ਪੰਜਾਬ ਚ ਇਥੇ ਅੱਧਾ ਦਰਜਨ ਲੋਕਾਂ ਨੇ ਕੀਤੀ ਗੋਲੀਬਾਰੀ, ਰੰਜਿਸ਼ ਦੇ ਚਲਦੇ ਕੀਤਾ ਹਮਲਾ

ਆਈ ਤਾਜ਼ਾ ਵੱਡੀ ਖਬਰ 

ਲੋਕਾਂ ਵਿਚ ਘਟ ਰਹੀ ਸਹਿਣਸ਼ੀਲਤਾ ਜਿੱਥੇ ਕਈ ਤਰ੍ਹਾਂ ਦੀਆਂ ਘਟਨਾਵਾਂ ਨੂੰ ਅੰਜਾਮ ਦੇ ਰਹੀ ਹੈ। ਉਥੇ ਹੀ ਬਹੁਤ ਸਾਰੇ ਲੋਕਾਂ ਉਪਰ ਆਪਸੀ ਵਿਵਾਦ ਦੇ ਚਲਦਿਆਂ ਹੋਇਆ ਗੁੱਸਾ ਇਸ ਕਦਰ ਹਾਵੀ ਹੋ ਜਾਂਦਾ ਹੈ ਕਿ ਇਨਸਾਨ ਗੁੱਸੇ ਵਿਚ ਅੰਨ੍ਹਾ ਹੋ ਜਾਂਦਾ ਹੈ ਉਸ ਨੂੰ ਇਹ ਹੋਸ਼ ਨਹੀਂ ਰਹਿੰਦਾ ਕਿ ਉਸ ਵੱਲੋਂ ਕੀ ਕੀਤਾ ਜਾ ਰਿਹਾ ਹੈ ਅਤੇ ਇਨ੍ਹਾਂ ਘਟਨਾਵਾਂ ਦਾ ਅੰਜਾਮ ਉਸ ਨੂੰ ਅਤੇ ਉਸ ਦੇ ਪਰਿਵਾਰ ਨੂੰ ਕਿਸ ਤਰ੍ਹਾਂ ਭੁਗਤਣਾ ਪਵੇਗਾ। ਅੱਜ ਪੰਜਾਬ ਦੀ ਬਹੁਤ ਸਾਰੀ ਨੌਜਵਾਨ ਪੀੜ੍ਹੀ ਜਿੱਥੇ ਗਲਤ ਸੰਗਤ ਦਾ ਸਾਥ ਦੇ ਰਹੀ ਹੈ ਅਤੇ ਆਪਣਾ ਆਉਣ ਵਾਲਾ ਕੱਲ ਵੀ ਖਰਾਬ ਕਰ ਰਹੀ ਹੈ।

ਉਥੇ ਹੀ ਅਜਿਹੇ ਨੌਜਵਾਨਾਂ ਵੱਲੋਂ ਜਿਥੇ ਕੁਝ ਪੈਸਿਆਂ ਅਤੇ ਨਸ਼ਿਆਂ ਦੀ ਖਾਤਰ ਅਪਰਾਧਿਕ ਘਟਨਾਵਾਂ ਵਿੱਚ ਪੈਰ ਰੱਖ ਲਿਆ ਜਾਂਦਾ ਹੈ। ਹੁਣ ਪੰਜਾਬ ਵਿੱਚ ਇੱਥੇ ਅੱਧਾ ਦਰਜਨ ਲੋਕਾਂ ਵੱਲੋਂ ਗੋਲੀਬਾਰੀ ਕੀਤੀ ਗਈ ਹੈ ਅਤੇ ਆਪਸੀ ਰੰਜਸ਼ ਦੇ ਚਲਦਿਆਂ ਇਹ ਹਮਲਾ ਕੀਤਾ ਗਿਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਘਟਨਾ ਜਿਲ੍ਹਾ ਮੋਗਾ ਦੇ ਕੋਰਟ ਦੇ ਬਾਹਰ ਤੋਂ ਸਾਹਮਣੇ ਆਈ ਹੈ। ਜਿਥੇ ਆਪਸੀ ਵਿਵਾਦ ਦੇ ਚਲਦਿਆਂ ਹੋਇਆਂ ਦੋ ਧੜਿਆ ਦੇ ਵਿਚਕਾਰ ਹੋਈ ਲੜਾਈ ਦੇ ਵਿਚ ਇਕ ਧਿਰ ਵੱਲੋਂ ਫਾਇਰਿੰਗ ਕੀਤੀ ਗਈ ਹੈ।

ਇਸ ਘਟਨਾ ਦੀ ਜਾਣਕਾਰੀ ਦਿੰਦੇ ਹੋਏ ਕੋਟਕਪੂਰਾ ਬਾਈਪਾਸ ਮੋਗਾ ਦੇ ਨਿਵਾਸੀ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਮੋਗਾ ਦੀ ਅਦਾਲਤ ਵਿੱਚ ਉਸ ਦੇ ਜੀਜਾ ਸਨੀ ਦਾਤਾ ਤੇ ਕੇਸ ਚਲ ਰਿਹਾ ਹੈ । ਜਿਸ ਕਰਕੇ ਉਹ ਆਪਣੇ ਜੀਜੇ ਦੇ ਨਾਲ ਕੋਰਟ ਵਿਚ ਆਇਆ ਸੀ। ਉਸ ਸਮੇਂ ਵੀ ਕੁਝ 10 ਤੋਂ 12 ਲੋਕਾਂ ਵੱਲੋਂ ਉਨ੍ਹਾਂ ਉੱਪਰ ਉਸ ਸਮੇਂ ਹਮਲਾ ਕਰ ਦਿੱਤਾ ਗਿਆ ਜਦੋਂ ਉਹ ਇੰਪਰੂਵਮੈਂਟ ਟਰੱਸਟ ਦੀ ਪਾਰਕਿੰਗ ਵਿਚ ਆਪਣੀ ਸਵਿਫਟ ਕਾਰ ਖੜ੍ਹੀ ਕਰਨ ਲਈ ਗਏ ਸਨ। ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਇਸ ਘਟਨਾ ਨੂੰ ਅੰਜਾਮ ਦੇਣ ਵਾਲਿਆਂ ਨਾਲ ਉਹਨਾਂ ਦਾ 2017 ਵਿੱਚ ਨੀਲਾ ਗਰੁੱਪ ਦੇ ਮੈਂਬਰ ਜਤਿੰਦਰ ਨੀਲਾ ਦਾ ਲੰਡੀ ਗਰੁੱਪ ਨਾਲ ਝਗੜਾ ਹੋਇਆ ਸੀ।

ਰੰਜਿਸ਼ ਦੇ ਚੱਲਦਿਆਂ ਹੋਇਆਂ ਜਸਪਾਲ ਸਿੰਘ ਜੱਸਾ ਗਰੇਵਾਲ ਲੁਧਿਆਣਾ ਤੇ ਰਿੰਕੂ ਜਗਰਾਉਂ ਵੱਲੋਂ ਹਮਲਾ ਕੀਤਾ ਗਿਆ ਹੈ। ਇਸ ਤੋਂ ਇਲਾਵਾ ਉਨ੍ਹਾਂ ਦੇ ਨਾਲ ਬੰਟੀ ਭਿੰਡਰ ਤੇ ਮਨੀ ਵੀ ਮੌਜੂਦ ਸਨ ਅਤੇ ਕੁਝ ਹੋਰ ਲੋਕ ਵੀ ਮੌਜੂਦ ਸਨ ਜਿਨ੍ਹਾਂ ਨੂੰ ਨਹੀਂ ਪਹਿਚਾਣਿਆ ਗਿਆ ਹੈ। ਇਸ ਘਟਨਾ ਦੇ ਵਿਚ ਜਿੱਥੇ ਗੁਰਪ੍ਰੀਤ ਅਤੇ ਉਸ ਦੇ ਜੀਜੇ ਵੱਲੋਂ ਬੜੀ ਮੁਸ਼ਕਲ ਨਾਲ ਭੱਜ ਕੇ ਆਪਣੀ ਜਾਨ ਬਚਾਈ ਗਈ ਹੈ ਪੁਲੀਸ ਵੱਲੋਂ ਘਟਨਾ ਸਥਾਨ ਤੇ ਪਹੁੰਚ ਕੇ ਮਾਮਲਾ ਦਰਜ ਕੀਤਾ ਗਿਆ ਹੈ।