ਆਈ ਤਾਜਾ ਵੱਡੀ ਖਬਰ
ਇਸ ਸਾਲ ਦੀ ਸ਼ੁਰੂਆਤ ਤੋਂ ਲੈ ਕੇ ਹੁਣ ਤੱਕ ਆਉਣ ਵਾਲੀਆਂ ਦੁਖਦਾਈ ਖ਼ਬਰਾਂ ਦਾ ਅੰਤ ਪਤਾ ਨਹੀਂ ਕਦੋਂ ਹੋਵੇਗਾ। ਜਿੱਥੇ ਬਹੁਤ ਸਾਰੇ ਲੋਕਾਂ ਦੀ ਜਾਨ ਇਸ ਕਰੋਨਾ ਨੇ ਲੈ ਲਈ ਹੈ ਉਥੇ ਹੀ ਹੋਣ ਵਾਲੇ ਸੜਕ ਹਾਦਸਿਆਂ,ਬਿਮਾਰੀਆਂ ਅਤੇ ਵਾਪਰਨ ਵਾਲੇ ਹੋਰ ਅਜਿਹੇ ਹਾਦਸੇ ਜਿਨ੍ਹਾਂ ਵਿੱਚ ਲੱਖਾਂ ਲੋਕਾਂ ਦੀ ਜਾਨ ਜਾ ਰਹੀ ਹੈ। ਵੱਖ-ਵੱਖ ਹਾਦਸਿਆਂ ਦੇ ਸ਼ਿਕਾਰ ਹੋਣ ਵਾਲੇ ਲੋਕਾਂ ਦੀ ਕਮੀ ਉਹਨਾਂ ਦੇ ਪਰਿਵਾਰਾਂ ਵਿੱਚ ਕਦੇ ਪੂਰੀ ਨਹੀਂ ਹੋ ਸਕਦੀ। ਪਰ ਜਦੋਂ ਅਜਿਹੇ ਹਾਦਸੇ ਨੌਜਵਾਨ ਪੀੜ੍ਹੀ ਨਾਲ ਵਾਪਰਣ ਦੀ ਖਬਰ ਸਾਹਮਣੇ ਆਉਂਦੀ ਹੈ ਤਾਂ ਸਾਰੇ ਮਾਪੇ ਝੰਜੋੜ ਜਾਂਦੇ ਹਨ। ਆਪਣੇ ਬੱਚਿਆਂ ਨੂੰ ਲੈ ਕੇ ਇੱਕ ਆਸੁਰੱਖਿਆ ਮਾਪਿਆਂ ਦੇ ਦਿਲ ਵਿੱਚ ਪੈਦਾ ਹੋ ਜਾਂਦੀ ਹੈ।
ਹੁਣ ਪੰਜਾਬ ਵਿਚ ਇੱਕ 22 ਸਾਲਾਂ ਦੀ ਨੌਜਵਾਨ ਕੁੜੀ ਦੀ ਹੋਈ ਮੌਤ ਨਾਲ ਸੋਗ ਦੀ ਲਹਿਰ ਫੈਲ ਗਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਘਟਨਾ ਲੁਧਿਆਣਾ ਤੋਂ ਸਾਹਮਣੇ ਆਈ ਹੈ। ਮ੍ਰਿਤਕਾ ਤਾਨਿਆਂ ਸ਼ਰਮਾਂ ਦੇ ਮਾਤਾ ਪਿਤਾ ਤੋਂ ਮਿਲੀ ਜਾਣਕਾਰੀ ਦੇ ਅਨੁਸਾਰ ਉਹਨਾਂ ਦੀ ਧੀ ਦੇ ਗਲੇ ਵਿੱਚ ਕੁਝ ਸਮੱਸਿਆ ਦੇ ਚੱਲਦਿਆਂ ਉਹਨਾਂ ਨੇ ਆਪਣੀ ਧੀ ਨੂੰ ਲੁਧਿਆਣਾ ਦੇ ਮਾਡਲ ਟਾਊਨ ਦੇ ਐਚਐਮਸੀ ਹਸਪਤਾਲ ਵਿਚ 1 ਜੂਨ ਨੂੰ ਦਾਖਲ ਕਰਵਾਇਆ ਸੀ ਅਤੇ ਡਾਕਟਰਾਂ ਨੇ ਉਨ੍ਹਾਂ ਨੂੰ ਲੜਕੀ ਦੇ ਗਲੇ ਦਾ ਅਪ੍ਰੇਸ਼ਨ ਹੋਣ ਵਾਸਤੇ ਆਖਿਆ ਸੀ ਅਤੇ ਇਸ ਲਈ ਲੜਕੀ ਦੇ ਪਰਿਵਾਰ ਨੇ 8 ਲੱਖ ਰੁਪਏ ਫੀਸ ਹਸਪਤਾਲ ਵਿਚ ਜਮਾਂ ਕਰਵਾ ਦਿੱਤੀ ਸੀ।
ਪਰ ਆਪਰੇਸ਼ਨ ਦੇ ਕੁਝ ਦਿਨ ਬਾਅਦ ਡਾਕਟਰਾਂ ਨੇ ਦੱਸਿਆ ਕਿ ਆਪਰੇਸ਼ਨ ਕਰਦੇ ਸਮੇਂ ਕੁੱਝ ਗਲਤੀਆਂ ਹੋਣ ਦੇ ਕਾਰਨ ਉਹਨਾਂ ਨੂੰ ਮ੍ਰਿਤਕਾਂ ਦਾ ਅਪਰੇਸ਼ਨ ਦੋਬਾਰਾ ਕਰਨਾ ਪਵੇਗਾ। ਅਗਲੇ ਦਿਨ ਹੀ ਡਾਕਟਰਾਂ ਵੱਲੋਂ ਪਰਿਵਾਰਿਕ ਮੈਂਬਰਾਂ ਨੂੰ ਸੂਚਿਤ ਕੀਤਾ ਗਿਆ ਕਿ ਉਨ੍ਹਾਂ ਦੀ ਲੜਕੀ ਨੂੰ ਕਰੋਨਾ ਹੋ ਗਿਆ ਹੈ ਅਤੇ ਉਸ ਨੂੰ ਰਾਤ ਨੂੰ ਹੀ ਕਰੋਨਾ ਵਾਰਡ ਵਿੱਚ ਦਾਖਲ ਕਰ ਦਿੱਤਾ ਗਿਆ ਜਦ ਕਿ ਲੜਕੀ ਦੇ ਪਰਿਵਾਰ ਨੇ ਦੱਸਿਆ ਕਿ ਜਦੋਂ ਉਨ੍ਹਾਂ ਦੀ ਲੜਕੀ ਨੂੰ ਹਸਪਤਾਲ ਵਿੱਚ ਇਲਾਜ ਲਈ ਦਾਖਲ ਕੀਤਾ ਗਿਆ ਸੀ ਤਾਂ ਉਸ ਦਾ ਕਰੋਨਾ ਟੈਸਟ ਨੈਗੇਟਿਵ ਆਇਆ ਸੀ ਤੇ ਅਚਾਨਕ ਉਸ ਨੂੰ ਕਰੋਨਾ ਕਿਵੇਂ ਹੋ ਸਕਦਾ ਹੈ।
ਮ੍ਰਿਤਕਾਂ ਨੂੰ ਪਿਛਲੇ 14 ਦਿਨਾਂ ਤੋਂ ਹਸਪਤਾਲ ਵਿਚ ਦਾਖ਼ਲ ਕੀਤਾ ਹੋਇਆ ਸੀ ਅਤੇ ਕੋਰੋਨਾ ਵਾਰਡ ਵਿੱਚ ਸ਼ਿਫਟ ਕਰਨ ਤੋਂ ਅਗਲੇ ਦਿਨ ਹੀ ਉਸਦੀ ਮੌਤ ਹੋ ਗਈ ਜਿਸ ਤੇ ਲੜਕੀ ਦੇ ਰਿਸ਼ਤੇਦਾਰਾਂ ਨੇ ਹਸਪਤਾਲ ਦੇ ਸਟਾਫ ਉਤੇ ਗ਼ਲਤ ਇਲਾਜ਼ ਕਰਨ ਦਾ ਦੋਸ਼ ਲਗਾਇਆ ਤੇ ਕਾਫੀ ਹੰਗਾਮਾ ਕੀਤਾ ਅਤੇ ਉਨ੍ਹਾਂ ਨੇ ਹਸਪਤਾਲ ਖਿਲਾਫ ਸਖਤ ਕਾ-ਰ-ਵਾ-ਈ ਦੀ ਮੰਗ ਕੀਤੀ। ਮੌਕੇ ਤੇ ਪਹੁੰਚੀ ਹੋਈ ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਅਤੇ ਲਾਸ਼ ਨੂੰ ਪੋ-ਸ-ਟ-ਮਾ-ਰ-ਟ-ਮ ਲਈ ਭੇਜ ਦਿੱਤਾ ਗਿਆ ਹੈ ਤਾਂ ਜੋ ਮੌਤ ਦੇ ਸਹੀ ਕਾਰਣਾਂ ਦਾ ਪਤਾ ਲੱਗ ਸਕੇ।
Previous Postਹੁਣੇ ਹੁਣੇ ਚੋਟੀ ਦੇ ਮਸ਼ਹੂਰ ਖਿਡਾਰੀ ਮਿਲਖਾ ਸਿੰਘ ਬਾਰੇ ਹਸਪਤਾਲ ਚੋ ਆਈ ਵੱਡੀ ਖਬਰ
Next Postਪੰਜਾਬ ਚ ਇਥੇ ਨਹਿਰ ਚ ਵਾਪਰਿਆ ਭਿਆਨਕ ਮੰਜਰ ਦੇਖਣ ਵਾਲਿਆਂ ਦੀਆਂ ਨਿਕਲੀਆਂ ਧਾਹਾਂ