ਤਾਜਾ ਵੱਡੀ ਖਬਰ
ਪੰਜਾਬ ਸਰਕਾਰ ਵੱਲੋਂ ਲੋਕਾਂ ਦੇ ਹਿੱਤਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਕੋਈ ਨਾ ਕੋਈ ਨਵਾਂ ਐਲਾਨ ਕੀਤਾ ਜਾ ਰਿਹਾ ਹੈ। ਸਰਕਾਰ ਵੱਲੋਂ ਪਹਿਲਾਂ ਵੀ ਕੁਝ ਬਦਲਾਅ ਕੀਤੇ ਗਏ ਹਨ, ਜਿਸ ਨਾਲ ਪੰਜਾਬ ਦੇ ਲੋਕਾਂ ਨੂੰ ਸਹੂਲਤ ਦਾ ਫਾਇਦਾ ਮਿਲ ਸਕੇ। ਇਸ ਸਾਲ ਕਰੋਨਾ ਦੇ ਕਾਰਨ ਵੀ ਕੁਝ ਨਿਯਮਾਂ ਵਿੱਚ ਬਦਲਾਅ ਕੀਤਾ ਗਿਆ ਹੈ , ਤਾਂ ਜੋ ਪੰਜਾਬ ਦੇ ਲੋਕਾਂ ਨੂੰ ਕਿਸੇ ਮੁਸ਼ਕਿਲ ਦਾ ਸਾਹਮਣਾ ਨਾ ਕਰਨਾ ਪਵੇ।
ਹੁਣ ਪੰਜਾਬ ਦੇ ਵਿੱਚ ਸਰਕਾਰ ਵਲੋ 21 ਅਤੇ 22 ਨਵੰਬਰ ਤੋਂ 5 ਤੇ 6 ਦਸੰਬਰ ਲਈ ਇਕ ਹੋਰ ਐਲਾਨ ਕੀਤਾ ਗਿਆ ਹੈ। ਇਸ ਐਲਾਨ ਦੇ ਜ਼ਰੀਏ ਵੋਟਰਾਂ ਨੂੰ ਵੋਟ ਬਣਾਉਣ ਦੀ ਸਹੂਲਤ ਪ੍ਰਦਾਨ ਕੀਤੀ ਗਈ ਹੈ। ਅਨੀਤਾ ਦਰਸ਼ੀ ਐਡੀਸ਼ਨਲ ਡਿਪਟੀ ਕਮਿਸ਼ਨਰ ਕਮ ਵਧੀਕ ਜ਼ਿਲ੍ਹਾ ਚੋਣ ਅਫ਼ਸਰ ਮੋਗਾ ਨੇ ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਦੱਸਿਆ ਹੈ ਕਿ ਭਾਰਤ ਚੋਣ ਕਮਿਸ਼ਨ ਵੱਲੋਂ ਯੋਗਤਾ ਮਿਤੀ 1 ਜਨਵਰੀ 2021 ਦੇ ਅਧਾਰ ਤੇ ਵੋਟਰ ਸੂਚੀ ਵਿੱਚ ਸੁਧਾਰ ਦਾ ਪ੍ਰੋਗਰਾਮ ਜਾਰੀ ਕੀਤਾ ਹੈ।
ਇਸ ਪ੍ਰੋਗਰਾਮ ਦੇ ਜ਼ਰੀਏ ਜੋ ਵੋਟਰ ਵੋਟ ਬਣਾਉਣ ਤੋਂ ਰਹਿ ਗਏ ਸਨ, ਉਹ ਹੁਣ ਆਪਣੀ ਵੋਟ ਬਣਵਾ ਸਕਦੇ ਹਨ। ਚਾਹਵਾਨ ਵੋਟਰ ਆਪਣੇ ਸਬੰਧਤ ਐਸ ਡੀ ਐਮ ਦਫ਼ਤਰ ਵਿਚ ਜਾ ਕੇ ਆਪਣੀ ਨਵੀਂ ਵੋਟ ਲਈ ਫਾਰਮ ਭਰ ਸਕਦੇ ਹਨ। ਅਗਰ ਇਸ ਸਬੰਧੀ ਕਿਸੇ ਨੂੰ ਕੋਈ ਵੀ ਪਰੇਸ਼ਾਨੀ ਆਉਂਦੀ ਹੈ ਤਾਂ ਉਹ 1950 ਟੋਲ ਫਰੀ ਨੰਬਰ ਤੇ ਜਾਣਕਾਰੀ ਲੈ ਸਕਦਾ ਹੈ ।
ਇਸ ਯੋਜਨਾ ਦਾ ਫਾਇਦਾ ਉਹ ਵੋਟਰ ਲੈ ਸਕਦੇ ਹਨ, ਜਿਨ੍ਹਾਂ ਦੀ ਉਮਰ 1 ਜਨਵਰੀ 2021 ਨੂੰ 18 ਸਾਲ ਜਾਂ ਇਸ ਤੋਂ ਵੱਧ ਹੈ, ਜਾਂ ਕਿਸੇ ਕਾਰਨ ਕਿਸੇ ਦੀ ਵੋਟ ਨਹੀ ਬਣੀ , ਉਹ ਵਿਅਕਤੀ ਆਪਣੇ ਵੋਟ ਬਣਾਉਣ ਲਈ ਭਾਰਤ ਚੋਣ ਕਮਿਸ਼ਨ ਵੱਲੋਂ ਮਿਤੀ 16 ਨਵੰਬਰ 2020 ਤੋਂ ਮਿਤੀ 15 ਦਸੰਬਰ 2020 ਤੱਕ ਦੇ ਸਮੇਂ ਦਾ ਫਾਇਦਾ ਲੈ ਸਕਦੇ ਹਨ। ਇਸ ਸਬੰਧੀ ਵਧੇਰੇ ਨਾਗਰਿਕਾਂ ਵੱਲੋਂ ਇਸ ਸੁਨਹਿਰੀ ਮੌਕੇ ਦਾ ਫਾਇਦਾ ਚੁੱਕਿਆ ਜਾਵੇਗਾ। ਅੱਜ ਇਸ ਸਬੰਧੀ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਦੇ ਮੀਟਿੰਗ ਹਾਲ ਵਿਚ ਵੱਖ-ਵੱਖ ਰਾਜਸੀ ਪਾਰਟੀਆਂ ਦੇ ਨੁਮਾਇੰਦਿਆਂ ਨਾਲ ਮੀਟਿੰਗ ਕੀਤੀ ਗਈ ।
ਇਸ ਸਮੇਂ ਸ੍ਰੀਮਤੀ ਦਰਸ਼ੀ ਨੇ ਰਾਜਸੀ ਪਾਰਟੀਆਂ ਦੇ ਨੁਮਾਇੰਦਿਆਂ ਤੋਂ ਵੀ ਆਸ ਕੀਤੀ ਹੈ ਕਿ ਉਹ ਵੋਟਰ ਸੂਚੀਆਂ ਦੀ ਸਰਸਰੀ ਸੁਧਾਈ ਦੇ ਅਤਿਅੰਤ ਮਹੱਤਵਪੂਰਨ ਅਤੇ ਸਮਾਂ ਬੱਧ ਕੰਮ ਵਿੱਚ ਸਹਿਯੋਗ ਦੇਣਗੇ। ਇਸ ਮੌਕੇ ਵੋਟਰ ਸੂਚੀਆਂ ਦੇ ਸੈਟ ਵੀ ਮੁਹਈਆ ਕਰਵਾਏ ਗਏ । ਇਸ ਮੀਟਿੰਗ ਵਿੱਚ ਸ਼੍ਰੋਮਣੀ ਅਕਾਲੀ ਦਲ ਵੱਲੋਂ ਕੁਲਦੀਪ ਸਿੰਘ ਜੋਗੇਵਾਲ, ਜ਼ਿਲ੍ਹਾ ਲੋਕ ਸੰਪਰਕ ਅਫਸਰ ਪ੍ਰਭਦੀਪ ਸਿੰਘ ਨੱਥੋਵਾਲ, ਜ਼ਿਲ੍ਹਾ ਚੋਣ ਤਹਿਸੀਲਦਾਰ ਬਰਜਿੰਦਰ ਸਿੰਘ, ਐੱਨਸੀਪੀ ਵੱਲੋਂ ਵਿਨੀਤ ਸ਼ਰਮਾਂ , ਭਾਜਪਾ ਵੱਲੋਂ ਗਗਨਦੀਪ ਸਿੰਘ, ਸੀਪੀਆਈ ਐਮ ਵੱਲੋਂ ਕਰਨੈਲ ਸਿੰਘ ਭਮਰਾ, ਸੀਪੀਆਈ ਵੱਲੋਂ ਜਗਸੀਰ ਸਿੰਘ, ਇੰਡੀਅਨ ਨੈਸ਼ਨਲ ਕਾਂਗਰਸ ਵੱਲੋਂ ਹਰਵਿੰਦਰ ਸਿੰਘ, ਆਪ ਵੱਲੋਂ ਨਵਦੀਪ ਸਿੰਘ ਤੇ ਸੰਜੀਵ ਕੋਛੜ, ਅਤੇ ਹੋਰ ਹਾਜਰ ਹੋਏ। ਇਸ ਕੰਮ ਲਈ ਜ਼ਿਲ੍ਹਾ ਮੋਗਾ ਦੇ ਸਮੂਹ ਬੂਥ ਲੈਵਲ ਅਫ਼ਸਰ ਆਪਣੇ-ਆਪਣੇ ਪੋਲਿੰਗ ਸਟੇਸ਼ਨਾਂ ਤੇ ਬੈਠਣਗੇ। ਜਾਰੀ ਕੀਤੀਆਂ ਗਈਆਂ ਤਰੀਕਾਂ ਦੇ ਅਨੁਸਾਰ ਵੋਟਰ ਆਪਣੇ ਬੂਥ ਲੈਵਲ ਅਫ਼ਸਰ ਕੋਲ ਜਾ ਕੇ ਵੀ ਫਾਰਮ ਭਰ ਸਕਦੇ ਹਨ।
Previous Post1 ਦਸੰਬਰ ਤੋਂ ਸਰਕਾਰ ਕੀ ਫਿਰ ਲਗਾਉਣ ਜਾ ਰਹੀ ਦੇਸ਼ ਚ ਲਾਕ ਡਾਊਨ, ਜਾਣੋ ਖਬਰ ਦੀ ਸਚਾਈ
Next Postਖੁਸ਼ਖਬਰੀ – ਪੰਜਾਬ ਸਰਕਾਰ ਨੇ ਖੋਲਤੇ ਖਜਾਨੇ ਕਰਤੇ ਇਹ ਵੱਡੇ ਐਲਾਨ, ਲੋਕਾਂ ਚ ਛਾ ਗਈ ਖੁਸ਼ੀ