ਆਈ ਤਾਜਾ ਵੱਡੀ ਖਬਰ
ਦੇਸ਼ ਵਿਚ ਵਧ ਰਹੇ ਕਰੋਨਾ ਵਾਇਰਸ ਦੇ ਪ੍ਰਭਾਵ ਕਾਰਨ ਸਰਕਾਰ ਦੇ ਵੱਲੋਂ ਕੁਝ ਪਾਬੰਦੀਆਂ ਲਾਈਆਂ ਗਈਆਂ ਹਨ ਅਤੇ ਕੁਝ ਹਦਾਇਤਾਂ ਵੀ ਜਾਰੀ ਕੀਤੀਆਂ ਗਈਆਂ ਹਨ। ਕਿਉਂਕਿ ਰੋਜ਼ਾਨਾ ਲੱਖਾਂ ਦੀ ਗਿਣਤੀ ਵਿੱਚ ਦੇਸ਼ ਵਿੱਚ ਕਰੋਨਾ ਦੇ ਨਵੇਂ ਕੇਸ ਦਰਜ ਕੀਤੇ ਜਾਂਦੇ ਹਨ ਅਤੇ ਵੱਡੀ ਗਿਣਤੀ ਵਿੱਚ ਲੋਕ ਇਸ ਕਾਰਨ ਆਪਣੀ ਜਾਨ ਗੁਆ ਰਹੇ ਹਨ। ਇਸੇ ਦੇ ਚਲਦਿਆਂ ਕੁਝ ਸੂਬਿਆਂ ਦੇ ਵਿਚ ਲੋਕ ਪੂਰਨ ਲਾਕਡਾਉਨ ਲਗਾਇਆ ਗਿਆ ਹੈ ਅਤੇ ਕੁਝ ਸੂਬਿਆਂ ਵਿਚ ਹਫਤਾਵਾਰੀ ਅਤੇ ਰਾਤ ਦੇ ਸਮੇਂ ਲਈ ਕਰਫ਼ਿਊ ਲਗਾਇਆ ਗਿਆ ਹੈ। ਇਨ੍ਹਾਂ ਪਾਬੰਦੀਆਂ ਦੇ ਕਾਰਨ ਛੋਟੇ ਵਪਾਰੀ ਜ਼ਿਆਦਾ ਪ੍ਰਭਾਵਿਤ ਹੋ ਰਹੇ ਹਨ। ਜਿਸ ਕਾਰਨ ਉਨ੍ਹਾਂ ਦੇ ਵੱਲੋਂ ਇਨ੍ਹਾਂ ਪਾਬੰਦੀਆਂ ਦਾ ਵਿਰੋਧ ਕੀਤਾ ਜਾ ਰਿਹਾ ਹੈ।
ਇਸ ਸਬੰਧੀ ਤੋਂ ਹੁਣ ਇਕ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ। ਜੇਕਰ ਤੁਸੀਂ ਇਸ ਇਲਾਕੇ ਨਾਲ ਸੰਬੰਧ ਰੱਖਦੇ ਹੋ ਤਾਂ ਇਹ ਖਬਰ ਤੁਹਾਡੇ ਲਈ ਬਹੁਤ ਮਹੱਤਵਪੂਰਨ ਹੈ।ਦਰਅਸਲ ਹੁਣ ਵਪਾਰ ਮੰਡਲ ਮੇਨ ਮਾਰਕੀਟ ਨੰਗਲ ਦੇ ਵੱਲੋਂ ਸਰਕਾਰ ਵੱਲੋਂ ਕਰੋਨਾ ਵਾਰਸ ਨੇ ਵਧ ਰਹੇ ਪ੍ਰਭਾਵ ਕਾਰਨ ਲਗਾਈਆਂ ਪਾਬੰਦੀਆਂ ਦਾ ਵਿਰੋਧ ਕੀਤਾ ਜਾ ਰਿਹਾ ਹੈ ਅਤੇ ਉਨ੍ਹਾਂ ਦੇ ਵੱਲੋਂ ਇਹ ਮੰਗ ਕੀਤੀ ਜਾ ਰਹੀ ਹੈ ਰਾਤ ਦੇ ਸਮੇਂ ਦੇ ਕਰਫਿਊ ਵਿਚ ਕਮੀ ਕੀਤੀ ਜਾਵੇ ਭਾਵੇਂ ਸ਼ਾਮ ਨੂੰ ਦੁਕਾਨਾਂ ਬੰਦ ਕਰਨ ਦਾ ਸਮਾਂ 8 ਵਜੇ ਤੱਕ ਕੀਤਾ ਜਾਵੇ। ਇਸ ਸਬੰਧੀ ਪਾਰ ਮੰਡਲ ਮੇਨ ਮਾਰਕੀਟ ਦੇ ਪ੍ਰਧਾਨ ਨਈਅਰ ਦੇ ਵੱਲੋਂ ਰੂਪਨਗਰ ਦੀ ਡੀਸੀ ਸੋਨਾਲੀ ਗਿਰੀ ਨੂੰ ਮੰਗ ਪੱਤਰ ਵੀ ਭੇਜਿਆ ਗਿਆ ਹੈ।
ਜਿਸ ਰਾਹੀਂ ਉਨ੍ਹਾਂ ਦਾ ਕਹਿਣਾ ਹੈ ਕਿ ਕੋਵਿਡ ਦੌਰਾਨ ਪ੍ਰਸ਼ਾਸਨ ਵੱਲੋਂ ਲਗਾਈਆਂ ਪਾਬੰਦੀਆਂ ਦੇ ਕਾਰਨ ਵਪਾਰੀਆਂ ਦੀ ਹਾਲਤ ਬਹੁਤ ਤਰਸਯੋਗ ਬਣੀ ਹੋਈ ਹੈ ਅਤੇ ਵਪਾਰ ਖ਼ਤਮ ਹੋਣ ਦੇ ਕਿਨਾਰੇ ਤੇ ਆ ਗਿਆ ਹੈ। ਜਿਸ ਕਾਰਨ ਮੰਗ ਕੀਤੀ ਕਿ ਸ਼ਾਮ ਨੂੰ ਪੰਜ ਵਜੇ ਦੁਕਾਨਾਂ ਬੰਦ ਕਰਨ ਦੇ ਸਮੇਂ ਨੂੰ ਵੱਧਾ ਕੇ ਰਾਤ 8 ਵਜੇ ਤੱਕ ਕੀਤਾ ਜਾਵੇ। ਇਸ ਤੋਂ ਇਲਾਵਾ ਉਨ੍ਹਾਂ ਦਾ ਕਹਿਣਾ ਹੈ ਕਿ ਨਗਰ ਦੀ ਮੇਨ ਮਾਰਕੀਟ, ਅੱਡਾ ਮਾਰਕੀਟ, ਪਹਾੜੀ ਮਾਰਕੀਟ ਅਤੇ ਮਹਾਂਵੀਰ ਮਾਰਕੀਟ ਇਲਾਕਿਆਂ ਵਿਚ ਕੰਮ ਕਰਨ ਵਾਲੇ ਕਰਮਚਾਰੀ ਰਹਿੰਦੇ ਹਨ। ਜਿਹੜੇ ਕਿ ਡਿਊਟੀ ਤੋਂ ਤਕਰੀਬਨ ਸ਼ਾਮ ਚਾਰ ਜਾਂ ਪੰਜ ਵਜੇ ਆਉਂਦੇ ਹਨ ਜਿਸ ਤੋਂ ਬਾਅਦ ਉਨ੍ਹਾਂ ਕੋਲ ਲੋੜੀਂਦਾ ਸਮਾਨ ਖਰੀਦਣ ਲਈ ਸਮਾਂ ਨਹੀਂ ਬਚਦਾ ਕਿਉਂਕਿ ਸਾਰੀਆਂ ਦੁਕਾਨਾਂ ਤਕਰੀਬਨ ਪੰਜ ਵਜੇ ਬੰਦ ਹੋ ਜਾਂਦੀਆਂ ਹਨ।
ਜਿਸ ਕਾਰਨ ਉਨ੍ਹਾਂ ਨੂੰ ਕਈ ਤਰ੍ਹਾਂ ਦੀਆਂ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਇਸ ਲਈ ਜੇਕਰ ਦੁਕਾਨਾਂ ਬੰਦ ਹੋਣ ਦਾ ਸਮਾ ਵਧਾ ਦਿੱਤਾ ਜਾਵੇਗਾ ਤਾਂ ਉਨ੍ਹਾਂ ਨੂੰ ਕੁਝ ਰਾਹਤ ਮਿਲ ਜਾਵੇਗੀ। ਇਸ ਤੋਂ ਇਲਾਵਾ ਉਨ੍ਹਾਂ ਦਾ ਇਹ ਵੀ ਕਹਿਣਾ ਹੈ ਕਿ ਸਾਰੇ ਦੁਕਾਨਦਾਰ ਕੋਵਿਡ ਸੰਬੰਧੀ ਸਰਕਾਰ ਵੱਲੋਂ ਨਿਰਧਾਰਿਤ ਕੀਤੀਆਂ ਗਾਈਡਲਾਈਨਜ਼ ਦਾ ਪੂਰਾ ਪਾਲਣ ਕਰਦਾ ਹੈ। ਇਸ ਲਈ ਉਨ੍ਹਾਂ ਦੀਆਂ ਮੰਗਾਂ ਨੂੰ ਮੰਨਿਆ ਜਾਵੇ।
Home ਤਾਜਾ ਖ਼ਬਰਾਂ ਪੰਜਾਬ ਚ ਇਥੇ ਦੁਕਾਨਾਂ ਦੇ ਬੰਦ ਹੋਣ ਦਾ ਸਮਾਂ ਸਾਮ 5 ਵਜੇ ਦੀ ਥਾਂ ਰਾਤ 8 ਵਜੇ ਤੱਕ ਕਰਨ ਦੀ ਮੰਗ ਨੂੰ ਲੈ ਕੇ ਆਈ ਇਹ ਖਬਰ
ਤਾਜਾ ਖ਼ਬਰਾਂ
ਪੰਜਾਬ ਚ ਇਥੇ ਦੁਕਾਨਾਂ ਦੇ ਬੰਦ ਹੋਣ ਦਾ ਸਮਾਂ ਸਾਮ 5 ਵਜੇ ਦੀ ਥਾਂ ਰਾਤ 8 ਵਜੇ ਤੱਕ ਕਰਨ ਦੀ ਮੰਗ ਨੂੰ ਲੈ ਕੇ ਆਈ ਇਹ ਖਬਰ
Previous Postਇੰਡੀਆ ਚ 3 ਮਈ ਤੋਂ 20 ਮਈ ਤੱਕ ਪੂਰੀ ਤਰਾਂ ਨਾਲ ਲਾਕ ਡਾਊਨ ਲਗਣ ਦੀ ਵਾਇਰਲ ਖਬਰ ਦੀ ਦੇਖੋ ਸਚਾਈ
Next PostCBSE ਵਲੋਂ ਇਹਨਾਂ ਵਿਦਿਆਰਥੀਆਂ ਲਈ ਹੋ ਗਿਆ ਇਹ ਵੱਡਾ ਐਲਾਨ – ਤਾਜਾ ਵੱਡੀ ਖਬਰ