ਪੰਜਾਬ ਚ ਇਥੇ ਟਰਾਂਸਫਰ ਨਾਲ ਖੜੇ ਪਾਣੀ ਦੇ ਟੋਏ ਚ ਕਰੰਟ ਆਉਣ ਕਾਰਨ 11ਵੀਂ ਦੇ ਵਿਦਿਆਰਥੀ ਦੀ ਹੋਈ ਮੌਤ

ਆਈ ਤਾਜ਼ਾ ਵੱਡੀ ਖਬਰ 

ਇਸ ਸਾਲ ਪੈਣ ਵਾਲੀ ਗਰਮੀ ਨੇ ਜਿਥੇ ਪਿਛਲੇ ਕਈ ਸਾਲਾਂ ਦੇ ਰਿਕਾਰਡ ਤੋੜ ਦਿੱਤੇ ਹਨ। ਉਥੇ ਗਰਮੀ ਦੇ ਚਲਦੇ ਹਨ ਲੋਕਾਂ ਨੂੰ ਕਈ ਤਰ੍ਹਾਂ ਦੀਆਂ ਪਰੇਸ਼ਾਨੀਆਂ ਦਾ ਸਾਹਮਣਾ ਵੀ ਕਰਨਾ ਪਿਆ ਹੈ। ਲੋਕਾਂ ਨੂੰ ਜਿਥੇ ਲਗਾਤਾਰ ਮਾਨਸੂਨ ਦਾ ਇੰਤਜ਼ਾਰ ਕੀਤਾ ਜਾ ਰਿਹਾ ਸੀ ਅਤੇ ਪਿਛਲੇ ਕਈ ਦਿਨਾਂ ਤੋਂ ਹੋਣਵਾਲੀ ਬਰਸਾਤ ਦੇ ਚਲਦਿਆਂ ਹੋਇਆਂ ਜਿਥੇ ਲੋਕਾਂ ਨੂੰ ਇਸ ਭਾਰੀ ਗਰਮੀ ਤੋਂ ਰਾਹਤ ਮਿਲੀ ਹੈ। ਬਰਸਾਤ ਜਿਥੇ ਕਿਸਾਨਾਂ ਲਈ ਕਾਫੀ ਲਾਹੇਵੰਦ ਸਾਬਤ ਹੋਈ ਹੈ ਜਿਥੇ ਉਨ੍ਹਾਂ ਵੱਲੋਂ ਝੋਨੇ ਦੀ ਫਸਲ ਦੀ ਬਿਜਾਈ ਕੀਤੀ ਗਈ ਹੈ ਉਥੇ ਹੀ ਵਧੇਰੇ ਪਾਣੀ ਦੀ ਜ਼ਰੂਰਤ ਹੈ। ਪਰ ਇਸ ਹੋਣ ਵਾਲੀ ਬਰਸਾਤ ਤੇਜ਼ ਝੱਖੜ ਹਨੇਰੀ ਦੇ ਕਾਰਨ ਬਹੁਤ ਸਾਰੇ ਹਾਦਸੇ ਵਾਪਰਨ ਦੀਆਂ ਖ਼ਬਰਾਂ ਵੀ ਲਗਾਤਾਰ ਆ ਰਹੀਆਂ ਹਨ ਜਿਸ ਨਾਲ ਕਈ ਪਰਵਾਰਾਂ ਵਿੱਚ ਸੋਗ ਦੀ ਲਹਿਰ ਫੈਲ ਜਾਂਦੀ ਹੈ।

ਹੁਣ ਪੰਜਾਬ ਵਿੱਚ ਇੱਥੇ ਟਰਾਸਪਰ ਨਾਲ ਖੜੇ ਪਾਣੀ ਦੇ ਟੋਏ ਵਿੱਚ ਕਰੰਟ ਆਉਣ ਕਾਰਨ ਗਿਆਰਵੀਂ ਦੇ ਵਿਦਿਆਰਥੀ ਦੀ ਮੌਤ ਹੋਣ ਦਾ ਦੁਖਦਾਈ ਸਮਾਚਾਰ ਸਾਹਮਣੇ ਆਇਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਘਟਨਾ ਜਲੰਧਰ ਤੋਂ ਸਾਹਮਣੇ ਆਈ ਹੈ ਜਿੱਥੇ ਧੰਨਾ ਮੁਹੱਲਾ ਦੇ ਵਿਚ ਭਾਰੀ ਬਰਸਾਤ ਦੇ ਚਲਦਿਆਂ ਹੋਇਆਂ ਸ਼ਨੀਵਾਰ ਦੇਰ ਰਾਤ ਇਕ ਗਿਆਰਵੀਂ ਜਮਾਤ ਵਿੱਚ ਪੜ੍ਹਨ ਵਾਲੇ ਵਿਦਿਆਰਥੀ ਦੀ ਉਸ ਸਮੇਂ ਮੌਤ ਹੋ ਗਈ,ਜਦੋਂ ਰਾਤ 11 ਵਜੇ ਦੇ ਕਰੀਬ ਇਹ ਬੱਚਾ ਆਪਣੇ ਸਾਈਕਲ ਤੇ ਰੇਲਵੇ ਰੋਡ ਤੇ ਕੁਝ ਲੈਣ ਲਈ ਗਿਆ ਹੋਇਆ ਸੀ ਅਤੇ ਲਾਡੋਵਾਲੀ ਰੋਡ ਦੇ ਸਕੂਲ ਵਿੱਚ ਪੜ੍ਹਨ ਵਾਲੇ ਇਸ ਬੱਚੇ ਸਰਤਾਜ ਸਿੰਘ ਜਿੱਥੇ ਬਰਸਾਤ ਦੇ ਕਾਰਨ ਖੜ੍ਹੇ ਹੋਏ ਪਾਣੀ ਵਿਚ ਕਰੰਟ ਆਉਣ ਕਾਰਨ ਹਾਦਸੇ ਦਾ ਸ਼ਿਕਾਰ ਹੋਇਆ ਹੈ।

ਉਥੇ ਹੀ ਇਸ ਬੱਚੇ ਦੀ ਮੌਤ ਕਰੰਟ ਲੱਗਣ ਕਾਰਨ ਹੋ ਗਈ ਹੈ। ਬਰਸਾਤ ਹੋਣ ਕਾਰਨ ਜਿੱਥੇ ਟ੍ਰਾਂਸਫਰ ਵਿੱਚ ਕਰੰਟ ਆਇਆ ਹੋਇਆ ਸੀ ਅਤੇ ਟੋਏ ਵਿਚ ਡਿੱਗੇ ਸਰਤਾਜ ਨੂੰ ਪਾਣੀ ਵਿਚ ਆਏ ਕਰੰਟ ਨੇ ਆਪਣੀ ਲਪੇਟ ਵਿੱਚ ਲੈ ਲਿਆ ਇਕ ਨੌਜਵਾਨ ਦੀ ਲਾਸ਼ ਨੂੰ ਜਿੱਥੇ ਸਿਵਲ ਹਸਪਤਾਲ ਵਿੱਚ ਰੱਖਿਆ ਗਿਆ ਹੈ ਉਥੇ ਹੀ ਪਰਿਵਾਰ ਦਾ ਰੋ-ਰੋ ਕੇ ਬੁਰਾ ਹਾਲ ਹੈ।

ਇਸ ਨੌਜਵਾਨ ਦੀ ਮਾਂ ਦੇ ਵਿਰਲਾਪ ਨੂੰ ਦੇਖ ਕੇ ਹਰ ਇੱਕ ਅੱਖ ਨਮ ਹੋ ਗਈ। ਉੱਥੇ ਹੀ ਰਿਸ਼ਤੇਦਾਰਾਂ ਵੱਲੋਂ ਵੀ ਹਸਪਤਾਲ ਵਿੱਚ ਦੇਰ ਰਾਤ ਪਹੁੰਚ ਕੀਤੀ ਗਈ ਹੈ। ਪੁਲੀਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।