ਆਈ ਤਾਜ਼ਾ ਵੱਡੀ ਖਬਰ
ਕਰੋਨਾ ਦੇ ਚੱਲਦਿਆਂ ਹੋਇਆਂ ਜਿੱਥੇ ਵਿਦਿਅਕ ਅਦਾਰਿਆਂ ਨੂੰ ਕਾਫੀ ਲੰਮੇ ਸਮੇ ਤਕ ਬੰਦ ਰਖਿਆ ਗਿਆ ਸੀ। ਉਥੇ ਹੀ ਬੱਚਿਆਂ ਦੀ ਪੜ੍ਹਾਈ online ਜਾਰੀ ਰੱਖੀ ਗਈ ਸੀ ਤਾਂ ਜੋ ਬੱਚਿਆਂ ਦੀ ਪੜ੍ਹਾਈ ਦਾ ਨੁਕਸਾਨ ਨਾ ਹੋ ਸਕੇ। ਉਥੇ ਹੀ ਕੁਝ ਨਿੱਜੀ ਸਕੂਲਾਂ ਵੱਲੋਂ ਜਿਥੇ ਬੱਚਿਆਂ ਦੀ ਫ਼ੀਸ ਨੂੰ ਲੈ ਕੇ ਕਈ ਵਿਵਾਦ ਵੀ ਸਾਹਮਣੇ ਆਏ ਸਨ। ਉਥੇ ਹੀ ਕਰੋਨਾ ਕੇਸਾਂ ਵਿਚ ਆਈ ਕਮੀ ਤੋਂ ਬਾਅਦ ਵਿਦਿਅਕ ਅਦਾਰਿਆਂ ਨੂੰ ਮੁੜ ਖੋਲ੍ਹ ਦਿੱਤਾ ਗਿਆ ਅਤੇ ਬੱਚਿਆਂ ਨੂੰ ਸਕੂਲ ਆਉਣ ਦੀ ਇਜਾਜ਼ਤ ਦਿੱਤੀ ਗਈ। ਉਥੇ ਹੀ ਬੱਚਿਆਂ ਅਤੇ ਮਾਪਿਆਂ ਵਿੱਚ ਵੀ ਖੁਸ਼ੀ ਦੇਖੀ ਗਈ ਤਾਂ ਜੋ ਬੱਚੇ ਮੁੜ ਤੋਂ ਆਪਣੇ ਦੋਸਤਾਂ ਨਾਲ ਮਿਲ ਕੇ ਪੜ੍ਹਾਈ ਕਰ ਸਕਣ।
ਜਿੱਥੋਂ ਸਕੂਲਾਂ ਦੇ ਵਿੱਚ ਬੱਚਿਆਂ ਨੂੰ ਲੈ ਕੇ ਕਈ ਤਰਾਂ ਦੇ ਮਾਮਲੇ ਸਾਹਮਣੇ ਆ ਰਹੇ ਹਨ। ਉਥੇ ਹੀ ਕੁਝ ਅਜਿਹੀਆਂ ਘਟਨਾਵਾਂ ਸਾਹਮਣੇ ਆਉਂਦੀਆਂ ਹਨ ਜੋ ਮਾਪਿਆਂ ਨੂੰ ਝੰਜੋੜ ਕੇ ਰੱਖ ਦਿੰਦੀਆਂ ਹਨ ਅਤੇ ਜਿਸ ਕਾਰਨ ਉਨ੍ਹਾਂ ਦੇ ਬੱਚਿਆਂ ਦਾ ਭਾਰੀ ਨੁਕਸਾਨ ਵੀ ਹੋ ਜਾਂਦਾ ਹੈ। ਹੁਣ ਪੰਜਾਬ ਵਿੱਚ ਇੱਥੇ ਦੱਸਵੀ ਕਲਾਸ ਦੇ ਵਿਦਿਆਰਥੀ ਵੱਲੋਂ ਇਸ ਕਾਰਨ ਆਪਣੀ ਮੌਤ ਚੁਣੀ ਗਈ ਹੈ ਜਿਸ ਨਾਲ ਪਰਿਵਾਰ ਵਿੱਚ ਸੋਗ ਦੀ ਲਹਿਰ ਫ਼ੈਲ ਗਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਮਾਮਲਾ ਫ਼ਰੀਦਕੋਟ ਅਧੀਨ ਆਉਂਦੇ ਕੋਠੇ ਡੋਡ ਤੋਂ ਸਾਹਮਣੇ ਆਇਆ ਹੈ।
ਜਿੱਥੇ ਇੱਕ ਦਸਵੀ ਕਲਾਸ ਵਿਚ ਪੜ੍ਹਨ ਵਾਲੇ ਬੱਚੇ ਵੱਲੋਂ ਆਪਣੇ ਘਰ ਵਿੱਚ ਹੀ ਛੱਤ ਵਾਲੇ ਪੱਖੇ ਨਾਲ ਫਾਹਾ ਲੈ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ ਹੈ। ਇਹ ਹਾਦਸਾ ਉਸ ਸਮੇਂ ਵਾਪਰਿਆ ਜਦੋਂ ਮ੍ਰਿਤਕ ਬੱਚਾ ਆਪਣੇ ਘਰ ਵਿੱਚ ਇਕੱਲਾ ਸੀ ਅਤੇ ਉਸ ਦੀ ਮਾਂ ਅਤੇ ਭਰਾ ਮੰਦਰ ਮੱਥਾ ਟੇਕਣ ਲਈ ਗਏ ਹੋਏ ਸਨ। ਇਸ ਬਾਰੇ ਜਾਣਕਾਰੀ ਦਿੰਦੇ ਹੋਏ ਮ੍ਰਿਤਕ ਰਾਹੁਲ ਦੀ ਮਾਂ ਰਾਜ ਰਾਣੀ ਪਤਨੀ ਪਰਦੀਪ ਕੌਰ ਨੇ ਦੱਸਿਆ ਹੈ ਕਿ ਉਸਦਾ ਬੇਟਾ ਰਾਹੁਲ ਜੋ ਕਿ ਦਸਵੀ ਕਲਾਸ ਵਿੱਚ ਪੜ ਰਿਹਾ ਸੀ।
ਅਕਸਰ ਹੀ ਉਸ ਦੇ ਸਕੂਲ ਵਿਚ ਪੜ੍ਹਨ ਵਾਲਾ ਬਲਬੀਰ ਬਸਤੀ ਫਰੀਦਕੋਟ ਦਾ ਰਹਿਣ ਵਾਲਾ ਕਰਨ ਸ਼ਰਮਾ ਪੁੱਤਰ ਵਿਜੇ ਕੁਮਾਰ ਪਰੇਸ਼ਾਨ ਕਰਦਾ ਸੀ ਅਤੇ ਕੁੱਟਮਾਰ ਵੀ ਕਰਦਾ ਸੀ। ਜਿਸ ਕਾਰਨ ਉਨ੍ਹਾਂ ਦਾ ਬੇਟਾ ਰਾਹੁਲ ਮਾਨਸਿਕ ਤੌਰ ਤੇ ਪਰੇਸ਼ਾਨ ਰਹਿ ਰਿਹਾ ਸੀ। ਉਸ ਵੱਲੋਂ ਕਰਨ ਸ਼ਰਮਾ ਤੋਂ ਤੰਗ ਆ ਕੇ ਇਹ ਕਦਮ ਚੁੱਕਿਆ ਗਿਆ ਹੈ। ਪੁਲਿਸ ਵੱਲੋਂ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
Previous Postਇਥੇ ਵਾਪਰੀ ਸ਼ਰਮਨਾਕ ਘਟਨਾ, ਦਾਦੀ ਨੇ 4 ਸਾਲਾਂ ਪੋਤੀ ਨਾਲ ਕੀਤਾ ਅਜਿਹਾ ਕਾਰਾ, ਹੋਈ ਮੌਤ
Next Postਇਥੇ ਕਰੋਨਾ ਕਾਰਨ ਮੌਜੂਦਾ ਹਾਲਾਤਾਂ ਨੂੰ ਦੇਖਦੇ ਹੋਏ ਮਾਸਕ ਪਾਉਣ ਨੂੰ ਲੈਕੇ ਵਧਾਈ ਸਖਤੀ, ਅਤੇ ਲਗਾਈਆਂ ਹੋਰ ਪਾਬੰਦੀਆਂ