ਕੀਤੇ ਗਏ ਹਨ। ਉੱਥੇ ਹੀ ਐਂਟੀ ਗੈਂਗਸਟਰ ਟਾਸਕ ਫੋਰਸ ਦਾ ਗਠਨ ਵੀ ਕੀਤਾ ਗਿਆ ਹੈ ਜਿਸ ਵੱਲੋਂ ਵਧ ਰਹੀਆਂ ਅਪਰਾਧਿਕ ਘਟਨਾਵਾਂ ਨੂੰ ਠੱਲ੍ਹ ਪਾਈ ਜਾਵੇਗੀ ਅਤੇ ਵੱਖਰੀ ਕਮੇਟੀ ਦਾ ਗਠਨ ਕੀਤਾ ਗਿਆ। ਜਿਸ ਨੂੰ ਪ੍ਰਸ਼ਾਸਨ ਅਤੇ ਪੁਲਿਸ ਪਾਰਟੀ ਵੱਲੋਂ ਵੀ ਪੂਰਾ ਸਹਿਯੋਗ ਦਿੱਤਾ ਜਾਵੇਗਾ ਤਾਂ ਜੋ ਵਾਪਰਨ ਵਾਲੀਆਂ ਅਜਿਹੀਆਂ ਅਪਰਾਧਿਕ ਘਟਨਾਵਾਂ ਨੂੰ ਹੱਲ ਕੀਤਾ ਜਾ ਸਕੇ। ਉਥੇ ਹੀ ਅੱਜ ਪੰਜਾਬ ਦੇ ਵਿੱਚ ਬਹੁਤ ਸਾਰੇ ਲੋਕਾਂ ਵੱਲੋਂ ਆਪਸੀ ਵਿਵਾਦ ਦੇ ਚਲਦਿਆਂ ਹੋਇਆਂ ਕਈ ਅਜਿਹੀਆਂ ਅਪਰਾਧਿਕ ਘਟਨਾਵਾਂ ਨੂੰ ਅੰਜਾਮ ਦੇ ਦਿੱਤਾ ਜਾਂਦਾ ਹੈ ਜਿਥੇ ਲੋਕਾਂ ਦਾ ਭਾਰੀ ਜਾਨੀ ਅਤੇ ਮਾਲੀ ਨੁਕਸਾਨ ਹੋ ਜਾਂਦਾ ਹੈ।

ਹੁਣ ਪੰਜਾਬ ਵਿਚ ਪੈਟਰੋਲ ਪੰਪ ਤੇ ਬੋਤਲ ਵਿੱਚ ਤੇਲ ਪਾਉਣ ਵਾਲਿਆ ਵੱਲੋਂ ਇਹ ਖੌਫਨਾਕ ਐਂਡ ਕੀਤਾ ਗਿਆ ਹੈ ਜਿਥੇ ਸਾਰੀ ਘਟਨਾ ਸੀਸੀਟੀਵੀ ਕੈਮਰੇ ਵਿਚ ਕੈਦ ਹੋ ਗਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਮਾਮਲਾ ਮੋਗਾ-ਬਰਨਾਲਾ ਨੈਸ਼ਨਲ ਹਾਈਵੇ ਤੇ ਪੈਂਦੇ ਇੱਕ ਪਿੰਡ ਬੋਡੇ ਤੋਂ ਸਾਹਮਣੇ ਆਇਆ ਹੈ ਜਿੱਥੇ ਇਸ ਪਿੰਡ ਦੇ ਨਜ਼ਦੀਕ ਪੈਂਦੇ ਇਕ ਪੈਟਰੋਲ ਪੰਪ ਉੱਪਰ ਉਤਸਵ ਦਾ ਮਾਹੌਲ ਪੈਦਾ ਹੋ ਗਿਆ ਜਦੋਂ ਬੀਤੀ ਰਾਤ ਕੁਝ ਅਣਪਛਾਤੇ ਲੋਕਾਂ ਵੱਲੋਂ ਤੇਜ਼ਧਾਰ ਹਥਿਆਰਾਂ ਦੇ ਨਾਲ ਪੈਟਰੋਲ ਪੰਪ ਉੱਪਰ ਰਹਿਣ ਵਾਲੇ ਇਕ ਕਰਿੰਦੇ ਦਾ ਕਤਲ ਕਰ ਦਿੱਤਾ ਗਿਆ।

ਇਸ ਘਟਨਾ ਦਾ ਖੁਲਾਸਾ ਸਵੇਰ ਦੇ ਸਮੇਂ ਹੋਇਆ ਜਦੋਂ ਕਿਸੇ ਵੱਲੋਂ ਕਮਰੇ ਵਿੱਚ ਵਿਅਕਤੀ ਦੀ ਲਾਸ਼ ਵੇਖੀ ਗਈ, ਯੂਕੇ ਪੈਟਰੋਲ ਪੰਪ ਤੇ ਹੀ ਕੰਮ ਕਰਦਾ ਸੀ ਪਰ ਬੀਤੀ ਰਾਤ ਕਿਸੇ ਵੱਲੋਂ ਉਸ ਦਾ ਤੇਜ਼ਧਾਰ ਹਥਿਆਰਾਂ ਨਾਲ ਕਤਲ ਕੀਤਾ ਗਿਆ ਸੀ। ਇਸ ਘਟਨਾ ਦੀ ਜਾਣਕਾਰੀ ਮਿਲਦੇ ਹੀ ਪੁਲਸ ਪਾਰਟੀ ਵੱਲੋਂ ਘਟਨਾ ਸਥਾਨ ਤੇ ਪਹੁੰਚ ਕਰਕੇ ਇਸ ਸਾਰੇ ਮਾਮਲੇ ਦੀ ਜਾਂਚ ਸ਼ੁਰੂ ਕੀਤੀ ਗਈ ਅਤੇ ਸੀਸੀਟੀਵੀ ਕੈਮਰੇ ਦੀ ਫੁਟੇਜ ਵੀ ਦੇਖਿਆ ਗਿਆ।

ਜਿਸ ਤੋਂ ਇਹ ਸਾਰਾ ਮਾਮਲਾ ਸਾਹਮਣੇ ਆਇਆ ਸੀ ਕਿ ਬੀਤੇ ਕਲ ਜਿਥੇ ਦੋ ਮੋਟਰਸਾਈਕਲ ਸਵਾਰ ਅਣਪਛਾਤੇ ਵਿਅਕਤੀਆਂ ਵੱਲੋਂ ਪੈਟਰੋਲ ਪੰਪ ਉੱਪਰ ਆ ਕੇ ਬੋਤਲ ਵਿੱਚ ਤੇਲ ਪਵਾਉਣ ਲਈ ਆਖਿਆ ਗਿਆ ਸੀ, ਪਰ ਪੈਟਰੋਲ ਪੰਪ ਉੱਪਰ ਕੰਮ ਕਰਨ ਵਾਲੇ ਵਰਕਰ ਵੱਲੋਂ ਇਨਕਾਰ ਕੀਤੇ ਜਾਣ ਤੇ ਮੋਟਰਸਾਈਕਲ ਸਵਾਰ ਨੋਜਵਾਨਾਂ ਵੱਲੋ ਉਸ ਨਾਲ ਝਗੜਾ ਕੀਤਾ ਗਿਆ ਸੀ। ਜੋ ਬੀਤੀ ਰਾਤ ਫਿਰ ਵਾਪਸ ਆਏ ਸਨ ਅਤੇ ਉਸ ਵਿਅਕਤੀ ਦੇ ਰਿਹਾਇਸ਼ੀ ਕਮਰੇ ਵਿਚ ਚਲੇ ਗਏ, ਜਿਨ੍ਹਾਂ ਵੱਲੋਂ ਹਮਲਾ ਕੀਤਾ ਗਿਆ ਹੈ ਉਥੇ ਹੀ ਪੁਲਿਸ ਵੱਲੋਂ ਉਨ੍ਹਾਂ ਦੋਸ਼ੀਆਂ ਦੀ ਭਾਲ ਤੇਜ਼ ਕਰ ਦਿੱਤੀ ਗਈ ਹੈ।