ਆਈ ਤਾਜ਼ਾ ਵੱਡੀ ਖਬਰ
ਦੁਨੀਆਂ ਵਿੱਚ ਜਿੰਦਗੀ ਅਤੇ ਮੌਤ ਉਸ ਪਰਮਾਤਮਾ ਦੇ ਹੱਥ ਹੈ। ਜੋ ਇਨਸਾਨ ਦੁਨੀਆਂ ਉਪਰ ਆਇਆ ਹੈ ਉਸ ਨੂੰ ਇਕ ਦਿਨ ਜਾਣਾ ਹੀ ਪੈਂਦਾ ਹੈ। ਬਹੁਤ ਸਾਰੇ ਲੋਕ ਜਿੱਥੇ ਕਰੋਨਾ ਦੇ ਕਾਰਨ ਚਲੇ ਗਏ ਹਨ, ਉਥੇ ਹੀ ਵਾਪਰਨ ਵਾਲੇ ਸੜਕ ਹਾਦਸੇ ਬਿਮਾਰੀਆਂ ਅਤੇ ਅਚਾਨਕ ਵਾਪਰਨ ਵਾਲੇ ਹਾਦਸੇ ਕਾਰਨ ਵੀ ਬਹੁਤ ਸਾਰੇ ਲੋਕਾਂ ਦੀ ਜਾਨ ਚਲੀ ਜਾਂਦੀ ਹੈ। ਜਿੱਥੇ ਇਸ ਸੰਸਾਰ ਤੋਂ ਜਾਣ ਵਾਲੇ ਲੋਕਾਂ ਦੀ ਕਮੀ ਉਨ੍ਹਾਂ ਦੇ ਪਰਿਵਾਰਾਂ ਵਿੱਚ ਕਦੇ ਪੂਰੀ ਨਹੀਂ ਹੁੰਦੀ। ਉਥੇ ਹੀ ਦੁਨੀਆ ਵਿੱਚ ਹਰ ਇਨਸਾਨ ਵੱਲੋਂ ਅੰਤਿਮ ਵਿਦਾਇਗੀ ਲਈ ਵੀ ਕਈ ਤਰਾਂ ਦੀਆਂ ਰਸਮਾਂ ਬਣਾਈਆਂ ਗਈਆਂ ਹਨ। ਉੱਥੇ ਹੀ ਹਰ ਇਨਸਾਨ ਵੱਲੋਂ ਉਨ੍ਹਾਂ ਨੂੰ ਪੂਰੇ ਵੀ ਕੀਤਾ ਜਾਂਦਾ ਹੈ।
ਹੁਣ ਪੰਜਾਬ ਵਿਚ 99 ਸਾਲ ਦੀ ਮਾਤਾ ਵੱਲੋਂ ਆਪਣੇ ਮਰਨ ਤੋਂ ਪਹਿਲਾਂ ਰੱਖੀਆਂ ਗਈਆਂ ਆਖਰੀ ਇਛਾਵਾਂ ਨੂੰ ਪਰਿਵਾਰ ਵੱਲੋਂ ਪੂਰੇ ਕੀਤਾ ਜਾ ਰਿਹਾ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਘਟਨਾ ਮਾਛੀਵਾੜਾ ਸਾਹਿਬ ਅਧੀਨ ਆਉਣ ਵਾਲੇ ਪਿੰਡ ਗੁਰੂਗੜ੍ਹ ਤੋਂ ਸਾਹਮਣੇ ਆਈ ਹੈ। ਜਿੱਥੇ ਇਸ ਪਿੰਡ ਦੀ ਰਹਿਣ ਵਾਲੀ 99 ਸਾਲਾ ਔਰਤ ਬੇਬੇ ਤੇਜ਼ ਕੌਰ ਦੀ ਮੰਗਲਵਾਰ ਨੂੰ ਮੌਤ ਹੋ ਗਈ ਸੀ। ਉਥੇ ਹੀ ਪਿੰਡ ਵਿੱਚ ਉਸ ਔਰਤ ਦੇ ਪਰਿਵਾਰ ਵੱਲੋਂ ਕੁਝ ਸਾਲ ਪਹਿਲਾਂ ਬੇਬੇ ਤੇਜ ਕੌਰ ਵੱਲੋਂ ਜਾਹਿਰ ਕੀਤੀਆਂ ਗਈਆਂ ਇਛਾਵਾ ਨੂੰ ਪੂਰਾ ਕੀਤਾ ਜਾ ਰਿਹਾ ਹੈ।
ਮਾਤਾ ਜਿੱਥੇ ਗੁਰੂ ਗ੍ਰੰਥ ਸਾਹਿਬ ਦਾ ਸਨਮਾਨ ਕਰਦੀ ਸੀ। ਉੱਥੇ ਹੀ ਉਸ ਵੱਲੋਂ ਕੁਝ ਸਾਲ ਪਹਿਲਾਂ ਆਪਣੇ ਪਰਿਵਾਰਕ ਮੈਂਬਰਾਂ ਤੋਂ ਇੱਕ ਪੱਤਰ ਉਪਰ ਆਪਣੀਆਂ ਆਖਰੀ ਇੱਛਾ ਲਿਖਵਾਈਆਂ ਗਈਆਂ ਸਨ। ਹੁਣ ਪਰਵਾਰ ਵੱਲੋਂ ਉਹ ਸਭ ਕੁਝ ਕੀਤਾ ਗਿਆ ਹੈ। ਜਿੱਥੇ ਮਾਤਾ ਵੱਲੋਂ ਲੋਕਾਂ ਨੂੰ ਵਹਿਮ ਭਰਮ ਤੋ ਦੂਰ ਕਰਨ ਮੌਕੇ ਆਖਿਆ ਗਿਆ ਸੀ ਕਿ ਉਸ ਦੀ ਮੌਤ ਉਪਰੰਤ ਉਸ ਨੂੰ ਕੋਈ ਵੀ ਮੱਥਾ ਨਹੀਂ ਟੇਕੇਗਾ ਤੇ ਨਾ ਹੀ ਕੋਈ ਰੋਵੇਗਾ, ਉੱਥੇ ਹੀ ਸਾਰਿਆਂ ਵੱਲੋਂ ਵਾਹਿਗੁਰੂ ਦਾ ਜਾਪ ਕੀਤਾ ਜਾਵੇ।
ਉਸ ਦੀ ਅਰਥੀ ਨੂੰ ਵੀ ਮੋਢਾ ਦੇਣ ਦੇ ਸਮੇਂ ਉਸ ਦਾ ਇਕ ਦੋਹਤਰਾ ਜਰੂਰ ਹਾਜਰ ਹੋਵੇ। ਉਸ ਦੀ ਮ੍ਰਿਤਕ ਦੇਹ ਨੂੰ ਵੀ ਪੰਜ ਕਕਾਰ ਪਾਏ ਜਾਣ ਅਤੇ ਕੇਸਕੀ ਸਜਾਏ ਜਾਵੇ ਤੇ ਸਿਰੋਪਾ ਦੇ ਕੇ ਅੰਤਿਮ ਵਿਦਾਇਗੀ ਕੀਤੀ ਜਾਵੇ। ਇਸ ਦੌਰਾਨ ਕੋਈ ਵੀ ਮਕਾਣ ਨਾ ਸੱਦੀ ਜਾਵੇ ਅਤੇ ਭੋਗ ਦੇ ਸਮੇਂ ਸਾਦੇ ਢੰਗ ਨਾਲ ਕੜਾਹ ਪ੍ਰਸ਼ਾਦ ਤਿਆਰ ਕਰਕੇ ਲੰਗਰ ਵਰਤਾਇਆ ਜਾਵੇ। ਮਾਤਾ ਵੱਲੋਂ ਕੀਤੇ ਗਏ ਇਸ ਪਰਿਵਰਤਨ ਨੂੰ ਪਰਿਵਾਰ ਵੱਲੋਂ ਪੂਰੇ ਕੀਤਾ ਜਾ ਰਿਹਾ ਹੈ।
Home ਤਾਜਾ ਖ਼ਬਰਾਂ ਪੰਜਾਬ ਚ 99 ਸਾਲ ਦੀ ਬੇਬੇ ਨੇ ਮਰਨ ਤੋਂ ਪਹਿਲਾਂ ਰੱਖੀਆਂ ਇਹ ਖਾਸ ਆਖਰੀ ਇਛਾਵਾਂ – ਮੌਤ ਦੇ ਬਾਅਦ ਪ੍ਰੀਵਾਰ ਏਦਾਂ ਕਰ ਰਿਹਾ ਪੂਰੀਆਂ
ਤਾਜਾ ਖ਼ਬਰਾਂ
ਪੰਜਾਬ ਚ 99 ਸਾਲ ਦੀ ਬੇਬੇ ਨੇ ਮਰਨ ਤੋਂ ਪਹਿਲਾਂ ਰੱਖੀਆਂ ਇਹ ਖਾਸ ਆਖਰੀ ਇਛਾਵਾਂ – ਮੌਤ ਦੇ ਬਾਅਦ ਪ੍ਰੀਵਾਰ ਏਦਾਂ ਕਰ ਰਿਹਾ ਪੂਰੀਆਂ
Previous Postਵਿਦੇਸ਼ੋਂ ਆਏ ਮੁੰਡੇ ਨਾਲ 3 ਦਿਨ ਬਾਅਦ ਹੀ ਵਾਪਰ ਗਿਆ ਇਹ ਕਾਂਡ ਇਲਾਕੇ ਚ ਪਿਆ ਸਹਿਮ ਮੱਚੀ ਹਾਹਾਕਾਰ
Next Postਐਵੇਂ ਨਹੀਂ ਦੁਨੀਆਂ ਤੇ ਟਰੂਡੋ ਟਰੂਡੋ ਹੁੰਦੀ – ਹੁਣ ਅਚਾਨਕ ਕਰਤਾ ਇਹ ਵੱਡਾ ਐਲਾਨ