ਆਈ ਤਾਜ਼ਾ ਵੱਡੀ ਖਬਰ
ਪੰਜਾਬ ਵਿੱਚ ਜਿੱਥੇ ਅੱਜ ਦੀਵਾਲੀ ਦਾ ਤਿਉਹਾਰ ਧੂਮਧਾਮ ਨਾਲ ਮਨਾਇਆ ਜਾ ਰਿਹਾ ਹੈ। ਉਥੇ ਹੀ ਪੰਜਾਬ ਸਰਕਾਰ ਵੱਲੋਂ 8 ਵਜੇ ਤੋਂ 10 ਵਜੇ ਤੱਕ ਲਈ ਲੋਕਾਂ ਨੂੰ ਪਟਾਕੇ ਚਲਾਏ ਜਾਣ ਦੀ ਇਜਾਜ਼ਤ ਦਿੱਤੀ ਗਈ ਹੈ ਤਾਂ ਜੋ ਦੁਕਾਨਦਾਰਾਂ ਨੂੰ ਦੀਵਾਲੀ ਦੇ ਮੌਕੇ ਉਪਰ ਨੁਕਸਾਨ ਨਾ ਹੋ ਸਕੇ। ਜਿਨ੍ਹਾਂ ਵੱਲੋਂ ਪਹਿਲਾਂ ਹੀ ਲੱਖਾਂ ਰੁਪਏ ਦੇ ਪਟਾਕੇ ਖਰੀਦ ਲਏ ਗਏ ਸਨ ਅਤੇ ਪਟਾਕੇ ਵੇਚਣ ਦੀ ਇਜਾਜ਼ਤ ਮੰਗੀ ਗਈ ਸੀ। ਜਿੱਥੇ ਸਰਕਾਰ ਵੱਲੋਂ ਪਟਾਖ਼ੇ ਵੇਚਣ ਅਤੇ ਚਲਾਉਣ ਉਪਰ ਮਨਜ਼ੂਰੀ ਦਿੱਤੀ ਗਈ ਸੀ ਇੱਥੇ ਹੀ ਸਮਾਂ ਸੀਮਾਂ ਤੈਅ ਕੀਤੀ ਗਈ ਸੀ ਅਤੇ ਲੋਕਾਂ ਨੂੰ ਸੁਰੱਖਿਅਤ ਰਹਿ ਕੇ ਪਟਾਕੇ ਚਲਾਉਣ ਦੀ ਹਦਾਇਤ ਵੀ ਜਾਰੀ ਕੀਤੀ ਗਈ ਸੀ।
ਕਿਉਂਕਿ ਦੀਵਾਲੀ ਦੇ ਮੌਕੇ ਤੇ ਬਹੁਤ ਸਾਰੇ ਹਾਦਸੇ ਵਾਪਰਣ ਦਾ ਡਰ ਵੀ ਬਣਿਆ ਰਹਿੰਦਾ ਹੈ। ਹੁਣ ਪੰਜਾਬ ਵਿੱਚ ਇਥੇ ਪਟਾਕਿਆਂ ਨੇ ਮਚਾਈ ਭਾਰੀ ਤਬਾਹੀ, ਮਚੀ ਹਾਹਾਕਾਰ, ਜਿਸ ਬਾਰੇ ਆਈ ਤਾਜਾ ਵੱਡੀ ਖਬਰ। ਪ੍ਰਾਪਤ ਜਾਣਕਾਰੀ ਅਨੁਸਾਰ ਅੱਜ ਦੀਵਾਲੀ ਦੇ ਮੌਕੇ ਤੇ ਬਠਿੰਡਾ ਵਿਚ ਪਟਾਕਿਆਂ ਦੇ ਅੱਧਾ ਦਰਜਨ ਸਟਾਲਾਂ ਨੂੰ ਭਿਆਨਕ ਅੱਗ ਲੱਗਣ ਕਾਰਨ ਲੱਖਾਂ ਦਾ ਨੁਕਸਾਨ ਹੋਣ ਦੀ ਖਬਰ ਸਾਹਮਣੇ ਆਈ ਹੈ। ਅਚਾਨਕ ਹੀ ਪਟਾਕਿਆਂ ਨਾਲ ਸਜਾਏ ਗਏ ਸਟਾਲਾ ਨੂੰ ਭਿਆਨਕ ਅੱਗ ਲੱਗ ਗਈ ਜਿਸ ਕਾਰਨ ਛੇ ਤੋਂ ਸੱਤ ਸਟਾਲ ਇਸ ਭਿਆਨਕ ਅੱਗ ਦੀ ਲਪੇਟ ਵਿਚ ਆ ਗਈਆਂ।
ਪਟਾਕਿਆਂ ਦੇ ਸਟਾਲ ਅਤੇ ਸਜਾਵਟ ਦਾ ਹੋਰ ਸਮਾਨ ਹੋਣ ਕਾਰਨ ਅੱਗ ਕੁਝ ਹੀ ਸਮੇਂ ਵਿੱਚ ਭਿਆਨਕ ਰੂਪ ਅਖਤਿਆਰ ਕਰ ਗਈ ਜਿਸ ਕਾਰਨ ਲੱਖਾਂ ਰੁਪਏ ਦਾ ਨੁਕਸਾਨ ਹੋ ਗਿਆ। ਅਚਾਨਕ ਭੜ੍ਹਕੀ ਅੱਗ ਦੇ ਕਾਰਨ ਲੋਕਾਂ ਵਿੱਚ ਵੀ ਡਰ ਦੇ ਕਾਰਨ ਹਫੜਾ-ਦਫੜੀ ਮਚ ਗਈ ਅਤੇ ਲੋਕਾਂ ਵੱਲੋਂ ਆਪਣੀ ਜਾਨ ਬਚਾਈ ਗਈ ਹੈ ਅਤੇ ਇਸ ਅੱਗ ਉਪਰ ਬੜੀ ਮੁਸ਼ਕਿਲ ਨਾਲ ਕਾਬੂ ਪਾਇਆ ਗਿਆ ਹੈ। ਲੱਗੀ ਇਸ ਭਿਆਨਕ ਅੱਗ ਦੀ ਜਾਣਕਾਰੀ ਦਿੰਦੇ ਹੋਏ ਦੁਕਾਨਦਾਰਾਂ ਵੱਲੋਂ ਦੱਸਿਆ ਗਿਆ ਹੈ ਕਿ ਇਸ ਅੱਗ ਦੀ ਲਪੇਟ ਵਿੱਚ ਆਉਣ ਕਾਰਨ ਉਨ੍ਹਾਂ ਦਾ ਸਾਮਾਨ ਸੜ ਕੇ ਸੁਆਹ ਹੋ ਗਿਆ ਹੈ।
ਜਿਸ ਨਾਲ ਉਨ੍ਹਾਂ ਦਾ ਲੱਖਾਂ ਰੁਪਏ ਦਾ ਨੁਕਸਾਨ ਹੋਇਆ ਹੈ। ਅੱਗ ਲੱਗਣ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ ਹੈ। ਇਹ ਹਾਦਸਾ ਉਸ ਸਮੇਂ ਵਾਪਰਿਆ ਸੀ ਜਦੋਂ ਲੋਕਾਂ ਵੱਲੋਂ ਪਟਾਕਿਆਂ ਅਤੇ ਹੋਰ ਸਾਜ਼ੋ-ਸਾਮਾਨ ਵਾਲੇ ਸਟਾਲ ਤੋਂ ਸਮਾਨ ਖਰੀਦਿਆ ਜਾ ਰਿਹਾ ਸੀ। ਉਸ ਸਮੇਂ ਹੀ ਅਚਾਨਕ ਇਕ ਪਟਾਕਿਆਂ ਦੇ ਸਟਾਲ ਨੂੰ ਅੱਗ ਲੱਗ ਗਈ ਸੀ।
Previous Postਇੰਡੀਆ ਚ ਦੀਵਾਲੀ ਵਾਲੇ ਦਿਨ ਏਥੇ ਆ ਗਿਆ ਵੱਡਾ ਭੂਚਾਲ ਕੰਬੀ ਧਰਤੀ – ਤਾਜਾ ਵੱਡੀ ਖਬਰ
Next Postਦੀਵਾਲੀ ਤੇ ਵਾਪਰਿਆ ਕਹਿਰ 8 ਲੋਕਾਂ ਦੀ ਹੋਈ ਜਹਿਰੀਲੀ ਸ਼ਰਾਬ ਪੀਣ ਨਾਲ ਮੌਤ – ਤਾਜਾ ਵੱਡੀ ਖਬਰ