ਦਸੰਬਰ ਦੇ ਵਿੱਚ ਵੱਖ-ਵੱਖ ਵਿਭਾਗਾਂ ਦੇ ਕਰਮਚਾਰੀਆਂ ਨੂੰ ਛੁੱਟੀਆਂ ਦਾ ਇੰਤਜ਼ਾਰ ਰਹਿੰਦਾ ਹੈ ਕਿਉਂਕਿ ਇਹਨਾਂ ਛੁੱਟੀਆਂ ਦੇ ਦੌਰਾਨ ਬਹੁਤ ਸਾਰੇ ਲੋਕਾਂ ਵੱਲੋਂ ਕ੍ਰਿਸਮਿਸ ਅਤੇ ਨਵੇਂ ਸਾਲ ਦੇ ਪ੍ਰੋਗਰਾਮ ਦਾ ਆਨੰਦ ਮਾਣਿਆ ਜਾਂਦਾ ਹੈ। ਪਰ ਕੁਝ ਕਾਰਨਾਂ ਦੇ ਚਲਦਿਆਂ ਹੋਇਆਂ ਕੁਝ ਵਿਭਾਗ ਨੂੰ ਛੁੱਟੀਆਂ ਕੈਂਸਲ ਕਰਨ ਦੇ ਆਦੇਸ਼ ਵੀ ਮਿਲ ਜਾਂਦੇ ਹਨ। ਹੁਣ ਪੰਜਾਬ ਚ ਦਿਸੰਬਰ ਵਿੱਚ ਕੀਤੀਆਂ ਗਈਆਂ ਛੁੱਟੀਆਂ ਨੂੰ ਰੱਦ ਕਰਨ ਸੰਬੰਧੀ ਪੰਜਾਬ ਵਿੱਚ ਆਦੇਸ਼ ਜਾਰੀ ਹੋਏ, ਜਿੱਥੇ ਕੁਝ ਅਦਾਰੇ ਖੁੱਲੇ ਰਹਿਣਗੇ। ਇਹਨਾਂ ਅਦਾਰਿਆਂ ਨੂੰ ਆਮ ਦਿਨਾਂ ਵਾਂਗ ਹੀ ਛੁੱਟੀਆਂ ਦੇ ਦਿਨਾਂ ਵਿੱਚ ਵੀ ਕੰਮ ਕਰਨਾ ਹੋਵੇਗਾ। ਪ੍ਰਾਪਤ ਜਾਣਕਾਰੀ ਅਨੁਸਾਰ ਲੁਧਿਆਣਾ ਵਿੱਚ ਨਗਰ ਨਿਗਮ ਕਮਿਸ਼ਨਰ ਅਦਿਤਿਆ ਵੱਲੋਂ ਜਾਣਕਾਰੀ ਸਾਂਝੀ ਕੀਤੀ ਗਈ ਹੈ ਕਿ ਇੱਕ ਹਫਤੇ ਦੇ ਅੰਦਰ ਬਕਾਇਆ ਪ੍ਰਾਪਰਟੀ ਟੈਕਸ ਜਮਾ ਨਾ ਕਰਵਾਏ ਜਾਣ ਵਾਲੇ ਲੋਕਾਂ ਨੂੰ 31 ਦਸੰਬਰ ਤੋਂ ਬਾਅਦ 10 ਫੀਸਦੀ ਜੁਰਮਾਨਾ ਦੇਣਾ ਹੋਵੇਗਾ। ਕਿਉਂਕਿ ਬਹੁਤ ਸਾਰੇ ਲੋਕਾਂ ਵੱਲੋਂ ਅਜੇ ਤੱਕ ਬਕਾਇਆ ਪ੍ਰੋਪਰਟੀ ਟੈਕਸ ਜਮਾ ਨਹੀਂ ਕਰਵਾਇਆ ਹੈ। ਉਹਨਾਂ ਨੂੰ ਹੁਣ ਇੱਕ ਹਫਤੇ ਦੇ ਅੰਦਰ ਇਹ ਟੈਕਸ ਜਮਾ ਕਰਵਾਉਣਾ ਪਵੇਗਾ। ਨਗਰ ਨਿਗਮ ਕਮਿਸ਼ਨਰ ਵੱਲੋਂ ਜਾਣਕਾਰੀ ਸਾਂਝੀ ਕਰਦੇ ਹੋਏ ਕਿਹਾ ਗਿਆ ਹੈ ਕਿ ਸਰਕਾਰ ਦੀ ਪੋਲਸੀ ਅਨੁਸਾਰ ਮੌਜੂਦਾ ਵਿੱਤੀ ਸਾਲ ਦਾ ਪ੍ਰੋਪਰਟੀ ਟੈਕਸ 31 ਮਾਰਚ ਤੋਂ ਲੈ ਕੇ 30 ਸਤੰਬਰ ਤੱਕ ਜਮਾਂ ਕਰਵਾਉਣ ਤੇ 10 ਫੀਸਦੀ ਦੀ ਛੋਟ ਦਿੱਤੀ ਜਾਂਦੀ ਹੈ। ਇਸ ਦੇ ਬਾਵਜੂਦ ਵੀ ਬਹੁਤ ਸਾਰੇ ਲੋਕਾਂ ਵੱਲੋਂ ਆਪਣਾ ਪੂਰਾ ਪ੍ਰੋਪਰਟੀ ਟੈਕਸ ਨਹੀਂ ਜਮਾ ਕਰਵਾਇਆ ਗਿਆ। ਉਹਨਾਂ ਨੂੰ 31 ਦਸੰਬਰ ਤੱਕ ਪੂਰਾ ਟੈਕਸ ਦੇਣਾ ਪੈਂਦਾ ਹੈ। ਜਿਨਾਂ ਵੱਲੋਂ 31 ਦਸੰਬਰ ਤੱਕ ਆਪਣਾ ਪ੍ਰੋਪਰਟੀ ਟੈਕਸ ਪੂਰਾ ਜਮਾ ਨਹੀਂ ਕਰਵਾਇਆ ਜਾਂਦਾ ਉਸ ਤੋਂ ਬਾਅਦ ਉਹਨਾਂ ਨੂੰ 10 ਫੀਸਦੀ ਜੁਰਮਾਨਾ ਵੀ ਅਦਾ ਕਰਨਾ ਪਵੇਗਾ। ਇਕ ਹਫਤੇ ਬਾਅਦ ਪ੍ਰੋਪਰਟੀ ਟੈਕਸ ਜਮਾ ਕਰਵਾਉਣ ਦੀ ਡੈਡ ਲਾਈਨ ਵੀ ਖਤਮ ਹੋ ਜਾਵੇਗੀ । 28, 29 ਤਰੀਕ ਨੂੰ ਵੀ ਨਗਰ ਨਿਗਮ ਦੇ ਦਫਤਰਾਂ ਵਿੱਚੋਂ ਛੁੱਟੀ ਦਾ ਐਲਾਨ ਕੀਤਾ ਗਿਆ ਸੀ। ਪਰ ਕੰਮ ਨੂੰ ਵੇਖਦੇ ਹੋਏ ਨਗਰ ਨਿਗਮ ਕਮਿਸ਼ਨਰ ਵੱਲੋਂ ਇਹ ਛੁੱਟੀਆਂ ਰੱਦ ਕਰ ਦਿੱਤੀਆਂ ਗਈਆਂ ਹਨ। ਕਿਉਂਕਿ ਇੱਕ ਹਫਤੇ ਤੱਕ ਟੈਕਸ ਜਮਾ ਕਰਵਾਉਣ ਦੀ ਡੈਡਲਾਈਨ ਖਤਮ ਹੋਣ ਦੇ ਚਲਦਿਆਂ ਹੋਇਆਂ , ਲੋਕਾਂ ਦੀ ਸਹੂਲਤ ਵਾਸਤੇ ਛੁੱਟੀਆਂ ਨੂੰ ਰੱਦ ਕਰਕੇ ਉਹਨਾਂ ਨੂੰ ਆਪਣਾ ਪ੍ਰੋਪਰਟੀ ਟੈਕਸ ਜਮਾ ਕਰਵਾਉਣ ਦੀ ਸਹੂਲਤ ਜਾਰੀ ਕਰਨ ਦਾ ਫੈਸਲਾ ਕੀਤਾ ਗਿਆ ਹੈ। ਜਿਸ ਸਦਕਾ ਲੋਕਾਂ ਵੱਲੋਂ ਆਪਣਾ ਬਕਾਇਆ ਪ੍ਰਾਪਰਟੀ ਟੈਕਸ ਜਮਾ ਕਰਵਾਇਆ ਜਾ ਸਕੇ।