ਆਈ ਤਾਜ਼ਾ ਵੱਡੀ ਖਬਰ
ਦੇਸ਼ ਅੰਦਰ ਇਸ ਵਾਰ ਜਿੱਥੇ ਸਮੇਂ ਤੋਂ ਪਹਿਲਾਂ ਹੀ ਗਰਮੀ ਦਾ ਪ੍ਰਕੋਪ ਸ਼ੁਰੂ ਹੋ ਗਿਆ ਸੀ। ਉਥੇ ਹੀ ਪੰਜਾਬ ਅੰਦਰ ਲੱਗਣ ਵਾਲੇ ਬਿਜਲੀ ਦੇ ਲੰਮੇ ਕੱਟ ਦੇ ਕਾਰਨ ਵੀ ਲੋਕਾਂ ਨੂੰ ਗਰਮੀ ਦੇ ਵਿਚ ਕਈ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਜਿਥੇ ਬਹੁਤ ਸਾਰੇ ਕਾਰੋਬਾਰ ਵੀ ਪ੍ਰਭਾਵਤ ਹੋਏ ਹਨ। ਬੀਤੇ ਕੱਲ ਜਿਥੇ ਪੰਜਾਬ ਵਿੱਚ ਪਠਾਨਕੋਟ ਵਿਚ ਹੋਈ ਗੜ੍ਹੇਮਾਰੀ ਕਾਰਨ ਮੌਸਮ ਵਿਚ ਕੁਝ ਤਬਦੀਲੀ ਦੇਖੀ ਗਈ ਹੈ ਉੱਧਰ ਦੋ ਦਿਨਾਂ ਤੋਂ ਧੂੜ ਭਰੀਆਂ ਹਨੇਰੀਆ ਅਤੇ ਤੇਜ਼ ਹਵਾਵਾਂ ਚੱਲਣ ਕਾਰਨ ਵੀ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲ ਰਹੀ ਹੈ। ਉਥੇ ਹੀ ਮਾਰਚ ਦੇ ਵਿਚ ਵੀ ਜਿਥੇ ਪਾਰੇ ਵਿੱਚ ਤੇਜ਼ੀ ਨਾਲ ਵਾਧਾ ਦਰਜ ਕੀਤਾ ਗਿਆ ਸੀ ਉਥੇ ਹੀ ਇਸ ਵਾਰ ਪੈਣ ਵਾਲੀ ਗਰਮੀ ਬਹੁਤ ਸਾਰੇ ਸਾਲਾਂ ਦੇ ਰਿਕਾਰਡ ਵੀ ਤੋੜ ਰਹੀ ਹੈ।
ਮੌਸਮ ਵਿਭਾਗ ਵੱਲੋਂ ਵੀ ਇੱਥੇ ਸਮੇਂ ਸਮੇਂ ਤੇ ਆਉਣ ਵਾਲੇ ਦਿਨਾਂ ਦੇ ਮੌਸਮ ਬਾਰੇ ਪਹਿਲਾਂ ਹੀ ਜਾਣਕਾਰੀ ਮੁਹਇਆ ਕਰਵਾ ਦਿੱਤੀ ਜਾਂਦੀ ਹੈ ਉਥੇ ਹੀ ਲੋਕਾਂ ਨੂੰ ਮੌਸਮ ਦੇ ਅਨੁਸਾਰ ਆਪਣੇ ਕਾਰੋਬਾਰ ਵਿੱਚ ਵੀ ਕੋਈ ਮੁਸ਼ਕਲ ਪੈਦਾ ਨਹੀਂ ਹੁੰਦੀ। ਹੁਣ ਪੰਜਾਬ ਵਿੱਚ ਏਥੇ ਜਬਰਦਸਤ ਗੜ੍ਹੇ ਪਏ ਹਨ ਅਤੇ ਝੱਖੜ ਝੁੱਲਿਆ ਹੈ, ਉਥੇ ਹੀ ਆਉਣ ਵਾਲੇ ਮੌਸਮ ਬਾਰੇ ਵੀ ਜਾਣਕਾਰੀ ਸਾਹਮਣੇ ਆਈ ਹੈ। ਅੱਜ ਪੰਜਾਬ ਦੇ ਕੁਝ ਖੇਤਰਾਂ ਵਿੱਚ ਜਿਥੇ ਹਲਕੀ ਤੇ ਦਰਮਿਆਨੀ ਬਰਸਾਤ ਹੋਣ ਦੀਆਂ ਖ਼ਬਰਾਂ ਸਾਹਮਣੇ ਆਈਆਂ ਹਨ ਉਥੇ ਹੀ ਤੇਜ਼ ਹਵਾਵਾਂ ਅਤੇ ਝੱਖੜ ਭਰੀ ਹਨੇਰੀ ਵੀ ਚੱਲੀ ਹੈ।
ਉਥੇ ਹੀ ਪਟਿਆਲਾ ਦੇ ਲੋਕਾਂ ਨੂੰ ਅੱਜ ਉਸ ਸਮੇਂ ਗਰਮੀ ਤੋਂ ਰਾਹਤ ਮਿਲੀ ਜਦੋਂ ਪਟਿਆਲਾ ਦੇ ਵਿੱਚ ਹਲਕੀ ਬਰਸਾਤ ਦੇ ਨਾਲ ਨਾਲ ਭਾਰੀ ਗੜੇਮਾਰੀ ਵੀ ਹੋਈ ਹੈ। ਪੰਜਾਬ ਵਿੱਚ ਹੋਈ ਇਸ ਗੜ੍ਹੇਮਾਰੀ ਦੇ ਕਾਰਨ ਜਿਥੇ ਠੰਡੀਆਂ ਹਵਾਵਾਂ ਚੱਲਣ ਦੇ ਚਲਦਿਆਂ ਹੋਇਆਂ ਲੋਕਾਂ ਨੂੰ ਗਰਮੀ ਤੋਂ ਆਉਣ ਵਾਲੇ 2 ਦਿਨਾਂ ਦੇ ਦੌਰਾਨ ਕੁਝ ਹੱਦ ਤੱਕ ਗਰਮੀ ਤੋਂ ਰਾਹਤ ਮਿਲੇਗੀ
ਉਸ ਤੋਂ ਬਾਅਦ ਫਿਰ ਤੋਂ ਪਾਰੇ ਵਿੱਚ ਵਾਧਾ ਦਰਜ ਕੀਤਾ ਜਾਵੇਗਾ ਅਤੇ ਲੋਕਾਂ ਨੂੰ ਫਿਰ ਗਰਮੀ ਵਿੱਚ ਮੁਸ਼ਕਲਾਂ ਦਾ ਸਾਮ੍ਹਣਾ ਕਰਨਾ ਪਵੇਗਾ ਜਿਥੇ ਪਹਿਲਾਂ ਹੀ ਸੂਬੇ ਅੰਦਰ ਬਿਜਲੀ ਦੀ ਕਿੱਲਤ ਦੇ ਚਲਦਿਆਂ ਹੋਇਆਂ ਲੱਗਣ ਵਾਲੇ ਭਾਰੀ ਕੱਟਾ ਦੇ ਕਾਰਨ ਲੋਕਾਂ ਨੂੰ ਗਰਮੀ ਵਿੱਚ ਪ੍ਰੇਸ਼ਾਨ ਹੋਣਾ ਪੈ ਰਿਹਾ ਹੈ। ਪਰ ਆਉਣ ਵਾਲੇ ਕੁਝ ਘੰਟਿਆਂ ਦੇ ਦੌਰਾਨ ਮੌਸਮ ਵਿਗਿਆਨੀਆਂ ਵੱਲੋਂ ਜਾਰੀ ਕੀਤੀ ਗਈ ਜਾਣਕਾਰੀ ਅਨੁਸਾਰ ਤੇਜ਼ ਹਵਾਵਾਂ ਚੱਲ ਸਕਦੀਆਂ ਹਨ।
Previous Postਪੰਜਾਬ ਚ ਇਥੇ ਸਕੂਲੀ ਬੱਸ ਨਾਲ ਵਾਪਰਿਆ ਭਿਆਨਕ ਹਾਦਸਾ, ਅੱਗ ਵਿਚ ਗਈ ਝੁਲਸੀ- ਬੱਚੇ ਹੋਏ ਗੰਭੀਰ ਜਖਮੀ
Next Postਰੇਲ ਸਟੇਸ਼ਨ ਤੇ ਖੜੀ ਕਰਕੇ ਇਕ ਘੰਟੇ ਲਈ ਚਲਾ ਗਿਆ ਇਹ ਕੰਮ ਕਰਨ ਡਰਾਈਵਰ , ਹੋਇਆ ਭਾਰੀ ਹੰਗਾਮਾ