ਪੰਜਾਬ ਚ ਇਥੇ ਦਰਗਾਹ ਚ ਚੋਰ ਚੁੱਕ ਕੇ ਲੈ ਗਏ ਗੋਲਕ, ਪਰ ਬਾਅਦ ਚ ਜਾਗਿਆ ਇਮਾਨ- ਅਗਲੇ ਦਿਨ ਛੱਡ ਗਏ ਵਾਪਸ

ਆਈ ਤਾਜ਼ਾ ਵੱਡੀ ਖਬਰ 

ਲੋਕਾਂ ਵੱਲੋਂ ਜਿੱਥੇ ਮਿਹਨਤ-ਮਜ਼ਦੂਰੀ ਕਰਕੇ ਆਪਣੇ ਘਰਾਂ ਦਾ ਗੁਜ਼ਾਰਾ ਕੀਤਾ ਜਾਂਦਾ ਹੈ। ਉੱਥੇ ਹੀ ਬਹੁਤ ਸਾਰੇ ਅਜਿਹੇ ਗੈਰ-ਸਮਾਜਿਕ ਅਨਸਰ ਵੀ ਹਨ ਜਿਨ੍ਹਾਂ ਵੱਲੋਂ ਕਈ ਤਰ੍ਹਾਂ ਦੀਆਂ ਅਜਿਹੀਆਂ ਵਾਰਦਾਤਾਂ ਨੂੰ ਅੰਜ਼ਾਮ ਦਿੱਤਾ ਜਾਂਦਾ ਹੈ, ਜਿਸ ਕਾਰਨ ਭਾਰੀ ਜਾਨੀ ਅਤੇ ਮਾਲੀ ਨੁਕਸਾਨ ਵੀ ਹੋ ਜਾਂਦਾ ਹੈ। ਉੱਥੇ ਹੀ ਲੋਕਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਵੀ ਠੇਸ ਪਹੁੰਚਦੀ ਹੈ। ਕਿਉਂਕਿ ਬਹੁਤ ਸਾਰੇ ਗ਼ੈਰ-ਸਮਾਜਿਕ ਅਨਸਰਾਂ ਵੱਲੋਂ ਜਿੱਥੇ ਕਈ ਲੁੱਟ-ਖੋਹ ਦੀਆਂ ਘਟਨਾਵਾਂ ਨੂੰ ਅੰਜਾਮ ਦਿੱਤਾ ਜਾਂਦਾ ਹੈ ਉੱਥੇ ਹੀ ਬਹੁਤ ਸਾਰੀਆਂ ਧਾਰਮਿਕ ਜਗ੍ਹਾ ਨੂੰ ਵੀ ਇਸ ਤਰ੍ਹਾਂ ਦੀਆਂ ਘਟਨਾਵਾਂ ਦਾ ਸ਼ਿਕਾਰ ਬਣਾਇਆ ਜਾਂਦਾ ਹੈ।

ਜਿੱਥੇ ਸਾਹਮਣੇ ਆਉਣ ਵਾਲੀਆਂ ਘਟਨਾਵਾਂ ਲੋਕਾ ਨੂੰ ਵੀ ਹੈਰਾਨ ਕਰ ਦਿੰਦੀਆਂ ਹਨ। ਹੁਣ ਪੰਜਾਬ ਵਿੱਚ ਇੱਥੇ ਦਰਗਾਹ ਤੇ ਚੋਰਾਂ ਵੱਲੋਂ ਗੋਲਕ ਚੱਕ ਕੇ ਲੈ ਜਾਣ ਤੋਂ ਬਾਅਦ ਹੁਣ ਈਮਾਨ ਜਾਗਣ ਦੀ ਖਬਰ ਸਾਹਮਣੇ ਆਈ ਹੈ ਜਿੱਥੇ ਅਗਲੇ ਦਿਨ ਉਹ ਵਾਪਸ ਛੱਡ ਗਏ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਮਾਮਲਾ ਤਰਨਤਾਰਨ ਜ਼ਿਲ੍ਹੇ ਦੇ ਅਧੀਨ ਆਉਣ ਵਾਲੇ ਪਿੰਡ ਸੰਗਤਪੁਰਾ ਤੋਂ ਸਾਹਮਣੇ ਆਇਆ ਹੈ। ਜਿੱਥੇ ਇੱਕ ਦਰਗਾਹੀ ਬਾਬਾ ਅਲੀ ਸ਼ਾਹ ਉੱਪਰ ਚੋਰਾਂ ਵੱਲੋਂ ਚੋਰੀ ਦੀ ਘਟਨਾ ਨੂੰ ਅੰਜਾਮ ਦਿੱਤਾ ਗਿਆ ਅਤੇ ਉਹ ਸ਼ਨੀਵਾਰ ਰਾਤ ਨੂੰ ਇਸ ਦਰਗਾਹ ਉਪਰ ਰੱਖਣ ਲਈ ਬਣਾਈ ਗਈ ਗੋਲਿਕ ਨੂੰ ਚੋਰੀ ਕਰਕੇ ਲੈ ਗਏ।

ਇਸ ਘਟਨਾ ਦਾ ਐਤਵਾਰ ਨੂੰ ਖੁਲਾਸਾ ਹੋਣ ਤੇ ਜਿਥੇ ਪਿੰਡ ਵਾਸੀਆਂ ਵੱਲੋਂ ਇਸ ਦੀ ਜਾਣਕਾਰੀ ਪੁਲੀਸ ਨੂੰ ਦਿੱਤੀ ਗਈ ਅਤੇ ਮਾਮਲਾ ਦਰਜ ਕਰਵਾਇਆ ਗਿਆ। ਉੱਥੇ ਹੀ ਪੁਲਿਸ ਵੱਲੋਂ ਕੋਈ ਕਾਰਵਾਈ ਨਾ ਕੀਤੇ ਜਾਣ ਦੇ ਬਾਵਜੂਦ ਵੀ ਅਜੇਹਾ ਪਛਤਾਵਾ ਹੋਇਆ ਕਿ ਉਹ ਸੋਮਵਾਰ ਦੀ ਸਵੇਰ ਨੂੰ ਦੁਬਾਰਾ ਉਸ ਦਰਗ਼ਾਹ ਪਰ ਉਸ ਜਗ੍ਹਾ ਤੇ ਕੋਲ ਪਹੁੰਚ ਗਏ ਸਨ ਉਹ ਲੈ ਕੇ ਗਏ ਸਨ।

ਉੱਥੇ ਹੀ ਇਕ ਲਿਫਾਫਾ ਵੀ ਛੱਡ ਕੇ ਗਏ ਸਨ ਜਿਸ ਵਿਚ ਗੋਲਕ ਵਿੱਚ ਮੌਜੂਦ ਸਾਰੀ ਨਗਦੀ ਪਾਈ ਹੋਈ ਸੀ। ਇਸ ਘਟਨਾ ਦਾ ਖੁਲਾਸਾ ਉਸ ਸਮੇਂ ਹੋਇਆ ਜਦੋਂ ਰੋਜਾਨਾਂ ਦੀ ਤਰ੍ਹਾਂ ਦਰਗਾਹ ਦੀ ਸਫ਼ਾਈ ਕਰਨ ਪਹੁੰਚੇ ਇਕ ਵਿਅਕਤੀ ਵੱਲੋਂ ਦੇਖਿਆ ਗਿਆ ਕਿ ਦਰਗਾਹ ਵਿਚ ਉਸੇ ਜਗ੍ਹਾ ਤੇ ਗੋਲਕ ਮੌਜੂਦ ਸੀ ਜਿਸ ਜਗ੍ਹਾ ਤੇ ਚੋਰ ਲੈ ਕੇ ਗਏ ਸਨ।