ਆਈ ਤਾਜ਼ਾ ਵੱਡੀ ਖਬਰ
ਸਿਹਤ ਸੰਬੰਧੀ ਸਮੱਸਿਆਵਾਂ ਪੈਦਾ ਹੋਣ ਤੇ ਲੋਕਾਂ ਵੱਲੋਂ ਜਿਥੇ ਡਾਕਟਰਾਂ ਦੇ ਕੋਲ ਜਾਣ ਨੂੰ ਪਹਿਲ ਦਿੱਤੀ ਜਾਂਦੀ ਹੈ ਜਿਨ੍ਹਾ ਵਲੋ ਬੀਮਾਰੀਆਂ ਦਾ ਇਲਾਜ ਕੀਤਾ ਜਾਂਦਾ ਹੈ। ਡਾਕਟਰ ਵੱਲੋਂ ਜਿੱਥੇ ਮਰੀਜ਼ ਦੀ ਜਿੰਦਗੀ ਨੂੰ ਸੁਰੱਖਿਅਤ ਕੀਤਾ ਜਾਂਦਾ ਹੈ। ਉਥੇ ਹੀ ਵਾਪਰਨ ਵਾਲੀਆਂ ਕੁਝ ਘਟਨਾਵਾਂ ਵੀ ਲੋਕਾਂ ਵਿਚ ਡਰ ਦਾ ਮਾਹੌਲ ਪੈਦਾ ਕਰ ਦਿੰਦੀਆਂ ਹਨ। ਬੀਤੇ ਦਿਨੀਂ ਜਿਥੇ ਬਹੁਤ ਸਾਰੇ ਸੜਕ ਹਾਦਸੇ ਸਾਹਮਣੇ ਆਏ ਹਨ ਉੱਥੇ ਹੀ ਕਈ ਲੋਕਾਂ ਦੀ ਜਾਨ ਬਿਮਾਰੀਆਂ ਦੇ ਕਾਰਨ ਵੀ ਚਲੇ ਗਈ ਹੈ। ਹੁਣ ਪੰਜਾਬ ਚ ਜਿੱਥੇ ਡਾਕਟਰ ਦੇ ਅਪਰੇਸ਼ਨ ਦੀ ਲਾਪ੍ਰਵਾਹੀ ਕਾਰਨ ਢਿੱਡ ਵਿੱਚ ਲੋਹੇ ਦੀ ਕਲਿਪ ਮਿਲੀ ਹੈ। ਇਸ ਬਾਰੇ ਜਾਣਕਾਰੀ ਦਿੰਦੇ ਹੋਏ ਗੁਰਦਾਸਪੁਰ ਸ਼ਹਿਰ ਦੇ ਰਹਿਣ ਵਾਲੇ ਇਕ ਵਿਅਕਤੀ ਜੇਲ ਰੋਡ ਤੇ ਸਥਿਤ ਆਰੀਆ ਨਗਰ ਗੁਰਦਾਸਪੁਰ ਵੱਲੋਂ ਦੱਸਿਆ ਗਿਆ ਹੈ
ਕਿ ਜਿੱਥੇ ਗੁਰਦਾਸਪੁਰ ਦੇ ਇਕ ਨਿੱਜੀ ਹਸਪਤਾਲ ਵਿੱਚ ਉਨ੍ਹਾਂ ਦੀ ਪਤਨੀ ਨੂੰ ਪਿੱਤੇ ਦੀ ਪੱਥਰੀ ਦਾ ਅਪਰੇਸ਼ਨ ਕਰਾਉਣ ਵਾਸਤੇ ਹਸਪਤਾਲ ਦਾਖਲ ਕਰਵਾਇਆ ਗਿਆ ਸੀ ਜਿਥੇ ਹਸਪਤਾਲ ਦੇ ਡਾਕਟਰਾਂ ਵੱਲੋਂ ਉਸ ਦੀ ਪਤਨੀ ਦਾ ਦੂਰਬੀਨ ਰਾਹੀਂ ਆਪ੍ਰੇਸ਼ਨ ਕਰਵਾ ਦਿੱਤਾ ਗਿਆ ਸੀ। ਤਿੰਨ ਮਹੀਨੇ ਦਾ ਸਮਾਂ ਬੀਤ ਜਾਣ ਦੇ ਬਾਵਜੂਦ ਵੀ ਜਿਥੇ ਉਸਦੀ ਪਤਨੀ ਨੂੰ ਹੋਣ ਵਾਲੇ ਦਰਦ ਤੋਂ ਰਾਹਤ ਨਹੀਂ ਮਿਲੀ ਤੇ ਜ਼ਖ਼ਮਾਂ ਨੂੰ ਵੀ ਠੀਕ ਕਰਨ ਵਾਸਤੇ ਰੋਜ਼ਾਨਾ ਪੱਟੀ ਕੀਤੀ ,ਜਾਂਦੀ ਰਹੀ ਪਰ ਇਸ ਸਭ ਦੇ ਬਾਵਜੂਦ ਵੀ ਪੇਟ ਦਰਦ ਵਿਚ ਕਮੀ ਨਾ ਆਈ, ਤਾਂ
ਪਰਿਵਾਰਕ ਮੈਂਬਰਾਂ ਵੱਲੋਂ ਦੂਰਬੀਨ ਰਾਹੀਂ ਕੀਤੇ ਗਏ ਇਸ ਅਪ੍ਰੇਸ਼ਨ ਨੂੰ ਲੈ ਕੇ ਦਵਾਈ ਦੇ ਦਿੱਤੀ ਗਈ। ਪਰ ਅਰਾਮ ਨਾ ਆਉਣ ਤੇ ਜਿੱਥੇ ਪਰਵਾਰਕ ਮੈਂਬਰਾਂ ਵੱਲੋਂ ਸਕੈਨ ਕਰਵਾਈ ਗਈ ਅਤੇ ਅੰਦਰ ਕੁੱਝ ਚੀਜ਼ ਹੋਣ ਦਾ ਡਾਕਟਰਾਂ ਵੱਲੋਂ ਦੱਸਿਆ ਗਿਆ। ਉੱਥੇ ਹੀ ਉਸ ਚੀਜ਼ ਦੇ ਅੰਦਰ ਹੋਣ ਦੇ ਕਾਰਨ ਖਾਣ-ਪੀਣ ਵਿੱਚ ਵੀ ਸਮੱਸਿਆ ਪੇਸ਼ ਆ ਰਹੀ ਸੀ ਅਤੇ ਦਰਦ ਘੱਟ ਨਹੀਂ ਰਹੀ ਸੀ। ਜਦੋਂ ਅੰਦਰ ਕੋਈ ਚੀਜ਼ ਰਹਿਣ ਵਾਸਤੇ ਡਾਕਟਰ ਨਾਲ ਗੱਲਬਾਤ ਕੀਤੀ ਗਈ ਤਾਂ ਉਸ ਵੱਲੋਂ ਜ਼ਿੰਮੇਵਾਰੀ ਲੈਣ ਤੋਂ ਇਨਕਾਰ ਕਰ ਦਿੱਤਾ ਗਿਆ ਜਿਸ ਤੋਂ ਬਾਅਦ ਪਰਿਵਾਰਕ ਮੈਂਬਰਾਂ ਵੱਲੋਂ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਪੈਸੇ ਵਾਪਸ ਨਹੀਂ ਦਿੱਤੇ ਜਾਣਗੇ
। ਇਸ ਤੋਂ ਬਾਅਦ ਪਰਿਵਾਰਕ ਮੈਂਬਰਾਂ ਵੱਲੋਂ ਕਿਸੇ ਹੋਰ ਹਸਪਤਾਲ ਤੋਂ ਉਸ ਦਾ ਆਪ੍ਰੇਸ਼ਨ ਕਰਵਾਇਆ ਗਿਆ ਹੈ ਅਤੇ ਡਾਕਟਰਾਂ ਵੱਲੋਂ ਅਪਰੇਸ਼ਨ ਦੌਰਾਨ ਔਰਤ ਦੇ ਪੇਟ ਵਿੱਚ ਲੋਹੇ ਦੀ ਕਲਿਪ ਛੱਡੀ ਗਈ ਹੈ ਅਤੇ ਹੁਣ ਉਸ ਔਰਤ ਦੀ ਸਥਿਤੀ ਵਿਚ ਕੁਝ ਸੁਧਾਰ ਹੋਇਆ ਹੈ।
Previous Postਪੰਜਾਬ ਚ ਇਥੇ ਜੇਲ ਚ ਕੈਦੀ ਨੂੰ ਮਿਲਣ ਗਏ ਪਰਿਵਾਰ ਨੇ ਕਰਤਾ ਵੱਡਾ ਕਾਂਡ, ਬੂਟ ਚ ਲਕੋਏ 2 ਮੋਬਾਈਲ ਫੋਨ ਅਤੇ ਬੈਟਰੀਆਂ
Next Postਭ੍ਰਿਸ਼ਟਾਚਾਰ ਮਾਮਲੇ ਚ ਗ੍ਰਿਫਤਾਰ ਸੰਜੇ ਪੋਪਲੀ ਦੇ ਪੁੱਤ ਦੀ ਪੋਸਟਮਾਰਟਮ ਰਿਪੋਰਟ ਆਈ ਸਾਹਮਣੇ- ਹੋਇਆ ਇਹ ਖੁਲਾਸਾ