ਮੰਗਲਵਾਰ ਨੂੰ ਇਨ੍ਹਾਂ ਪਿੰਡਾਂ ’ਚ ਰਹੇਗੀ ਬਿਜਲੀ ਸਪਲਾਈ ਬੰਦ
: 22 ਅਪ੍ਰੈਲ 2025, ਮੰਗਲਵਾਰ ਨੂੰ 66 ਕੇਵੀ ਸਬ ਸਟੇਸ਼ਨ ਖੁਣ-ਖੁਣ ਕਲਾ ਤੋਂ ਚੱਲ ਰਹੇ ਖਾਨਪੁਰ ਯੂ.ਪੀ.ਐਸ ਫੀਡਰ, ਧੁੱਗਾ-2 ਏ.ਪੀ., ਦਵਾਖਰੀ ਏ.ਪੀ. ਅਤੇ ਜੱਕੋਵਾਲ ਬ੍ਰਾਂਚ ਦੀ ਜਰੂਰੀ ਮੁਰੰਮਤ ਕਾਰਜ ਕਰਕੇ ਬਿਜਲੀ ਸਪਲਾਈ ਸਵੇਰੇ 10 ਵਜੇ ਤੋਂ ਸ਼ਾਮ 4 ਵਜੇ ਤੱਕ ਮੁਅੱਤਲ ਰਹੇਗੀ।
ਇਸ ਦੌਰਾਨ ਬਿਜਲੀ ਸਪਲਾਈ ਹੇਠ ਲਿਖੇ ਪਿੰਡਾਂ ਵਿੱਚ ਪ੍ਰਭਾਵਿਤ ਰਹੇਗੀ:
ਧੁੱਗਾ ਕਲਾ, ਖਾਨਪੁਰ, ਚੱਤੋਵਾਲ, ਦੇਹਰੀਵਾਲ, ਸੇਖੂਪੁਰ ਕਲਾ, ਭੱਟੀਆ, ਅੰਬਾਲਾ ਜੱਟਾ, ਅਲੱੜ, ਜੋਹਲਾ, ਦਵਾਖਰੀ, ਕੂਮਪੁਰ, ਨੰਗਲ ਦਾਤਾ, ਕਾਲਾ ਝਿੰਗੜ ਅਤੇ ਤੂਰਾ।
ਬਿਜਲੀ ਵਿਭਾਗ ਨੇ ਲੋਕਾਂ ਨੂੰ ਹੋਰ ਸਹੂਲਤਾਂ ਲਈ ਤਿਆਰੀ ਰੱਖਣ ਦੀ ਅਪੀਲ ਕੀਤੀ ਹੈ।