ਆਈ ਤਾਜ਼ਾ ਵੱਡੀ ਖਬਰ
ਦੀਵਾਲੀ ਦੇ ਤਿਉਹਾਰ ਨੂੰ ਭਾਰਤ ਦੇਸ਼ ਦਾ ਸਭ ਤੋਂ ਵੱਡਾ ਤਿਉਹਾਰ ਮਨਾਇਆ ਜਾਂਦਾ ਹੈ । ਲੋਕ ਇਸ ਨੂੰ ਬਹੁਤ ਹੀ ਧੂਮਧਾਮ ਨਾਲ ਮਨਾਉਂਦੇ ਹਨ । ਜਿੱਥੇ ਕੱਲ੍ਹ ਦੀਵਾਲੀ ਦਾ ਤਿਉਹਾਰ ਹੈ , ਜਿਸ ਨੂੰ ਲੈ ਕੇ ਲੋਕ ਅੱਜ ਤੋਂ ਹੀ ਆਪਣੇ ਘਰਾਂ ਦੀਆਂ ਤਿਆਰੀਆਂ ਦੇ ਵਿੱਚ ਰੁੱਝੇ ਹੋਏ ਹਨ । ਜਿੱਥੇ ਇਸ ਦੀਵਾਲੀ ਨੂੰ ਰੌਸ਼ਨੀਆਂ ਅਤੇ ਖ਼ੁਸ਼ੀਆਂ ਦਾ ਤਿਉਹਾਰ ਮੰਨਿਆ ਜਾਂਦਾ ਹੈ ,ਪਰ ਦੂਜੇ ਪਾਸੇ ਇਕ ਪਰਿਵਾਰ ਦੇ ਵਿੱਚ ਇਸ ਤਿਉਹਾਰ ਤੋਂ ਪਹਿਲਾਂ ਮਾਤਮ ਦਾ ਮਾਹੌਲ ਬਣ ਗਿਆ । ਪੰਜਾਬ ਦੇ ਵਿੱਚ ਇੱਕ ਧੀ ਦੇ ਨਾਲ ਅਜਿਹਾ ਕਾਂਡ ਦੀਵਾਲੀ ਤੋਂ ਪਹਿਲਾਂ ਹੋਇਆ ਹੈ ਕਿ ਪੂਰੇ ਪੰਜਾਬ ਦੇ ਵਾਸੀਆਂ ਦੇ ਵੱਲੋਂ ਇਸ ਦੀ ਨਿਖੇਧੀ ਕੀਤੀ ਜਾ ਰਹੀ ਹੈ । ਜਿੱਥੇ ਲੋਕ ਦੀਵਾਲੀ ਦੀਆਂ ਤਿਆਰੀਆਂ ਕਰ ਰਹੇ ਸਨ ਪਰ ਦੂਜੇ ਪਾਸੇ ਇਕ ਧੀ ਨੂੰ ਕੋਈ ਮੌਤ ਦੇ ਘਾਟ ਉਤਾਰਿਆ ਜਾ ਰਿਹਾ ਸੀ ।
ਮਿਲੀ ਜਾਣਕਾਰੀ ਮੁਤਾਬਕ ਪਤਾ ਚਲਿਆ ਹੈ ਕਿ ਪੰਜਾਬ ਦੇ ਜ਼ਿਲ੍ਹਾ ਬਟਾਲਾ ਚ ਦਾਜ ਦੇ ਲੋਭੀਆਂ ਦੇ ਵੱਲੋਂ ਇੱਕ ਧੀ ਨੂੰ ਮੌਤ ਦੇ ਘਾਟ ਉਤਾਰ ਦਿੱਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ । ਪ੍ਰਾਪਤ ਜਾਣਕਾਰੀ ਅਨੁਸਾਰ ਬਟਾਲਾ ਦੀ ਰਹਿਣ ਵਾਲੀ ਇਕ ਕੁੜੀ ਨੂੰ ਘਰ ਦੀ ਛੱਤ ਹੇਠੋਂ ਥੱਲੇ ਸੁੱਟ ਦਿੱਤਾ ਗਿਆ । ਜਿਸ ਕਾਰਨ ਉਸ ਲੜਕੀ ਦੀ ਮੌਕੇ ਤੇ ਹੀ ਮੌਤ ਹੋ ਗਈ । ਜਿਸਦੇ ਚਲਦੇ ਮ੍ਰਿਤਕ ਕੁੜੀ ਦੇ ਪੇਕੇ ਪਰਿਵਾਰ ਵੱਲੋਂ ਕੁੜੀ ਦੇ ਸਹੁਰੇ ਪਰਿਵਾਰ ਉੱਪਰ ਦੋਸ਼ ਲਗਾਏ ਜਾ ਰਹੇ ਹਨ, ਕਿ ਉਨ੍ਹਾਂ ਦੀ ਲੜਕੀ ਨੂੰ ਦਹੇਜ ਕਰਕੇ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਹੈ ।
ਉਨ੍ਹਾਂ ਦੱਸਿਆ ਕਿ ਉਨ੍ਹਾਂ ਨੂੰ ਉਨ੍ਹਾਂ ਦੀ ਕੁੜੀ ਨੂੰ ਅਕਸਰ ਹੀ ਦਹੇਜ ਦੇ ਕਾਰਨ ਕੁੱ-ਟਿ-ਆ ਜਾਂਦਾ ਸੀ ਤੇ ਅੱਜ ਉਹਨਾ ਦੀ ਕੁੜੀ ਨੂੰ ਘਰ ਦੀ ਛੱਤ ਤੋਂ ਧੱਕਾ ਦੇ ਕੇ ਸੁੱਟ ਦਿੱਤਾ ਹੈ , ਜਿਸ ਦੇ ਗੰਭੀਰ ਸੱਟਾਂ ਲੱਗੀਆਂ ਹਨ ਤੇ ਇਲਾਜ ਦੌਰਾਨ ਉਸਦੀ ਮੌਤ ਹੋ ਗਈ ਹੈ । ਉਥੇ ਹੀ ਘਟਨਾ ਦੀ ਸੂਚਨਾ ਮਿਲਦੇ ਸਾਰ ਹੀ ਪੁਲੀਸ ਵੀ ਮੌਕੇ ਤੇ ਪਹੁੰਚੀ ਜਿਹਨਾਂ ਦੇ ਵੱਲੋਂ ਘਟਨਾ ਦਾ ਜਾਇਜ਼ਾ ਲੈ ਕੇ ਮ੍ਰਿਤਕ ਦੇਹ ਨੂੰ ਪੋਸਟਮਾਰਟਮ ਲਈ ਹਸਪਤਾਲ ਭੇਜਿਆ ਗਿਆ ।
ਉੱਥੇ ਹੀ ਇਸ ਘਟਨਾ ਸਬੰਧੀ ਜਾਣਕਾਰੀ ਦਿੰਦਿਆਂ ਹੋਇਆ ਮ੍ਰਿਤਕਾਂ ਦੇ ਪੇਕੇ ਪਰਿਵਾਰ ਨੇ ਦੱਸਿਆ ਕਿ ਉਨ੍ਹਾਂ ਦੀ ਬੇਟੀ ਸ਼ਵੇਤਾ ਦਾ ਤਕਰੀਬਨ ਸੱਤ ਸਾਲ ਪਹਿਲਾਂ ਵਿਆਹ ਮੁਕੇਸ਼ ਕੁਮਾਰ ਦੇ ਨਾਲ ਹੋਇਆ ਸੀ ਤੇ ਅਕਸਰ ਹੀ ਉਸ ਦੇ ਪੇਕੇ ਪਰਿਵਾਰ ਵੱਲੋਂ ਉਸ ਨੂੰ ਦਹੇਜ ਲਈ ਤੰਗ ਪ੍ਰੇਸ਼ਾਨ ਕੀਤਾ ਜਾਂਦਾ ਸੀ । ਉਸ ਦੇ ਸਹੁਰੇ ਪਰਿਵਾਰ ਦੇ ਵਲੋਂ ਉਨ੍ਹਾਂ ਦੀ ਬੇਟੀ ਦੀ ਮਾਰ ਕੁਟਾਈ ਵੀ ਕੀਤੀ ਜਾਂਦੀ ਸੀ । ਜਿਸ ਤੇ ਚਾਹੁੰਦੇ ਅੱਜ ਉਨ੍ਹਾਂ ਦੇ ਵੱਲੋਂ ਉਨ੍ਹਾਂ ਦੀ ਬੱਚੀ ਨੂੰ ਛੱਤ ਹੇਠੋਂ ਸੁੱਟ ਕੇ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਹੈ ਫਿਲਹਾਲ ਪੁਲਸ ਵਲੋਂ ਇਸ ਮਾਮਲੇ ਸਬੰਧੀ ਬਰੀਕੀ ਨਾਲ ਜਾਂਚ ਪੜਤਾਲ ਕੀਤੀ ਜਾ ਰਹੀ ਹੈ ।
Previous Postਨਹੀਂ ਟਲਿਆ ਰਾਜਾ ਵੜਿੰਗ ਹੁਣ ਕਰਤਾ ਇਹ ਵੱਡਾ ਕੰਮ – ਸਾਰੇ ਪਾਸੇ ਹੋ ਗਈ ਚਰਚਾ , ਤਾਜਾ ਵੱਡੀ ਖਬਰ
Next Postਹੁਣੇ ਹੁਣੇ ਪੰਜਾਬ ਚ ਇਥੇ ਇਸ ਕਾਰਨ ਹੋ ਗਿਆ ਮਾਹੌਲ ਖਰਾਬ ਗੱਡੀਆਂ ਨੂੰ ਲਗਾਈ ਅੱਗ ਹੋਈਆਂ ਮੌਤਾਂ