ਆਈ ਤਾਜ਼ਾ ਵੱਡੀ ਖਬਰ
ਪੰਜਾਬ ਵਿਚ ਆਏ ਦਿਨ ਹੀ ਅਜਿਹੀਆਂ ਖਬਰਾਂ ਸਾਹਮਣੇ ਆ ਜਾਂਦੀਆਂ ਹਨ ਜੋ ਮਾਹੌਲ ਨੂੰ ਹੋਰ ਗੰ-ਭੀ-ਰ ਬਣਾ ਦਿੰਦੀਆਂ ਹਨ। ਪੰਜਾਬ ਵਿੱਚ ਅੱਜ ਬਹੁਤ ਸਾਰੇ ਸੜਕ ਹਾਦਸੇ ਲੋਕਾਂ ਦੀ ਵਰਤੀ ਜਾਂਦੀ ਅਣਗਹਿਲੀ ਕਾਰਨ ਵਾਪਰਦੇ ਹਨ। ਉਥੇ ਹੀ ਹੋਰ ਬਹੁਤ ਸਾਰੇ ਵਾਪਰਨ ਵਾਲੇ ਹਾਦਸੇ, ਬਿਮਾਰੀਆਂ ਅਤੇ ਕਈ ਹੋਰ ਕਾਰਨਾਂ ਕਾਰਨ ਬਹੁਤ ਸਾਰੇ ਲੋਕਾਂ ਦੀ ਜਾਨ ਚਲੀ ਜਾਂਦੀ ਹੈ। ਅਜਿਹੇ ਹਾਦਸਿਆਂ ਨੂੰ ਰੋਕਣ ਲਈ ਜਿੱਥੇ ਪ੍ਰਸ਼ਾਸਨ ਵੱਲੋਂ ਹਰ ਇੱਕ ਤਰਾਂ ਦੀਆਂ ਸਹੂਲਤਾ ਜਾਰੀ ਕੀਤੀਆਂ ਜਾਂਦੀਆਂ ਹਨ ਅਤੇ ਲੋਕਾਂ ਨੂੰ ਵੀ ਚੌਕਸੀ ਵਰਤਣ ਦੇ ਆਦੇਸ਼ ਦਿੱਤੇ ਜਾਂਦੇ ਹਨ। ਉਥੇ ਹੀ ਪੰਜਾਬ ਵਿਚ ਅਵਾਰਾ ਘੁੰਮ ਰਹੇ ਪਸ਼ੂਆਂ ਦੇ ਕਾਰਨ ਵੀ ਬਹੁਤ ਸਾਰੇ ਹਾਦਸੇ ਵਾਪਰ ਰਹੇ ਹਨ।
ਜਿੱਥੇ ਸ਼ਹਿਰ ਅੰਦਰ ਸ਼ਰੇਆਮ ਘੁੰਮਣ ਵਾਲੇ ਅਜਿਹੇ ਅਵਾਰਾ ਪਸ਼ੂਆਂ ਕਾਰਨ ਬਹੁਤ ਸਾਰੇ ਸੜਕ ਹਾਦਸੇ ਵੀ ਵਾਪਰੇ ਹਨ। ਜਿਨ੍ਹਾਂ ਵਿੱਚ ਲੋਕਾਂ ਦਾ ਭਾਰੀ ਜਾਨੀ ਅਤੇ ਮਾਲੀ ਨੁਕਸਾਨ ਹੋ ਰਿਹਾ ਹੈ। ਹੁਣ ਪੰਜਾਬ ਵਿੱਚ ਇੱਥੇ ਚਾਰ ਸਾਲਾਂ ਦੇ ਬੱਚੇ ਨੂੰ ਮਾਂ ਦੇ ਸਾਹਮਣੇ ਮਿਲੀ ਭਿਆਨਕ ਮੌਤ ਦੀ ਵੀਡੀਓ ਕੈਮਰੇ ਵਿਚ ਕੈਦ ਹੋ ਗਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਘਟਨਾ ਅਬੋਹਰ ਤੋਂ ਸਾਹਮਣੇ ਆਈ ਹੈ। ਜਿੱਥੇ ਅਬੋਹਰ ਦੇ ਅਧੀਨ ਆਉਣ ਵਾਲੇ ਪਿੰਡ ਪਜਾਮਾ ਮਾਡਲ ਤੋਂ ਅਜਿਹਾ ਮਾਮਲਾ ਸਾਹਮਣੇ ਆਇਆ ਹੈ ਜਿਸ ਨੇ ਸਾਰੇ ਲੋਕਾਂ ਨੂੰ ਝੰਜੋੜ ਕੇ ਰੱਖ ਦਿੱਤਾ ਹੈ।
ਜਿੱਥੇ ਆਵਾਰਾ ਪਸ਼ੂਆਂ ਦੇ ਕਾਰਨ ਇੱਕ ਚਾਰ ਸਾਲਾ ਬੱਚੇ ਦੀ ਟਰਾਲੀ ਦੇ ਟਾਇਰ ਹੇਠਾਂ ਆਉਣ ਕਾਰਨ ਮੌਤ ਹੋ ਗਈ ਹੈ। ਇਹ ਹਾਦਸਾ ਉਸ ਸਮੇਂ ਵਾਪਰਿਆ ਜਦੋਂ ਇਕ ਮਾਂ ਆਪਣੇ ਦੋ ਬੱਚਿਆਂ ਨੂੰ ਲੈ ਕੇ ਜਾ ਰਹੀ ਸੀ। ਉਥੇ ਹੀ ਬੇਸਹਾਰਾ ਅਤੇ ਅਵਾਰਾ ਪਸ਼ੂਆਂ ਵੱਲੋਂ ਇਸ ਔਰਤ ਨੂੰ ਟੱਕਰ ਮਾਰ ਦਿੱਤੀ ਗਈ। ਜਿਸ ਸਮੇਂ ਪਸ਼ੂਆਂ ਵੱਲੋਂ ਉਸ ਨੂੰ ਟੱਕਰ ਮਾਰੀ ਗਈ ਤਾਂ ਉਸ ਨਾਲ ਉਸਦੇ ਦੋ ਮਾਸੂਮ ਬੱਚੇ ਵੀ ਸਨ। ਅਵਾਰਾ ਪਸ਼ੂਆਂ ਵੱਲੋਂ ਟੱਕਰ ਮਾਰਦੇ ਸਾਰ ਹੀ ਔਰਤ ਦੀ ਗੋਦੀ ਵਿਚ ਚੁੱਕਿਆ ਹੋਇਆ ਉਸਦਾ 4 ਸਾਲਾ ਮਾਸੂਮ ਬੱਚਾ ਡਿਗਦੇ ਸਾਰ ਇੱਕ ਟਰਾਲੀ ਦੇ ਟਾਇਰ ਹੇਠਾਂ ਆ ਗਿਆ।
ਜਿਸ ਦੀ ਉਸ ਦੀਆਂ ਮਾਂ ਦੀਆਂ ਅੱਖਾਂ ਦੇ ਸਾਹਮਣੇ ਹੀ ਮੌਤ ਹੋ ਗਈ। ਉੱਥੇ ਹੀ ਨਾਲ ਮੌਜੂਦ ਦੂਜੇ ਬੱਚੇ ਦੀ ਲੱਤ ਉੱਪਰ ਗੰਭੀਰ ਸੱਟਾਂ ਲੱਗੀਆਂ ਹਨ। ਜਿਸ ਨੂੰ ਉਥੇ ਮੌਕੇ ਤੇ ਮੌਜੂਦ ਲੋਕਾਂ ਵੱਲੋਂ ਸਰਕਾਰੀ ਹਸਪਤਾਲ ਅਬੋਹਰ ਵਿਖੇ ਦਾਖਲ ਕਰਾਇਆ ਗਿਆ ਹੈ। ਇਸ ਸਾਰੀ ਘਟਨਾ ਬਾਰੇ ਅਬੋਹਰ ਦੀ ਡਾਕਟਰ ਵੱਲੋਂ ਜਾਣਕਾਰੀ ਦਿੱਤੀ ਗਈ ਹੈ। ਬੱਚਿਆਂ ਅਤੇ ਉਨ੍ਹਾਂ ਦੀ ਮਾਂ ਨਾਲ ਵਾਪਰਨ ਵਾਲੀ ਇਹ ਸਾਰੀ ਘਟਨਾ ਸੀਸੀਟੀਵੀ ਕੈਮਰੇ ਵਿਚ ਕੈਦ ਹੋ ਗਈ ਹੈ। ਇਸ ਤੋਂ ਪਹਿਲਾਂ ਵੀ ਪੰਜਾਬ ਵਿਚ ਆਵਾਰਾ ਪਸ਼ੂਆਂ ਦੇ ਕਾਰਨ ਬਹੁਤ ਸਾਰੇ ਲੋਕਾਂ ਦੀ ਜਾਨ ਜਾ ਚੁੱਕੀ ਹੈ।
Home ਤਾਜਾ ਖ਼ਬਰਾਂ ਪੰਜਾਬ ਚ ਇਥੇ 4 ਸਾਲ ਦੇ ਬੱਚੇ ਨੂੰ ਮਾਂ ਦੇ ਸਾਹਮਣੇ ਮਿਲੀ ਇਸ ਤਰਾਂ ਮੌਤ – ਵੀਡੀਓ ਚ ਕੈਦ ਹੋਈ ਸਾਰੀ ਘਟਨਾ
Previous Postਦਿੱਲੀ ਕਿਸਾਨ ਅੰਦੋਲਨ ਤੋਂ ਆਈ ਮਾੜੀ – ਸੁਣ ਕਿਸਾਨ ਚ ਛਾਈ ਸੋਗ ਦੀ ਲਹਿਰ
Next Postਪੰਜਾਬ ਚ ਏਥੇ ਵਾਪਰਿਆ ਕਹਿਰ, 3 ਭੈਣਾਂ ਦੇ ਇਕਲੋਤੇ ਭਰਾ ਨੂੰ ਏਦਾਂ ਲੈ ਗਈ ਮੌਤ