ਪੰਜਾਬ ਚ ਇਥੇ ਖੁਸ਼ੀਆਂ ਚ ਪਏ ਕੀਰਨੇ ਹੋਈਆਂ ਮੌਤਾਂ, ਛਾਈ ਸੋਗ ਦੀ ਲਹਿਰ – ਤਾਜਾ ਵੱਡੀ ਖਬਰ

ਆਈ ਤਾਜਾ ਵੱਡੀ ਖਬਰ

ਆਏ ਦਿਨ ਕੋਈ ਨਾ ਕੋਈ ਅਜਿਹਾ ਹਾਦਸਾ ਵਾਪਰ ਜਾਂਦਾ ਹੈ ਜਿਸ ਨਾਲ ਪਿੱਛੇ ਰੋਣਾ ਪੈ ਜਾਂਦਾ ਹੈ | ਹੁਣ ਫਿਰ ਇੱਕ ਅਜਿਹੀ ਖਬਰ ਸਾਹਮਣੇ ਆ ਰਹੀ ਹੈ ਜਿਸ ਨੇ ਸੱਭ ਨੂੰ ਰੋਣਾ ਪਾ ਦਿੱਤਾ ਹੈ | ਬੇਹੱਦ ਹੀ ਭਿਆਨਕ ਸੜਕੀ ਹਾਦਸਾ ਵਾਪਰਿਆ ਹੈ ਜਿਸ ਨੇ ਜਿੱਥੇ ਜਾਨਾਂ ਲਈਆਂ ਉਥੇ ਹੀ ਕਈਆਂ ਨੂੰ ਗੰ-ਭੀ-ਰ ਰੂਪ ਚ ਜ਼ਖਮੀ ਵੀ ਕਰ ਦਿੱਤਾ | ਘਰ ਵਿਚ ਖੁਸ਼ੀ ਦਾ ਮਾਹੌਲ ਸੀ ਪਰ ਇਹ ਘਟਨਾ ਵਾਪਰਨ ਨਾਲ ਗੰਮ ਦਾ ਮਾਹੌਲ ਪੈਦਾ ਹੋ ਗਿਆ | ਖੁਸ਼ੀਆਂ ਵਾਲੇ ਘਰ ਚ ਘਿਰਨੇ ਪੈ ਗਏ ਅਤੇ ਹਰ ਇੱਕ ਦੀ ਅੱਖ ਨੰ-ਮ ਨਜ਼ਰ ਆਈ |

ਦਸਣਾ ਬਣਦਾ ਹੈ ਕਿ ਇੱਕ ਘਰ ਚ ਵਿਆਹ ਸਮਾਗਮ ਚਲ ਰਿਹਾ ਸੀ ਜਿਸ ਦੌਰਾਨ ਸੰਗੀਤ ਸੀ ਉਸੇ ਦੌਰਾਨ ਦੋ ਭਰਾ ਜੋ ਇਸ ਸੰਗੀਤ ਤੋਂ ਵਾਪਿਸ ਘਰ ਨੂੰ ਜਾ ਰਹੇ ਸੀ ਉਹਨਾਂ ਨਾਲ ਘਟਨਾ ਵਾਪਰੀ ਜਿਸ ਚ ਉਹਨਾਂ ਦੀ ਮੌਤ ਹੋ ਗਈ | ਪਟਿਆਲਾ ਤੋਂ ਇਹ ਸਾਰੀ ਘਟਨਾ ਸਾਹਮਣੇ ਆਈ ਹੈ , ਜਿੱਥੇ ਇਸ ਭਿਆਨਕ ਹਾਦਸੇ ਨੇ ਜਨਮ ਲਿਆ ਹੈ | ਚੇਤਨ ਸਕਸੇਨਾ ਜੋ ਵਾਸੀ ਦਰਜੀਆਂ ਵਾਲੀ ਗਲੀ ਪਟਿਆਲਾ ਦੇ ਰਹਿਣ ਵਾਲੇ ਸੀ ਉਥੇ ਹੀ ਜੱਗੀ ਹੁੰਦਲ ਵਾਸੀ ਪਿੰਡ ਸ਼ਾਦੀਪੁਰ, ਭੁੱਨਰਹੇੜੀ ਦੇ ਨਿਵਾਸੀ ਸਨ |

ਜੇਕਰ ਗੱਲ ਕੀਤੀ ਜਾਵੇ ਜਖਮੀਆਂ ਦੀ ਤੇ ਉਹਨਾਂ ਵਿਚੋਂ ਮਨਿੰਦਰ ਸਿੰਘ, ਨਵਦੀਪ ਸਿੰਘ ਵਾਸੀ ਸੂਲਰ ਤੇ ਹੈਪੀ ਵਾਸੀ ਪਿੰਡ ਸ਼ਾਦੀਪੁਰ ਦੇ ਤੌਰ ‘ਤੇ ਉਹਨਾਂ ਦੀ ਪਹਿਚਾਣ ਕੀਤੀ ਗਈ ਹੈ | ਦਸਣਾ ਬਣਦਾ ਹੈ ਕਿ ਮ੍ਰਿਤਕ ਜੱਗੀ ਦੇ ਚਾਚਾ ਅੰਗਰੇਜ਼ ਸਿੰਘ ਨੇ ਵੱਧ ਜਾਣਕਾਰੀ ਸਾਂਝੀ ਕਰਦੇ ਹੋਏ ਦੱਸਿਆ ਕਿ ਸ਼ਨਿੱਚਰਵਾਰ ਨੂੰ ਮਨਿੰਦਰ ਦੀ ਭੈਣ ਦਾ ਵਿਆਹ ਸੀ | ਸ਼ੁੱਕਰਵਾਰ ਨੁੂੰ ਉਸ ਦੇ ਘਰ ਵਿਚ ਲੇਡੀਜ਼ ਸੰਗੀਤ ਸੀ, ਇਸ ਵਿਚ ਸ਼ਾਮਲ ਹੋਣ ਲਈ ਸਾਰੇ ਉਥੇ ਗਏ ਸੀ ਜਦ ਨੌਜਵਾਨ ਵਾਪਿਸ ਕਾਰ ਚ ਸਵਾਰ ਹੋ ਕੇ ਆ ਰਹੇ ਸਨ ਤਾਂ ਇਹ ਘਟਨਾ ਵਾਪਰੀ | ਜਿਕਰ ਯੋਗ ਹੈ ਕਿ ਕਾਰ ਨੂੰ ਟਰੱਕ ਨੇ ਟੱਕਰ ਮਾਰ ਦਿੱਤੀ ਅਤੇ ਘਟਨਾ ਵਾਪਰ ਗਈ | ਠਿਕਰੀ ਵਾਲਾ ਚੌਕ ਵਿਖੇ ਜਿਵੇਂ ਹੀ ਕਾਰ ਪੁੱਜੀ ਤਾਂ

ਉਸਨੂੰ ਟਰੱਕ ਨੇ ਟੱਕਰ ਦਿੱਤੀ ਤੇ ਇਹ ਘਟਨਾ ਵਾਪਰ ਗਈ | ਇਸ ਭਿਆਨਕ ਹਾਦਸੇ ਦੇ ਵਿੱਚ ਚੇਤਨ ਤੇ ਜੱਗੀ ਦੀ ਮੌਕੇ ‘ਤੇ ਹੀ ਮੌਤ ਹੋ ਗਈ, ਬਾਕੀ ਕਾਰ ਸਵਾਰ ਸਾਰੇ ਹੀ ਜ਼ਖ਼ਮੀ ਹੋ ਗਏ | ਜਿਕਰਯੋਗ ਹੈ ਕਿ ਇਸ ਘਟਨਾ ਤੋਂ ਬਾਅਦ ਟਰੱਕ ਚਾਲਕ ਮੌਕੇ ਤੋਂ ਫਰਾਰ ਦੱਸਿਆ ਜਾ ਰਿਹਾ ਹੈ | ਚੌਕੀ ਇੰਚਾਰਜ ਗੁਰਪਿੰਦਰ ਸਿੰਘ ਨੇ ਦੱਸਿਆ ਕਿ ਸਾਰੇ ਮਾਮਲੇ ਦੀ ਜਾਚ ਪੜਤਾਲ ਗੰਭੀਰਤਾ ਨਾਲ ਕੀਤੀ ਜਾ ਰਹੀ ਹੈ | ਟਰੱਕ ਚਾਲਕ ਦੀ ਭਾਲ ਲਈ ਛਾਪੇਮਾਰੀ ਸ਼ੁਰੂ ਕਰ ਦਿੱਤੀ ਗਈ ਹੈ | ਟਰੱਕ ਦਾ ਨੰਬਰ ਪੁਲਿਸ ਨੁੂੰ ਮਿਲ ਗਿਆ ਹੈ ਅਤੇ ਹੁਣ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ |